ਨਿਖਿਲ ਗੁਪਤਾ ਵੱਲੋਂ ਸ. ਪੰਨੂ ਦੇ ਕਤਲ ਦੀ ਸਾਜਿਸ ਦਾ ਇਕਬਾਲ ਕਰਵਾਕੇ ਮੋਦੀ ਕਾਤਲ ਜੂੰਡਲੀ ਨੂੰ ਸਜ਼ਾਵਾਂ ਤੋਂ ਬਚਾਉਣ ਦੇ ਅਮਲ ਕੀਤੇ ਗਏ : ਮਾਨ
ਫ਼ਤਹਿਗੜ੍ਹ ਸਾਹਿਬ, 21 ਫਰਵਰੀ ( ) “ਪਿਛਲੀ ਪਾਰਲੀਮੈਂਟ ਵਿਚ ਜੋ ਮੈਂ ਤਕਰੀਰ ਕਰਦੇ ਹੋਏ ਬੀਬੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਸੀ ਕਿ ਜੋ ਬਾਹਰਲੇ ਮੁਲਕਾਂ ਵਿਚ ਮੋਦੀ ਕਾਤਲ ਜੂੰਡਲੀ ਵੱਲੋਂ ਸਾਡੇ ਸਿੱਖਾਂ ਨੂੰ ਮਾਰਿਆ ਗਿਆ ਹੈ, ਉਨ੍ਹਾਂ ਦਾ ਵੇਰਵਾ ਸਾਨੂੰ ਪ੍ਰਦਾਨ ਕਰਵਾ ਦੇਵੋ । ਬੀਬੀ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਕਰਵਾਵਾਂਗੇ । ਲੇਕਿਨ ਰਾਹੁਲ ਗਾਂਧੀ ਨੇ ਅੱਧ ਪਚੱਦਾ ਗੋਲ ਜੁਆਬ ਦੇ ਦਿੱਤਾ ਸੀ । ਪਰ ਇਨ੍ਹਾਂ ਨੇ ਕੀਤਾ ਕੁਝ ਨਹੀ । ਜਿਸ ਤੋ ਪ੍ਰਤੱਖ ਹੈ ਕਿ ਸਿੱਖ ਕੌਮ ਤੇ ਪੰਜਾਬ ਦੇ ਮਸਲਿਆ ਦੇ ਸੰਬੰਧ ਵਿਚ ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਦੀ ਸੋਚ ਦੇ ਅਮਲਾਂ ਵਿਚ ਕੋਈ ਅੰਤਰ ਨਹੀ ਹੈ । ਭਾਵੇਕਿ ਸਿਆਸੀ ਤੌਰ ਤੇ ਦੋਵਾਂ ਦੇ ਵੱਖਰੇ-ਵੱਖਰੇ ਨਾਮ ਹਨ । ਪਰ ਘੱਟ ਗਿਣਤੀ ਸਿੱਖ ਕੌਮ ਨਾਲ ਵਿਤਕਰੇ ਭਰਿਆ ਅਤੇ ਜਾਲਮਨਾਂ ਵਿਵਹਾਰ ਦੋਵਾਂ ਜਮਾਤਾਂ ਕਾਂਗਰਸ-ਬੀਜੇਪੀ ਦਾ ਇਕੋ ਜਿਹਾ ਹੀ ਹੈ । ਜੋ ਰਾਹੁਲ ਗਾਂਧੀ ਮੋਦੀ ਹਕੂਮਤ ਉਤੇ ਇਲਾਜਮ ਲਗਾਉਦੇ ਹਨ ਕਿ ਇੰਡੀਆ ਨੇ ਵਪਾਰਕ ਤੌਰ ਤੇ ਅਮਰੀਕਾ ਨੂੰ ਬਹੁਤ ਜਿਆਦਾ ਦੇ ਦਿੱਤਾ ਹੈ, ਇਹ ਕੇਵਲ ਇਕ ਤਰ੍ਹਾ ਨਾਲ ਬਲੈਕਮੇਲ ਹੀ ਹੋਇਆ ਹੈ । ਕਿਉਂਕਿ ਗੁਪਤਾ ਨੇ ਪੰਨੂ ਨੂੰ ਮਾਰਨ ਦੀ ਸਾਜਿਸ ਦਾ ਇਕਬਾਲ ਮੋਦੀ ਦੇ ਕਹਿਣ ਤੇ ਹੀ ਕਰਵਾਇਆ ਗਿਆ ਹੈ । ਇਸ ਅਮਲ ਵਿਚ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਸ. ਪੰਨੂ ਨੂੰ ਮਾਰਨ ਦੀ ਸਾਜਿਸ ਅਧੀਨ ਅਗਲੇਰੀ ਕਾਨੂੰਨੀ ਅਮਲ ਨਿਖਿਲ ਗੁਪਤਾ ਤੱਕ ਸੀਮਤ ਰਹੇ ਅਤੇ ਜੋ ਮੋਦੀ ਹਕੂਮਤ ਦੀ ਜਾਲਮ ਚੰਡਾਲ ਚੌਕੜੀ ਹੈ ਜਿਸ ਵਿਚ ਸ੍ਰੀ ਮੋਦੀ ਤੋ ਇਲਾਵਾ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ, ਉਨ੍ਹਾਂ ਵਿਰੁੱਧ ਅਮਰੀਕਾ ਇਨ੍ਹਾਂ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਨਾ ਕਰੇ । ਇਸ ਤੋ ਇਲਾਵਾ ਇਨ੍ਹਾਂ ਮੁਲਕਾਂ ਦੀ ਪ੍ਰਭੂਸਤਾ ਅਤੇ ਅਮਰੀਕਾ ਦੀ ਪ੍ਰਭੂਸਤਾ ਤੇ ਮੁਨਰੋ ਡਾਕਟਰੀਨ ਨੂੰ ਤੋੜਿਆ ਹੈ । ਇਸ ਤੇ ਵੀ ਕਾਨੂੰਨੀ ਅਮਲ ਨਾ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਿਖਿਲ ਗੁਪਤਾ ਵੱਲੋ ਸ. ਪੰਨੂ ਨੂੰ ਕਤਲ ਦੀ ਸਾਜਿਸ ਦਾ ਇਕਬਾਲ ਕਰਨ ਅਤੇ ਇਸ ਮੁੱਦੇ ਉਤੇ ਨਿਖਿਲ ਗੁਪਤਾ ਤੋ ਬਾਅਦ ਦੂਸਰੇ ਕਾਤਲ ਦੋਸ਼ੀਆਂ ਵੱਲ ਨਾ ਵੱਧਣ ਦੀ ਸੋਚ ਅਧੀਨ ਹੀ ਅਮਰੀਕਾ ਨਾਲ ਸ਼ਰਤਾਂ ਨੂੰ ਪਾਰ ਕਰਕੇ ਵਪਾਰਕ ਸਮਝੌਤੇ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।