ਇਹ ਇਤਿਹਾਸ ਵਿਚ ਕਦੇ ਨਹੀ ਹੋਇਆ ਕਿ ਅਮਰੀਕਾ ਇਜਰਾਇਲ ਦੀ ਕੱਠਪੁਤਲੀ ਬਣਿਆ ਹੋਵੇ : ਮਾਨ
ਸ੍ਰੀ ਟਰੰਪ ਨੂੰ ਇਜਰਾਇਲ-ਇਰਾਨ ਜੰਗ ਨੂੰ ਖਤਮ ਕਰਨ ਦੀ ਫੌਰੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ
ਫ਼ਤਿਹਗੜ੍ਹ ਸਾਹਿਬ, 20 ਮਾਰਚ ( ) “1956 ਵਿਚ ਇਜਰਾਇਲ ਉਤੇ ਬਰਤਾਨੀਆ ਨੇ ਹਮਲਾ ਕੀਤਾ ਸੀ, ਪਰ ਉਸ ਸਮੇ ਦੇ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਆਈਜਨ ਹਾਵਰ ਨੇ ਇਸ ਜੰਗ ਵਿਚ ਭਾਗੀਦਾਰ ਬਣਨ ਤੋ ਇਨਕਾਰ ਕਰ ਦਿੱਤਾ ਸੀ । ਇਜਰਾਇਲ-ਫਰਾਂਸ ਅਤੇ ਬਰਤਾਨੀਆ ਨੇ ਅਮਰੀਕਾ ਨੂੰ ਜੋਰ ਪਾਇਆ ਸੀ ਕਿ ਇਸ ਜੰਗ ਵਿਚ ਸਾਮਿਲ ਹੋਵੇ । ਪਰ ਮਿਸਟਰ ਆਈਜਨ ਹਾਵਰ ਨੇ ਕਿਸੇ ਤਰ੍ਹਾਂ ਦੀ ਜੰਗ ਵਿਚ ਸਾਮਿਲ ਹੋਣ ਤੋ ਸਪੱਸਟ ਇਨਕਾਰ ਕਰ ਦਿੱਤਾ ਸੀ । ਜਿਸ ਤਰ੍ਹਾਂ ਮਿਸਟਰ ਆਈਜਨ ਹਾਵਰ ਨੇ ਮਨੁੱਖਤਾ ਵਿਰੋਧੀ ਵਰਤਾਰੇ ਵਿਚ ਸਾਮਿਲ ਹੋਣ ਤੋ ਇਨਕਾਰ ਕਰਕੇ ਮਨੁੱਖਤਾ ਦਾ ਘਾਣ ਹੋਣ ਵਿਚ ਆਪਣੇ ਆਪ ਨੂੰ ਦੋਸ਼ੀ ਹੋਣ ਤੋ ਪਾਸੇ ਰੱਖਿਆ ਸੀ ਉਸੇ ਤਰ੍ਹਾਂ ਮਿਸਟਰ ਟਰੰਪ ਨੂੰ ਵੀ ਇਹ ਮਨੁੱਖਤਾ ਮਾਰੂ ਜੰਗ ਤੋ ਆਪਣੇ ਆਪ ਨੂੰ ਪਾਸੇ ਰੱਖਕੇ ਇਜਰਾਇਲ ਅਤੇ ਇਰਾਨ ਦੀ ਜੰਗ ਨੂੰ ਖਤਮ ਕਰਵਾਉਣ ਦੀ ਪਹਿਲ ਦੇ ਆਧਾਰ ਤੇ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਟਰੰਪ ਨੂੰ 1956 ਦੇ ਸੁਏਜ ਵਿਖੇ ਵਾਪਰੇ ਦੁਖਾਂਤ ਵਿਚ ਅਮਰੀਕਾ ਨੇ ਸਮੂਲੀਅਤ ਕਰਨ ਤੋ ਜਿਵੇ ਨਾਂਹ ਕੀਤੀ ਸੀ, ਉਸੇ ਤਰ੍ਹਾਂ ਦਾ ਅਮਲ ਮਿਸਟਰ ਟਰੰਪ ਨੂੰ ਮੌਜੂਦਾ ਇਰਾਨ-ਇਜਰਾਇਲ ਜੰਗ ਵਿਚ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰੀ ਸੰਸਾਰ ਜੰਗ ਵਿਚ ਯਹੂਦੀਆ ਵਿਰੁੱਧ ਬਹੁਤ ਨਫਰਤ ਵੱਧ ਗਈ ਸੀ ਉਸ ਸਮੇ ਹਿਟਲਰ ਨੇ 60 ਲੱਖ ਯਹੂਦੀਆ ਨੂੰ ਗੈਸ ਚੈਬਰਾਂ ਵਿਚ ਸਾੜਕੇ ਮਾਰ ਦਿੱਤਾ ਸੀ । ਇਜਰਾਇਲ ਉਸੇ ਤਰ੍ਹਾਂ ਦੀ ਮਨੁੱਖਤਾ ਵਿਰੋਧੀ ਹਵਾ ਇਸ ਜੰਗ ਵਿਚ ਦੇ ਰਿਹਾ ਹੈ । ਦੁੱਖ ਅਤੇ ਅਫਸੋਸ ਹੈ ਕਿ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਇਸ ਮਨੁੱਖਤਾ ਵਿਰੋਧੀ ਜੰਗ ਦਾ ਵਿਰੋਧ ਕਰਨ ਦੀ ਬਜਾਇ ਇਜਰਾਇਲ ਜਾ ਕੇ ਇਸ ਨੂੰ ਭੜਕਾ ਕੇ ਆਏ । ਉਨ੍ਹਾਂ ਕਿਹਾ ਕਿ ਕਿਤੇ ਐਫਸਟੀਨ ਫਾਇਲ ਦੇ ਰਾਹੀ ਸ੍ਰੀ ਮੋਦੀ ਬਲੈਕਮੇਲ ਤਾਂ ਨਹੀ ਕੀਤੇ ਜਾ ਰਹੇ ? ਉਨ੍ਹਾਂ ਆਪ੍ਰੇਸ਼ਨ ਸਿੰਧੂਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਟਰੰਪ ਦਾ ਇਹ ਕਥਨ ਕਿ ਪਾਕਿਸਤਾਨ ਦੇ ਵਜੀਰ ਏ ਆਜਮ ਜਨਾਬ ਸ਼ਾਹਬਾਜ ਸਰੀਫ ਨੂੰ ਇਸ ਆਪ੍ਰੇਸ਼ਨ ਸਿੰਧੂਰ ਰਾਹੀ ਇੰਡੀਅਨ ਹੁਕਮਰਾਨ ਮਾਰਨਾ ਚਾਹੁੰਦੇ ਸੀ ਇਸੇ ਲਈ ਮੈਂ ਇਹ ਜੰਗ ਰੁਕਵਾਈ । ਪ੍ਰੰਤੂ ਇੰਡੀਅਨਫ਼ੌਜ ਦੇ ਜਰਨੈਲਾਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਸਿੰਧੂਰ ਅਜੇ ਖਤਮ ਨਹੀ ਹੋਇਆ ਚੱਲ ਰਿਹਾ ਹੈ । ਅਜਿਹੇ ਅਮਲ ਤਾਂ ਕੌਮਾਂਤਰੀ ਮਨੁੱਖੀ ਕਾਨੂੰਨਾਂ ਦਾ ਉਲੰਘਣ ਹਨ ਅਤੇ ਖਤਰਨਾਕ ਹਨ । ਇਜਰਾਇਲ ਤੋ ਅਗਵਾਈ ਲੈਕੇ ਸ੍ਰੀ ਮੋਦੀ ਕਾਤਲ ਜੂੰਡਲੀ ਜਿਨ੍ਹਾਂ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਥੋ ਤੱਕ ਇਨ੍ਹਾਂ ਆਗੂਆ ਨੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ, ਨਿਯਮਾਂ ਦਾ ਘੋਰ ਉਲੰਘਣ ਕਰਨ ਦੇ ਨਾਲ-ਨਾਲ ਬਰਤਾਨੀਆ, ਕੈਨੇਡਾ, ਅਮਰੀਕਾ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਤੋੜਿਆ ਹੈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਵੀ ਉਲੰਘਣ ਕੀਤਾ ਹੈ । ਲੇਕਿਨ ਅਫਸੋਸ ਹੈ ਕਿ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਪਾਕਿਸਤਾਨ ਇਨ੍ਹਾਂ ਵਿਰੁੱਧ ਕੋਈ ਅਮਲ ਕਰਦੇ ਨਜਰ ਨਹੀ ਆ ਰਹੇ । ਹੁਣ ਇਸ ਜਾਲਮ ਚੰਡਾਲ ਚੌਕੜੀ ਉਤੇ ਅਮਰੀਕਾ ਅਤੇ ਹੋਰਨਾਂ ਮੁਲਕਾਂ ਵਿਚ ਸਿੱਖਾਂ ਦੇ ਕਤਲਾਂ ਸੰਬੰਧੀ ਕੇਸ ਚੱਲਣੇ ਚਾਹੀਦੇ ਹਨ । ਕੇਵਲ ਨਿਖਿਲ ਗੁਪਤਾ ਨੂੰ ਤਾਂ ਗ੍ਰਿਫਤਾਰ ਕੀਤਾ ਹੈ ਲੇਕਿਨ ਬਾਕੀਆ ਵਿਰੁੱਧ ਅਮਲ ਨਹੀ ਕੀਤਾ ਜਾ ਰਿਹਾ ਜੋ ਅਫਸੋਸਨਾਕ ਹੈ ।
ਹੁਣੇ ਹੀ ਜਪਾਨ ਦੇ ਪ੍ਰਾਈਮਨਿਸਟਰ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਟਰੰਪ ਨੂੰ ਮਿਲੇ ਸਨ ਜਿਨ੍ਹਾਂ ਨੇ ਗੱਲਬਾਤ ਰਾਹੀ ਇਹ ਕਿਹਾ ਕਿ ਜੋ 1941 ਵਿਚ ਪਰਲਹਾਰਬਰ ਦਾ ਜੋ ਦੁਖਾਂਤ ਵਾਪਰਿਆ ਸੀ, ਉਸ ਨੂੰ ਅਜੇ ਭੁੱਲੇ ਨਹੀ । ਉਨ੍ਹਾਂ ਕਿਹਾ ਪਾਕਿਸਤਾਨ-ਇੰਡੀਆ ਦੋਵੇ ਹੀ ਪ੍ਰਮਾਣੂ ਤਾਕਤ ਵਾਲੇ ਮੁਲਕ ਹਨ । ਜਿਨ੍ਹਾਂ ਕੋਲ ਖਤਰਨਾਕ ਨਿਊਕਲੀਅਰ ਬੰਬ ਹਨ । ਚੀਨ ਕਿਉਂਕਿ ਪਾਕਿਸਤਾਨ ਦੀ ਮਦਦ ਕਰ ਰਿਹਾ ਹੈ ਅਤੇ ਪਾਕਿਸਤਾਨ ਨੂੰ ਚੀਨ ਵੱਲੋ ਸਟੈਲਥ ਜਹਾਜਾਂ ਦੀ ਖੇਪ ਦਿੱਤੀ ਹੋਈ ਹੈ । ਇਸ ਲਈ ਇਸ ਖਿੱਤੇ ਵਿਚ ਮਨੁੱਖਤਾ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ । ਉਨ੍ਹਾਂ ਕਿਹਾ ਕਿ ਹੁਣੇ ਹੀ ਯੂ.ਐਸ ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਦੀ ਆਈ ਰਿਪੋਰਟ ਵਿਚ ਜੋਰਦਾਰ ਗੁਜਾਰਿਸ ਕੀਤੀ ਗਈ ਹੈ ਕਿ ਆਰ.ਐਸ.