ਮਹਾਰਾਜਾ ਅਮਰਿੰਦਰ ਸਿੰਘ, ਸਿੱਧੂ ਜੋੜੀ ਜਾਂ ਬੀਜੇਪੀ ਮੁਤੱਸਵੀ ਪਾਰਟੀ ਉਤੇ ਬਿਆਨਬਾਜੀ ਕਰਨ ਦੀ ਬਜਾਇ ਪੰਜਾਬ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਵਾਉਣ : ਮਾਨ
ਫ਼ਤਹਿਗੜ੍ਹ ਸਾਹਿਬ, 13 ਦਸੰਬਰ ( ) “2 ਦਿਨਾਂ ਤੋ ਅਸੀਂ ਦੇਖ ਰਹੇ ਹਾਂ ਕਿ ਅਖ਼ਬਾਰਾਂ ਵਿਸੇਸ ਤੌਰ ਤੇ ਦਾ ਟ੍ਰਿਬਿਊਨ ਵਿਚ ਕਾਂਗਰਸ ਦੀ ਆਪਸੀ ਅੰਦਰੂਨੀ ਲੜਾਈ ਨੂੰ ਮੁੱਖ ਰੱਖਕੇ ਮਹਾਰਾਜਾ ਅਮਰਿੰਦਰ ਸਿੰਘ ਵੱਲੋ ਸਿੱਧੂ ਜੋੜੀ ਤੇ ਬੀਜੇਪੀ ਸੰਬੰਧੀ ਕੀਤੀ ਜਾ ਰਹੀ ਬਿਆਨਬਾਜੀ ਨੂੰ ਇਹ ਅਖ਼ਬਾਰ ਵੱਡੀ ਪ੍ਰਮੁੱਖਤਾ ਦੇ ਕੇ ਮੁੱਖ ਸੁਰਖੀਆਂ ਵਿਚ ਖ਼ਬਰਾਂ ਪ੍ਰਕਾਸਿ਼ਤ ਕਰ ਰਿਹਾ ਹੈ । ਜਦੋਕਿ ਮਹਾਰਾਜਾ ਅਮਰਿੰਦਰ ਸਿੰਘ ਦਾ ਸਟੇਟਸ ਇਹ ਨਹੀ ਕਿ ਉਹ ਇਨ੍ਹਾਂ ਦਿਸ਼ਾਹੀਣ ਮੁੱਦਿਆ ਉਤੇ ਬੋਲਣ ਜਦੋਕਿ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਲੰਮੇ ਸਮੇ ਤੋਂ ਬਹੁਤ ਹੀ ਗੰਭੀਰ ਮਸਲੇ ਹੱਲ ਹੋਣ ਲਈ ਖੜੇ ਹਨ । ਉਨ੍ਹਾਂ ਉਤੇ ਹੀ ਜੇਕਰ ਸਟੈਂਡ ਲੈਣ ਤੇ ਇਨ੍ਹਾਂ ਮਸਲਿਆ ਦਾ ਹੱਲ ਕਰਵਾ ਸਕਣ ਤਾਂ ਬਿਹਤਰ ਹੋਵੇਗਾ । ਵਰਨਾ ਅਜਿਹੇ ਨਿਰਾਰਥਕ ਮੁੱਦਿਆ ਉਤੇ ਬਿਆਨਬਾਜੀ ਕਰਨ ਨਾਲ ਤਾਂ 2 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਅਤੇ ਮੈਬਰ ਪਾਰਲੀਮੈਟ ਰਹਿ ਚੁੱਕੇ ਮਹਾਰਾਜਾ ਸਾਬ ਦੀ ਆਪਣੀ ਸਖਸ਼ੀਅਤ ਬੋਨੀ ਹੋ ਕੇ ਰਹਿ ਜਾਵੇਗੀ । ਕਿਉਂਕਿ ਕਾਂਗਰਸ ਦੀ ਆਪਣੀ ਅੰਦਰੂਨੀ ਲੜਾਈ ਜਾਂ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਜ਼ਬਰ ਤੇ ਬੇਇਨਸਾਫ਼ੀਆਂ ਕਰਨ ਵਾਲੀ ਬੀਜੇਪੀ ਪਾਰਟੀ ਸੰਬੰਧੀ ਬਿਆਨਬਾਜੀ ਕਰਨ ਨਾਲ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦਾ ਕੁਝ ਨਹੀ ਸੰਵਰਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਰਾਜਾ ਅਮਰਿੰਦਰ ਸਿੰਘ ਵੱਲੋ ਆਪਣੇ ਸਟੇਟਸ ਦੇ ਉਲਟ ਕਾਂਗਰਸ ਤੇ ਬੀਜੇਪੀ ਵਰਗੀਆਂ ਪਾਰਟੀਆਂ ਜਾਂ ਸਿੱਧੂ ਜੋੜੀ ਸੰਬੰਧੀ ਬਿਆਨ ਦੇਣ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਬਾਹਰਲੇ ਮੁਲਕਾਂ ਵਿਚ ਮੌਜੂਦਾ ਸੈਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਸਿੱਖਾਂ ਨੂੰ ਨਿਰੰਤਰ ਸਾਜਸੀ ਢੰਗਾਂ ਨਾਲ ਕਤਲ ਕਰਦੀ ਆ ਰਹੀ ਹੈ, ਜਿਵੇਕਿ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਪੰਜਾਬ ਸੂਬੇ ਦੀ ਆਰਥਿਕਤਾ ਨੂੰ ਮਜਬੂਤੀ ਦੇਣ ਲਈ ਸੈਂਟਰ ਸੈਟਰ ਵੱਲੋ ਕੋਈ ਅਮਲ ਨਹੀ ਹੋ ਰਿਹਾ, ਨਾ ਹੀ ਪੰਜਾਬ ਦੀਆਂ ਸਰਹੱਦਾਂ ਖੋਲ੍ਹਕੇ ਖੇਤੀ ਪ੍ਰਧਾਨ ਸੂਬੇ ਅਤੇ ਉਦਯੋਗਿਕ ਵਪਾਰ ਨੂੰ ਹੁਲਾਰਾ ਦੇਣ ਦੇ ਅਮਲ ਹੋ ਰਹੇ ਹਨ । ਬਲਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੰਦਭਾਵਨਾ ਅਧੀਨ ਬੰਦ ਕਰ ਦਿੱਤਾ ਗਿਆ ਹੈ । 30-30 ਸਾਲਾਂ ਤੋਂ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ, ਐਸ.ਜੀ.ਪੀ.ਸੀ ਦੀ 14 ਸਾਲਾਂ ਤੋ ਜਰਨਲ ਚੋਣ ਨਹੀ ਕਰਵਾਈ ਜਾ ਰਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਹੋਈ ਗੁੰਮਸੁਦਗੀ ਬਾਰੇ ਕੋਈ ਨਤੀਜਾ ਨਹੀ ਨਿਕਲਿਆ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਅਤੇ ਪੰਜਾਬ ਯੂਨੀਵਰਸਿਟੀ ਪੰਜਾਬ ਸੂਬੇ ਦਾ ਵੱਡਾ ਵਿਦਿਅਕ ਅਦਾਰਾ ਹੈ ਉਸ ਨੂੰ ਸੈਟਰ ਅਧੀਨ ਕਰਨ ਦੀਆਂ ਸਾਜਿਸਾਂ ਹੋ ਰਹੀਆ ਹਨ । ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਜਿਥੇ ਪੰਜਾਬ ਦੀ ਅੱਜਤੱਕ ਸੂਪਰਮੇਸੀ ਰਹੀ ਹੈ, ਉਸ ਨੂੰ ਹਰਿਆਣਾ ਦੇ ਅਧੀਨ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਚੰਡੀਗੜ੍ਹ ਵਿਚ ਜੋ 60-40% ਅਸਾਮੀਆ ਦੀ ਸ਼ਰਤ ਨੂੰ ਜਬਰੀ ਤੋੜਕੇ ਦੂਸਰੇ ਸੂਬੇ ਦੀਆਂ ਭਰੀਆ ਕੀਤੀਆ ਜਾ ਰਹੀਆ ਹਨ । ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਆਦਿ ਨਾਲ ਸਾਜਿਸ ਅਧੀਨ ਬੇਇਨਸਾਫ਼ੀਆਂ ਹੋ ਰਹੀਆ ਹਨ । ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀ ਦਿੱਤੇ ਜਾ ਰਹੇ । ਪੰਜਾਬ ਦੇ ਹੈੱਡਵਰਕਸਾਂ ਦਾ ਜ਼ਬਰੀ ਸੈਟਰ ਨੇ ਆਪਣੇ ਅਧੀਨ ਕੰਟਰੋਲ ਕਰ ਲਿਆ ਹੈ ਆਦਿ ਇਹ ਗੰਭੀਰ ਮੁੱਦਿਆ ਉਤੇ ਇਥੋ ਦੀਆਂ ਸਿਆਸੀ ਪਾਰਟੀਆ ਦੇ ਆਗੂਆ ਨੂੰ ਆਪੋ ਆਪਣੀਆ ਪਾਰਟੀਆ ਤੋ ਉਪਰ ਉੱਠਕੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਦੇ ਹੱਲ ਲਈ ਜਦੋ ਉਦਮ ਕਰਨੇ ਬਣਦੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਵਰਗੀ ਲੀਡਰਸਿਪ ਛੋਟੇ-ਮੋਟੇ ਮੁੱਦਿਆ ਵਿਚ ਉਲਝਕੇ ਆਪਣੀ ਇਖਲਾਕੀ, ਸਿਆਸੀ ਤਾਕਤ ਦੀ ਦੁਰਵਰਤੋ ਕਰਨ ਵਿਚ ਲੱਗੇ ਹੋਏ ਹਨ । ਜਿਸ ਨਾਲ ਪੰਜਾਬ ਤੇ ਪੰਜਾਬੀਆਂ ਨੂੰ ਕੇਵਲ ਕੋਈ ਵੀ ਫਾਇਦਾ ਹੋਣ ਵਾਲਾ ਨਹੀ ਬਲਕਿ ਆਪੋ ਆਪਣੇ ਸਟੇਟਸ ਤੇ ਸਖਸੀਅਤ ਨੂੰ ਵੀ ਬੋਨਾ ਕਰ ਰਹੇ ਹਨ। ਜਿਸ ਉਤੇ ਅਜਿਹੀ ਲੀਡਰਸਿਪ ਨੂੰ ਸੰਜੀਦਗੀ ਨਾਲ ਵਿਚਾਰ ਕਰਕੇ ਉਪਰੋਕਤ ਪੰਜਾਬ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਨ ਲਈ ਆਪਣੇ ਰਹਿੰਦੇ ਸਵਾਸਾ ਨੂੰ ਲਗਾਉਣਾ ਚਾਹੀਦਾ ਹੈ ਨਾ ਕਿ ਇਸ ਮਨੁੱਖੀ ਜੀਵਨ ਵਿਚ ਮਿਲੇ ਸਵਾਸਾ ਨੂੰ ਅਜਾਈ ਗਵਾਉਣ ਦੇ ਅਮਲ ਕਰਨੇ ਚਾਹੀਦੇ ਹਨ ਤਾਂ ਕਿ ਜਦੋ ਵੀ ਇਸ ਦੁਨੀਆ ਤੋ ਇਹ ਆਤਮਾਵਾ ਰੁਖਸਤ ਹੋਣ ਤਾਂ ਉਨ੍ਹਾਂ ਦੇ ਮਨ-ਆਤਮਾ ਵਿਚ ਆਪਣੇ ਸੂਬੇ ਅਤੇ ਸੂਬੇ ਦੇ ਨਿਵਾਸੀਆ ਲਈ ਕੁਝ ਵੀ ਨਾ ਕਰਨ ਦਾ ਨਾ ਤਾਂ ਦੁੱਖ ਹੋਵੇ ਅਤੇ ਨਾ ਹੀ ਉਨ੍ਹਾਂ ਦੀ ਆਤਮਾ ਕੁਝ ਨਾ ਕਰਨ ਹਿੱਤ ਤੜਫਦੀ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਨਿਰਾਰਥਕ ਮੁੱਦਿਆ ਵਿਚ ਉਲਝਣ ਦੀ ਬਜਾਇ ਇਹ ਆਗੂ ਪੰਜਾਬ ਤੇ ਪੰਜਾਬੀਆਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਵੱਲ ਸੰਜੀਦਾ ਹੋਣਗੇ ।