ਚਾਰਟਡ ਹਵਾਈ ਹਾਦਸੇ ਵਿਚ ਮਹਾਰਾਸਟਰਾਂ ਦੇ ਉੱਪ ਮੁੱਖ ਮੰਤਰੀ ਸ੍ਰੀ ਅਜੀਤ ਪਵਾਰ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟਾਉਦੇ ਹੋਏ ਇਸਦੀ ਜਾਂਚ ਦੀ ਮੰਗ ਕੀਤੀ : ਮਾਨ
ਫ਼ਤਹਿਗੜ੍ਹ ਸਾਹਿਬ, 29 ਜਨਵਰੀ ( ) “ਕਿਉਂਕਿ ਇੰਡੀਆਂ ਇਕ ਕੱਟੜਵਾਦੀ ਹਿੰਦੂਤਵ ਮੁਲਕ ਹੈ । ਰਾਜ ਭਾਗ ਤੇ ਬੈਠਣ ਵਾਲੇ ਲੋਕ ਅਤੇ ਜਮਾਤਾਂ ਆਪਣੀ ਸਿਆਸੀ ਮਕਸਦ ਨੂੰ ਪੂਰਨ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦੀਆ ਹਨ । ਕਿਉਂਕਿ ਬੀਤੇ ਸਮੇ ਵਿਚ ਵੀ ਕਈ ਵੱਡੀਆ ਸਖਸ਼ੀਅਤਾਂ ਦੀਆਂ ਮੌਤ ਹਵਾਈ ਹਾਦਸਿਆ ਵਿਚ ਹੋਈਆ ਹਨ । ਇਸ ਲਈ ਜੋ ਬੀਤੇ ਦਿਨੀਂ ਮਹਾਰਾਸਟਰਾਂ ਦੇ ਉਪ ਮੁੱਖ ਮੰਤਰੀ ਸ੍ਰੀ ਅਜੀਤ ਪਵਾਰ ਦੇ ਚਾਰਟਡ ਹਵਾਈ ਜਹਾਜ ਵਿਚ ਮੌਤ ਹੋਈ ਹੈ ਅਤੇ ਉਸ ਜਹਾਜ ਦੇ ਹੋਰ ਅਧਿਕਾਰੀ ਮੌਤ ਦੇ ਮੂੰਹ ਵਿਚ ਗਏ ਹਨ, ਉਨ੍ਹਾਂ ਦੇ ਚਲੇ ਜਾਣ ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ, ਉਥੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ । ਤਾਂ ਕਿ ਇਸ ਹੋਈ ਮੌਤ ਦੀ ਅਸਲੀਅਤ ਸਾਹਮਣੇ ਆ ਸਕੇ ਕਿ ਇਹ ਹਾਦਸਾ ਸੀ ਜਾਂ ਕੋਈ ਸਾਜਿਸ ਸੀ ।”