ਐਸ.ਜੀ.ਪੀ.ਸੀ ਦੇ ਮੌਜੂਦਾ ਅਹੁਦੇਦਾਰ-ਅਧਿਕਾਰੀ, ਉਤਪੰਨ ਹੋ ਚੁੱਕੀਆ ਖਾਮੀਆ ਨੂੰ ਦੂਰ ਕਰਨ ਦੀ ਬਜਾਇ ਨਲਾਇਕੀਆ ਤੇ ਪਰਦਾ ਪਾਉਣਾ ਹੋਰ ਵੀ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 20 ਫਰਵਰੀ ( ) “ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੀ ਇਹ ਜਾਣਕਾਰੀ ਨਹੀ ਬਲਕਿ ਸੰਸਾਰ ਪੱਧਰ ਤੇ ਇਹ ਗੱਲ ਜੋਰਸੋਰ ਨਾਲ ਉੱਠ ਰਹੀ ਹੈ ਕਿ ਬੀਤੇ ਕਈ ਦਹਾਕਿਆ ਤੋ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦੇ ਸਾਧਨਾਂ, ਗੋਲਕਾਂ, ਖਜਾਨਿਆ ਦੀ ਕਾਬਜ ਲੋਕ ਅਤੇ ਉਨ੍ਹਾਂ ਦੇ ਆਕਾ ਬਹੁਤ ਹੀ ਬੇਰਹਿੰਮੀ ਨਾਲ ਦੁਰਵਰਤੋ ਕਰਦੇ ਆ ਰਹੇ ਹਨ । ਜੋ ਗੁਰੂ ਸਾਹਿਬਾਨ ਨੇ ਵੱਡੀਆ ਕੁਰਬਾਨੀਆ ਤੇ ਘਾਲਨਾਵਾ ਘਾਲਕੇ ਕੌਮੀ ਸਿਧਾਤ, ਨਿਯਮ, ਪੰ੍ਰਪਰਾਵਾ ਕਾਇਮ ਕੀਤੀਆ ਹਨ, ਬਲਕਿ ਉਨ੍ਹਾਂ ਦਾ ਵੀ ਮੌਜੂਦਾ ਅਧਿਕਾਰੀ ਘਾਣ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਐਸ.ਜੀ.ਪੀ.ਸੀ ਦੇ ਬੀਤੇ ਸਮੇ ਦੇ ਅਤੇ ਮੌਜੂਦਾ ਅਧਿਕਾਰੀਆ ਦੀਆਂ ਗੈਰ ਇਖਲਾਕੀ ਕਾਰਵਾਈਆ ਵਿਰੁੱਧ ਸਿੱਖ ਕੌਮ ਵਿਚ ਰੋਹ ਦਿਨ-ਬ-ਦਿਨ ਹੋਰ ਪ੍ਰਚੰਡ ਹੋ ਰਿਹਾ ਹੈ ਅਤੇ ਮੌਜੂਦਾ ਕਾਬਜ ਅਧਿਕਾਰੀ ਦਿਸ਼ਾਹੀਣ ਤਰੁੱਟੀਆ ਭਰੀ ਪ੍ਰਣਾਲੀ ਨੂੰ ਖਤਮ ਕਰਨ ਲਈ ਕੋਈ ਅਮਲ ਕਰਦੇ ਨਜਰ ਨਹੀ ਆ ਰਹੇ । ਅੱਜ ਇਸੇ ਵਿਸੇ ਉਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਰਘਵੀਰ ਸਿੰਘ ਦੇ ਨਾਲ-ਨਾਲ ਮੌਜੂਦਾ ਪੰਜਾਬ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਅਤੇ ਹੋਰ ਸਖਸ਼ੀਅਤਾਂ ਵੱਲੋਂ ਇਸ ਉਤੇ ਸੰਜ਼ੀਦਾ ਰੋਹ ਭਰੀ ਬਿਆਨਬਾਜੀ ਹੋ ਰਹੀ ਹੈ । ਇਸਦਾ ਮੁੱਖ ਕਾਰਨ ਇਹ ਵੀ ਹੈ ਕਿ ਬੀਤੇ 14 ਸਾਲਾਂ ਤੋਂ ਇਸ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਦੀਆਂ ਜਰਨਲ ਚੋਣਾਂ ਹੀ ਨਹੀ ਕਰਵਾਈਆ ਜਾ ਰਹੀਆ । ਜਦੋਕਿ ਇਹ ਸੰਸਥਾਂ ਅਤੇ ਇਸਦੇ ਮੌਜੂਦਾ ਮੈਬਰ ਲੇਮਡੱਕ ਵਿਚ ਹਨ । ਜਿਨ੍ਹਾਂ ਨੂੰ ਇਸ ਸੰਸਥਾਂ ਤੇ ਸਿੱਖ ਕੌਮ ਸੰਬੰਧੀ ਕੋਈ ਵੀ ਫੈਸਲਾ ਕਰਨ ਦਾ ਇਖਲਾਕੀ ਜਾਂ ਕਾਨੂੰਨੀ ਅਧਿਕਾਰ ਉਦੋ ਤੱਕ ਨਹੀ ਪ੍ਰਾਪਤ ਹੋ ਸਕਦਾ ਜਦੋ ਤੱਕ ਸੈਟਰ ਦੀ ਮੋਦੀ ਹਕੂਮਤ ਦਾ ਗ੍ਰਹਿ ਵਿਭਾਗ, ਪੰਜਾਬ ਸਰਕਾਰ ਅਤੇ ਐਸ.ਜੀ.ਪੀ.