ਸ. ਜਗਜੀਤ ਸਿੰਘ ਖਾਲਸਾ ਸਰਕਲ ਪ੍ਰਧਾਨ ਰਾਜਪੁਰਾ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਅੱਜ 27 ਸਤੰਬਰ ਨੂੰ 2:30 ਵਜੇ ਰਾਜਪੁਰਾ ਵਿਖੇ ਸਸਕਾਰ ਹੋਵੇਗਾ
ਫ਼ਤਹਿਗੜ੍ਹ ਸਾਹਿਬ, 27 ਸਤੰਬਰ ( ) “ਸ. ਜਗਜੀਤ ਸਿੰਘ ਖਾਲਸਾ ਸਰਕਲ ਪ੍ਰਧਾਨ ਰਾਜਪੁਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਕ ਬਹੁਤ ਹੀ ਗੁਰਮੁੱਖ ਖਿਆਲਾ ਦੇ ਧਾਰਨੀ, ਸਿੱਖ ਕੌਮ ਅਤੇ ਸੰਗਤਾਂ ਦੀ ਸੇਵਾ ਵਿਚ ਹਾਜਰ ਰਹਿਕੇ ਖੁਸ਼ੀ ਇਜਹਾਰ ਕਰਨ ਵਾਲੇ, ਸਰਬੱਤ ਦਾ ਭਲਾ ਲੋੜਨ ਵਾਲੇ ਬਹੁਤ ਹੀ ਅੱਛੀ ਨੇਕ ਆਤਮਾ ਸਨ । ਜਿਨ੍ਹਾਂ ਨੇ ਆਪਣੀ ਜਿੰਦਗੀ ਦਾ ਇਕ-ਇਕ ਸਵਾਸ ਸਿੱਖ ਕੌਮ ਦੀ ਆਜਾਦੀ ਦੇ ਸੰਘਰਸ ਵਿਚ ਲਗਾਉਣ ਦੇ ਨਾਲ-ਨਾਲ ਦਿਨ-ਰਾਤ ਮਨੁੱਖਤਾ ਦੀ ਸੇਵਾ ਵਿਚ ਵੀ ਹਾਜਰ ਰਹਿੰਦੇ ਸਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦਾ ਕਿਸੇ ਵੀ ਸਥਾਂਨ ਤੇ ਕੋਈ ਵੀ ਪ੍ਰੋਗਰਾਮ ਹੋਵੇ, ਉਹ ਆਪਣੀ ਯਥਾ ਸ਼ਕਤੀ ਤੋ ਵੱਧ ਉਦਮ ਕਰਕੇ ਆਪਣੇ ਸਾਧਨਾਂ ਰਾਹੀ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਲੈਕੇ ਪਹੁੰਚਦੇ ਸਨ ਅਤੇ ਕਿਸੇ ਵੀ ਪ੍ਰੋਗਰਾਮ ਤੇ ਕਦੀ ਗੈਰ ਹਾਜਰ ਨਹੀ ਸਨ ਰਹਿੰਦੇ । ਬੇਸੱਕ ਉਹ ਸੂਗਰ ਦੀ ਲੰਮੇ ਸਮੇ ਤੋ ਬਿਮਾਰੀ ਤੋ ਪੀੜ੍ਹਤ ਸਨ । ਪਾਰਟੀ ਵੱਲੋ ਉਨ੍ਹਾਂ ਨੂੰ ਆਪਣਾ ਇਲਾਜ ਕਰਵਾਉਣ ਦੀ ਗੱਲ ਕਹਿਣ ਤੇ ਵੀ ਉਹ ਅਕਸਰ ਆਪਣੀ ਨੱਠਭੱਜ ਕਰਨ ਅਤੇ ਆਪਣੀ ਜਿੰਮੇਵਾਰੀ ਤੋ ਪਿੱਛੇ ਨਹੀ ਸਨ ਹੱਟਦੇ । ਅੱਜ ਦੇ ਸਮੇ ਵਿਚ ਕੌਮ ਨੂੰ ਤੇ ਸਿਆਸੀ ਪਾਰਟੀਆ ਨੂੰ ਅਜਿਹੇ ਇਮਾਨਦਾਰ, ਦ੍ਰਿੜਤਾ ਨਾਲ ਕੰਮ ਕਰਨ ਵਾਲੇ ਵਰਕਰ ਤੇ ਮੈਬਰਾਂ ਦੀ ਅਕਸਰ ਹੀ ਘਾਟ ਰਹਿੰਦੀ ਹੈ । ਅੱਜ ਜਦੋ ਉਨ੍ਹਾਂ ਦੇ ਅਕਾਲ ਚਲਾਣੇ ਦੀ ਸਾਨੂੰ ਖਬਰ ਮਿਲੀ ਤਾਂ ਕੇਵਲ ਮੈਨੂੰ ਹੀ ਨਹੀ ਬਲਕਿ ਸਮੁੱਚੇ ਪਾਰਟੀ ਮੈਬਰਾਂ ਨੂੰ ਬਹੁਤ ਗਹਿਰੇ ਦੁੱਖ ਤੇ ਸਦਮਾ ਪਹੁੰਚਿਆ । ਅਸੀ ਉਨ੍ਹਾਂ ਦੇ ਅਕਾਲ ਚਲਾਣੇ ਤੇ ਸਮੁੱਚੇ ਖਾਲਸਾ ਪਰਿਵਾਰ ਨਾਲ ਪੂਰਨ ਹਮਦਰਦੀ ਰੱਖਦੇ ਹੋਏ ਗੁਰੂ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਵਿਛੜੀ ਨੇਕ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ । ਪਰਿਵਾਰਿਕ ਮੈਬਰਾਂ, ਰਿਸਤੇਦਾਰ, ਸੰਬੰਧੀਆਂ, ਪਾਰਟੀ ਦੇ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਸਾਫਗੋਈ ਤੇ ਇਮਾਨਦਾਰੀ ਨੂੰ ਪਿਆਰ ਕਰਨ ਵਾਲੇ ਅਹੁਦੇਦਾਰਾਂ ਵੱਲੋ ਸਮੁੱਚੇ ਰੂਪ ਵਿਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਬਖਸਿਸ ਕਰਨ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਨੇ ਸਮੂਹਿਕ ਤੌਰ ਤੇ ਅਤੇ ਆਪੋ ਆਪਣੇ ਸਥਾਨਾਂ ਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਅਤੇ ਪਰਿਵਾਰ ਨਾਲ ਇਸ ਅਸਹਿ ਵਿਛੋੜੇ ਦੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਕੀਤਾ । ਅਰਦਾਸ ਕਰਨ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਮਾਨ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ, ਪਰਮਿੰਦਰ ਸਿੰਘ ਬਾਲਿਆਵਾਲੀ, ਬਲਕਾਰ ਸਿੰਘ ਭੁੱਲਰ, ਗੁਰਚਰਨ ਸਿੰਘ ਭੁੱਲਰ, ਜਤਿੰਦਰ ਸਿੰਘ ਥਿੰਦ, ਤੇਜਿੰਦਰ ਸਿੰਘ ਦਿਓਲ, ਧਰਮ ਸਿੰਘ ਕਲੌੜ (ਪੀ.ਏ.ਸੀ ਮੈਬਰ), ਹਰਜੀਤ ਸਿੰਘ ਵਿਰਕ ਕਰਨਾਲ, ਖਜਾਨ ਸਿੰਘ ਗੂਹਲਾ, ਹਰਦੀਪ ਸਿੰਘ ਸਹਿਜਪੁਰਾ, ਹਰਮੀਤ ਸਿੰਘ ਸੋਢੀ ਆਦਿ ਵੱਡੀ ਗਿਣਤੀ ਵਿਚ ਆਗੂ ਸਾਮਿਲ ਸਨ ।