ਮੁੱਖ ਮੰਤਰੀ ਪੰਜਾਬ ਦੇ ਕੀਤੇ ਜਾਣ ਵਾਲੇ ਦੌਰਿਆ ਦਾ ਕੀ ਫਾਇਦਾ ਜਦੋ ਉਨ੍ਹਾਂ ਮੁਲਕਾਂ ਵਿਚੋ ਪੰਜਾਬ ਵਿਚ ਵੱਡੀ ਇਨਵੈਸਟਮੈਟ ਨਾ ਕਰਵਾ ਸਕੇ : ਮਾਨ
ਫ਼ਤਹਿਗੜ੍ਹ ਸਾਹਿਬ, 11 ਦਸੰਬਰ ( ) “ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਹੁਣੇ ਹੀ ਜਪਾਨ ਅਤੇ ਸਾਊਥ ਕੋਰੀਆ ਦੀ ਯਾਤਰਾ ਕੀਤੀ ਹੈ । ਪਰ ਇਨ੍ਹਾਂ ਯਾਤਰਾ ਦੌਰਾਨ ਜੇਕਰ ਉਹ ਉਥੋ ਦੀਆਂ ਸਰਕਾਰਾਂ ਜਾਂ ਹੁਕਮਰਾਨਾਂ ਨੂੰ ਆਪਣੇ ਪੰਜਾਬ ਸੂਬੇ ਦੀ ਉਦਯੋਗਿਕ ਅਤੇ ਮਾਲੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਕੋਈ ਉਸਾਰੂ ਉਦਮ ਹੀ ਨਾ ਕਰ ਸਕੇ ਫਿਰ ਅਜਿਹੀਆ ਯਾਤਰਾਵਾ ਉਤੇ ਆਪਣੀ ਜਨਤਾ ਦੇ ਪੈਸੇ ਦਾ ਵੱਡਾ ਖਰਚ ਕਰਕੇ ਆਉਣ-ਜਾਣ ਦਾ ਕੀ ਮਕਸਦ ਰਹਿ ਜਾਵੇਗਾ ? ਜਦੋਕਿ ਮੁੱਖ ਮੰਤਰੀ ਇਨ੍ਹਾਂ ਯਾਤਰਾਵਾ ਦੌਰਾਨ ਆਪਣੀ ਗੁਲਾਬੀ ਜੈਕਟ ਪਹਿਨਕੇ ਉਥੋ ਦੇ ਉਦਯੋਗਪਤੀਆਂ ਤੇ ਹੋਰਨਾਂ ਨਾਲ ਮੁਲਾਕਾਤਾਂ ਕਰਦੇ ਨਜਰ ਤਾਂ ਆ ਰਹੇ ਹਨ । ਪਰ ਪੰਜਾਬ ਲਈ ਪ੍ਰਾਪਤੀ ਕੋਈ ਨਜਰ ਨਹੀ ਆ ਰਹੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਹੁਣੇ ਹੀ ਜਪਾਨ ਅਤੇ ਸਾਊਥ ਕੋਰੀਆ ਦੀ ਯਾਤਰਾ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਯਾਤਰਾ ਦਾ ਪੰਜਾਬ ਲਈ ਕਿਸੇ ਤਰ੍ਹਾਂ ਦੀ ਪ੍ਰਾਪਤੀ ਨਾ ਹੋਣ ਦੇ ਵਿਚਾਰ ਪ੍ਰਗਟ ਕਰਦੇ ਹੋਏ ਜਾਹਰ ਕੀਤੇ।