ਐਚ.ਏ.ਐਲ ਕੰਪਨੀ ਵੱਲੋਂ ਪੰਜਾਬ ਵਿਚ ਯੂਨਿਟ ਸਥਾਪਿਤ ਕਰਨ ਦਾ ਉਸ ਸਮੇ ਤੱਕ ਕੋਈ ਫਾਇਦਾ ਨਹੀ ਜਦੋ ਤੱਕ ਇਨ੍ਹਾਂ ਜੈੱਟ ਇੰਜਣਾਂ ਦੇ ਇਥੇ ਮਾਹਰ ਹੀ ਨਹੀ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਇੰਡੀਆਂ ਦੇ ਹੁਕਮਰਾਨ ਹਿੰਦੂਸਤਾਨ ਐਰੋਨੋਟੀਕਲ ਲਿਮਟਿਡ ਦੀ ਕੰਪਨੀ ਦਾ ਯੂਨਿਟ ਪੰਜਾਬ ਵਿਚ ਜਹਾਜ਼ਾਂ ਦੇ ਪੁਰਜੇ ਤਿਆਰ ਕਰਨ ਲਈ ਅਮਲ ਕਰਨ ਜਾ ਰਹੀ ਹੈ । ਜਦੋਕਿ ਇਨ੍ਹਾਂ ਨੂੰ ਅਮਰੀਕਾ, ਫਰਾਂਸ, ਰੂਸ ਆਦਿ ਮੁਲਕਾਂ ਤੋ ਪ੍ਰਾਪਤ ਕੀਤੇ ਗਏ ਜਹਾਜ ਤੇ ਉਨ੍ਹਾਂ ਦੇ ਇੰਜਣ ਤੇ ਪੁਰਜਿਆ ਦੀ ਸਹੀ ਜਾਣਕਾਰੀ ਹੀ ਨਹੀ । ਜੇਕਰ ਸਾਡੇ ਰਾਮਗੜੀਆ ਬਰਾਦਰੀ ਨੂੰ ਇਸ ਤੇਜਸ ਇੰਜਣ ਬਣਾਉਣ ਤੇ ਫੀਟਿੰਗ ਕਰਨ ਦੀ ਜਿੰਮੇਵਾਰੀ ਸੌਪੀ ਜਾਵੇ ਤਾਂ ਇਹ ਕਾਮਯਾਬੀ ਪ੍ਰਾਪਤ ਹੋ ਸਕਦੀ ਹੈ । ਇਹੀ ਵਜਹ ਹੈ ਕਿ ਸਮੇ-ਸਮੇ ਤੇ ਤੇਜਸ, ਚਿਨੂਕ, ਰੀਫੇਲ ਆਦਿ ਜਹਾਜ਼ ਇੰਡੀਆਂ ਤੇ ਪੰਜਾਬ ਵਿਚ ਹਾਦਸਾਗ੍ਰਸਤ ਹੋ ਰਹੇ ਹਨ । ਇੰਡੀਆਂ ਦੇ ਸਾਇੰਸਦਾਨ ਅਤੇ ਜਹਾਜ ਦੇ ਇੰਜਣ ਬਣਾਉਣ ਵਾਲੇ ਇੰਜਨੀਅਰ ਕੌਮਾਂਤਰੀ ਪੱਧਰ ਦੇ ਅਤੇ ਜੈੱਟ ਇੰਜਣ ਆਦਿ ਹੀ ਨਹੀ ਬਣਾ ਸਕੇ । ਦੁਬੱਈ ਵਿਚ ਤੇਜਸ ਜਹਾਜ ਦਾ ਹਾਦਸਾਗ੍ਰਸਤ ਹੋਣਾ ਤੇ ਤੁਜਰਬੇਕਾਰ ਪਾਇਲਟ ਦਾ ਮੌਤ ਦੇ ਮੂੰਹ ਵਿਚ ਚਲੇ ਜਾਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ । ਇਨ੍ਹਾਂ ਨੇ ਕਿਤੇ ਨਾ ਕਿਤੇ ਵੱਡੀ ਲਾਹਪ੍ਰਵਾਹੀ ਵਰਤੀ ਹੈ ਜਾਂ ਫਿਰ ਇੰਜਣ ਦੀ ਫੀਟਿੰਗ ਕਰਦੇ ਸਮੇ ਅਣਗਹਿਲੀ ਹੋਈ ਹੈ। ਜੋ ਦੁਬੱਈ ਵਿਚ ਤੇਜਸ ਜਹਾਜ ਹਾਦਸਾਗ੍ਰਸਤ ਹੋਇਆ ਹੈ ਉਸ ਨਾਲ ਅਮਰੀਕਾ ਵਰਗੇ ਵੱਡੇ ਮੁਲਕ ਦੀ ਬਦਨਾਮੀ ਹੋਈ ਹੈ । ਇਸ ਲਈ ਅਮਰੀਕਾ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰੇ ਕਿ ਇਨ੍ਹਾਂ ਕੋਲ ਤੁਜਰਬੇਕਾਰ ਇੰਜਨੀਅਰ, ਸਾਇੰਸਦਾਨ ਨਹੀ ਹਨ ਅਤੇ ਇਸਦੇ ਨਾਲ ਹੀ ਅਮਰੀਕਨ ਇੰਜਨੀਅਰਾਂ ਨੂੰ ਵੀ ਇਥੇ ਆ ਕੇ ਦੇਖਣਾ ਚਾਹੀਦਾ ਹੈ ਕਿ ਇਸ ਇੰਜਣ ਦੀ ਫੀਟਿੰਗ ਸਹੀ ਢੰਗ ਨਾਲ ਹੋਈ ਹੈ ਜਾਂ ਨਹੀ । ਜੋ ਇੰਡੀਆਂ ਅਮਰੀਕਾ ਤੋ ਜੀ.ਈ ਐਫ404 ਇੰਜਣ ਮੰਗ ਰਹੇ ਹਨ ਜਾਂ ਹੋਰ ਆਧੁਨਿਕ ਤਕਨੀਕ ਮੰਗ ਰਿਹਾ ਹੈ ਉਸਦਾ ਵਿਚਾਰ ਕਰਨ ਕਿ ਇਨ੍ਹਾਂ ਨੂੰ ਇਹ ਇੰਜਣ ਦੇਣੇ ਚਾਹੀਦੇ ਹਨ ਜਾਂ ਨਹੀ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇ ਤੋ ਇੰਡੀਆਂ ਵਿਚ ਵੱਖ-ਵੱਖ ਤੇਜਸ, ਰੀਫੇਲ, ਚਿਨੂਕ ਆਦਿ ਜਹਾਜ਼ਾਂ ਦੇ ਵਾਰ-ਵਾਰ ਹਾਦਸਾਗ੍ਰਸਤ ਹੋਣ ਉਤੇ ਅਤੇ ਇੰਡੀਆ ਦੇ ਸਾਇੰਸਦਾਨਾਂ ਤੇ ਇੰਜਨੀਅਰਾਂ ਨੂੰ ਇਨ੍ਹਾਂ ਜਹਾਜ਼ਾਂ ਤੇ ਇੰਜਣਾਂ ਦੀ ਜਾਣਕਾਰੀ ਨਾ ਹੋਣ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਹੋਏ ਹਾਦਸਿਆ ਦੀ ਸੰਬੰਧਤ ਮੁਲਕਾਂ ਤੇ ਕੌਮਾਂਤਰੀ ਜਾਂਚ ਏਜੰਸੀਆ ਤੋ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਹੁਣ ਜਦੋ ਰੂਸ ਦੇ ਪ੍ਰੈਜੀਡੈਟ ਸ੍ਰੀ ਪੁਤਿਨ ਇੰਡੀਆ ਦੌਰੇ ਤੇ ਆ ਰਹੇ ਹਨ, ਉਨ੍ਹਾਂ ਕੋਲ ਇਹ ਗੰਭੀਰ ਪ੍ਰਸਨ ਉਠਾਉਣਾ ਬਣਦਾ ਹੈ ਕਿ ਯੂਕਰੇਨ-ਰੂਸ ਦੀ ਜੰਗ ਵਿਚ ਜੋ ਮੋਦੀ ਵੱਲੋ ਸਿੱਖਾਂ ਨੂੰ ਭੇਜਿਆ ਜਾ ਰਿਹਾ ਹੈ ਉਨ੍ਹਾਂ ਨੂੰ ਤੁਰੰਤ ਵਾਪਸ ਬੁਲਾਉਣ ਦਾ ਪ੍ਰਬੰਧ ਕਰਨ ਕਿਉਂਕਿ ਸਿੱਖ ਕੌਮ ਮਨੁੱਖਤਾ ਦਾ ਕਤਲੇਆਮ ਤੇ ਅਜਾਈ ਖੂਨ ਵਹਾਉਣ ਦੇ ਵਿਰੁੱਧ ਹੈ । ਸਿੱਖਾਂ ਨੂੰ ਅਜਿਹੀਆਂ ਵਿਚ ਦੁਰਵਰਤੋ ਕਰਕੇ ਕੌਮਾਂਤਰੀ ਪੱਧਰ ਤੇ ਕੌਮੀ ਬਦਨਾਮੀ ਨਹੀ ਹੋਣੀ ਚਾਹੀਦੀ । ਦੂਸਰਾ ਜੋ ਸ੍ਰੀ ਟਰੰਪ ਵੱਲੋ ਯੂਕਰੇਨ-ਰੂਸ ਦਾ ਸਮਝੋਤਾ ਕਰਵਾਇਆ ਜਾ ਰਿਹਾ ਹੈ, ਉਹ ਚੰਗੀ ਗੱਲ ਹੈ । ਉਸ ਅਨੁਸਾਰ ਜੋ ਰੂਸ ਨੇ ਯੂਕਰੇਨ ਦਾ ਵੱਡਾ ਖੇਤਰਫਲ ਜੰਗ ਦੌਰਾਨ ਕਬਜੇ ਵਿਚ ਕੀਤਾ ਹੈ ਉਹ ਵੀ ਸ੍ਰੀ ਟਰੰਪ ਵੱਲੋ ਯੂਕਰੇਨ ਨੂੰ ਵਾਪਸ ਦਿਵਾਉਣਾ ਬਣਦਾ ਹੈ ਕਿਉਂਕਿ ਰੂਸ ਕੋਲ ਪਹਿਲੋ ਹੀ ਬਹੁਤ ਵੱਡਾ ਖੇਤਰਫਲ ਹੈ । ਫਿਰ ਇਹ ਕੌਮਾਂਤਰੀ ਜੰਗੀ ਕਾਨੂੰਨਾਂ ਦੇ ਵਿਰੁੱਧ ਹੈ । ਸ੍ਰੀ ਮੋਦੀ ਨੂੰ ਸ੍ਰੀ ਪੁਤਿਨ ਦੀ ਯਾਤਰਾ ਦੌਰਾਨ ਪੁੱਛਣਾ ਚਾਹੀਦਾ ਹੈ ਕਿ ਉਹ ਇੰਡੀਆ ਨੂੰ ਐਸ.ਯੂ 35 ਤੇ ਐਸ.ਯੂ.57 ਦੇਣਗੇ ? ਇਹ ਵੀ ਸ੍ਰੀ ਪੁਤਿਨ ਯਕੀਨੀ ਬਣਾਉਣ ਕਿ ਜੋ ਰੂਸ ਤੋ ਇੰਡੀਆ ਨੂੰ ਸਸਤੇ ਭਾਅ ਤੇਲ ਦੀ ਸਪਲਾਈ ਹੋ ਰਹੀ ਹੈ ਉਸੇ ਰੇਟ ਉਤੇ ਇੰਡੀਆਂ ਵਿਚ ਖਪਤਕਾਰਾਂ ਨੂੰ ਇਹ ਤੇਲ ਦੀ ਸਪਲਾਈ ਹੋਵੇ ਜਦੋਕਿ ਇੰਡੀਆਂ ਵਿਚ ਅੱਜ ਵੀ ਵੱਧ ਕੀਮਤਾਂ ਤੇ ਤੇਲ ਸਪਲਾਈ ਹੋ ਰਿਹਾ ਹੈ । ਸੁਕਰ ਹੈ ਕਿ ਇੰਡੀਆ ਦੇ ਪ੍ਰੈਜੀਡੈਟ ਆਪਣੀ ਯਾਤਰਾ ਸਮੇ ਤੇਜਸ ਵਿਚ ਨਹੀ ਗਏ ਜੋ ਕਿ ਕੁਦਰਤ ਵੱਲੋ ਉਨ੍ਹਾਂ ਦਾ ਬਚਾਅ ਹੋ ਗਿਆ, ਕਿਉਂਕਿ ਉਹ ਰੀਫੇਲ ਵਿਚ ਗਏ ਹਨ ।