ਨਿਊਯਾਰਕ ਵਿਖੇ ਮੇਅਰ ਦੀ ਚੋਣ ਜਿੱਤੇ ਜ਼ੋਹਰਾਨ ਮਮਦਾਨੀ ਦੀ ਹੋਈ ਇਤਿਹਾਸਿਕ ਜਿੱਤ ਉਤੇ ਸ. ਮਾਨ ਨੇ ਮੁਬਾਰਕਬਾਦ ਭੇਜੀ
ਫ਼ਤਹਿਗੜ੍ਹ ਸਾਹਿਬ, 06 ਨਵੰਬਰ ( ) “ਅਮਰੀਕਾ ਦੇ ਨਿਊਯਾਰਕ ਸਿਟੀ ਦੇ ਮੇਅਰ ਦੇ ਅਹੁਦੇ ਦੀ ਹੁਣੇ ਹੀ ਹੋਈ ਚੋਣ ਵਿਚ ਜੋ ਇਕ ਮੁਸਲਿਮ ਸਖਸ਼ੀਅਤ ਜ਼ੋਹਰਾਨ ਮਮਦਾਨੀ ਨੇ ਮੌਜੂਦਾ ਸਰਕਾਰ ਦੇ ਵਿਰੁੱਧ ਡੱਟਕੇ ਚੋਣ ਲੜਦੇ ਹੋਏ ਜਿਥੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ ਅਤੇ ਸਮੁੱਚੇ ਸੰਸਾਰ ਨੂੰ ਸੱਚ-ਹੱਕ ਉਤੇ ਪਹਿਰਾ ਦੇਣ ਦਾ ਇਨਸਾਨੀਅਤ ਪੱਖੀ ਸੰਦੇਸ ਦਿੱਤਾ ਹੈ, ਇਸ ਹੋਈ ਸਾਨਦਾਨ ਜਿੱਤ ਉਤੇ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਜ਼ੋਹਰਾਨ ਮਮਦਾਨੀ, ਉਸਦੇ ਪਰਿਵਾਰ ਤੇ ਉਸਦੇ ਸਹਿਯੋਗੀਆਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਇਸ ਖੁਸ਼ੀ ਵਿਚ ਸਮੂਲੀਅਤ ਕਰਦਾ ਹੈ, ਉਥੇ ਮੁਸਲਿਮ ਕੌਮ ਦੇ ਇਸ ਪੰਜਾਬ ਨਾਲ ਸੰਬੰਧਤ ਸਖਸ਼ੀਅਤ ਦੀ ਜਿੱਤ ਹੋਣ ਤੇ ਉਨ੍ਹਾਂ ਦੇ ਮਾਣ ਵਿਚ ਵਾਧਾ ਹੋਣ ਵਿਚ ਹੀ ਵੱਡੀ ਖੁਸ਼ੀ ਮਹਿਸੂਸ ਕਰਦਾ ਹੈ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਜ਼ੋਹਰਾਨ ਮਮਦਾਨੀ ਦੀ ਨਿਊਯਾਰਕ ਸਿਟੀ ਦੀ ਮੇਅਰ ਦੀ ਚੋਣ ਵਿਚ ਹੋਈ ਇਤਿਹਾਸਿਕ ਜਿੱਤ ਉਤੇ ਉਨ੍ਹਾਂ ਤੇ ਉਨ੍ਹਾਂ ਦੇ ਸਮਰੱਥਕਾਂ ਨੂੰ ਅਤੇ ਸਮੁੱਚੀ ਮੁਸਲਿਮ ਕੌਮ ਤੇ ਪੰਜਾਬੀਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਦਿੱਤੀ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸ੍ਰੀ ਮਮਦਾਨੀ ਨੇ ਇਸ 84 ਲੱਖ ਦੀ ਆਬਾਦੀ ਵਾਲੇ ਨਿਊਯਾਰਕ ਸਹਿਰ ਵਿਚ ਜੋ ਸਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਉਹ ਉਨ੍ਹਾਂ ਦੇ ਮਨੁੱਖਤਾ, ਇਨਸਾਨੀਅਤ ਪੱਖੀ ਜਿੰਮੇਵਾਰੀਆ ਨਿਭਾਉਣ ਅਤੇ ਵਿਸੇਸ ਤੌਰ ਤੇ ਕਿਰਤੀਆ, ਮਜਦੂਰਾਂ ਦੇ ਗੰਭੀਰ ਮਸਲਿਆ ਦੇ ਹੱਲ ਨੂੰ ਸੰਜੀਦਗੀ ਨਾਲ ਤਰਜੀਹ ਦੇਣ ਦਾ ਆਹਦ ਕਰਕੇ ਇਹ ਜਿੱਤ ਪ੍ਰਾਪਤ ਹੋਈ ਹੈ । ਇਹ ਵੀ ਦੇਖਣ ਵਿਚ ਆਇਆ ਹੈ ਕਿ ਜਦੋ ਕਿਸੇ ਮੁਲਕ ਵਿਚ ਜਾਂ ਸੂਬੇ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਮਜਲੂਮਾਂ, ਲੌੜਵੰਦਾਂ ਅਤੇ ਦਬਲੇ ਕੁੱਚਲੇ ਨਿਵਾਸੀਆ ਦੇ ਹੁਕਮਰਾਨ ਜ਼ਬਰੀ ਹੱਕ ਮਾਰਨ ਅਤੇ ਉਨ੍ਹਾਂ ਉਤੇ ਜਬਰ ਢਾਹੁਣ ਦਾ ਅਮਲ ਕਰਦੇ ਹਨ, ਤਾਂ ਉਨ੍ਹਾਂ ਦੇ ਹੱਕ ਵਿਚ ਅਤੇ ਬੇਇਨਸਾਫੀ ਵਿਰੁੱਧ ਆਵਾਜ ਉਠਾਉਣ ਵਾਲੀ ਸ੍ਰੀ ਮਮਦਾਨੀ ਵਰਗੀ ਸਖਸੀਅਤ ਨੂੰ ਲੋਕ ਆਪਣੇ ਮਨ-ਆਤਮਾ ਤੇ ਸਤਿਕਾਰ ਮਾਣ ਨਾਲ ਬਿਠਾਕੇ ਵੱਡੇ ਮਾਣ ਸਤਿਕਾਰ ਪ੍ਰਦਾਨ ਕਰਦੇ ਹਨ । ਜਿਸ ਨਾਲ ਜਮਹੂਰੀਅਤ ਅਤੇ ਅਮਨਮਈ ਅਮਲਾਂ ਵੱਲ ਗੱਲ ਵੱਧਦੀ ਹੈ। ਸਾਨੂੰ ਇਸ ਗੱਲ ਦੀ ਜਿਥੇ ਖੁਸੀ ਹੈ ਅਤੇ ਇਸ ਜਿੱਤ ਉਤੇ ਮਾਣ ਵੀ ਹੈ ।