ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨਾਂ ਦਾ ਦੋਹਰਾ ਚੇਹਰਾ ਕੌਮਾਂਤਰੀ ਪੱਧਰ ਤੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ ( ) “ਬੀਤੇ ਕਈ ਦਿਨਾਂ ਤੋ ਨੋਬਲ ਸ਼ਾਂਤੀ ਪੁਰਸਕਾਰ ਲਈ ਅਮਰੀਕਾ ਦੇ ਪ੍ਰੈਜੀਡੈਟ ਡੋਨਾਲਡ ਟਰੰਪ ਦੇ ਨਾਮ ਦੀ ਕੌਮਾਂਤਰੀ ਚਰਚਾਵਾ ਵਿਚ ਮੁੱਖ ਚੇਹਰਾ ਸੀ । ਲੇਕਿਨ ਜਦੋ ਸ੍ਰੀ ਡੋਨਾਲਡ ਟਰੰਪ ਦੇ ਪੱਖ ਵਿਚ ਇਹ ਪੁਰਸਕਾਰ ਨਾ ਗਿਆ ਤਾਂ ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਆਗੂ ਤੇ ਹੁਕਮਰਾਨ ਜੋ ਅਕਸਰ ਹੀ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਕਦੀ ਅਮਰੀਕਾ, ਕਦੀ ਰੂਸ ਦੀ ਗੱਲ ਕਰਦੇ ਹਨ, ਤਾਂ ਉਹ ਅੱਜ ਸ੍ਰੀ ਟਰੰਪ ਨੂੰ ਪੁਰਸਕਾਰ ਨਾ ਮਿਲਣ ਤੇ ਖੁੱਲ੍ਹੇ ਰੂਪ ਵਿਚ ਆਪਣੀ ਖੁਸ਼ੀ ਦਾ ਇਜਹਾਰ ਕਰ ਰਹੇ ਹਨ । ਜਿਸ ਤੋ ਇਨ੍ਹਾਂ ਹੁਕਮਰਾਨਾਂ ਦੀ ਹਰ ਪੱਖੋ ਤੋ ਦੋਹਰੀ ਨੀਤੀ ਤੇ ਸੋਚ ਪ੍ਰਤੱਖ ਰੂਪ ਵਿਚ ਕੌਮਾਂਤਰੀ ਪੱਧਰ ਤੇ ਉਜਾਗਰ ਹੋ ਚੁੱਕੀ ਹੈ। ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਅਤੇ ਅਮਰੀਕਨ ਹਕੂਮਤ ਨੂੰ ਇੰਡੀਅਨ ਹੁਕਮਰਾਨਾਂ ਦੀਆਂ ਸਵਾਰਥੀ ਨੀਤੀਆ ਤੋ ਹੁਣ ਚੰਗੀ ਤਰ੍ਹਾਂ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਇਹ ਹੁਕਮਰਾਨ ਸਮੇ ਦੀ ਸੋਚ ਅਨੁਸਾਰ ਮੌਕਾਪ੍ਰਸਤੀ ਨੂੰ ਮੁੱਖ ਰੱਖਕੇ ਹੀ ਆਪਣੀ ਸਿਆਸਤ ਕਰਦੇ ਆ ਰਹੇ ਹਨ ਨਾ ਕਿ ਇਹ ਕਿਸੇ ਵੀ ਮੁਲਕ ਜਾਂ ਕੌਮਾਂਤਰੀ ਸਖਸ਼ੀਅਤ ਦੇ ਇਹ ਵਫਾਦਾਰ ਸਾਬਤ ਹੋ ਸਕਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜੀਡੈਟ ਨੂੰ ਸ਼ਾਂਤੀ ਪੁਰਸਕਾਰ ਨਾ ਮਿਲਣ ਤੇ ਮੋਦੀ ਤੇ ਉਸਦੀ ਹਕੂਮਤ ਵਿਚ ਸਾਮਿਲ ਆਗੂਆ ਵੱਲੋ ਖੁਸੀ ਦਾ ਇਜਹਾਰ ਕਰਨ ਦੇ ਮੌਕੇ ਉਤੇ ਸਮੁੱਚੇ ਸੰਸਾਰ ਨਿਵਾਸੀਆ ਨੂੰ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੇ ਦੋਹਰੇ ਸਵਾਰਥੀ ਚੇਹਰੇ ਤੋ ਜਾਣੂ ਕਰਵਾਉਣ ਅਤੇ ਅਜਿਹੀ ਸਵਾਰਥੀ ਹਿੰਦੂਤਵ ਲੀਡਰਸਿਪ ਤੋ ਹਰ ਪੱਖੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਹੀ ਵਜਹ ਹੈ ਕਿ ਸਿੱਖ ਕੌਮ ਨੇ ਸੈਟਰ ਵਿਚ ਹਕੂਮਤ ਕਰਨ ਵਾਲੀਆ ਹਿੰਦੂਤਵ ਜਮਾਤਾਂ ਉਤੇ ਕਦੀ ਵੀ ਵਿਸਵਾਸ ਨਹੀ ਕੀਤਾ । ਕਿਉਂਕਿ ਇਹ ਨਿਰੰਤਰ 1947 ਤੋ ਹੀ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਧੋਖੇ-ਫਰੇਬ ਕਰਕੇ ਅਤੇ ਇਨ੍ਹਾਂ ਨੂੰ ਬਦਨਾਮ ਕਰਕੇ ਆਪਣੀ ਸੌੜੀ ਸਿਆਸਤ ਨੂੰ ਚੱਲਦਾ ਰੱਖਦੀਆ ਆ ਰਹੀਆ ਹਨ । ਜਿਸ ਤੋ ਅਮਰੀਕਾ, ਕੈਨੇਡਾ ਆਦਿ ਜਮਹੂਰੀਅਤ ਮੁਲਕ ਅਤੇ ਯੂ.ਐਨ.ਓ ਵਰਗੀ ਸੰਸਥਾਂ ਨੂੰ ਵੀ ਸੰਸਾਰ ਪੱਧਰ ਤੇ ਵਿਚਰਦੇ ਹੋਏ ਇਸਦੀ ਗੌਰ ਰੱਖਣੀ ਪਵੇਗੀ ।