ਸ੍ਰੀ ਟਰੰਪ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਖਰੀਦਣ ਵਾਲੇ ਅਮਰੀਕਨ ਵਸਤਾਂ ਤੋਂ 500% ਟੈਰਿਫ ਤੋ ਛੋਟ ਦੇਣ ਦਾ ਐਲਾਨ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 09 ਜਨਵਰੀ ( ) “ਕਿਉਂਕਿ ਸਿੱਖ ਕੌਮ ਅਮਰੀਕਾ ਦੀ ਤਰ੍ਹਾਂ ਜ਼ਮਹੂਰੀਅਤ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਣ ਦੀ ਸੋਚ ਉਤੇ ਆਪਣੇ ਜਨਮ ਤੋ ਹੀ ਅਮਲ ਕਰਦੀ ਆ ਰਹੀ ਹੈ । ਖਾਲਸਾ ਰਾਜ ਭਾਗ ਸਮੇ ਵੀ ਅਤੇ ਅੱਜ ਵੀ ਇਨ੍ਹਾਂ ਕਦਰਾਂ ਕੀਮਤਾਂ ਦੀ ਪੈਰੋਕਾਰ ਹੈ । ਫਿਰ ਯੂਕਰੇਨ-ਰੂਸ ਜੰਗ ਵਿਚ ਯੂਕਰੇਨ ਨਿਵਾਸੀਆਂ ਉਤੇ ਹੋ ਰਹੀ ਰੂਸੀ ਫ਼ੌਜੀ ਮਨੁੱਖਤਾ ਵਿਰੋਧੀ ਅਮਲਾਂ ਨੂੰ ਖਤਮ ਕਰਕੇ ਉਥੋ ਦੇ ਨਿਵਾਸੀਆ ਨੂੰ ਆਜਾਦੀ ਨਾਲ ਜਿਊਣ ਅਤੇ ਵਿਚਰਣ ਦੀ ਹਾਮੀ ਰਹੀ ਹੈ । ਜੋ ਰੂਸ ਵੱਲੋ ਯੂਕਰੇਨ ਵਿਚ ਜ਼ਬਰ ਹੋ ਰਿਹਾ ਹੈ, ਉਸ ਵਿਰੁੱਧ ਹਰ ਸਮੇ ਆਵਾਜ ਉਠਾਉਣ ਦੇ ਨਾਲ-ਨਾਲ ਉਸ ਜਬਰ ਨੂੰ ਬੰਦ ਕਰਵਾਉਣ ਦੀ ਡੂੰਘੀ ਇੱਛਾ ਰੱਖਦੀ ਹੈ । ਫਿਰ ਵੈਨਜੂਏਲਾ ਵਿਚ ਅਮਰੀਕਾ ਵੱਲੋ ਕੀਤੇ ਗਏ ਆਪ੍ਰੇਸਨ ਨੂੰ ਸਹੀ ਪ੍ਰਵਾਨ ਕਰਦੀ ਹੈ । ਕਿਉਂਕਿ ਵੈਨਜੂਏਲਾ ਦੇ ਪ੍ਰੈਜੀਡੈਟ ਡਰੱਗਜ ਦੇ ਮਾਮਲੇ ਵਿਚ ਕੌਮਾਂਤਰੀ ਪੱਧਰ ਤੇ ਗੈਰ ਕਾਨੂੰਨੀ ਅਮਲ ਕਰਦੇ ਰਹੇ ਹਨ । ਇਸ ਲਈ ਜੇਕਰ ਸ੍ਰੀ ਟਰੰਪ ਦੀ ਅਮਰੀਕਾ ਹਕੂਮਤ ਨੇ ਅਮਰੀਕਾ ਤੋ ਇੰਡੀਆ ਆਉਣ ਵਾਲੀਆ ਵਸਤਾਂ ਉਤੇ 500% ਟੈਰਿਫ ਲਗਾਇਆ ਹੈ । ਉਨ੍ਹਾਂ ਨੂੰ ਆਪਣੇ ਦਿੱਲੀ ਕੌਸਲੇਟ ਰਾਹੀ ਪ੍ਰਬੰਧ ਕਰਕੇ ਪੰਜਾਬੀਆਂ ਤੇ ਸਿੱਖਾਂ ਵੱਲੋ ਖਰੀਦਣ ਵਾਲੀਆ ਅਮਰੀਕਨ ਵਸਤਾਂ ਉਤੇ ਛੋਟ ਦੇਣ ਦਾ ਐਲਾਨ ਕੀਤਾ ਜਾਵੇ । ਤਾਂ ਕਿ ਅਮਰੀਕਾ, ਪੰਜਾਬੀਆਂ ਤੇ ਸਿੱਖਾਂ ਦੇ ਸੰਬੰਧ ਆਉਣ ਵਾਲੇ ਸਮੇ ਵਿਚ ਹੋਰ ਵੀ ਵਧੇਰੇ ਪ੍ਰਫੁੱਲਿਤ ਹੋ ਸਕਣ ਅਤੇ ਸਿੱਖ ਕੌਮ ਉਨ੍ਹਾਂ ਸਖਸ਼ੀਅਤਾਂ ਅਤੇ ਮੁਲਕਾਂ ਦੇ ਨਾਲ ਸੁਖਾਵੇ ਸੰਬੰਧ ਰੱਖੇ ਜੋ ਮੁਲਕ ਅਮਲੀ ਰੂਪ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਹਾਮੀ ਹਨ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਅਮਲ ਕਰਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਮੌਜੂਦਾ ਪ੍ਰੈਜੀਡੈਟ ਸ੍ਰੀ ਟਰੰਪ ਵੱਲੋ ਵੈਨਜੂਏਲਾ, ਯੂਕਰੇਨ-ਰੂਸ ਜੰਗ ਦੌਰਾਨ ਅਤੇ ਇੰਡੀਆ ਦੀ ਮੋਦੀ ਹਕੂਮਤ ਵੱਲੋ ਜਾਬਰ ਰੂਸ ਵਰਗੇ ਮੁਲਕਾਂ ਨਾਲ ਸੰਬੰਧ ਰੱਖਣ ਵਿਰੁੱਧ ਕੌਮਾਂਤਰੀ ਪੱਧਰ ਤੇ ਉਠਾਏ ਜਾਣ ਵਾਲੇ ਕਦਮਾਂ ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਜੋ ਇੰਡੀਆ ਉਤੇ 500% ਟੈਰਿਫ ਲਗਾਇਆ ਗਿਆ ਹੈ, ਉਸ ਟੈਰਿਫ ਤੋ ਸਿੱਖਾਂ ਤੇ ਪੰਜਾਬੀਆਂ ਨੂੰ ਰਾਹਤ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇੰਡੀਆ ਨੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੇ ਮੁਲਕਾਂ ਦੀ ਪ੍ਰਭੂਸਤਾਂ ਨੂੰ ਤੋੜਿਆ ਹੈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕਰਦੇ ਹੋਏ ਉਪਰੋਕਤ ਮੁਲਕਾਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਆਪਣੀਆ ਏਜੰਸੀਆ ਤੇ ਸਾਜਿਸਾਂ ਰਾਹੀ ਕਤਲੇਆਮ ਢਾਹਿਆ ਹੈ, ਜਿਸਦੇ ਦੋਸ਼ੀ ਮੋਦੀ ਅਤੇ ਉਸਦੀ ਹਕੂਮਤ ਵਿਚ ਸਾਮਿਲ ਚੰਡਾਲ ਚੌਕੜੀ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਅਜਿਹੇ ਗੈਰ ਇਨਸਾਨੀ ਅਮਲ ਕਰਕੇ ਜੋ ਹੁਕਮਰਾਨ ਟਰਾਸਨੈਸਨਲ ਅਪਰਾਧ ਕੀਤੇ ਹਨ, ਉਨ੍ਹਾਂ ਵਿਰੁੱਧ ਵੀ ਅਮਰੀਕਨ ਟਰੰਪ ਹਕੂਮਤ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਮਲ ਕਰਕੇ ਸਿੱਖ ਕੌਮ ਦੇ ਕਾਤਲ ਹੁਕਮਰਾਨਾਂ ਨੂੰ ਸਜ਼ਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ ।
ਸ. ਮਾਨ ਨੇ ਇੰਡੀਅਨ ਹੁਕਮਰਾਨਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਦੋਂ ਰੂਸ ਤੋਂ ਬਹੁਤ ਘੱਟ ਕੀਮਤਾਂ ਉਤੇ ਤੇਲ ਮੰਗਵਾ ਰਹੇ ਹਨ, ਤਾਂ ਇਥੋ ਦੇ ਨਿਵਾਸੀਆਂ ਨੂੰ ਉਸੇ ਘੱਟ ਕੀਮਤਾਂ ਉਤੇ ਇਹ ਪੈਟਰੋਲ-ਡੀਜ਼ਲ ਮਿਲਣਾ ਚਾਹੀਦਾ ਹੈ । ਜੋ ਕਿ ਹਕੂਮਤ ਪਹਿਲੇ ਨਾਲੋ ਵੀ ਵੱਧ ਕੀਮਤਾਂ ਉਤੇ ਇਥੋ ਦੇ ਨਿਵਾਸੀਆ ਨੂੰ ਸਪਲਾਈ ਦੇ ਰਹੀ ਹੈ ਜੋ ਕਿ ਇੰਡੀਅਨ ਨਿਵਾਸੀਆ ਨਾਲ ਵੱਡਾ ਧੋਖਾ ਤੇ ਫਰੇਬ ਹੈ । ਇਹ ਬੰਦ ਹੋਵੇ ।