ਨਿਊਜੀਲੈਡ ਵਿਚ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਹੋਏ ਅਮਲ ਪਿੱਛੇ ਮੋਦੀ ਦੀ ਚੰਡਾਲ ਚੌਕੜੀ ਦਾ ਹੱਥ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਦਸੰਬਰ ( ) “ਜਦੋ ਤੋ ਖ਼ਾਲਸਾ ਪੰਥ ਹੋਦ ਵਿਚ ਆਇਆ ਹੈ ਉਸ ਸਮੇ ਤੋ ਅੱਜ ਤੱਕ ਇੰਡੀਆ ਜਾਂ ਕਿਸੇ ਬਾਹਰਲੇ ਮੁਲਕ ਵਿਚ ਕਦੀ ਵੀ ਅਜਿਹੀ ਦੁੱਖਦਾਇਕ ਤੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਨਹੀ ਵਾਪਰੀ ਕਿ ਦੋਵੇ ਸਮੇ ਸਮੁੱਚੀ ਮਨੁੱਖਤਾ ਦੀ ਅਰਦਾਸ ਕਰਨ ਵਾਲੀ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਵਾਲੀ, ਮੁਸਕਿਲ ਸਮੇ ਕੰਧ ਬਣਕੇ ਖੜਨ ਵਾਲੀ ਸਿੱਖ ਕੌਮ ਦੇ ਗੁਰਪੁਰਬਾਂ ਜਾਂ ਹੋਰ ਮੌਕਿਆ ਉਤੇ ਨਿਕਲਣ ਵਾਲੇ ਨਗਰ ਕੀਰਤਨਾਂ ਦੀ ਕੋਈ ਇਕ ਫਿਰਕਾਂ, ਧਰਮ, ਕਬੀਲਾ ਜਾਂ ਵਿਅਕਤੀ ਕਿਸੇ ਤਰ੍ਹਾਂ ਦਾ ਵਿਰੋਧ ਕਰੇ । ਜਿਵੇਕਿ 70-80 ਦੇ ਕਰੀਬ ਨਿਊਜੀਲੈਡ ਵਿਚ ਬਿਨ੍ਹਾਂ ਕਿਸੇ ਵਜਹ ਦੇ ਸ਼ਰਾਰਤੀ ਅਨਸਰਾਂ ਦੀ ਤਰ੍ਹਾਂ ਨਗਰ ਕੀਰਤਨ ਨੂੰ ਰੋਕਣ ਦੀ ਪਹਿਲੀ ਵਾਰ ਅਸਫਲ ਕੋਸਿਸ ਕੀਤੀ ਗਈ ਹੈ । ਇਸ ਲਈ ਇਸ ਕਾਂਡ ਪਿੱਛੇ ਮੋਦੀ ਦੀ ਉਸ ਚੰਡਾਲ ਚੌਕੜੀ ਜਿਸਨੇ ਬੀਤੇ ਸਮੇ ਵਿਚ ਕੈਨੇਡਾ, ਬਰਤਾਨੀਆ, ਅਮਰੀਕਾ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਡੂੰਘੀਆ ਸਾਜਿਸਾਂ ਰਾਹੀ ਕਤਲੇਆਮ ਕਰਵਾਇਆ ਹੈ, ਦਾ ਹੱਥ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਨਿਊਜੀਲੈਡ ਵਿਚ ਉਥੇ ਵੱਸਣ ਵਾਲੇ ਸਿੱਖਾਂ ਵੱਲੋ ਆਪਣੀਆ ਸਿੱਖ ਮਰਿਯਾਦਾਵਾ ਅਨੁਸਾਰ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਕੁਝ ਸਿਰਫਿਰੇ ਸ਼ਰਾਰਤੀ ਅਨਸਰਾਂ ਵੱਲੋ ਵਿਰੋਧ ਕਰਨ ਦੇ ਵਾਪਰੇ ਅਤਿ ਦੁੱਖਦਾਇਕ ਵਰਤਾਰੇ ਉਤੇ ਇਸ ਪਿੱਛੇ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਦੀ ਸਾਜਿਸ ਹੋਣ ਦੀ ਡੂੰਘੀ ਸੰਕਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿਉਂਕਿ ਹਿੰਦੂਤਵ ਮੋਦੀ ਹਕੂਮਤ ਵੱਲੋ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਵੱਧਦੀ ਹਰਮਨ-ਪਿਆਰਤਾ ਨੂੰ ਵੇਖਦੇ ਹੋਏ ਅਤੇ ਫਾਈਵ ਆਈ ਮੁਲਕਾਂ ਵਿਚ ਸਿੱਖ ਕੌਮ ਦੀ ਮੁੱਖ ਮੰਗ ਖ਼ਾਲਿਸਤਾਨ ਦੇ ਹੱਕ ਵਿਚ ਉਨ੍ਹਾ ਹਕੂਮਤਾਂ ਦੇ ਅਮਲਾਂ ਨੂੰ ਦੇਖਦੇ ਹੋਏ ਜੋ ਬਾਹਰਲੇ ਮੁਲਕਾਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕਰਵਾਇਆ ਗਿਆ ਜਿਵੇ ਕਿ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ, ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ ਆਦਿ ਹਕੂਮਤਾਂ ਵੱਲੋ ਇਨ੍ਹਾਂ ਸਿੱਖਾਂ ਦੇ ਕਤਲਾਂ ਦੇ ਕੌਮਾਂਤਰੀ ਪੱਧਰ ਤੇ ਸੱਚ ਨੂੰ ਸਾਹਮਣੇ ਲਿਆਉਣ ਉਪਰੰਤ ਮੋਦੀ ਦੀ ਚੰਡਾਲ ਚੌਕੜੀ ਬੁਖਲਾਹਟ ਅਤੇ ਘਬਰਾਹਟ ਵਿਚ ਹੈ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਸੋਚ ਦੀ ਵੱਧਦੀ ਲੋਕਪ੍ਰਿਅਤਾ ਤੋ ਚਿੜਕੇ ਸਾਡੇ ਨਗਰ ਕੀਰਤਨਾਂ ਦੇ ਵਿਸਾਲ ਮਕਸਦ ਵਿਚ ਰੁਕਾਵਟ ਪਾਉਣ ਦੀ ਮੰਦਭਾਵਨਾ ਅਧੀਨ ਇਹ ਹੁਕਮਰਾਨ ਕਿਸੇ ਵੀ ਨੀਚੇ ਤੋ ਨੀਚੇ ਅਮਲ ਤੱਕ ਜਾ ਸਕਦੇ ਹਨ, ਇਸ ਗੱਲ ਤੋ ਇਨਕਾਰ ਨਹੀ ਹੋ ਸਕਦਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਵੀ ਬਾਹਰਲੇ ਮੁਲਕਾਂ ਵਿਚ ਭਾਵੇ ਇਥੇ ਸਿੱਖ ਕੌਮ ਵੱਖ-ਵੱਖ ਮੌਕਿਆ ਉਤੇ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸੋਭਿਤ ਕਰਕੇ ਅਤੇ 5 ਪਿਆਰਿਆ ਦੀ ਅਗਵਾਈ ਵਿਚ ਸਜਾਉਦੀ ਹੈ ਜੋ ਕਿ ਸਿੱਖ ਕੌਮ ਦੀ ਪੁਰਾਤਨ ਰਵਾਇਤ ਹੈ, ਉਸਦੀ ਪ੍ਰਵਾਨਗੀ ਨਗਰ ਕੀਰਤਨ ਦੇ ਪ੍ਰਬੰਧਕ ਸੰਬੰਧਤ ਹਕੂਮਤਾਂ ਤੇ ਪ੍ਰਸਾਸਨ ਤੋ ਲੈਕੇ ਹੀ ਆਪਣੀ ਇਸ ਧਾਰਮਿਕ ਰਵਾਇਤ ਨੂੰ ਪੂਰਨ ਕਰਦੇ ਹਨ । ਜੇਕਰ ਨਿਊਜੀਲੈਡ ਵਿਚ ਸਿੱਖ ਧਰਮ ਦੇ ਜਨਮ ਤੋ ਲੈਕੇ ਅੱਜ ਪਹਿਲੀ ਵਾਰ ਅਜਿਹੀ ਦੁਖਦਾਇਕ ਤੇ ਨਿੰਦਣਯੋਗ ਘਟਨਾ ਵਾਪਰੀ ਹੈ ਤਾਂ ਇਸ ਪਿੱਛੇ ਨਿਊਜੀਲੈਡ ਦੇ ਕੁਝ ਸਰਾਰਤੀ ਅਨਸਰਾਂ ਦੀ ਹਿੰਦੂਤਵ ਹੁਕਮਰਾਨਾਂ ਵੱਲੋ ਦੁਰਵਰਤੋ ਕਰਨ ਦੀ ਗੱਲ ਵੀ ਵੱਡੀ ਸੰਕਾ ਵਿਚ ਆ ਜਾਂਦੀ ਹੈ । ਸ. ਮਾਨ ਨੇ ਫਾਈਵ ਆਈ ਮੁਲਕਾਂ ਜਿਨ੍ਹਾਂ ਵਿਚ ਨਿਊਜੀਲੈਡ ਵੀ ਆ ਜਾਂਦਾ ਹੈ, ਉਨ੍ਹਾਂ ਨੂੰ ਇਸ ਹੋਈ ਹਿਰਦੇਵੇਦਕ ਘਟਨਾ ਦੀ ਕੌਮਾਂਤਰੀ ਪੱਧਰ ਦੀ ਜਾਂਚ ਕਰਵਾਉਣ ਅਤੇ ਸਿੱਖ ਧਰਮ ਦੀਆਂ ਰਹੁਰੀਤੀਆ ਵਿਚ ਰੁਕਾਵਟ ਪਾਉਣ ਦੇ ਕੀਤੇ ਗਏ ਅਸਫਲ ਯਤਨਾਂ ਨੂੰ ਅੱਗੋ ਲਈ ਨਾ ਹੋਵੇ ਰੋਕਣ ਲਈ ਕਾਨੂੰਨ ਅਨੁਸਾਰ ਅਮਲ ਕਰਨ ਦੀ ਜਿਥੇ ਅਪੀਲ ਕੀਤੀ, ਉਥੇ 70-80 ਸਿਰਫਿਰੇ ਉਨ੍ਹਾਂ ਗੋਰਿਆ ਜੋ ਆਪਣੇ ਧਰਮ ਤੋ ਵੀ ਕੋਰੇ ਹਨ, ਜਿਨ੍ਹਾਂ ਨੇ ਅਜਿਹਾ ਅਮਲ ਕਰਕੇ ਨਿਊਜੀਲੈਡ ਹਕੂਮਤ ਨੂੰ ਵੀ ਵੱਡੇ ਭੰਬਲਭੂਸੇ ਵਿਚ ਪਾਇਆ ਹੈ, ਉਨ੍ਹਾਂ ਨੂੰ ਸਾਹਮਣੇ ਲਿਆਉਣ ਅਤੇ ਬਣਦੀ ਸਜ਼ਾ ਦੇਣ ਦੀ ਅਪੀਲ ਕੀਤੀ ਤਾਂ ਕਿ ਅੱਗੋ ਲਈ ਅਜਿਹੀ ਦੁੱਖਦਾਇਕ ਘਟਨਾ ਕਿਸੇ ਵੀ ਮੁਲਕ ਵਿਚ ਨਾ ਵਾਪਰੇ । ਕਿਉਂਕਿ ਸਿੱਖ ਕੌਮ ਤਾਂ ਆਪਣੇ ਜਨਮ ਤੋ ਹੀ ਸਰਬੱਤ ਦੇ ਭਲੇ ਦੀ ਸੋਚ ਦੇ ਪੈਰੋਕਾਰ ਅਤੇ ਹਰ ਲੋੜਵੰਦ ਦੀ ਮਦਦ ਕਰਨ ਅਤੇ ਕਿਸੇ ਨੂੰ ਵੀ ਭੀੜ ਪੈਣ ਤੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਦੀ ਹੋਈ ਕੰਧ ਬਣਕੇ ਖੜਨ ਦੀ ਜਿੰਮੇਵਾਰੀ ਨਿਭਾਉਦੀ ਆਈ ਹੈ ।