ਅਮਰੀਕਾ ਵੱਲੋ ਇੰਡੀਆ ਤੇ ਲਗਾਏ ਵਾਧੂ ਟੈਰਿਫ ਦੀ ਬਦੌਲਤ ਸ੍ਰੀ ਮੋਦੀ ਨੂੰ ਅਮਰੀਕਾ ਲਈ ਨਰਮ ਹੋਣਾ ਪਿਆ : ਮਾਨ
ਫ਼ਤਹਿਗੜ੍ਹ ਸਾਹਿਬ, 04 ਫਰਵਰੀ ( ) “ਅਮਰੀਕਾ ਮੁਲਕ ਦਾ ਇਹ ਵੱਡਾ ਗਿਲਾ ਸੀ ਕਿ ਇੰਡੀਆ ਰੂਸ ਤੋ ਤੇਲ ਕਿਉਂ ਖਰੀਦਦਾ ਹੈ । ਇਸੇ ਮੁੱਦੇ ਨੂੰ ਲੈਕੇ ਅਮਰੀਕਾ ਨੇ ਇੰਡੀਆ ਉਤੇ ਹੱਦੋ ਵੱਧ ਟੈਰਿਫ ਲਗਾ ਦਿੱਤਾ ਸੀ । ਜਿਸ ਤੋ ਘਬਰਾਕੇ ਅਤੇ ਪ੍ਰੇਸਾਨ ਹੋ ਕੇ ਸ੍ਰੀ ਮੋਦੀ ਵੱਲੋ ਰੂਸ ਤੋ ਤੇਲ ਲੈਣ ਤੋ ਇਨਕਾਰ ਕਰ ਦਿੱਤਾ ਗਿਆ । ਇਹੀ ਵਜਹ ਹੈ ਕਿ ਹੁਣ ਸ੍ਰੀ ਟਰੰਪ ਨੇ ਲਗਾਏ ਗਏ ਟੈਰਿਫ ਦੀ ਦਰ ਘਟਾ ਦਿੱਤੀ ਹੈ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਹੁਕਮਰਾਨ ‘ਛਿੱਤਰਾਂ ਦੇ ਯਾਰ ਨੇ’। ਕਿਉਂਕਿ ਪਹਿਲਾ ਤਾਂ ਸ੍ਰੀ ਮੋਦੀ ਨੇ ਟਰੰਪ ਦੀ ਗੱਲ ਨਹੀ ਸੁਣੀ । ਜਿਸ ਸ੍ਰੀ ਮੋਦੀ ਤੇ ਉਸਦੀ ਚੰਡਾਲ ਚੌਕੜੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਾਕਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਸੀ । ਇਸ ਤੋ ਇਲਾਵਾ ਇਨ੍ਹਾਂ ਕਾਤਲਾਂ ਨੇ ਅਮਰੀਕਨ ਮੁਲਕ ਤੇ ਹੋਰਨਾਂ ਮੂਲਕਾਂ ਦੀ ਪ੍ਰਭੂਸਤਾਂ ਨੂੰ ਤੋੜਨ ਦੇ ਨਾਲ-ਨਾਲ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਵੀ ਘਾਣ ਕੀਤਾ ਹੈ । ਕਿਉਂਕਿ ਇੰਡੀਆ ਨੇ ਕੇਵਲ ਅਮਰੀਕਾ ਦੀ ਹੀ ਪ੍ਰਭੂਸਤਾ ਤੇ ਮੁਨਰੋ ਡਾਕਟਰੀਨ ਨੂੰ ਨਹੀ ਤੋੜਿਆ ਬਲਕਿ ਬਰਤਾਨੀਆ, ਕੈਨੇਡਾ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਤੋੜਿਆ ਹੈ । ਇਸ ਲਈ ਅਮਰੀਕਾ ਨੂੰ ਚਾਹੀਦਾ ਹੈ ਕਿ ਇਹ ਮੰਦਭਾਗਾ ਰੁਝਾਨ ਫਿਰ ਨਾ ਵਾਪਰੇ । ਇਸ ਲਈ ਮੁਨਰੋ ਡਾਕਟਰੀਨ ਤੇ ਪ੍ਰਭੂਸਤਾ ਨੂੰ ਤੋੜਨ ਵਾਲੇ ਸ੍ਰੀ ਮੋਦੀ ਤੇ ਉਸਦੀ ਚੰਡਾਲ ਚੌਕੜੀ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਮਲ ਕਰਕੇ ਸਜਾਵਾਂ ਦੇਣ ਦਾ ਪ੍ਰਬੰਧ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਵੱਲੋ ਰੂਸ ਤੋ ਤੇਲ ਲੈਣਾ ਬੰਦ ਕਰਨ ਨੂੰ ਸ੍ਰੀ ਟਰੰਪ ਵੱਲੋ ਇੰਡੀਆ ਤੇ ਲਗਾਏ ਗਏ ਭਾਰੀ ਟੈਰਿਫਾਂ ਨੂੰ ਕਾਰਨ ਕਰਾਰ ਦਿੰਦੇ ਹੋਏ ਅਤੇ ਹੁਣ ਸ੍ਰੀ ਟਰੰਪ ਅੱਗੇ ਝੁਕ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅਮਰੀਕਾ ਦੇ ਪ੍ਰੈਜੀਡੈਟ ਕੈਨੇਡੀ ਸਨ ਤਾਂ ਉਸ ਸਮੇ ਉਨ੍ਹਾਂ ਦਾ ਕਤਲ ਹੋਇਆ ਸੀ ਜਿਸਦਾ ਅਮਰੀਕਾ ਨੂੰ ਸੋਵੀਅਤ ਰੂਸ ਉਤੇ ਸੱਕ ਸੀ। ਇਸ ਲਈ ਜੇਕਰ ਅਮਰੀਕਾ ਨੇ ਇਨ੍ਹਾਂ ਕਾਤਲਾਂ ਉਤੇ ਕੋਈ ਅਮਲ ਨਾ ਕੀਤਾ ਤਾਂ ਅਜਿਹਾ ਮੰਦਭਾਗਾ ਵਿਵਹਾਰ ਫਿਰ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ । ਇਸ ਲਈ ਅਮਰੀਕਾ ਇਸ ਵਿਸੇ ਉਤੇ ਫੌਰੀ ਅਮਲ ਕਰੇ ।