ਸੀ ਪੂਰੀ ਇਮਾਨਦਾਰ ਹੋ ਕੇ ਇਸ ਸੰਸਥਾਂ ਦੀਆਂ ਜਰਨਲ ਚੋਣਾਂ ਕਰਵਾਕੇ ਸਿੱਖ ਕੌਮ ਦਾ ਫਿਰ ਤੋ ਫਤਵਾ ਪ੍ਰਾਪਤ ਨਹੀ ਕਰਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇਂ ਤੋਂ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦੀਆਂ ਗੈਰ ਸਿਧਾਤਿਕ, ਗੈਰ ਇਖਲਾਕੀ ਹੋ ਰਹੇ ਅਮਲਾਂ ਦੀ ਬਦੌਲਤ ਉਸ ਵਿਰੁੱਧ ਉੱਠ ਰਹੇ ਵੱਡੇ ਰੋਹ ਦੀ ਗੱਲ ਕਰਦੇ ਹੋਏ ਅਤੇ ਇਸ ਨੂੰ ਹੱਲ ਕਰਨ ਲਈ ਤੁਰੰਤ ਐਸ.ਜੀ.ਪੀ.ਸੀ. ਦੇ ਮੌਜੂਦਾ ਗੈਰ ਕਾਨੂੰਨੀ ਅਧਿਕਾਰੀਆਂ, ਸੈਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਜਰਨਲ ਚੋਣਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖਦਾਇਕ ਅਤੇ ਸਿਧਾਤ ਵਿਰੋਧੀ ਅਮਲ ਹੋ ਰਹੇ ਹਨ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸੋਚ ਉਤੇ ਕਾਇਮ ਹੋਈ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਸ. ਹਰਨਾਮ ਸਿੰਘ ਧੂੰਮਾ, ਸੈਟਰ ਦੇ ਬੀਜੇਪੀ-ਆਰ.ਐਸ.ਐਸ ਦੇ ਲੋਕਾਂ ਨੂੰ ਖੁਸ਼ ਕਰਨ ਲਈ ਸਿਵਲਿੰਗ ਦੀ ਪੂਜਾ ਵੀ ਕਰ ਰਹੇ ਹਨ ਅਤੇ ਬ੍ਰਾਹਮਣਵਾਦੀ ਕਰਮਕਾਡਾਂ ਵਿਚ ਜਾ ਕੇ ਨਾਰੀਅਲ ਤੋੜਨ ਦੇ ਸਿੱਖੀ ਸਿਧਾਤਾਂ ਵਿਰੋਧੀ ਕਾਰਵਾਈਆ ਕਰਦੇ ਨਜਰ ਆ ਰਹੇ ਹਨ ਜਿਸ ਨਾਲ ਸਿੱਖ ਕੌਮ ਵਿਚ ਉਸ ਮਹਾਨ ਟਕਸਾਲ ਦੇ ਮੁੱਖੀ ਵਿਰੁੱਧ ਵੀ ਵੱਡਾ ਰੋਹ ਇਕੱਠਾ ਹੋ ਰਿਹਾ ਹੈ। ਸਿੱਖ ਕੌਮ ਪ੍ਰਤੀ ਪਾਏ ਜਾਣ ਵਾਲੇ ਭੰਬਲਭੂਸਿਆ ਅਤੇ ਲੰਮੇ ਸਮੇ ਤੋ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਵਿਚ ਉਤਪੰਨ ਹੋ ਚੁੱਕੀਆ ਤਰੁੱਟੀਆ ਨੂੰ ਦੂਰ ਕਰਨ ਅਤੇ ਸਿੱਖੀ ਸਿਧਾਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਇਹ ਜਰੂਰੀ ਹੈ ਕਿ ਸੈਟਰ ਦੀ ਮੋਦੀ ਹਕੂਮਤ, ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਅਤੇ ਮੌਜੂਦਾ ਗੈਰ ਕਾਨੂੰਨੀ ਤੌਰ ਤੇ ਕੰਮ ਕਰਦੀ ਆ ਰਹੀ ਐਸ.ਜੀ.ਪੀ.ਸੀ ਦੇ ਅਹੁਦੇਦਾਰ ਤੇ ਅਧਿਕਾਰੀ ਤੁਰੰਤ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਦੇ ਅਮਲ ਕਰਨ । ਤਦ ਹੀ ਇਸ ਧਾਰਮਿਕ ਦਿਸ਼ਾ ਵੱਲ ਨਵਾ ਹਾਊਸ ਆ ਕੇ ਨਵੇ ਚੁਣੇ ਗਏ ਮੈਬਰਾਂ ਦੀ ਬਹੁਸੰਮਤੀ ਦੀ ਰਾਏ ਨਾਲ ਅਗਲੇ ਅਮਲ ਕਰਨਗੇ ਜਿਸ ਨਾਲ ਸਿੱਖੀ ਸਿਧਾਤਾਂ, ਸੋਚ ਅਤੇ ਪ੍ਰੰਪਰਾਵਾ ਨੂੰ ਕਾਇਮ ਰੱਖਿਆ ਜਾ ਸਕੇਗਾ ।