ਇੰਡੀਅਨ ਖਿਡਾਰੀਆ ਵੱਲੋਂ ਪਾਕਿਸਤਾਨ ਖਿਡਾਰੀਆ ਨਾਲ ਹੱਥ ਨਾ ਮਿਲਕੇ ਨਫਰਤ ਉਜਾਗਰ ਕਰਨਾ ਅਤਿ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਕਤੂਬਰ ( ) “ਜੋ ਇੰਡੀਆ ਦੇ ਖਿਡਾਰੀ ਕੋਲੰਬੋ ਵਿਖੇ ਪਾਕਿਸਤਾਨ ਨਾਲ ਮੈਚ ਖੇਡਣ ਗਏ ਹਨ, ਇੰਡੀਅਨ ਕਪਤਾਨ ਵੱਲੋ ਪਾਕਿਸਤਾਨੀ ਕਪਤਾਨ ਨਾਲ ਆਪਣੀ ਰਵਾਇਤ ਅਨੁਸਾਰ ਜੋ ਹੱਥ ਮਿਲਾਉਦੇ ਹੋਏ ਖੁਸ਼ੀ ਦਾ ਅਤੇ ਸਵਾਗਤ ਦਾ ਇਜਹਾਰ ਕਰਨਾ ਹੁੰਦਾ ਹੈ ਉਹ ਨਾ ਕਰਕੇ ਨਫਰਤ ਉਜਾਗਰ ਕਰਨ ਦਾ ਗਲਤ ਪ੍ਰਭਾਵ ਦਿੱਤਾ ਹੈ ਜੋ ਨਹੀ ਸੀ ਹੋਣਾ ਚਾਹੀਦਾ । ਭਾਵੇ 2 ਮੁਲਕਾਂ ਵਿਚ ਕਿਸੇ ਤਰ੍ਹਾਂ ਦੀ ਜੰਗ ਜਾਂ ਦੁਸ਼ਮਣੀ ਵਾਲਾ ਮਾਹੌਲ ਕਿਉਂ ਨਾ ਹੋਵੇ ਪਰ ਸਪੋਸਰਟਮੈਨਸਿਪ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਇਸ ਗੱਲ ਦੀ ਜੋਰਦਾਰ ਮੰਗ ਕਰਦੀਆ ਹਨ ਕਿ ਇਕ ਦੂਜੇ ਮੁਲਕ ਦੇ ਨਿਵਾਸੀਆ ਤੇ ਖਿਡਾਰੀਆ ਪ੍ਰਤੀ ਅਜਿਹੇ ਮੌਕਿਆ ਉਤੇ ਖੁਸ਼ੀ ਤੇ ਸਤਿਕਾਰ ਨਾਲ ਮਿਲਦੇ ਹੋਏ ਅੱਛੀਆ ਭਾਵਨਾਵਾ ਮਜਬੂਤ ਹੋਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੋਲੰਬੋ ਵਿਖੇ ਵੂਮੈਨ ਕ੍ਰਿਕਟ ਏਸੀਆ ਵਰਲਡ ਕੱਪ ਵਿਚ ਇੰਡੀਅਨ ਖਿਡਾਰਣਾਂ ਵੱਲੋ ਪਾਕਿਸਤਾਨ ਖਿਡਾਰਣਾ ਨਾਲ ਲੰਮੇ ਸਮੇ ਤੋ ਚੱਲਦੀ ਆ ਰਹੀ ਹੱਥ ਮਿਲਾਉਣ ਤੇ ਖੁਸ਼ੀ ਦਾ ਇਜਹਾਰ ਕਰਨ ਦੀ ਰਵਾਇਤ ਦਾ ਉਲੰਘਣ ਕਰਕੇ ਹੱਥ ਨਾ ਮਿਲਾਕੇ ਬਹੁਤ ਹੀ ਗਲਤ ਪ੍ਰਭਾਵ ਦੇਣ ਦੇ ਦੁੱਖਦਾਇਕ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਅਸੀ ਹਿੰਦੂਤਵ ਹੁਕਮਰਾਨਾਂ ਦੀ ਅਧੀਨਗੀ ਹੇਠ ਵਿਚਰ ਰਹੇ ਹਾਂ । ਪਰ ਸਾਡੇ ਸਿੱਖ ਕੌਮ ਦੀਆਂ ਮਹਾਨ ਰਵਾਇਤਾ, ਸੱਭਿਆਚਾਰ, ਰਿਵਾਜ ਕਦੀ ਵੀ ਤਬਦੀਲ ਨਹੀ ਕੀਤੇ ਜਾ ਸਕਦੇ । ਭਾਵੇਕਿ ਹਾਲਾਤ ਸਾਜਗਰ ਹੋਣ ਜਾ ਨਾ ਹੋਣ । ਕਿਉਂਕਿ ਸਾਡੀਆ ਰਵਾਇਤਾ ਇਨਸਾਨੀਅਤ, ਸਮਾਜ ਪੱਖੀ ਅਤੇ ਸਮੁੱਚੇ ਸੰਸਾਰ ਨੂੰ ਮੁਹੱਬਤ ਅਤੇ ਸਤਿਕਾਰ ਦਾ ਸੰਦੇਸ ਦਿੰਦੀਆ ਹਨ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸਿੱਖ ਕੌਮ ਦਾ ਉੱਚੇ-ਸੁੱਚੇ ਕਿਰਦਾਰ ਨੂੰ ਭਾਈ ਘਨੱਈਆ ਜੀ ਵੱਲੋ ਜੰਗ ਸਮੇ ਦੁਸਮਣਾਂ ਨੂੰ ਵੀ ਪਾਣੀ ਪਿਲਾਉਣ ਦੇ ਵੱਡੇ ਅਰਥ ਭਰਪੂਰ ਮਕਸਦ ਨਾਲ ਜੁੜਿਆ ਹੋਇਆ ਹੈ । ਜਦੋ ਭਾਈ ਘਨੱਈਆ ਜੀ ਦੀ ਸਿਕਾਇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ ਗਈ ਕਿ ਭਾਈ ਘਨੱਈਆ ਜੀ ਦੁਸਮਣਾਂ ਨੂੰ ਪਾਣੀ ਪਿਲਾ ਰਹੇ ਹਨ ਤਾਂ ਗੁਰੂ ਸਾਹਿਬ ਦੇ ਬੁਲਾਉਣ ਤੇ ਭਾਈ ਘਨੱਈਆ ਜੀ ਦਾ ਜੁਆਬ ਸੀ ਕਿ ਮੈਨੂੰ ਤਾਂ ਸਭਨਾਂ ਵਿਚ ਆਪ ਜੀ ਦਾ ਹੀ ਰੂਪ ਦਿਖ ਰਿਹਾ ਹੈ । ਤਾਂ ਗੁਰੂ ਸਾਹਿਬ ਨੇ ਇਸ ਮਨੁੱਖਤਾ ਪੱਖੀ ਵੱਡਮੁੱਲੀ ਸੋਚ ਨੂੰ ਹੋਰ ਮਜਬੂਤ ਕਰਦੇ ਹੋਏ ਭਾਈ ਘਨੱਈਆ ਜੀ ਨੂੰ ਮੱਲ੍ਹਮ ਅਤੇ ਪੱਟੀ ਵੀ ਦਿੱਤੀ ਕਿ ਸਭ ਜਖਮੀਆ ਨੂੰ ਪਾਣੀ ਪਿਲਾਉਣ ਦੇ ਨਾਲ-ਨਾਲ ਮੱਲ੍ਹਮ ਤੇ ਪੱਟੀ ਵੀ ਕੀਤੀ ਜਾਵੇ। ਜਿਸ ਤੋ ਸਿੱਖ ਕੌਮ ਦੀ ਇਨਸਾਨੀਅਤ ਤੇ ਮਨੁੱਖਤਾ ਨਾਲ ਪਿਆਰ ਦਾ ਵੱਡਾ ਸੰਦੇਸ ਪ੍ਰਤੱਖ ਹੈ । ਲੇਕਿਨ ਹਿੰਦੂਤਵ ਹੁਕਮਰਾਨ ਸਾਡੀਆ ਇਨ੍ਹਾਂ ਮਹਾਨ ਰਵਾਇਤਾ, ਰੀਤੀਆ, ਸੱਭਿਆਚਾਰ, ਵਿਰਸੇ ਵਿਰਾਸਤ ਨੂੰ ਤਬਦੀਲ ਕਰਨ ਦੀਆਂ ਸਾਜਿਸਾਂ ਤੇ ਕੰਮ ਕਰ ਰਹੇ ਹਨ ਜਿਸ ਨੂੰ ਸਿੱਖ ਕੌਮ ਕਦਾਚਿਤ ਨਾ ਤਾਂ ਸਹਿਣ ਕਰ ਸਕਦੀ ਹੈ ਨਾ ਹੀ ਪ੍ਰਵਾਨ ਕਰ ਸਕਦੀ ਹੈ ।
ਉਨ੍ਹਾਂ ਕਿਹਾ ਕਿ ਸਾਡੀ ਹਿੰਦੂਤਵ ਹਕੂਮਤ ਵਿਚ ਕਿਸੇ ਵੀ ਸਮਾਜਿਕ, ਧਾਰਮਿਕ, ਰਾਜਨੀਤਿਕ, ਇਖਲਾਕੀ ਆਦਿ ਖੇਤਰ ਵਿਚ ਕੋਈ ਸੁਰੱਖਿਆ ਨਹੀ । 1947 ਤੋ ਲੈਕੇ ਅੱਜ ਤੱਕ ਇਹ ਹਿੰਦੂਤਵ ਹੁਕਮਰਾਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਵੱਡੇ ਪੱਧਰ ਤੇ ਬੇਇਨਸਾਫੀ, ਵਿਤਕਰੇ, ਜ਼ਬਰ ਜੁਲਮ ਕਰਦੇ ਆ ਰਹੇ ਹਨ । ਬੀਤੇ ਸਮੇ ਵਿਚ ਸਾਡੇ ਗੁਰਧਾਮਾਂ ਉਤੇ ਫ਼ੌਜੀ ਹਮਲੇ ਕਰਕੇ ਢਹਿ ਢੇਰੀ ਕੀਤੇ । ਨਿਰਦੋਸ, ਨਿਹੱਥੇ ਸਰਧਾਲੂਆਂ ਉਤੇ ਗੋਲੀਆ ਚਲਾਕੇ ਸਹੀਦ ਕੀਤੇ ਗਏ । ਉਪਰੰਤ ਝੂਠੇ ਪੁਲਿਸ ਮੁਕਾਬਲਿਆ ਵਿਚ ਵੱਡੀ ਗਿਣਤੀ ਵਿਚ ਸਿੱਖ ਨੌਜਵਾਨੀ ਨੂੰ ਸਹੀਦ ਕੀਤਾ ਗਿਆ । ਜੰਗਾਂ-ਯੁੱਧਾਂ ਸਮੇ ਵੀ ਸਿੱਖ ਕੌਮ ਨੂੰ ਹੀ ਸਰਹੱਦਾਂ ਉਤੇ ਅੱਗੇ ਕਰਕੇ ਸਹੀਦ ਹੋਣ ਲਈ ਭੇਜ ਦਿੱਤਾ ਜਾਂਦਾ ਹੈ । ਇਥੋ ਤੱਕ ਸਾਡੇ ਕੀਮਤੀ ਪਾਣੀਆ ਤੇ ਬਿਜਲੀ ਵੀ ਜ਼ਬਰੀ ਹੁਕਮਰਾਨਾਂ ਵੱਲੋ ਖੋਹੇ ਜਾ ਰਹੇ ਹਨ । ਸਾਨੂੰ ਡੈਮਾਂ ਦੇ ਪਾਣੀਆ ਨੂੰ ਰਾਤੋ ਰਾਤ ਛੱਡਕੇ ਡਬੋਕੇ ਸਾਡਾ ਜਾਨੀ ਤੇ ਮਾਲੀ ਨੁਕਸਾਨ ਕਰ ਦਿੱਤਾ ਜਾਂਦਾ ਹੈ । ਇਹ ਹੋਰ ਵੀ ਅਫਸੋਸ ਵਾਲੀ ਕਾਰਵਾਈ ਹੈ ਕਿ ਵਜੀਰ ਏ ਆਜਮ ਇਸ ਦੁੱਖ ਦੀ ਘੜੀ ਵਿਚ 15 ਦਿਨਾਂ ਬਾਅਦ ਪੰਜਾਬ ਆ ਕੇ ਇਕ ਚਿੱੜੀ ਦੀ ਬਿੱਠ ਜਿੰਨੀ ਮਦਦ ਦੇ ਕੇ ਪ੍ਰਚਾਰ ਕਰਦੇ ਹਨ । ਹਿਮਾਚਲ ਵਿਚ ਹੁਣੇ ਹੀ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਵਿਚ ਕੋਈ ਵੀ ਸਿੱਖ ਜੱਜ ਨਹੀ ਲਗਾਇਆ ਗਿਆ । ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਸਾਹੀ ਵਿਚ ਹਿੰਦੂਤਵ ਸੋਚ ਵਾਲਿਆ ਦੀ ਗਿਣਤੀ ਵਧਾਈ ਜਾ ਰਹੀ ਹੈ । ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੀ ਇਨ੍ਹਾਂ ਨਿਯੁਕਤੀਆ ਵਿਚ ਸਾਜਸੀ ਢੰਗਾਂ ਰਾਹੀ ਗਿਣਤੀ ਘਟਾਈ ਜਾ ਰਹੀ ਹੈ । ਇਥੋ ਤੱਕ ਚੰਡੀਗੜ੍ਹ ਜਿਸ ਵਿਚ 60-40 % ਨਾਲ ਅਫਸਰਾਂ ਦੀ ਤਾਇਨਾਤੀ ਹੁੰਦੀ ਹੈ, ਉਸ ਵਿਚ ਇਸੇ ਸੋਚ ਅਧੀਨ 78-80% ਹਿੰਦੂਤਵ ਸੋਚ ਵਾਲੀ ਅਫਸਰਸਾਹੀ ਲਗਾਈ ਗਈ ਹੈ । ਜੋ ਤਹਿਸੁਦਾ ਨਿਯਮਾਂ ਦੀ ਵੀ ਉਲੰਘਣਾ ਹੈ । ਜੋ ਹੁਣੇ ਹੀ ਪੰਜਾਬ ਦੇ ਹੜ੍ਹ ਪੀੜਤਾ ਦੀ ਮਦਦ ਲਈ 1600 ਕਰੋੜ ਰੁਪਇਆ ਆਇਆ ਹੈ, ਉਹ ਪੰਜਾਬ ਸਰਕਾਰ ਨੇ ਕਿਥੇ ਗਬਨ ਕਰ ਦਿੱਤਾ ਹੈ, ਇਸ ਬਾਰੇ ਪੰਜਾਬੀਆਂ ਅਤੇ ਹੜ੍ਹ ਪੀੜ੍ਹਤਾਂ ਲਈ ਕੁਝ ਨਹੀ ਕੀਤਾ ਗਿਆ । ਇਹ ਬੇਇਨਸਾਫ਼ੀਆਂ, ਵਿਤਕਰੇ ਨਿਰੰਤਰ ਹੁੰਦੇ ਆ ਰਹੇ ਹਨ । ਹੁਣ ਸਾਡੇ ਪੰਜਾਬ ਦੀਆਂ ਮਹਾਨ ਮਨੁੱਖਤਾ ਪੱਖੀ ਰਵਾਇਤਾ, ਸੱਭਿਆਚਾਰ, ਰੀਤੀਆ ਨੂੰ ਵੀ ਖੋਰਾ ਲਗਾਇਆ ਜਾ ਰਿਹਾ ਹੈ । ਜਿਸ ਨੂੰ ਸਿੱਖ ਕੌਮ ਨੇ ਨਾ ਤਾਂ ਕਦੇ ਪਹਿਲਾ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਆਪਣੀਆ ਮਹਾਨ ਰਵਾਇਤਾ ਨੂੰ ਆਚ ਆਉਣ ਦੇਵੇਗੀ । ਅਸੀ ਆਪਣੇ ਸੱਭਿਆਚਾਰ, ਵਿਰਸੇ ਵਿਰਾਸਤ ਤੇ ਹਰ ਕੀਮਤ ਤੇ ਪਹਿਰਾ ਦੇਵਾਂਗੇ ਅਤੇ ਹਕੂਮਤਾਂ ਵੱਲੋ ਸਾਡੇ ਸੱਭਿਆਚਾਰ, ਵਿਰਸੇ ਵਿਰਾਸਤ ਨੂੰ ਵਿਗਾੜਨ ਦੀ ਇਜਾਜਤ ਕਦਾਚਿਤ ਨਹੀ ਦੇਵਾਂਗੇ । ਸ. ਮਾਨ ਨੇ ਸਮੁੱਚੀਆ ਸਿੱਖ ਸੰਸਥਾਵਾਂ, ਸੰਗਠਨਾਂ, ਐਸ.ਜੀ.ਪੀ.ਸੀ, ਟਕਸਾਲ ਆਦਿ ਸਭਨਾਂ ਨੂੰ ਆਪਣੀਆ ਮਹਾਨ ਪ੍ਰੰਪਰਾਵਾ ਦਾ ਹੁਕਮਰਾਨਾਂ ਵੱਲੋ ਸਾਜਸੀ ਢੰਗਾਂ ਨਾਲ ਉਲੰਘਣ ਕਰਨ ਉਤੇ ਸੁਚੇਤ ਕਰਦੇ ਹੋਏ ਕਿਹਾ ਕਿ ਭਾਵੇ ਅਸੀ ਹਿੰਦੂਤਵ ਗੁਲਾਮੀਅਤ ਦੀ ਵਿਦੇਸ਼ੀ ਰਾਜ ਭਾਗ ਹੇਠ ਵਿਚਰ ਰਹੇ ਹਾਂ । ਪਰ ਸਾਨੂੰ ਆਪਣੀਆ ਰਵਾਇਤਾ ਤੇ ਸੋਚ ਉਤੇ ਬਿਲਕੁਲ ਵੀ ਆਚ ਨਹੀ ਆਉਣ ਦੇਣੀ ਚਾਹੀਦੀ । ਜੇਕਰ ਹੁਕਮਰਾਨ ਅਜਿਹਾ ਕਰਦੇ ਹਨ ਤਾਂ ਸਾਨੂੰ ਸਮੂਹਿਕ ਤੌਰ ਤੇ ਉਸਦਾ ਸੰਸਾਰ ਪੱਧਰ ਤੇ ਰੋਸ ਦਰਜ ਕਰਦੇ ਹੋਏ ਵਿਰੋਧ ਕਰਨਾ ਬਣਦਾ ਹੈ ।