ਜੋ ਮੋਦੀ ਦੀ ਜਾਲਮ ਚੰਡਾਲ ਚੌਕੜੀ ਆਪ ਦਹਿਸਤਗਰਦੀ ਕਰਦੀ ਹੈ, ਤਾਂ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਕਿਵੇਂ ਕਰ ਸਕਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 22 ਜਨਵਰੀ ( ) “ਜੇਕਰ ਆਪਣਾ ਘਰ ਸਾਫ਼ ਕੀਤਾ ਹੋਵੇ, ਤਦ ਹੀ ਉਥੇ ਸਭ ਕੁਝ ਠੀਕ ਚੱਲ ਸਕਦਾ ਹੈ । ਜਦੋਂ ਹਿੰਦੂਤਵ ਮੋਦੀ ਹਕੂਮਤ ਦੀ ਜਾਲਮ ਚੰਡਾਲ ਚੌਕੜੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਾਮਿਲ ਹਨ, ਨੇ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਅਤੇ ਆਪਣੇ ਵਿਧਾਨ ਦੇ ਕਾਨੂੰਨਾਂ ਦਾ ਉਲੰਘਣ ਕਰਕੇ ਕੌਮਾਂਤਰੀ ਪੱਧਰ ਤੇ ਘੱਟ ਗਿਣਤੀ ਸਿੱਖ ਕੌਮ ਦਾ ਕਤਲੇਆਮ ਕਰਵਾ ਰਹੀ ਹੋਵੇ । ਇੰਟਰਨੈਸਨਲ ਕਰੀਮੀਨਲ ਕੋਰਟ ਐਟ ਦੀ ਹੇਗ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਅਜਿਹੇ ਕੌਮਾਂਤਰੀ ਅਪਰਾਧਾਂ ਦੀ ਜਾਂਚ ਹੀ ਨਾ ਹੋਈ ਹੋਵੇ, ਫਿਰ ਉਹ ਦਹਿਸਤਗਰਦੀ ਖ਼ਤਮ ਕਰਨ ਦੀ ਗੱਲ ਕਿਵੇ ਕਰ ਸਕਦੇ ਹਨ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਵਿਚ ਸਾਮਿਲ ਸਿੱਖ ਕੌਮ ਦੇ ਕਾਤਲ ਜੈਸੰਕਰ ਵੱਲੋ ਆਪਣੇ ਹਮ-ਰੁਤਬਾ ਸਪੇਨ ਦੇ ਵਿਦੇਸ ਵਜੀਰ ਨਾਲ ਮੁਲਾਕਾਤ ਕਰਦੇ ਹੋਏ ਦਹਿਸਤਗਰਦੀ ਨੂੰ ਬਿਲਕੁਲ ਵੀ ਬਰਦਾਸਤ ਨਾ ਕਰਨ ਉਤੇ ਇਸ ਜਾਲਮ ਜੂੰਡਲੀ ਦੇ ਖੂੰਖਾਰ ਤੇ ਮਨੁੱਖਤਾ ਵਿਰੋਧੀ ਚੇਹਰੇ ਨੂੰ ਨੰਗਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇਸ ਜਾਲਮ ਜੂੰਡਲੀ ਨੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਮਾਰਿਆ ਹੈ, ਉਸ ਸੰਬੰਧੀ ਅਤੇ ਹੋਰ ਘੱਟ ਗਿਣਤੀਆ ਦੇ ਮੁਲਕ ਵਿਚ ਹੋ ਰਹੇ ਕਤਲੇਆਮ ਸੰਬੰਧੀ ਇਨ੍ਹਾਂ ਨੇ ਕਿਹੜੇ ਸੱਚ ਨੂੰ ਸਾਹਮਣੇ ਲਿਆਂਦਾ ਹੈ ਅਤੇ ਹੋਏ ਕਤਲਾਂ ਦਾ ਇਨਸਾਫ਼ ਦਿੱਤਾ ਹੈ ? ਜੋ ਵਾਰ-ਵਾਰ ਇਹ ਹੁਕਮਰਾਨ ਪਾਕਿਸਤਾਨ ਨੂੰ ਦਹਿਸਤਗਰਦੀ ਵਿਸੇ ਨਾਲ ਜੋੜਕੇ ਆਪਣੇ ਵੱਲੋ ਕੀਤੇ ਜਾਣ ਵਾਲੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਉਤੇ ਕੌਮਾਂਤਰੀ ਪਰਦਾ ਪਾਉਣ ਦੀ ਅਸਫਲ ਕੋਸਿਸ ਕਰ ਰਹੇ ਹਨ, ਉਸ ਵਿਚ ਇਹ ਕਤਈ ਕਾਮਯਾਬ ਨਹੀ ਹੋਣਗੇ । ਕਿਉਂਕਿ ਇਹ ਖੁਦ ਹੀ ਅਜਿਹੇ ਸਾਜਸੀ ਕਤਲੇਆਮ ਦੇ ਕੌਮਾਂਤਰੀ ਕਾਨੂੰਨਾਂ ਦੇ ਦੋਸ਼ੀ ਹਨ। ਅਜਿਹੇ ਗੰਭੀਰ ਮਸਲਿਆ ਤੋ ਇਹ ਬਿਲਕੁਲ ਵੀ ਅਣਜਾਣ ਜਾਂ ਬੇਕਸੂਰ ਨਹੀ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਰਾਨਾਂ ਨੇ ਬੰਗਲਾਦੇਸ਼ ਵਿਚ ਸਭ ਕੁਝ ਕੀਤਾ, ਜਿਸਦੀ ਕੌਮਾਂਤਰੀ ਕਾਨੂੰਨ, ਮਨੁੱਖੀ ਅਧਿਕਾਰ ਨਿਯਮ ਬਿਲਕੁਲ ਇਜਾਜਤ ਨਹੀ ਸੀ ਦਿੰਦੇ । ਉਨ੍ਹਾਂ ਕਿਹਾ ਕਿਉਂਕਿ ਇਨ੍ਹਾਂ ਇੰਡੀਅਨ ਹੁਕਮਰਾਨਾਂ ਨੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਖੁਦਮੁਖਤਿਆਰੀ ਨੂੰ ਤੋੜਿਆ ਹੈ ਅਤੇ ਉਲੰਘਣ ਕੀਤਾ ਹੈ । ਫਿਰ ਜਦੋ ਇਹ ਇਨ੍ਹਾਂ ਮੁਲਕਾਂ ਵਿਚ ਦੌਰਿਆ ਤੇ ਜਾਂਦੇ ਹਨ ਤਾਂ ਉਪਰੋਕਤ ਮੁਲਕਾਂ ਦੀਆਂ ਹਕੂਮਤਾਂ ਨੂੰ ਕਾਨੂੰਨ ਤੇ ਇਨਸਾਫ਼ ਦੇ ਬਿਨ੍ਹਾਂ ਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਆਪਣੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਬਣਦੀ ਹੈ ਜੋ ਕਿ ਨਹੀ ਹੋ ਰਹੀ ।
ਉਨ੍ਹਾਂ ਕਿਹਾ ਕਿ ਇਥੋ ਤੱਕ ਕਿ ਜਿਸ ਸਿੱਖ ਜਰਨੈਲ ਜਗਜੀਤ ਸਿੰਘ ਅਰੋੜਾ ਨੇ ਬੰਗਲਾਦੇਸ ਦੀ ਜੰਗ ਨੂੰ ਫ਼ਤਹਿ ਕੀਤਾ ਸੀ, ਇਨ੍ਹਾਂ ਹੁਕਮਰਾਨਾਂ ਨੇ ਮੁਤੱਸਵੀ ਸੋਚ ਅਧੀਨ ਉਨ੍ਹਾਂ ਨੂੰ ਨਾ ਤਾਂ ਬਣਦਾ ਮਾਣ-ਸਨਮਾਨ ਤੇ ਸਤਿਕਾਰ ਕੀਤਾ ਅਤੇ ਨਾ ਹੀ ਉਨ੍ਹਾਂ ਵੱਲੋ ਕੀਤੇ ਬਹਾਦਰੀਨੁਮਾ ਉਦਮ ਲਈ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰ-ਪ੍ਰਸਾਰ ਕਰਨ ਦੀ ਜਿੰਮੇਵਾਰੀ ਨਿਭਾਈ । ਉਨ੍ਹਾਂ ਕਿਹਾ ਕਿ ਮੈਂ ਉਸ ਸਮੇ ਪੰਜਾਬ ਦੇ ਗਵਰਨਰ ਸ੍ਰੀ ਪਾਵਟੇ ਦੇ ਬਤੌਰ ਏ.ਡੀ.ਸੀ ਦੀ ਜਿੰਮੇਵਾਰੀ ਨਿਭਾਅ ਰਿਹਾ ਸੀ । ਉਨ੍ਹਾਂ ਨੇ ਜਰਨਲ ਜਗਜੀਤ ਸਿੰਘ ਅਰੋੜਾ ਨੂੰ ਸਤਿਕਾਰ ਵੱਜੋ ਖਾਣੇ ਤੇ ਬੁਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਇਸ ਸਮੇ ਅੰਗਰੇਜ ਹਕੂਮਤ ਹੁੰਦੀ ਤਾਂ ਉਨ੍ਹਾਂ ਨੇ ਆਪ ਜੀ ਨੂੰ ਜਰਨਲ ਜਗਜੀਤ ਸਿੰਘ ਅਰੋੜਾ ਆਫ ਬੰਗਲਾਦੇਸ਼ ਦਾ ਖਿਤਾਬ ਦੇ ਕੇ ਸਨਮਾਨ ਉਸੇ ਤਰ੍ਹਾ ਕਰਨਾ ਸੀ ਜਿਵੇ ਲਾਰਡ ਮਾਊਟਬੈਟਨ ਨੂੰ ਲਾਰਡ ਮਾਊਟਬੈਟਨ ਆਫ ਬਰਮਾ ਦਾ ਖਿਤਾਬ ਦੇ ਕੇ ਨਿਵਾਜਿਆ ਸੀ ।