ਐਸ ਅਤੇ ਇੰਡੀਆ ਦੀ ਰਾਅ ਏਜੰਸੀ ਵੱਡੇ ਪੱਧਰ ਤੇ ਕੌਮਾਂਤਰੀ ਕਾਨੂੰਨਾਂ ਦਾ ਘੋਰ ਉਲੰਘਣ ਕਰ ਰਹੀ ਹੈ ਅਤੇ ਇੰਡੀਆ ਵਿਚ ਘੱਟ ਗਿਣਤੀਆ ਤੇ ਜ਼ਬਰ ਜੁਲਮ ਕਰਦੀ ਆ ਰਹੀ ਹੈ ਇਸ ਲਈ ਇਹ ਦੋਵੇ ਸੰਸਥਾਵਾਂ ਉਤੇ ਕੌਮਾਂਤਰੀ ਕਾਨੂੰਨਾਂ ਅਧੀਨ ਪਾਬੰਦੀ ਲਗਾ ਦਿੱਤੀ ਗਈ ਹੈ । ਇਹ ਦੋਵੇ ਸੰਸਥਾਵਾਂ ਤੇ ਇੰਡੀਅਨ ਹੁਕਮਰਾਨ ਇਜਰਾਇਲ ਦੀ ਤਰ੍ਹਾਂ ਵਿਸਫੋਟਕ ਮਾਹੌਲ ਬਣਾ ਰਹੀਆ ਹਨ । ਜਿਵੇ ਇਜਰਾਇਲ ਨੇ ਇਰਾਨ ਵਿਚ ਰੀਫੈਨਰੀ ਜਲਾ ਦਿੱਤੀ ਹੈ । ਇਰਾਨ ਨੇ ਵੀ ਰੀਫੈਨਰੀਆ ਤੇ ਹਮਲਾ ਕਰਕੇ ਵੱਡਾ ਨੁਕਸਾਨ ਕਰ ਦਿੱਤਾ ਹੈ । ਕੌਮਾਂਤਰੀ ਪੱਧਰ ਤੇ ਜਾਂ ਇੰਡੀਆ ਵਿਚ ਅਜਿਹਾ ਮਾਹੌਲ ਬਿਲਕੁਲ ਨਹੀ ਹੋਣਾ ਚਾਹੀਦਾ ।
ਇਸ ਲਈ ਸਿੱਖਾਂ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 28 ਮਾਰਚ ਨੂੰ ਵਾਹਗਾ ਸਰਹੱਦ ਉਤੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆ ਜਿਆਦਤੀਆ ਵਿਰੁੱਧ ਅਤੇ ਵਾਹਗਾ ਸਰਹੱਦ ਨੂੰ ਕੌਮਾਂਤਰੀ ਵਪਾਰ ਲਈ ਖੋਲਣ ਦੇ ਮਕਸਦ ਨੂੰ ਲੈਕੇ ਵੱਡੀ ਰੈਲੀ ਕਰ ਰਿਹਾ ਹੈ । ਜਿਸ ਵਿਚ ਇਨਸਾਫ ਮੋਰਚਾ, ਸਿੱਖ ਸਟੂਡੈਟ ਫੈਡਰੇਸ਼ਨ, ਦਲ ਖਾਲਸਾ, ਕਿਸਾਨ ਯੂਨੀਅਨਾਂ, ਪੰਜਾਬ ਸੂਬੇ ਤੇ ਪੰਜਾਬੀਆ ਨਾਲ ਪਿਆਰ ਮੁਹੱਬਤ ਕਰਨ ਵਾਲੇ ਹਰ ਸੰਗਠਨ ਅਤੇ ਵਿਅਕਤੀ ਨੂੰ ਸਿੱਦਤ ਨਾਲ ਯੋਗਦਾਨ ਪਾ ਕੇ 28 ਮਾਰਚ ਦੀ ਰੈਲੀ ਵਿਚ ਹੁੰਮਹੁਮਾਕੇ ਸਮੂਲੀਅਤ ਕਰਨ ਦੇ ਫਰਜ ਬਣਦੇ ਹਨ । ਜਦੋ ਇਹ ਸਾਡੀਆ ਸਰਹੱਦਾਂ ਕਿਸਾਨੀ ਅਤੇ ਵਪਾਰਕ ਵਸਤਾਂ ਦੀ ਖਰੀਦੋ ਫਰੋਖਤ ਲਈ ਖੁੱਲ ਜਾਵੇਗੀ ਤਾਂ ਜੋ ਗੈਗਸਟਰ ਅਤੇ ਸਮੱਗਲਰ ਬੇਰੁਜਗਾਰੀ ਕਾਰਨ ਇਸ ਧੰਦੇ ਵਿਚ ਲੱਗੇ ਹੋਏ ਹਨ ਉਨ੍ਹਾਂ ਨੂੰ ਸਹੀ ਢੰਗ ਨਾਲ ਰੁਜਗਾਰ ਮਿਲਣ ਵਿਚ ਮਦਦ ਮਿਲੇਗੀ, ਵਪਾਰ, ਟਰਾਸਪੋਰਟ ਦੇ ਕਿੱਤੇ ਪ੍ਰਫੁੱਲਿਤ ਹੋਣਗੇ ਅਤੇ ਪੰਜਾਬ ਦੀ ਮਾਲੀ ਹਾਲਤ ਪਹਿਲੇ ਨਾਲੋ ਬਿਹਤਰ ਬਣੇਗੀ ।
ਉਨ੍ਹਾਂ ਕਿਹਾ ਕਿ ਜੋ ਸੈਕਟਰ 9 ਚੰਡੀਗੜ੍ਹ ਵਿਚ ਮੌਤ ਹੋਈ ਹੈ ਅਤੇ ਇਸੇ ਤਰ੍ਹਾਂ ਗੁਰਦਾਸਪੁਰ ਵਿਚ ਬੇਕਸੂਰ ਇਕ ਰਣਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਵੀ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਹੈ । ਜਦੋ ਕੋਈ ਰਣਜੀਤ ਸਿੰਘ ਵੱਲੋ ਸਿਪਾਹੀ ਜਾਂ ਕਾਂਸਟੇਬਲ ਨੂੰ ਮਾਰਨ ਦਾ ਕੋਈ ਸਬੂਤ ਹੀ ਨਹੀ, ਦੂਸਰਾ ਜਿਸ ਆਈ.ਐਸ.ਆਈ ਦਾ ਬਹਾਨਾ ਬਣਾਕੇ ਕਿਹਾ ਜਾ ਰਿਹਾ ਹੈ ਕਿ ਰਣਜੀਤ ਸਿੰਘ ਉਨ੍ਹਾਂ ਦਾ ਮੈਬਰ ਸੀ । ਕੀ ਆਈ.ਐਸ.ਆਈ ਕਿਸੇ ਕਾਂਸਟੇਬਲ ਜਾਂ ਸਿਪਾਹੀ ਨੂੰ ਨਿਸ਼ਾਨਾਂ ਬਣਾਏਗੀ ? ਉਨ੍ਹਾਂ ਇਸ ਗੱਲ ਤੇ ਬਹੁਤ ਹੀ ਹੈਰਾਨੀ ਤੇ ਦੁੱਖ ਜਾਹਰ ਕੀਤਾ ਕਿ ਚੰਡੀਗੜ੍ਹ ਵਿਚ ਜੋ ਇਨਸਾਨ ਮਾਰਿਆ ਗਿਆ ਹੈ ਉਸ ਉਤੇ ਤਾਂ ਦਾ ਟ੍ਰਿਬਿਊਨ ਦੇ ਐਡੀਟਰ ਵੱਲੋ ਬਹੁਤ ਵੱਡਾ ਆਰਟੀਕਲ ਲਿਖ ਦਿੱਤਾ ਹੈ । ਲੇਕਿਨ ਜੋ ਬੇਕਸੂਰ ਰਣਜੀਤ ਸਿੰਘ ਹੱਥਕੜੀਆ ਲਗਾਕੇ ਅਤੇ ਮਨਘੜਤ ਜੀਪ ਉਲਟਨ ਦੀ ਕਹਾਣੀ ਬਣਾਕੇ ਫਰਾਰ ਹੋਣ ਦੀ ਗੱਲ ਕਰਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਹੈ ਉਸ ਬਾਰੇ ਇਹ ਆਪਣੇ ਆਪ ਨੂੰ ਨਿਰਪੱਖਤਾ ਦੀ ਕਲਮ ਤੋ ਲਿਖਣ ਵਾਲੇ ਐਡੀਟਰ ਇਸ ਵੱਡੇ ਕਤਲ ਵਾਲੇ ਮੁੱਦੇ ਉਤੇ ਲਿਖਣ ਤੋ ਕਿਉਂ ਇਨਕਾਰੀ ਹਨ ? ਇਹ ਇਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਮੁਤੱਸਵੀ ਮੀਡੀਏ ਵਿਚ ਚੱਲਣ ਵਾਲੇ ਲੋਕ ਵੀ ਨਿਰਪੱਖਤਾ ਨਾਲ ਆਪਣੀ ਕਲਮ ਦੀ ਵਰਤੋ ਨਹੀ ਕਰ ਰਹੇ । ਬਲਕਿ ਹੁਕਮਰਾਨਾਂ ਦੀਆਂ ਖੁਸ਼ੀਆ ਪ੍ਰਾਪਤ ਕਰਨ ਹਿੱਤ ਉਨ੍ਹਾਂ ਨੂੰ ਜੋ ਸਹੀ ਭਾਉਦਾ ਹੈ ਉਸ ਉਤੇ ਹੀ ਲਿਖਦੇ ਹਨ । ਲੇਕਿਨ ਸੱਚ ਨੂੰ ਪ੍ਰਗਟਾਉਣ ਵੇਲੇ ਇਨ੍ਹਾਂ ਦੇ ਕੰਨ,ਅੱਖਾਂ ਅਤੇ ਜੁਬਾਨ ਬੰਦ ਹੋ ਜਾਂਦੇ ਹਨ ।