ਸਭ ਧਰਮਾਂ ਦੇ ਨਿਵਾਸੀਆਂ ਨੂੰ ਆਪਣੇ ਗੁਰੂਆਂ, ਪੀਰਾਂ, ਫਕੀਰਾਂ ਦੇ ਨਾਅਰੇ ਲਗਾਉਣ ਤੇ ਸਲੋਗਨ ਲਿਖਣ ਦਾ ਵਿਧਾਨਿਕ ਧਾਰਮਿਕ ਅਧਿਕਾਰ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਕਤੂਬਰ ( ) “ਜੋ ਵੀ ਇਨਸਾਨ ਆਪਣੇ ਕਿਸੇ ਧਰਮ ਨੂੰ ਜੋ ਮੰਨਦਾ ਹੈ ਉਸ ਨੂੰ ਵਿਧਾਨ ਰਾਹੀ ਧਾਰਮਿਕ ਆਜ਼ਾਦੀ ਪ੍ਰਾਪਤ ਹੈ ਕਿ ਉਹ ਆਪਣੇ ਗੁਰੂਆਂ, ਪੈਗੰਬਰਾਂ, ਪੀਰਾਂ, ਫਕੀਰਾਂ ਆਦਿ ਦੇ ਨਾਮ ਦੇ ਨਾਅਰੇ ਲਗਾਕੇ ਜਾਂ ਸਲੋਗਨ ਲਿਖਕੇ ਆਪਣੇ ਧਰਮ ਦੇ ਪ੍ਰਪੱਕ ਹੋਣ ਵਿਚ ਸਰਧਾ ਭੇਟ ਕਰ ਸਕਦਾ ਹੈ, ਜਿਵੇ ਬਹੁਗਿਣਤੀ ਜੇਕਰ ਜੈ ਸ੍ਰੀ ਰਾਮ ਜਾਂ ਜੈ ਬਜਰੰਗ ਬਲੀ ਆਦਿ ਦੇ ਸਲੋਗਨ ਲਗਾਉਦੇ ਤੇ ਲਾਉਦੇ ਹਨ । ਲੇਕਿਨ ਬੀਜੇਪੀ ਦੇ ਮੈਬਰ ਯੋਗੇਸ ਮੈਣੀ ਨੇ ਜੋ ਮੁਸਲਿਮ ਕੌਮ ਵੱਲੋਂ ਕੀਤੇ ਜਾ ਰਹੇ ਪ੍ਰੋਟੈਸਟ ਇਕੱਠ ਵਿਚ ‘ਆਈ ਲਵ ਮੁਹੰਮਦ’ ਦੇ ਬੈਨਰ ਤੇ ਨਾਅਰੇ ਲਗਾਏ ਜਾ ਰਹੇ ਸਨ ਤਾਂ ਉਪਰੋਕਤ ਸ੍ਰੀ ਮੈਣੀ ਵੱਲੋ ਉਨ੍ਹਾਂ ਕੋਲੋ ਲੰਘਦੇ ਹੋਏ ਜੋ ‘ਜੈ ਸ੍ਰੀ ਰਾਮ’ ਦਾ ਨਾਅਰਾ ਲਗਾਕੇ ਸਮੁੱਚੀ ਇਕੱਤਰਤਾ ਵਿਚ ਭੜਕਾਹਟ ਪੈਦਾ ਕੀਤੀ ਗਈ ਜਾਂ ਉਸਨੇ ਖੁੱਦਕ ਵਿਚ ਅਜਿਹਾ ਮਾਹੌਲ ਪੈਦਾ ਕੀਤਾ ਤਾਂ ਉਸ ਲਈ ਮੁਸਲਿਮ ਕੌਮ ਨਾਲ ਬਲਕਿ ਬੀਜੇਪੀ ਦਾ ਮੈਬਰ ਸ੍ਰੀ ਮੈਣੀ ਦੋਸ਼ੀ ਸੀ ਜਿਸਨੇ ਭੜਕਾਹਟ ਵਾਲੀ ਕਾਰਵਾਈ ਕਰਕੇ ਨਫਰਤ ਵਾਲਾ ਮਾਹੌਲ ਉਤਪੰਨ ਕੀਤਾ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਪ੍ਰਸਾਸਨ ਵੱਲੋ ਭੜਕਾਹਟ ਪੈਦਾ ਕਰਨ ਵਾਲੇ ਵਿਰੁੱਧ ਕਾਨੂੰਨੀ ਅਮਲ ਕਰਨਾ ਬਣਦਾ ਸੀ, ਪਰ ਪ੍ਰਸਾਸਨ ਨੇ ਮੁਸਲਿਮ ਇਕੱਠ ਵਿਰੁੱਧ 115, 126, 351 ਆਦਿ ਧਾਰਾਵਾ ਅਧੀਨ ਕੇਸ ਦਰਜ ਕਰਕੇ ਸਮੁੱਚੇ ਮੁਸਲਿਮ ਵਰਗ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਕੀਤੀ ਹੈ । ਜਿਸ ਨੂੰ ਕਿ ਪ੍ਰਸਾਸਨ ਵੱਲੋ ਸਹਿਜ ਨਾਲ ਕਾਨੂੰਨੀ ਅਮਲ ਕਰਦੇ ਹੋਏ ਮਾਹੌਲ ਨੂੰ ਸਹੀ ਕਰਨ ਦੇ ਉਦਮ ਕਰਨੇ ਚਾਹੀਦੇ ਸਨ ਜੋ ਕਿ ਨਹੀ ਹੋਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਵਿਧਾਨ ਰਾਹੀ ਸਮੁੱਚੇ ਵਰਗਾਂ, ਕੌਮਾਂ, ਧਰਮਾਂ ਨੂੰ ਆਪੋ ਆਪਣੇ ਗੁਰੂਆਂ, ਪੀਰਾਂ, ਫਕੀਰਾਂ ਆਦਿ ਵਿਚ ਵਿਸਵਾਸ ਪ੍ਰਗਟਾਉਦੇ ਹੋਏ ਆਪਣੇ ਧਰਮ ਨਾਲ ਸੰਬੰਧਤ ਨਾਅਰੇ ਲਗਾਉਣ ਅਤੇ ਸਲੋਗਨ ਲਿਖਣ ਦੇ ਮਿਲੇ ਅਧਿਕਾਰਾਂ ਅਧੀਨ ਮੁਸਲਿਮ ਕੌਮ ਦੇ ਇਸ ਅਧਿਕਾਰ ਨੂੰ ਨਫਰਤ ਦੀ ਸੋਚ ਨਾਲ ਉਪਰੋਕਤ ਮੁੱਦੇ ਉਤੇ ਹੋਏ ਅਮਲ ਨੂੰ ਅਤਿ ਦੁੱਖਦਾਇਕ ਕਰਾਰ ਦਿੰਦੇ ਹੋਏ ਅਸਲ ਦੋਸ਼ੀ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਬੇਸੱਕ ਇਥੇ ਇੰਡੀਆ ਵਿਚ ਹਿੰਦੂ ਬਹੁਗਿਣਤੀ ਦੀ ਹਕੂਮਤ ਹੈ । ਪਰ ਪ੍ਰਸਾਸਨਿਕ ਅਧਿਕਾਰੀਆਂ ਨੂੰ ਕਦੀ ਵੀ ਹਕੂਮਤੀ ਪ੍ਰਭਾਵ ਹੇਠ ਅਜਿਹਾ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਕਿਸੇ ਇਕ ਫਿਰਕੇ, ਕੌਮ, ਧਰਮ ਦੀ ਧਾਰਮਿਕ ਆਜਾਦੀ ਖਤਰੇ ਵਿਚ ਪਵੇ ਅਤੇ ਬਹੁਗਿਣਤੀ ਦੀ ਧੋਸ ਜਮਾਈ ਜਾਵੇ । ਜਦੋਕਿ ਵਿਧਾਨ ਤਾਂ ਇਥੋ ਦੇ ਨਿਵਾਸੀਆ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਹੱਕ, ਸਨਮਾਨ, ਇੱਜਤ ਪ੍ਰਦਾਨ ਕਰਦਾ ਹੈ । ਫਿਰ ਘੱਟ ਗਿਣਤੀ ਧਰਮ ਨਾਲ ਹਕੂਮਤੀ ਧੋਸ ਅਧੀਨ ਉਨ੍ਹਾਂ ਵਿਚ ਭੜਕਾਹਟ ਪੈਦਾ ਕਰਕੇ ਮਾਹੌਲ ਨੂੰ ਖਰਾਬ ਕਰਨਾ ਅਤੇ ਫਿਰ ਪ੍ਰਸਾਸਨ ਵੱਲੋ ਪੀੜ੍ਹਤ ਕੌਮ ਨਾਲ ਹੀ ਜਿਆਦਤੀ ਕਰਨਾ ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀ ਹੈ । ਪ੍ਰਸਾਸਨ ਵੱਲੋ ਅਜਿਹੇ ਪੱਖਪਾਤੀ ਅਮਲ ਇਥੋ ਦੇ ਮਾਹੌਲ ਨੂੰ ਕਦੀ ਵੀ ਖੁਸਗਵਾਰ ਜਾਂ ਅਮਨਮਈ ਨਹੀ ਰੱਖ ਸਕਦੇ । ਬਲਕਿ ਨਿਰਪੱਖਤਾ ਨਾਲ ਅਜਿਹੇ ਸਮਿਆ ਤੇ ਅਮਲ ਕਰਕੇ ਹੀ ਸਮੁੱਚੇ ਮੁਲਕ ਅਤੇ ਨਿਵਾਸੀਆ ਵਿਚ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ । ਸ. ਮਾਨ ਨੇ ਘੱਟ ਗਿਣਤੀ ਮੁਸਲਿਮ ਕੌਮ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਜਿੰਨਾ ਧਰਮੀ ਆਜਾਦੀ ਬਹੁਗਿਣਤੀ ਹਿੰਦੂ ਕੌਮ ਨੂੰ ਵਿਧਾਨਿਕ ਢੰਗ ਰਾਹੀ ਮਿਲੀ ਹੈ, ਉਨ੍ਹੀ ਹੀ ਆਜਾਦੀ ਮੁਸਲਿਮ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਵੀ ਪ੍ਰਦਾਨ ਹੈ । ਇਸ ਲਈ ਜੋ ਉਪਰੋਕਤ ਦੁੱਖਦਾਇਕ ਅਤੇ ਨਫਰਤ ਭਰੀ ਭੜਕਾਹਟ ਕਾਰਵਾਈ ਹੋਈ ਹੈ, ਉਸ ਉਤੇ ਕਿਸੇ ਤਰ੍ਹਾਂ ਭੜਕਾਹਟ ਵਿਚ ਆਉਣ ਦੀ ਬਜਾਇ ਸਭ ਮੁਸਲਿਮ ਵੀਰ ਜਮਹੂਰੀ ਤੇ ਵਿਧਾਨਿਕ ਢੰਗ ਨਾਲ ਆਪੋ ਆਪਣੇ ਕਾਰੋਬਾਰਾਂ, ਘਰਾਂ, ਮਸਜਿਦਾਂ, ਵਹੀਕਲਾਂ ਆਦਿ ਉਤੇ ਜੂੰਮੇ ਵਾਲੇ ਦਿਨ ‘ਆਈ ਲਵ ਮੁਹੰਮਦ’ (I Love Mohammad) ਦੇ ਸਲੋਗਨ ਲਿਖਕੇ ਆਪਣੇ ਪੈਗੰਬਰ ਦੀ ਸਰਧਾ ਨੂੰ ਇਜਹਾਰ ਕਰਨ ਦੇ ਫਰਜ ਨਿਭਾਉਦੇ ਰਹਿਣ । ਇਸ ਅਮਲ ਨਾਲ ਉਨ੍ਹਾਂ ਦੀ ਸਰਧਾ ਦਾ ਵੀ ਪ੍ਰਗਟਾਵਾ ਹੋਵੇਗਾ ਅਤੇ ਕਿਸੇ ਤਰ੍ਹਾਂ ਦੀ ਭੜਕਾਹਟ ਵਾਲੀ ਕਾਰਵਾਈ ਵੀ ਨਹੀ ਹੋਵੇਗੀ ।