ਸੰਸਾਰ ਦੀ ਪ੍ਰਸਿੱਧ ਨਿਊਜ ਏਜੰਸੀ ਬੀਬੀਸੀ ਦੇ ਹਰਮਨ ਪਿਆਰੇ ਪ੍ਰਤੀਨਿੱਧ ਸ੍ਰੀ ਮਾਰਕ ਟੂਲੀ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 28 ਜਨਵਰੀ ( ) “ਸ੍ਰੀ ਮਾਰਕ ਟੂਲੀ ਜੋ ਕੌਮਾਂਤਰੀ ਪੱਧਰ ਦੀ ਨਿਊਜ ਏਜੰਸੀ ਬੀਬੀਸੀ ਲੰਡਨ ਦੇ ਇੰਡੀਆਂ ਵਿਚ ਲੰਮਾਂ ਸਮਾਂ ਪ੍ਰਤੀਨਿੱਧਤਾ ਕਰਦੇ ਰਹੇ ਹਨ, ਉਨ੍ਹਾਂ ਨੇ ਜਿੰਨਾ ਸਮਾਂ ਵੀ ਇੰਡੀਆਂ ਵਿਚ ਆਪਣੀ ਇਸ ਜਿੰਮੇਵਾਰੀ ਨੂੰ ਪੂਰਨ ਕੀਤਾ, ਨਿਰਪੱਖਤਾ ਅਤੇ ਸੱਚ ਦੇ ਆਧਾਰ ਤੇ ਆਪਣੀ ਰਿਪੋਰਟਿੰਗ ਕਰਕੇ ਸਮੁੱਚੇ ਸੰਸਾਰ ਨਿਵਾਸੀਆਂ ਨੂੰ ਸੱਚ ਤੋ ਜਾਣੂ ਕਰਵਾਉਣ ਦੀ ਜਿੰਮੇਵਾਰੀ ਨਿਭਾਉਦੇ ਰਹੇ ਹਨ । ਜਦੋ ਮਰਹੂਮ ਇੰਦਰਾ ਗਾਂਧੀ ਨੇ ਮੰਦਭਾਵਨਾ ਅਧੀਨ ਸਿੱਖ ਕੌਮ ਨੂੰ ਸੰਸਾਰ ਪੱਧਰ ਤੇ ਬਦਨਾਮ ਕਰਨ ਹਿੱਤ ਅਤੇ ਆਜਾਦੀ ਚਾਹੁੰਣ ਵਾਲੇ ਸਿੱਖ ਕੌਮ ਦੇ ਜੰਗਜੂ ਨਾਇਕਾਂ ਨੂੰ ਸਾਜਿਸ ਅਧੀਨ ਮਾਰਨ ਅਤੇ ਇਸੇ ਸੋਚ ਨੂੰ ਲੈਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਗੁਰੂਘਰਾਂ ਉਤੇ ਫ਼ੌਜੀ ਹਮਲੇ ਕਰਨ ਦੇ ਅਮਲ ਕੀਤੇ, ਤਾਂ ਸ੍ਰੀ ਮਾਰਕ ਟੂਲੀ ਨੇ ਸਿੱਖ ਕੌਮ ਦੇ ਉੱਚੇ ਸੁੱਚੇ ਅਕਸ ਨੂੰ ਆਪਣੀਆ ਲਿਖਤਾਂ ਤੇ ਰਿਪੋਰਟਾਂ ਰਾਹੀ ਸਹੀ ਰੂਪ ਵਿਚ ਪੇਸ਼ ਕਰਕੇ ਸਮੁੱਚੇ ਸੰਸਾਰ ਨੂੰ ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ, ਨਿਯਮਾਂ, ਅਸੂਲਾਂ ਤੋ ਬਾਖੂਬੀ ਜਾਣਕਾਰੀ ਦਿੰਦੇ ਰਹੇ । ਫਿਰ ਉਨ੍ਹਾਂ ਨੂੰ ਸਿੱਖ ਧਰਮ ਤੇ ਸਿੱਖ ਕੌਮ ਨਾਲ ਆਤਮਿਕ ਤੌਰ ਤੇ ਸਿੱਖੀ ਗੁਣਾਂ ਦੀ ਬਦੌਲਤ ਮੁਹੱਬਤ ਵੀ ਹੋ ਗਈ ਸੀ । ਇਸੇ ਲਈ ਉਨ੍ਹਾਂ ਨੇ ਸਿੱਖ ਕੌਮ ਦੇ ਕੇਸ ਨੂੰ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਉਠਾਉਦੇ ਰਹੇ ਅਤੇ ਹੁਕਮਰਾਨਾਂ ਦੀਆਂ ਸਾਜਿਸਾਂ ਦੇ ਪਰਦੇ ਵੀ ਉਠਾਉਦੇ ਰਹੇ । ਜੋ ਕਿ ਬਹੁਤ ਵੱਡੀ ਜੋਖਮ ਭਰੀ ਜਿੰਮੇਵਾਰੀ ਸੀ । ਅਜਿਹੀ ਸਖਸੀਅਤ ਦੇ ਚਲੇ ਜਾਣ ਨਾਲ ਕੇਵਲ ਪੰਜਾਬੀਆਂ ਤੇ ਸਿੱਖਾਂ ਨੂੰ ਹੀ ਇਕ ਅਸਹਿ ਤੇ ਅਕਹਿ ਘਾਟਾ ਨਹੀ ਪਿਆ ਬਲਕਿ ਸੰਸਾਰ ਪੱਧਰ ਤੇ ਅਮਨ-ਚੈਨ, ਜਮਹੂਰੀਅਤ, ਸੱਚ-ਹੱਕ, ਮਜਲੂਮਾਂ, ਪੀੜ੍ਹਤਾਂ ਦੀ ਗੱਲ ਕਰਨ ਵਾਲੀ ਅਤੇ ਉਨ੍ਹਾਂ ਦੇ ਕੇਸ ਨੂੰ ਸੰਸਾਰ ਪੱਧਰ ਤੇ ਉਜਾਗਰ ਕਰਨ ਵਾਲੀ ਸਖਸ਼ੀਅਤ ਸਾਥੋ ਖੁਸ ਗਈ ਹੈ ਜਿਸਦਾ ਸਾਨੂੰ ਬਹੁਤ ਵੱਡਾ ਅਹਿਸ ਘਾਟਾ ਪਿਆ ਹੈ। ਜੋ ਕਿ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀਸੀ ਲੰਡਨ ਦੇ ਪ੍ਰਤੀਨਿੱਧ ਸ੍ਰੀ ਮਾਰਕ ਟੂਲੀ ਦੇ ਅਕਾਲ ਚਲਾਣੇ ਉਤੇ ਸ੍ਰੀ ਟੂਲੀ ਅਤੇ ਬਰਤਾਨੀਆ ਨਿਵਾਸੀਆ, ਸੱਚ-ਹੱਕ ਤੇ ਪਹਿਰਾ ਦੇਣ ਵਾਲੇ ਲੋਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਉਨ੍ਹਾਂ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਕੀਤਾ ।