ਸੰਘਰਸ਼ ਕਮੇਟੀ ਉਦੋ ਤੱਕ ਕਾਰਵਾਈ ਜਾਰੀ ਰੱਖੇ, ਜਦੋ ਤੱਕ ਇਸ ਪੰਜਾਬ ਯੂਨੀਵਰਸਿਟੀ ਵਿਰੋਧੀ ਹੋਏ ਨੋਟੀਫਿਕੇਸਨ ਨੂੰ ਪੂਰਨ ਰੂਪ ਵਿਚ ਰੱਦ ਨਹੀ ਕਰ ਦਿੱਤਾ ਜਾਂਦਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 06 ਨਵੰਬਰ ( ) “ਸੈਂਟਰ ਦੀ ਫਿਰਕੂ ਮੋਦੀ ਹਕੂਮਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਾਜਿਸਾਂ ਅਧੀਨ ਸੱਟ ਮਾਰਨ ਹਿੱਤ ਇਸ ਕਰਕੇ ਨਿਰੰਤਰ ਪੰਜਾਬ ਵਿਰੋਧੀ ਫੈਸਲੇ ਕਰਦੀ ਆ ਰਹੀ ਹੈ ਤਾਂ ਕਿ ਪੰਜਾਬ ਸੂਬੇ ਦੇ ਨਿਵਾਸੀਆ ਨੂੰ ਵਿਦਿਅਕ, ਸਿਹਤ ਪੱਖੀ, ਮਾਲੀ ਤੇ ਇਖਲਾਕੀ ਤੌਰ ਤੇ ਕੰਮਜੋਰ ਕਰਕੇ ਕਿਸੇ ਵੀ ਗੈਰ ਕਾਨੂੰਨੀ ਅਮਲ ਵਿਰੁੱਧ ਮਜਬੂਤ ਫੈਸਲਾਕੁੰਨ ਸੰਘਰਸ ਕਰਨ ਤੇ ਮੋਦੀ ਹਕੂਮਤ ਦੀ ਅਜਿਹੇ ਸਮਿਆ ਤੇ ਪਿੱਠ ਲਗਾਉਣ ਦੀ ਭਵਿੱਖ ਵਿਚ ਅਮਲ ਕਰਕੇ ਕਿਸਾਨ ਅੰਦੋਲਨ ਦੀ ਤਰ੍ਹਾਂ ਪੰਜਾਬ ਵਿਰੋਧੀ ਹੁਕਮਰਾਨਾਂ ਦੀ ਬਦਨਾਮੀ ਨਾ ਹੋ ਸਕੇ । ਚੁੱਪ ਚਪੀਤੇ ਪੰਜਾਬ, ਪੰਜਾਬੀਆਂ ਨੂੰ ਸੱਟ ਮਾਰਦੇ ਰਹਿਣ । ਇਸ ਲਈ ਬੇਸੱਕ ਮੋਦੀ-ਸ਼ਾਹ ਦੀ ਗੈਰ ਇਖਲਾਕੀ ਤੇ ਸਿਧਾਤਹੀਣ ਵਿਧਾਨ ਵਿਰੋਧੀ ਅਮਲ ਕਰਨ ਵਾਲੀ ਜੋੜੀ ਨੇ ਪੰਜਾਬ ਯੂਨੀਵਰਸਿਟੀ ਦੇ ਚੱਲ ਰਹੇ ਸੰਘਰਸ ਨੂੰ ਮੱਦੇਨਜਰ ਰੱਖਦੇ ਹੋਏ ਇਸ ਨੋਟੀਫਿਕੇਸਨ ਨੂੰ ਰੱਦ ਕਰਨ ਦੇ ਅਖਬਾਰੀ ਬਿਆਨ ਦਿੱਤੇ ਹਨ । ਪਰ ਇਨ੍ਹਾਂ ਦੇ ਸਾਤਰ ਤੇ ਪੰਜਾਬ ਵਿਰੋਧੀ ਅਮਲਾਂ ਨੂੰ ਮੁੱਖ ਰੱਖਦੇ ਹੋਏ ਸੰਘਰਸ ਕਮੇਟੀ ਉਸ ਸਮੇ ਤੱਕ ਆਪਣੇ ਸੰਘਰਸ ਨੂੰ ਮਨਸੂਖ ਨਾ ਕਰੇ ਜਦੋ ਤੱਕ ਮੋਦੀ ਹਿੰਦੂ ਹਕੂਮਤ ਲਿਖਤੀ ਤੇ ਪੂਰਨ ਰੂਪ ਵਿਚ ਇਸ ਨੂੰ ਰੱਦ ਨਹੀ ਕਰ ਦਿੰਦੀ । ਵਰਨਾ ਇਹ ਹੁਕਮਰਾਨ ਕੁਝ ਸਮੇ ਉਪਰੰਤ ਉਹੀ ਪੰਜਾਬ ਵਿਰੋਧੀ ਅਮਲ ਕਰਨਗੇ ਜਿਵੇ ਹੁਕਮਰਾਨਾਂ ਨੇ ਦਿੱਲੀ ਵਿਖੇ ਬੀਤੇ ਸਮੇ ਵਿਚ ਹੋਏ ਕਿਸਾਨ ਅੰਦੋਲਨ ਦੇ ਪ੍ਰਬੰਧਕਾਂ ਦੀਆਂ ਸਭ ਮੰਗਾਂ ਪੂਰਨ ਕਰਨ ਦਾ ਅਖਬਾਰੀ ਐਲਾਨ ਕਰਕੇ ਕਿਸਾਨ ਅੰਦੋਲਨ ਸਮਾਪਤ ਕਰਵਾ ਦਿੱਤਾ ਸੀ ਲੇਕਿਨ ਬਾਅਦ ਵਿਚ ਕੀਤੇ ਗਏ ਐਲਾਨ ਮੁਤਾਬਿਕ ਕਿਸੇ ਵੀ ਕਿਸਾਨ ਵਿਰੋਧੀ ਕਾਨੂੰਨ ਨੂੰ ਨਾ ਰੱਦ ਕੀਤਾ ਗਿਆ, ਨਾ ਇਸ ਉਤੇ ਅਮਲ ਹੋਇਆ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਪਵਿੱਤਰ ਧਰਤੀ ਤੇ ਪੰਜਾਬੀ ਤੇ ਹੋਰਨਾਂ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੋੜਨ ਅਤੇ ਉਸਦੇ ਪ੍ਰਬੰਧ ਵਿਚ ਹਰ ਤਰਫ ਪੰਜਾਬੀਅਤ ਦੀ ਗੱਲ ਹੋਣ ਦੇ ਬੀਤੇ 59 ਸਾਲਾਂ ਤੋ ਚੱਲਦੀ ਆ ਰਹੀ ਪ੍ਰਕਿਰਿਆ ਨੂੰ ਜੋ ਸੈਟਰ ਸਰਕਾਰ ਵੱਲੋ ਖਤਮ ਕਰਕੇ ਇਸਦੇ ਪ੍ਰਬੰਧ ਵਿਚ ਸੈਨੇਟ/ਸਿੰਡੀਕੇਟ ਦਾ ਖਾਤਮਾ ਕਰਕੇ ਇਸਦਾ ਪੂਰਨ ਰੂਪ ਵਿਚ ਭਗਵਾਕਰਨ ਕਰਨ ਦੇ ਹੋਏ ਅਮਲਾਂ ਵਿਰੁੱਧ ਚੱਲ ਰਹੇ ਸੰਘਰਸ ਦੇ ਮਜਬੂਤ ਪ੍ਰਭਾਵ ਨੂੰ ਦੇਖਕੇ ਇਸ ਨੂੰ ਵਾਪਸ ਲੈਣ ਦੇ ਅਖਬਾਰੀ ਬਿਆਨ ਉਤੇ ਕਿਸੇ ਤਰ੍ਹਾਂ ਦਾ ਵਿਸਵਾਸ ਨਾ ਕਰਨ ਅਤੇ ਇਸ ਸੰਘਰਸ ਨੂੰ ਇਸ ਨੋਟੀਫਿਕੇਸਨ ਦੇ ਲਿਖਤੀ ਰੂਪ ਵਿਚ ਰੱਦ ਹੋਣ ਤੱਕ ਜਾਰੀ ਰੱਖਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੈਟਰ ਦੇ ਬੇਈਮਾਨ ਹੁਕਮਰਾਨਾਂ ਦੇ ਵੇਰਵੇ ਦਿੰਦੇ ਹੋਏ ਕਿਹਾ ਕਿ 1947 ਵਿਚ ਸਿੱਖ ਕੌਮ ਨੂੰ ਉਤਰੀ ਭਾਰਤ ਵਿਚ ਆਜਾਦ ਖਿੱਤਾ ਦੇਣ ਦੇ ਬਚਨ ਤੋ ਮੁੰਨਕਰ ਹੋ ਗਏ ਸਨ । ਫਿਰ 1984 ਵਿਚ ਸਮੁੱਚੇ ਪੰਜਾਬ ਨੂੰ ਫ਼ੌਜ, ਪੁਲਿਸ ਅਤੇ ਪੈਰਾਮਿਲਟਰੀ ਫੋਰਸਾਂ ਤੇ ਕਾਲੇ ਕਾਨੂੰਨਾਂ ਦੇ ਹਵਾਲੇ ਕਰਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕਰਵਾਕੇ ਸਾਡੇ ਧਾਰਮਿਕ ਸਥਾਂਨ ਢਹਿ ਢੇਰੀ ਹੀ ਨਹੀ ਕੀਤੇ ਬਲਕਿ 25 ਹਜਾਰ ਸਰਧਾਲੂਆਂ ਨੂੰ ਵੀ ਜ਼ਬਰੀ ਸਹੀਦ ਕਰ ਦਿੱਤਾ ਗਿਆ । ਉਪਰੰਤ 1984 ਵਿਚ ਸਮੁੱਚੇ ਮੁਲਕ ਵਿਚ ਸਿੱਖਾਂ ਦਾ ਸਾਜਸੀ ਢੰਗ ਨਾਲ ਦਿਨ ਦਿਹਾੜੇ ਕਤਲੇਆਮ ਤੇ ਨਸਲਕੁਸੀ ਹੋਈ । ਢਾਈ ਦਹਾਕੇ ਤੱਕ ਸਿੱਖ ਨੌਜਵਾਨੀ ਨੂੰ ਜਾਬਰ ਤੇ ਜਾਲਮ ਪੁਲਿਸ ਅਫਸਰਾਂ ਰਾਹੀ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰ ਮੁਕਾਉਦੇ ਰਹੇ । 25 ਹਜਾਰ ਦੇ ਕਰੀਬ ਅਣਪਛਾਤੀਆ ਲਾਸਾਂ ਗਰਦਾਨਕੇ ਨਹਿਰਾਂ, ਦਰਿਆਵਾ ਵਿਚ ਰੋੜਨ ਦੇ ਨਾਲ-ਨਾਲ ਸਮਸਾਨਘਾਟਾਂ ਵਿਚ ਜਬਰੀ ਸੰਸਕਾਰ ਕੀਤੇ । ਪੰਜਾਬ ਦੇ ਕੀਮਤੀ ਪਾਣੀਆ ਦੀ ਅਤੇ ਇਥੋ ਦੇ ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਜਬਰੀ ਨਿਰੰਤਰ ਖੋਹੀ ਜਾਂਦੀ ਆ ਰਹੀ ਹੈ । ਇਸੇ ਪੰਜਾਬ ਵਿਰੋਧੀ ਸੋਚ ਅਧੀਨ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧ ਵਿਚ ਪੰਜਾਬ ਦੀ ਚੱਲਦੀ ਆ ਰਹੀ ਹਿੱਸੇਦਾਰੀ ਨੂੰ ਖਤਮ ਕਰਕੇ ਸੈਟਰ ਤੇ ਹਰਿਆਣੇ ਦੀ ਅਜਾਰੇਦਾਰੀ ਕਾਇਮ ਕਰਨਾ ਸਾਡੇ ਸਾਹਮਣੇ ਹੈ । ਚੰਡੀਗੜ੍ਹ ਤੇ ਪੰਜਾਬ ਦੀ ਮਲਕੀਅਤ ਦੇ ਦਾਅਵੇ ਨੂੰ ਕੰਮਜੋਰ ਕਰਨ ਲਈ ਇਸ ਵਿਸੇ ਉਤੇ ਰੌਲਾ ਘਚੋਲਾ ਪਵਾਉਣਾ ਵੀ ਇਸੇ ਸਾਜਿਸ ਦੀ ਕੜੀ ਹੈ । ਇਸੇ ਮੰਦਭਾਵਨਾ ਅਧੀਨ 1966 ਦੀ ਵੰਡ ਸਮੇ ਪੰਜਾਬ ਦੇ ਬਹੁਤ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖੇ ਗਏ । 30-30 ਸਾਲਾਂ ਤੋ ਜਬਰੀ ਗੈਰ ਕਾਨੂੰਨੀ ਬੰਦੀ ਬਣਾਏ ਗਏ ਸਿੱਖ ਨੌਜਵਾਨਾਂ ਨੂੰ ਅੱਜ ਵੀ ਰਿਹਾਅ ਨਹੀ ਕੀਤਾ ਜਾ ਰਿਹਾ । ਇਸੇ ਮੰਦਭਾਵਨਾ ਤੇ ਪੰਜਾਬ ਵਿਰੋਧੀ ਸੋਚ ਨੂੰ ਮੁੱਖ ਰੱਖਕੇ ਸਭ ਤੋ ਪੁਰਾਤਨ ਪੰਜਾਬ ਯੂਨੀਵਰਸਿਟੀ ਦੇ ਵਿਦਿਅਕ ਅਦਾਰੇ ਦਾ ਭਗਵਾਕਰਨ ਕਰਨ ਦੇ ਮਨਸੂਬਿਆ ਨੂੰ ਇਹ ਹੁਕਮਰਾਨ ਕਿਸੇ ਸਮੇ ਵੀ ਇਸ ਵੱਲ ਅੱਗੇ ਵੱਧਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸਮੁੱਚੇ ਪੰਜਾਬ ਹਿਤੈਸੀਆ ਤੇ ਸੰਘਰਸ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਪੰਜਾਬ ਵਿਰੋਧੀ ਵਾਪਸ ਲਏ ਗਏ ਨੋਟੀਫਿਕੇਸਨ ਦੇ ਵਿਰੁੱਧ ਚੱਲ ਰਹੇ ਸੰਘਰਸ ਨੂੰ ਉਦੋ ਤੱਕ ਮਨਸੂਖ ਨਾ ਕਰਨ ਜਦੋ ਤੱਕ ਇਸ ਨੂੰ ਲਿਖਤੀ ਰੂਪ ਵਿਚ ਇੰਡੀਅਨ ਹੁਕਮਰਾਨ ਰੱਦ ਨਹੀ ਕਰਦੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੰਘਰਸ ਕਮੇਟੀ ਤੇ ਪੰਜਾਬ ਨਿਵਾਸੀ ਕਿਸਾਨ ਅੰਦੋਲਨ ਦੀ ਤਰ੍ਹਾਂ ਇਸ ਗੰਭੀਰ ਵਿਸੇ ਤੇ ਵੀ ਉਸੇ ਤਰ੍ਹਾਂ ਏਕਤਾ ਤੇ ਆਪਸੀ ਸਹਿਯੋਗ ਦਾ ਸਬੂਤ ਦਿੰਦੇ ਹੋਏ ਸੈਟਰ ਦੇ ਇਸ ਜਬਰ ਦਾ ਮੂੰਹ ਤੋੜ ਜੁਆਬ ਦੇਣਗੇ ਅਤੇ ਇਸ ਨੂੰ ਕਦਾਚਿਤ ਸਹਿਣ ਨਹੀ ਕਰਨਗੇ ।