ਸੈਂਟਰਲ ਖੂਫੀਆ ਏਜੰਸੀ ‘ਰਾਅ’ ਦੇ ਮੁੱਖੀ ਦਾ ਰਿਕਾਰਡ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਾ ਨਹੀ ਹੋਣਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 14 ਨਵੰਬਰ ( ) “ਇੰਡੀਆਂ ਦੇ ਹੁਕਮਰਾਨਾਂ ਦੀ ਸੈਟਰਲ ਏਜੰਸੀ ਰਾਅ ਇਕ ਵੱਡੀ ਏਜੰਸੀ ਹੈ ਜਿਸਦਾ ਹੁਣ ਤੱਕ ਦਾ ਰਿਕਾਰਡ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮਿਲਕੇ ਉਹ ਗੈਰ ਕਾਨੂੰਨੀ ਢੰਗਾਂ ਰਾਹੀ ਸਿੱਖ ਕੌਮ ਦੀ ਬਾਹਰਲੇ ਮੁਲਕਾਂ ਵਿਚ ਆਜਾਦੀ ਚਾਹੁੰਣ ਵਾਲੀ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਮਾਰਨ ਵਾਲਾ ਰਿਹਾ ਹੈ । ਇਸ ਸਾਜਿਸ ਵਿਚ ਸ੍ਰੀ ਮੋਦੀ ਤੇ ਉਨ੍ਹਾਂ ਦੀ ਵਿਜਾਰਤ ਦੀ ਚੰਡਾਲ ਚੌਕੜੀ ਵੀ ਸਾਮਿਲ ਹੈ । ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਡ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਆਉਦੇ ਹਨ । ਜਿਨ੍ਹਾਂ ਨੇ ਬੀਤੇ ਸਮੇ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਚੁਣੋਤੀ ਦੇ ਕੇ ਅਤੇ ਅਮਰੀਕਾ ਦੇ ਮੁਨਰੋ ਡਾਕਟਰੀਨ ਦਾ ਉਲੰਘਣ ਕਰਕੇ ਉਨ੍ਹਾਂ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਦੇ ਕਤਲ ਕੀਤੇ ਹਨ । ਜਿਵੇਕਿ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ । ਜਿਸ ਵਿਚ ਨਿਖਿਲ ਗੁਪਤਾ ਤੇ ਵਿਕਾਸ ਯਾਦਵ ਮੁੱਖ ਦੋਸ਼ੀ ਕੌਮਾਂਤਰੀ ਪੱਧਰ ਤੇ ਸਾਹਮਣੇ ਆ ਚੁੱਕੇ ਹਨ । ਫਿਰ ਅਜਿਹੀ ਖੂਫੀਆ ਏਜੰਸੀ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਕੀ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਕਤਲ ਕਰਨ ਤੇ ਕਰਵਾਉਣ ਵਿਚ ਸਾਮਿਲ ਨਹੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਅ ਏਜੰਸੀ ਦੇ ਨਵੇ ਮੁੱਖੀ ਸ੍ਰੀ ਪਰਾਗ ਜੈਨ ਨੂੰ ਲਗਾਉਣ ਉਤੇ ਅਤੇ ਇਸ ਏਜੰਸੀ ਦੇ ਮੁੱਖੀ ਦੇ ਅਹੁਦੇ ਉਤੇ ਕਿਸੇ ਅੱਛੇ ਰਿਕਾਰਡ ਵਾਲੇ ਉਸ ਅਫਸਰ ਨੂੰ ਲਗਾਉਣਾ ਚਾਹੀਦਾ ਹੈ ਜੋ ਇਸ ਅਹੁਦੇ ਨਾਲ ਇਨਸਾਫ਼ ਕਰਨ ਦੀ ਸਮਰੱਥਾਂ ਰੱਖਦਾ ਹੋਵੇ ਅਤੇ ਹੁਕਮਰਾਨਾਂ ਦੇ ਗੈਰ ਕਾਨੂੰਨੀ ਹੁਕਮਾਂ ਦਾ ਪਾਲਣ ਕਰਕੇ ਮਨੁੱਖਤਾ ਤੇ ਇਨਸਾਨੀਅਤ ਦਾ ਕਤਲ ਕਰਨ ਵਾਲਾ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਸ ਚੱਲਦੀ ਆ ਰਹੀ ਮਨੁੱਖਤਾ ਮਾਰੂ ਵਿਰੋਧੀ ਪ੍ਰਣਾਲੀ ਨੂੰ ਬੰਦ ਨਾ ਕੀਤਾ ਗਿਆ ਤਾਂ ਇਹ ਇਸੇ ਤਰ੍ਹਾਂ ਸਿੱਖਾਂ ਤੇ ਘੱਟ ਗਿਣਤੀ ਕੌਮਾਂ ਨੂੰ ਮਾਰਨ ਦਾ ਗੈਰ ਕਾਨੂੰਨੀ ਸਿਲਸਿਲਾ ਚੱਲਦਾ ਰਹੇਗਾ । ਇਹ ਕੰਮਜੋਰ ਅਤੇ ਦਿਸ਼ਾਹੀਣ ਸਰਕਾਰਾਂ ਜਿਵੇ ਬਾਲਾਕੋਟ, ਆਪ੍ਰੇਸਨ ਸਿੰਧੂਰ, ਪਹਿਲਗਾਮ, ਪੁਲਵਾਮਾ, ਸਰਜੀਕਲ ਸਟ੍ਰਾਈਕ ਕਰਕੇ ਜੰਗ ਵਾਲਾ ਮਾਹੌਲ ਬਣਾਉਦੇ ਰਹੇ ਹਨ, ਉਸ ਨਾਲ ਤਾਂ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਖੂਨ ਵਹਿਣ ਅਤੇ ਮਨੁੱਖਤਾ ਦਾ ਘਾਣ ਹੋਣ ਦੇ ਅਮਲ ਹੁੰਦੇ ਰਹਿਣਗੇ । ਜਦੋਕਿ ਸਿੱਖ ਕੌਮ ਕਤਈ ਜੰਗ ਨਹੀ ਚਾਹੁੰਦੀ । ਕਿਉਂਕਿ ਅਜਿਹੇ ਹਾਲਾਤਾਂ ਵਿਚ ਪੰਜਾਬ ਦੇ ਸਰਹੱਦੀ ਜਿ਼ਲ੍ਹਿਆਂ ਦੇ ਨਿਵਾਸੀਆ ਦਾ ਹਰ ਵਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ । ਇਸ ਸੋਚ ਅਧੀਨ ਇਹ ਅਜਿਹਾ ਅਮਲ ਕਰਦੇ ਹਨ ਕਿ ਇੰਡੀਆਂ ਵਿਚ ਸਿੱਖ ਮਰਦੇ ਰਹਿਣ ਅਤੇ ਪਾਕਿਸਤਾਨ ਵਿਚ ਮੁਸਲਮਾਨ ਮਰਦੇ ਰਹਿਣ ਜੋ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਵੱਲੋ ਬਤੌਰ ਦੁਸਮਣ ਹੀ ਦੇਖਿਆ ਜਾਂਦਾ ਹੈ । ਕਿਉਂਕਿ ਇਹ ਹੁਕਮਰਾਨ ਸਰਾਰਤੀ ਅਤੇ ਮੀਸਣੀ ਸੋਚ ਦੇ ਮਾਲਕ ਹਨ । ਜਿਸ ਬਾਰੇ ਸਾਨੂੰ ਅਤੇ ਪਾਕਿਸਤਾਨ ਹਕੂਮਤ ਨੂੰ ਸਮੁੱਚੀ ਜਾਣਕਾਰੀ ਹੈ । ਪਾਕਿਸਤਾਨ ਇਸਲਾਮਿਕ ਮੁਲਕ ਸਮਝ ਚੁੱਕਿਆ ਹੈ ਕਿ ਇਨ੍ਹਾਂ ਦੀਆਂ ਸਾਜਿਸਾਂ ਦਾ ਜੁਆਬ ਕਿਸ ਢੰਗ ਨਾਲ ਕਿਸ ਸਮੇ ਦੇਣਾ ਹੈ, ਇਸ ਲਈ ਹੀ ਉਨ੍ਹਾਂ ਨੇ ਆਪਣੇ ਫ਼ੌਜ ਦੇ ਮੁੱਖ ਜਰਨੈਲ ਆਸਿਮ ਮੁਨੀਰ ਨੂੰ ਸੰਸਦ ਵਿਚ ਮਤਾ ਪਾਸ ਕਰਕੇ ਸਭ ਤਰ੍ਹਾਂ ਦੇ ਅਧਿਕਾਰ ਦੇ ਦਿੱਤੇ ਹਨ । ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਦੁਸਮਣ ਨੂੰ ਤਕੜੇ ਹੋ ਕੇ ਸਿੰਝਣਾ ਹੋਵੇਗਾ । ਇਹ ਮਤ ਸਮਝਣ ਕਿ ਅਸੀ ਅਤੇ ਮੁਸਲਿਮ ਕੌਮ ਇਨ੍ਹਾਂ ਦੀਆਂ ਸਾਜਿਸਾਂ ਨੂੰ ਨਹੀ ਸਮਝਦੇ । ਜਿਵੇ 1942 ਵਿਚ ਅਮਰੀਕਾ ਨੇ ਜਪਾਨ ਤੇ ਹਮਲਾ ਕੀਤਾ ਅਤੇ ਕਿਊਬਾ ਦਾ ਮਸਲਾ ਆਇਆ ਸੀ ਜਦੋ ਰੂਸ ਨੇ ਮਿਜਾਇਲਾਂ ਭੇਜੀਆ ਸਨ । ਅਮਰੀਕਾ ਨੇ ਉਸ ਸਮੇ ਇਨ੍ਹਾਂ ਨੂੰ ਮੂੰਹ ਤੋੜ ਜੁਆਬ ਦਿੱਤਾ ਸੀ, ਪਰ ਹੁਣ ਜਦੋ ਅਮਰੀਕਾ ਦੀ ਪ੍ਰਭੂਸਤਾ ਅਤੇ ਮੁਨਰੋ ਡਾਕਟਰੀਨ ਨੂੰ ਤੋੜਿਆ ਹੈ, ਪਤਾ ਨਹੀ ਅਮਰੀਕਾ ਚੁੱਪ ਕਿਉਂ ਬੈਠਾ ਹੈ ? ਜਦੋਕਿ ਉਨ੍ਹਾਂ ਦੀ ਰਵਾਇਤ ਤਾਂ ਅਜਿਹੇ ਸਮਿਆ ਤੇ ਤਕੜਾ ਜੁਆਬ ਦੇਣ ਦੀ ਹੈ । ਇਸ ਲਈ ਇੰਡੀਆ ਨੂੰ ਹੁਣ ਸਿੱਖਾਂ ਉਤੇ ਜ਼ਬਰ ਜੁਲਮ ਕਰਨ ਜਾਂ ਬੇਇਨਸਾਫ਼ੀਆਂ ਕਰਨ ਦੇ ਅਮਲ ਤੋ ਤੋਬਾ ਕਰਕੇ ਨਵੀ ਸੁਰੂਆਤ ਕਰਨੀ ਪਵੇਗੀ, ਤਦ ਹੀ ਇਥੋ ਦੇ ਬਣਦੇ ਜਾ ਰਹੇ ਬਦਤਰ ਹਾਲਤ ਸਹੀ ਰਹਿ ਸਕਣਗੇ ਵਰਨਾ ਬੇਕਾਬੂ ਹੋ ਜਾਣਗੇ ।