ਇੰਡੀਅਨ ਵਿਧਾਨ ਅਤੇ ਝੰਡਾ ਸਿੱਖ ਕੌਮ ਦੇ ਹੱਕਾਂ ਦੀ ਕੋਈ ਗੱਲ ਨਹੀਂ ਕਰਦੇ, ਫਿਰ ਅਸੀਂ ਕਿਵੇ ਪ੍ਰਵਾਨ ਕਰ ਸਕਦੇ ਹਾਂ ? : ਮਾਨ
ਫ਼ਤਹਿਗੜ੍ਹ ਸਾਹਿਬ, 26 ਜਨਵਰੀ ( ) “ਅੱਜ ਦੇ ਅਖ਼ਬਾਰਾਂ ਵਿਚ ਸ੍ਰੀ ਮੋਦੀ ਨੇ ਆਪਣੇ ਨਾਲ ਇੰਡੀਅਨ ਝੰਡੇ ਦੀ ਫੋਟੋ ਲਗਾਕੇ ਪ੍ਰਕਾਸਿਤ ਕੀਤੀ ਹੈ । ਕਿਉਂਕਿ ਸਾਡੇ 2 ਸਿੱਖ ਨੁਮਾਇੰਦਿਆ ਜੋ ਇੰਡੀਅਨ ਵਿਧਾਨਘਾੜਤਾ ਕਮੇਟੀ ਦੇ ਮੈਬਰ ਸਨ ਜਿਨ੍ਹਾਂ ਦੇ ਨਾਮ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਸਨ ਉਨ੍ਹਾਂ ਨੇ ਇਸ ਘੱਟ ਗਿਣਤੀ ਸਿੱਖ ਕੌਮ ਮਾਰੂ ਵਿਧਾਨ ਉਤੇ ਉਸ ਸਮੇ ਦਸਤਖਤ ਹੀ ਨਹੀ ਸਨ ਕੀਤੇ ਜਿਸ ਲਈ ਉਸ ਸਮੇ ਹੀ ਇਹ ਫੈਸਲਾ ਹੋ ਗਿਆ ਸੀ ਕਿ ਸਿੱਖ ਇਸ ਵਿਧਾਨ ਤੇ ਇਸ ਝੰਡੇ ਨੂੰ ਕਤਈ ਪ੍ਰਵਾਨ ਨਹੀ ਕਰਨਗੇ । ਦੂਸਰਾ ਜਦੋ ਮੈ ਸ੍ਰੀ ਵਾਜਪਾਈ ਹਕੂਮਤ ਸਮੇ ਪਾਰਲੀਮੈਟ ਮੈਬਰ ਸੀ, ਉਸ ਸਮੇ ਆਪਣੀ ਪਾਰਲੀਮੈਟ ਤਕਰੀਰ ਕਰਦੇ ਸਮੇ ਸਮੁੱਚੇ ਹਾਊਸ ਅਤੇ ਮੁਲਕ ਨਿਵਾਸੀਆ ਨੂੰ ਜਾਣੂ ਕਰਵਾਉਦੇ ਹੋਏ ਕਿਹਾ ਕਿ ਜੋ ਇੰਡੀਆ ਦਾ ਝੰਡਾ ਹੈ ਉਸ ਵਿਚ ਪਹਿਲਾ ਭਗਵਾ ਰੰਗ ਹਿੰਦੂਆ ਦਾ ਹੈ, ਚਿੱਟਾ ਰੰਗ ਜੈਨੀਆ ਦਾ ਹੈ, ਅਸੋਕ ਚੱਕਰ ਬੋਧੀਆ ਦਾ ਹੈ ਅਤੇ ਹਰਾ ਰੰਗ ਮੁਸਲਮਾਨਾਂ ਦਾ ਹੈ ਅਤੇ ਸਾਡੇ ਨੀਲੇ ਰੰਗ ਨੂੰ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਇਸ ਝੰਡੇ ਵਿਚ ਕੋਈ ਸਥਾਂਨ ਤੇ ਸਤਿਕਾਰ ਹੀ ਨਹੀ ਦਿੱਤਾ, ਤਾਂ ਅਸੀ ਅਜਿਹੇ ਸਾਡੀ ਪਹਿਚਾਣ ਨੂੰ ਖਤਮ ਕਰਨ ਵਾਲੇ ਝੰਡੇ ਨੂੰ ਕਿਵੇ ਪ੍ਰਵਾਨ ਕਰ ਸਕਦੇ ਹਾਂ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖ਼ਬਾਰਾਂ ਵਿਚ ਪ੍ਰਕਾਸਿਤ ਹੋਈ ਸ੍ਰੀ ਮੋਦੀ ਅਤੇ ਇੰਡੀਅਨ ਝੰਡੇ ਦੀਆਂ ਫੋਟੋਆਂ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਜੋ ਵਿਧਾਨ ਤੇ ਝੰਡਾ ਸਾਡੀ ਘੱਟ ਗਿਣਤੀ ਸਿੱਖ ਕੌਮ ਦੇ ਹੱਕ ਹਕੂਕਾ ਦੀ ਜਾਂ ਸਾਨੂੰ ਮਾਨਤਾ ਦੇਣ ਦੀ ਗੱਲ ਨੂੰ ਪ੍ਰਵਾਨ ਹੀ ਨਹੀ ਕਰਦੇ, ਉਸ ਉਤੇ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋ ਤੱਕ ਆਜਾਦੀ ਦੀ ਜੰਗ ਤੋ ਪਹਿਲੇ ਹਿੰਦੂ ਆਗੂਆਂ ਨਹਿਰੂ ਅਤੇ ਗਾਂਧੀ ਨੇ ਸਾਡੀ ਸਿੱਖ ਲੀਡਰਸਿਪ ਨਾਲ ਇਹ ਬਚਨ ਕੀਤਾ ਸੀ ਕਿ ਆਜਾਦੀ ਮਿਲਣ ਉਪਰੰਤ ਉੱਤਰੀ ਭਾਰਤ ਵਿਚ ਸਿੱਖਾਂ ਨੂੰ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਉਹ ਆਪਣੀ ਆਜਾਦੀ ਤੇ ਰਹੁਰੀਤੀਆ ਤੇ ਸਿੱਖ ਨਿਯਮਾਂ ਅਨੁਸਾਰ ਆਪਣੀ ਜਿੰਦਗੀ ਬਤੀਤ ਕਰ ਸਕਣਗੇ । ਜਿਸ ਤੋ ਇਹ ਹਿੰਦੂਤਵ ਲੀਡਰ ਪੂਰਨ ਰੂਪ ਵਿਚ ਮੁਨਕਰ ਹੋ ਕੇ ਸਿੱਖ ਕੌਮ ਨਾਲ ਧੋਖਾ ਕਰ ਗਈ, ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਫਿਰ ਵਿਧਾਨ ਦੀ ਧਾਰਾ 25 ਰਾਹੀ ਸਾਡੀ ਸਿੱਖ ਕੌਮ ਦੀ ਵੱਖਰੀ ਪਹਿਚਾਣ ਤੋ ਮੁਨਕਰ ਹੋ ਕੇ ਕਾਨੂੰਨੀ ਤੌਰ ਤੇ ਸਾਨੂੰ ਹਿੰਦੂ ਹੀ ਗਰਦਾਨਿਆ ਗਿਆ ਹੈ । ਜਦੋਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ ਜਿਸਦਾ ਆਪਣਾ ਸੱਭਿਆਚਾਰ, ਵਿਰਸਾ-ਵਿਰਾਸਤ, ਰਹੁਰੀਤੀਆ, ਬੋਲੀ, ਪਹਿਰਾਵਾ ਹੈ । ਅਸੀ ਬਤੌਰ ਵੱਖਰੀ ਕੌਮ ਦੀ ਸੰਸਾਰ ਪੱਧਰ ਦੀ ਪਹਿਚਾਣ ਦੇ ਵਿਚਰਣ ਦੇ ਹੱਕਦਾਰ ਹਾਂ । ਇਸੇ ਸੋਚ ਅਸੀ ਤਿੰਨ ਪ੍ਰਮਾਣੂ ਮੁਲਕਾਂ ਮੁਸਲਿਮ ਪਾਕਿਸਤਾਨ, ਹਿੰਦੂ ਇੰਡੀਆ ਅਤੇ ਕਾਮਰੇਡ ਚੀਨ ਦੇ ਵਿਚਕਾਰ ਬਤੌਰ ਬਫਸ ਸਟੇਟ ਦੇ ਆਪਣਾ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਦੀ ਵੱਡੀ ਤੇ ਡੂੰਘੀ ਇੱਛਾ ਰੱਖਦੇ ਹਾਂ । ਜਿਸ ਨੂੰ ਅਸੀ ਹਰ ਕੀਮਤ ਤੇ ਪ੍ਰਾਪਤ ਕਰਾਂਗੇ ਅਤੇ ਕਤਈ ਵੀ ਘੱਟ ਗਿਣਤੀ ਸਿੱਖ ਕੌਮ ਮਾਰੂ ਵਿਧਾਨ ਤੇ ਝੰਡੇ ਨੂੰ ਪ੍ਰਵਾਨ ਨਹੀ ਕਰਾਂਗੇ ।