ਅਮਰੀਕਾ-ਇਜਰਾਇਲ ਅਤੇ ਇਰਾਨ ਦੀ ਤਾਜਾ ਜੰਗ ਦੀਆਂ ਤਕਨੀਕਾਂ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਕਿਸੇ ਵੀ ਮੁਲਕ ਦਾ ਮੁੱਖੀ ਸੁਰੱਖਿਅਤ ਨਹੀਂ : ਮਾਨ
ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਸਮੁੱਚੇ ਸੰਸਾਰ ਵਿਚ ਇਹ ਗੱਲ ਤੇ ਵਿਚਾਰਧਾਰਾ ਪ੍ਰਤੱਖ ਹੋ ਚੁੱਕੀ ਹੈ ਕਿ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਦੇ ਹੁਕਮਾਂ ਉਤੇ ਵੈਨਜੂਏਲਾ ਦੇ ਪ੍ਰੈਜੀਡੈਟ ਮਿਸਟਰ ਨਿਕੋਲਸ ਮਾਦੋਰੋ ਨੂੰ ਅਗਵਾਹ ਕਰਕੇ ਅਮਰੀਕਾ ਦੀ ਜੇਲ੍ਹ ਵਿਚ ਬੰਦੀ ਬਣਾ ਦਿੱਤਾ ਹੈ । ਉਸ ਉਪਰੰਤ 26 ਫਰਵਰੀ ਦੇ ਅੰਗਰੇਜ਼ੀ ਟ੍ਰਿਬਿਊਨ ਵਿਚ ਇਹ ਖਬਰ ਪ੍ਰਕਾਸਿਤ ਹੋਈ ਕਿ ਅਮਰੀਕਾ ਦੇ ਪ੍ਰੈਜੀਡੈਟ ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਆਪ੍ਰੇਸਨ ਸਿੰਧੂਰ ਸਮੇ ਪਾਕਿਸਤਾਨ ਤੇ ਇੰਡੀਆ ਦੀ ਜੰਗ ਨੂੰ ਬੰਦ ਨਾ ਕਰਵਾਉਦੇ ਤਾਂ ਇੰਡੀਆਂ ਨੇ ਪਾਕਿਸਤਾਨ ਦੇ ਵਜੀਰ ਏ ਆਜਮ ਸ੍ਰੀ ਸਾਹਬਾਜ ਸਰੀਫ ਨੂੰ ਮਾਰ ਦੇਣਾ ਸੀ । ਜਿਸਦਾ ਮਤਲਬ ਨਿਕਲਦਾ ਹੈ ਕਿ ਜੋ ਇਸ ਸਮੇ ਵੱਖ-ਵੱਖ ਮੁਲਕਾਂ ਦੀਆਂ ਰਾਜ ਕਰਨ ਵਾਲੀਆ ਸਖਸ਼ੀਅਤਾਂ ਤੇ ਮੁੱਖੀ ਹਨ, ਉਨ੍ਹਾਂ ਦੀ ਜਾਨ ਨੂੰ ਵੱਡਾ ਖਤਰਾ ਪੈਦਾ ਹੋ ਚੁੱਕਾ ਹੈ । ਜਦੋ ਅਮਰੀਕਾ-ਇਜਰਾਇਲ ਨੇ ਇਰਾਨ ਉਤੇ ਹਮਲਾ ਕਰ ਦਿੱਤਾ ਅਤੇ ਉਸਦੇ ਸੁਪਰੀਮ ਲੀਡਰ ਸ੍ਰੀ ਖਾਮੇਨੇਈ ਨੂੰ ਮਾਰ ਦਿੱਤਾ ਹੈ । ਇਸ ਉਪਰੰਤ ਇਜਰਾਇਲ ਨੇ ਇਰਾਨ ਦੇ ਸਕੂਲੀ ਬੱਚਿਆ ਉਤੇ 160 ਬੱਚੇ ਮਾਰ ਦਿੱਤੇ ਹਨ । ਜਿਵੇਕਿ ਇਸ ਦੁੱਖਦਾਇਕ ਭਰੇ ਦ੍ਰਿਸ ਨੂੰ ਨਿਮਨ ਦਿੱਤੀਆ ਕਬਰਾਂ ਦੀ ਗਿਣਤੀ ਪ੍ਰਤੱਖ ਕਰ ਰਹੀ ਹੈ । ਇਸ ਸਾਰੇ ਵਰਤਾਰੇ ਤੋ ਸੰਸਾਰ ਵਿਚ ਪ੍ਰਤੱਖ ਰੂਪ ਵਿਚ ਇਹ ਸੁਨੇਹਾ ਗਿਆ ਹੈ ਕਿ ਜੰਗ ਦੀਆਂ ਨਵੀਆ ਤਕਨੀਕਾ ਦੀ ਬਦੌਲਤ ਹੁਣ ਕਿਸੇ ਵੀ ਮੁਲਕ ਦਾ ਮੁੱਖੀ (ਹੈੱਡ ਆਫ ਸਟੇਟ) ਸੁਰੱਖਿਅਤ ਨਹੀ ਰਿਹਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ-ਇਜਰਾਇਲ ਅਤੇ ਇਰਾਨ ਦੀ ਤਾਜਾ ਸੁਰੂ ਹੋਈ ਜੰਗ ਅਤੇ ਨਵੀਆ ਮਾਰੂ ਤਕਨੀਕਾ ਸਾਹਮਣੇ ਆਉਣ ਤੇ ਕਿਸੇ ਵੀ ਮੁਲਕ ਦੇ ਮੁੱਖੀ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਵੀ ਯਕੀਨੀ ਬਣਾਉਣ ਉਤੇ ਵੱਡਾ ਪ੍ਰਸਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਜਦੋ ਹੁਣੇ ਹੀ ਕੁਝ ਸਮਾਂ ਪਹਿਲੇ ਦਲਿਤਾ ਦੇ ਧਾਰਮਿਕ ਆਗੂ ਬੱਲਾਂ (ਜਲੰਧਰ) ਵਿਖੇ ਆਏ ਸਨ ਤਾਂ ਉਸ ਸਮੇ ਪੰਜਾਬ ਦੀ ਸਰਕਾਰ ਨੇ 8 ਹਜਾਰ ਪੁਲਿਸ ਕਰਮਚਾਰੀਆ ਦੀ ਡਿਊਟੀ ਲਗਾਈ । ਪੰਜਾਬ-ਪਾਕਿ ਸਰਹੱਦ ਉਤੇ ਬੀ.ਐਸ.ਐਫ ਨੂੰ 24 ਘੰਟੇ ਡਿਊਟੀ ਦੇਣ ਅਤੇ ਹਵਾਈ ਫ਼ੌਜ ਨੂੰ ਪੰਜਾਬ ਦੀਆਂ ਸਾਰੀਆ ਸਰਹੱਦਾਂ ਉਤੇ ਜੈਟ ਹਵਾਈ ਜਹਾਜਾਂ ਨਾਲ ਪੈਟ੍ਰੋਲਿੰਗ ਕਰਨ ਦੇ ਹੁਕਮ ਕੀਤੇ ਗਏ । ਇਹ ਚੌਕਸੀ ਪੰਜਾਬ, ਕਸਮੀਰ, ਰਾਜਸਥਾਂਨ ਉਤੇ ਵਿਸੇਸ ਤੌਰ ਤੇ ਰੱਖੀ ਗਈ । ਜਿਸਦਾ ਇਹ ਮਤਲਬ ਪ੍ਰਤੱਖ ਹੁੰਦਾ ਹੈ ਕਿ ਵੱਖ-ਵੱਖ ਮੁਲਕਾਂ ਦੇ ਮੁੱਖੀਆਂ ਦੀ ਜਾਨ ਨੂੰ ਵੱਡੇ ਖਤਰੇ ਪੈਦਾ ਹੋ ਚੁੱਕੇ ਹਨ । ਇਸ ਲਈ ਅਜਿਹੀ ਚੌਕਸੀ ਹੋਰ ਵਧਾਉਣੀ ਪਵੇਗੀ। ਇਥੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੋ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੇ ਆਪਣਾ ਨਵਾਂ ਘਰ ਬਣਾਇਆ ਹੈ ਉਥੇ ਇਸ ਤਰ੍ਹਾਂ ਦੀ ਚੌਕਸੀ ਵਧਾਈ ਗਈ ਹੈ ਜਾਂ ਨਹੀ ? ਜਿਹੜੇ ਹਮਲੇ ਅਮਰੀਕਾ-ਇਜਰਾਇਲ ਇਰਾਨ ਉਤੇ ਕਰ ਰਿਹਾ ਹੈ ਉਹ ਕੰਕਰੀਟ ਅਤੇ ਲੋਹੇ ਦੀਆਂ ਸਖਤ ਚਾਦਰਾਂ ਦੇ ਬਣੇ ਬੰਕਰਾਂ ਲਈ ਵੀ ਸੁਰੱਖਿਅਤ ਨਹੀ ਹਨ । ਅਜਿਹੇ ਬੰਬ ਬਣ ਚੁੱਕੇ ਹਨ ਕਿ ਉਹ ਅਜਿਹੇ ਕੰਕਰੀਟ ਵਾਲੇ ਬੰਕਰਾ ਨੂੰ ਪਾੜਕੇ ਵੀ ਨਿਕਲ ਸਕਦਾ ਹੈ । ਅਜਿਹੀਆ ਮਿਜਾਇਲ ਅਤੇ ਬੰਬ ਨਵੀ ਤਕਨੀਕ ਦੇ ਆ ਗਏ ਹਨ ।
ਹੁਣ ਅਜਿਹੇ ਅਤਿ ਗੰਭੀਰ ਹਾਲਾਤਾਂ ਤੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਿਵੇ ਪਹਿਲਾ ਪ੍ਰੈਜੀਡੈਟ ਜੋਹਨ ਕੈਨੇਡੀ ਨੂੰ ਰੂਸ ਨੇ ਮਰਵਾਇਆ ਸੀ । ਉਸੇ ਤਰ੍ਹਾਂ ਦੇ ਹਾਲਾਤ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਲਈ ਇਸ ਲਈ ਪੈਦਾ ਹੋ ਚੁੱਕੇ ਹਨ ਕਿ ਇੰਡੀਆ ਦੀ ਮੋਦੀ ਹਕੂਮਤ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਸਦੇ ਨਾਲ ਅਮਰੀਕਾ-ਇਰਾਨ ਤੇ ਇੰਡੀਆ ਨੇ ਜਿਥੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਵੱਡੀ ਮਾਰ ਪਈ ਹੈ, ਮਨੁੱਖਤਾ ਦੇ ਕਤਲੇਆਮ ਹੋਏ ਹਨ । ਇਨ੍ਹਾਂ ਮੁਲਕਾਂ ਦੀ ਬਾਦਸਾਹੀ ਤੋੜਕੇ ਰੱਖ ਦਿੱਤੀ ਹੈ । ਇਹ ਨਵੀਆ ਤਕਨੀਕਾਂ ਬਹੁਤ ਹੀ ਮਾਰੂ ਹਨ ਕਿਸੇ ਵੀ ਮੁਲਕ ਦੇ ਮੁੱਖੀ ਨੂੰ ਹੁਣ ਇਨ੍ਹਾਂ ਤਕਨੀਕਾਂ ਰਾਹੀ ਮਿਜਾਇਲ ਜਾਂ ਹੋਰ ਨਵੇ ਉਪਕਰਨਾਂ ਰਾਹੀ ਟਾਰਗੇਟ ਦੇ ਕੇ ਉਥੇ ਭੇਜਿਆ ਜਾ ਸਕਦਾ ਹੈ ਅਤੇ ਜੋ ਟਾਰਗੇਟ ਹੈ, ਉਸਨੂੰ ਮਾਰਿਆ ਜਾ ਸਕਦਾ ਹੈ । ਜਿਸ ਤੋ ਸਮੁੱਚੇ ਸੰਸਾਰ ਨੂੰ ਅਤੇ ਵੱਖ-ਵੱਖ ਮੁਲਕਾਂ ਦੇ ਮੁੱਖੀਆਂ ਨੂੰ ਆਪੋ ਆਪਣੀ ਸੁਰੱਖਿਆ ਲਈ ਸੁਚੇਤ ਰਹਿਣਾ ਪਵੇਗਾ ਅਤੇ ਕੌਮਾਂਤਰੀ ਪੱਧਰ ‘ਤੇ ਕੋਈ ਯੂ.ਐਨ. ਦੀ ਦੇਖਰੇਖ ਹੇਠ ਹੈੱਡ ਆਫ ਸਟੇਟ ਦੀ ਜਾਨ ਦੀ ਸੁਰੱਖਿਆ ਲਈ ਕੋਈ ਨਿਯਮ ਕਾਨੂੰਨ ਬਣਾਉਣੇ ਪੈਣਗੇ ।