ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਫਤਹਿਗੜ੍ਹ ਸਾਹਿਬ ਵੱਲੋ ‘ਸ਼ਹਾਦਤ ਏ ਸਫ਼ਰ’ ਦੇ ਬੀਤੇ ਦਿਨ ਦਾ ਦਿੱਤਾ ਗਿਆ ਸੰਦੇਸ਼ ਅਰਥਭਰਪੂਰ ਅਤੇ ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 23 ਦਸੰਬਰ ( ) “ਸਮੁੱਚਾ ਖਾਲਸਾ ਪੰਥ ਅਤੇ ਸਮੁੱਚੀ ਮਨੁੱਖਤਾ ਬੀਤੇ 6 ਪੋਹ ਤੋ ਸਿੱਖ ਕੌਮ ਦੇ ਇਤਿਹਾਸ ਦੇ ਸ਼ਹਾਦਤਾਂ ਭਰੇ ਮਹਾਨ ਮਨੁੱਖਤਾ ਪੱਖੀ ਉੱਦਮਾਂ ਅਤੇ ਕੁਰਬਾਨੀਆ ਦੇ ਦਿਨ ਨੂੰ ਮਨਾਉਦੀ ਹੋਈ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰ ਰਹੀ ਹੈ । ਜਿਸ ਵਿਚ ਸਿੱਖ ਕੌਮ ਦੇ ਵਿਦਵਾਨਾਂ ਵੱਲੋ ਇਤਿਹਾਸਿਕ ਪੰਨਿਆ ਨੂੰ ਉਜਾਗਰ ਕਰਦੇ ਹੋਏ ਕੌਮ ਨੂੰ ਆਪਣੇ ਗੁਰੂ ਸਾਹਿਬਾਨ ਵੱਲੋ ਰਚੇ ਇਤਿਹਾਸ ਉਤੇ ਪਹਿਰਾ ਦੇਣ ਅਤੇ ਸਹੀ ਮਾਇਨਿਆ ਵਿਚ ਖਾਲਸਾ ਬਣਨ ਦੇ ਸੰਦੇਸ ਦਿੱਤੇ ਜਾ ਰਹੇ ਹਨ । ਜਿਸ ਵਿਚ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਫਤਹਿਗੜ੍ਹ ਸਾਹਿਬ ਵੱਲੋ ਸ਼ਹਾਦਤ ਏ ਸਫ਼ਰ ਦੇ ਸੰਦੇਸ ਦੌਰਾਨ ਜੋ ਬੀਤੇ ਦਿਨੀਂ ਇਤਿਹਾਸਿਕ ਵੇਰਵੇ ਦਿੰਦੇ ਹੋਏ ਸਿੱਖ ਕੌਮ ਨੂੰ ਇਕ ਬਹੁਤ ਹੀ ਗੰਭੀਰ ਅਤੇ ਇਤਿਹਾਸਿਕ ਪੰਨਿਆ ਉਤੇ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ‘ਮੈਂ ਇਸ ਮਹਾਨ ਸ਼ਹੀਦੀ ਦਿਹਾੜਿਆ ਨੂੰ ਸਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਮੁੱਚੇ ਖਾਲਸਾ ਪੰਥ ਨੂੰ ਇਹ ਅਤਿ ਸੰਜੀਦਗੀ ਭਰੀ ਅਪੀਲ ਕਰਨੀ ਚਾਹਵਾਂਗਾ ਕਿ ਉਹ ਆਪੋ ਆਪਣੇ ਘਰਾਂ, ਪਰਿਵਾਰਾਂ, ਮੁਹੱਲਿਆ, ਸਹਿਰਾਂ, ਪਿੰਡਾਂ, ਕਸਬਿਆ ਆਦਿ ਵਿਚ ਜਿਥੇ ਵੀ ਵਿਚਰਦੇ ਹਨ ਉਹ ਆਪਣੇ ਆਪ ਨੂੰ ‘ਖਾਲਸ’ ਬਣਾ ਲੈਣ ਤੇ ਦੂਸਰਾ ਜੋ ਸਥਾਂਨ ਹੈ, ਉਹ ਖੁਦ ਬ ਖੁਦ ਬਣ ਜਾਵੇਗਾ’। ਕਹਿਣ ਤੋ ਭਾਵ ਹੈ ਸਿੱਖ ਕੌਮ ਵੱਲੋ ਖਾਲਸ ਬਣਨ ਤੋ ਬਿਨ੍ਹਾਂ ਕਦੀ ਵੀ ਸਿੱਖ ਆਪਣਾ ਸਥਾਂਨ ਨਹੀ ਬਣਾ ਸਕਣਗੇ । ਜੋ ਕੌਮੀ ਘਰ ਦੀ ਗੱਲ ਹੈ, ਉਹ ਖਾਲਸ ਤੋ ਹੀ ਬਣਨੀ ਹੈ । ਇਸ ਲਈ ਹਰ ਸਿੱਖ, ਤੇ ਹਰ ਸਿੱਖ ਪਰਿਵਾਰ ਲਈ ਇਹ ਜਰੂਰੀ ਹੈ ਕਿ ਉਹ ਇਨ੍ਹਾਂ ਮਹਾਨ ਸ਼ਹੀਦੀ ਦਿਹਾੜਿਆ ਉਤੇ ਪ੍ਰਣ ਕਰੇ ਕਿ ਮੈਂ ਆਪਣੇ ਪਰਿਵਾਰ, ਬੱਚਿਆਂ ਅਤੇ ਆਲੇ ਦੁਆਲੇ ਨੂੰ ਪੂਰਾ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਅਤੇ ਹਰ ਤਰ੍ਹਾਂ ਦੇ ਜਬਰ ਜੁਲਮ ਵਿਰੋਧੀ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਤੇ ਅਧਾਰਿਤ ਸਹੀ ਮਾਇਨਿਆ ਵਿਚ ਖਾਲਸ ਬਣਾਉਣ ਦੀਆਂ ਜਿੰਮੇਵਾਰੀਆ ਨਿਭਾਵਾਂਗੇ । ਸਿੱਖ ਕੌਮ ਦਾ ਦੁਨੀਆ ਵਿਚ ਇਕ ਵੱਖਰਾ, ਨਿਵੇਕਲਾ ਅਤੇ ਫਖ਼ਰ ਵਾਲਾ ਸਥਾਂਨ ਹਰ ਕੀਮਤ ਤੇ ਬਣੇਗਾ ਮੈਂ ਉਸ ਨਾਮ ਨੂੰ ਪ੍ਰਤੱਖ ਰੂਪ ਵਿਚ ਇਸ ਲਈ ਨਹੀ ਕਹਿ ਰਿਹਾ, ਕਿ ਇਸ ਨਾਲ ਬਹੁਤੇ ਕੌਮ ਵਿਰੋਧੀ ਲੋਕਾਂ ਨੂੰ ਸਿੱਖ ਕੌਮ ਵਿਰੁੱਧ ਗੈਰ ਦਲੀਲ ਢੰਗ ਨਾਲ ਬੋਲਣ ਨੂੰ ਮਿਲ ਜਾਵੇਗਾ । ਲੇਕਿਨ ਮੈ ਉਸ ਸਥਾਂਨ ਦੇ ਹੋਦ ਵਿਚ ਆਉਣ ਤੇ ਬਣਨ ਤੇ ਕਿਸੇ ਤਰ੍ਹਾਂ ਦਾ ਡਰ ਭੈ ਆਪਣੇ ਮਨ ਵਿਚ ਨਹੀ ਰੱਖਦਾ ਅਤੇ ਨਾ ਹੀ ਮੈਨੂੰ ਅਜਿਹਾ ਕੋਈ ਡਰ ਕਦੀ ਆਇਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵੱਲੋ ਬੀਤੇ ਦਿਨੀਂ ਕੌਮ ਦੇ ਨਾਮ ਇਨ੍ਹਾਂ ਸਹਾਦਤ ਦੇ ਦਿਨਾਂ ਵਿਚ ਦਿੱਤੇ ਗਏ ਅਰਥ ਭਰਪੂਰ ਤੇ ਕੌਮ ਪੱਖੀ ਸੰਦੇਸ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌਮ, ਸਭ ਸਿਆਸਤਦਾਨਾਂ, ਸਮਾਜਿਕ ਸਖਸੀਅਤਾਂ, ਵਿਦਵਾਨਾਂ ਆਦਿ ਸਭ ਨੂੰ ਗਿਆਨੀ ਹਰਪਾਲ ਸਿੰਘ ਜੀ ਦੇ ਸੰਦੇਸ ਉਤੇ ਇਨ੍ਹਾਂ ਮਹਾਨ ਦਿਨਾਂ ਵਿਚ ਪੂਰਾ ਉਤਰਨ ਦਾ ਪ੍ਰਣ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਹੀ ਕਿ ਜਦੋ ਅਸੀ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਖਾਲਸ ਬਣਨ ਵਿਚ ਜੁੱਟ ਗਏ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਆਪਣਾ ਸਥਾਂਨ ਜਿਸ ਨੂੰ ਅਸੀ ਖਾਲਿਸਤਾਨ ਕਹਿੰਦੇ ਹਾਂ ਉਸ ਨੂੰ ਬਣਾਉਣ ਤੋ ਜਾਂ ਹੋਦ ਵਿਚ ਆਉਣ ਤੋ ਕੋਈ ਨਹੀ ਰੋਕ ਸਕੇਗਾ ।