ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਉਹ ਲੋਕ ਹੀ ਪ੍ਰਚਾਰ ਕਰ ਰਹੇ ਹਨ ਜੋ ਸੰਤ ਭਿੰਡਰਾਂਵਾਲਿਆ ਦੇ ਨਿਸ਼ਾਨੇ ਤੋ ਥਿੜਕ ਚੁੱਕੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 09 ਫਰਵਰੀ ( ) “ਮਨੁੱਖੀ ਜਾਮੇ ਵਿਚ ਕੋਈ ਵੀ ਇਨਸਾਨ ਕਿਸੇ ਸਮੇਂ ਅਣਭੋਲਤਾ ਵਿਚ ਕੋਈ ਗਲਤੀ ਕਰ ਸਕਦਾ ਹੈ । ਪਰ ਸਿੱਖੀ ਵਿਚ ਅਜਿਹਾ ਨਹੀ ਕਿ ਕਿਸੇ ਅਜਿਹੀ ਹੋਈ ਗਲਤੀ ਲਈ ਮੁਆਫ਼ੀ ਨਾ ਹੋਵੇ । ਸਿੱਖ ਧਰਮ ਵਿਚ ਤਾਂ ਹੋਈ ਗਲਤੀ ਦਾ ਧੁਰ ਅੰਦਰੋ ਅਹਿਸਾਸ ਕਰਨ ਵਾਲੇ ਨੂੰ ਬਖਸੇ ਜਾਣ ਦਾ ਪ੍ਰਬੰਧ ਹੈ । ਜਦੋ ਮੇਰੇ ਦੋਹਤੇ ਅਤੇ ਦਾਸ ਵੱਲੋ ਹੋਈ ਗਲਤੀ ਲਈ ਆਤਮਿਕ ਤੌਰ ਤੇ ਮੁਆਫ਼ੀ ਮੰਗੀ ਜਾ ਚੁੱਕੀ ਹੈ, ਤਾਂ ਹੁਣ ਉਹ ਲੋਕ ਹੀ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਪ੍ਰਚਾਰ ਕਰਦੇ ਨਜਰ ਆ ਰਹੇ ਹਨ ਜੋ ਆਪਣੇ ਆਪ ਨੂੰ ਸੰਤ ਭਿੰਡਰਾਂਵਾਲਿਆ ਦੀ ਗੋਦ ਦਾ ਨਿੱਘ ਮਾਨਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਵੱਲੋ ਮਿਥੇ ਨਿਸਾਨੇ ਖਾਲਿਸਤਾਨ ਨੂੰ ਪੂਰਨ ਰੂਪ ਵਿਚ ਪਿੱਠ ਦੇ ਕੇ ਕੌਮੀ ਨਿਸਾਨੇ ਤੋ ਥਿੜਕ ਚੁੱਕੇ ਹਨ । ਕਿਉਂਕਿ ਇਹ ਲੋਕ ਖਾਲਿਸਤਾਨ ਦੇ ਨਾਮ ਨੂੰ ਆਪਣੇ ਸਿਆਸੀ ਤੇ ਪਰਿਵਾਰਿਕ ਹਿੱਤਾ ਲਈ ਹੀ ਵਰਤਦੇ ਰਹੇ ਹਨ । ਪਰ ਜਦੋ ਨਿਸਾਨੇ ਦੀ ਪ੍ਰਾਪਤੀ ਲਈ ਜੱਦੋ ਜਹਿਦ ਕਰਨ ਤੇ ਸੰਘਰਸ ਕਰਨ ਦੀ ਗੱਲ ਸਾਹਮਣੇ ਆਉਦੀ ਹੈ ਤਾਂ ਇਹ ਲੋਕ ਖ਼ਾਲਿਸਤਾਨ ਵੱਲ ਪਿੱਠ ਕਰਕੇ ਹੀ ਖੜ੍ਹੇ ਨਹੀ ਹੁੰਦੇ ਬਲਕਿ ਸਾਨੂੰ ਤੇ ਸਾਡੇ ਅਹੁਦੇਦਾਰਾਂ ਨੂੰ ਗਾਹੇ-ਬਗਾਹੇ ਖਾਲਿਸਤਾਨ ਦੇ ਨਿਸਾਨੇ ਤੋ ਥਿੜਕਾਉਣ ਦੀ ਅਸਫਲ ਕੋਸਿਸ ਕਰਦੇ ਸਾਫ ਨਜਰ ਆ ਰਹੇ ਹੁੰਦੇ ਹਨ । ਇਥੋ ਤੱਕ ਅਜਿਹਾ ਕੌਮ ਵਿਰੋਧੀ ਅਮਲ ਕਰਕੇ ਆਪਣੇ ਆਪ ਨੂੰ ਆਪਣੀ ਆਤਮਾ ਦੇ ਦੋਸ਼ੀ ਬਣਾਉਣ ਤੋ ਵੀ ਗੁਰੇਜ ਨਹੀ ਕਰ ਰਹੇ ਹੁੰਦੇ । ਇਹ ਉਹ ਲੋਕ ਹਨ ਜਿਨ੍ਹਾਂ ਨੂੰ ਇਸ ਦੁਨਿਆਵੀ ਜਿੰਦਗੀ ਵਿਚ ਤਾਂ ਕੋਈ ਸਕੂਨ ਪ੍ਰਾਪਤ ਨਹੀ ਹੋ ਸਕੇਗਾ, ਬਲਕਿ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਵੀ ਇਹ ਲੋਕ ਪੇਸ ਹੋਣ ਦੇ ਸਮਰੱਥ ਨਹੀ ਰਹਿ ਸਕਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੋਸਲ ਮੀਡੀਆ ਅਤੇ ਨੈਟਵਰਕ ਉਤੇ ਆਪਣੇ ਤੇ ਆਪਣੇ ਪਰਿਵਾਰ ਵਿਰੁੱਧ ਹੋ ਰਹੇ ਪ੍ਰਚਾਰ ਸੰਬੰਧੀ ਜੁਆਬ ਦਿੰਦੇ ਹੋਏ ਅਤੇ ਅਜਿਹੇ ਕੌਮੀ ਨਿਸਾਨੇ ਵਿਰੋਧੀ ਲੋਕਾਂ ਵੱਲੋ ਸਾਨੂੰ ਕਤਈ ਵੀ ਇਸ ਨਿਸਾਨੇ ਤੋ ਥਿੜਕਾਉਣ ਵਿਚ ਕਾਮਯਾਬ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।