ਜਿਸ ਚੀਨ ਨੇ ਸਾਡੀ 39,000 ਸਕੇਅਰ ਵਰਗ ਕਿਲੋਮੀਟਰ ਲਦਾਖ ਦੀ ਧਰਤੀ ਦੱਬੀ ਹੋਈ ਹੈ, ਉਸ ਨਾਲ ਤਾਂ ਖੁੱਲ੍ਹਾ ਵਪਾਰ ਕਰ ਰਹੇ ਹਨ ਲੇਕਿਨ ਗੁਆਂਢੀ ਮੁਲਕ ਪਾਕਿਸਤਾਨ ਨਾਲ ਕਿਉਂ ਨਹੀਂ ? : ਮਾਨ
ਫ਼ਤਹਿਗੜ੍ਹ ਸਾਹਿਬ, 04 ਸਤੰਬਰ ( ) “1962 ਦੇ ਚੀਨ ਹਮਲੇ ਦੌਰਾਨ ਚੀਨ ਨੇ ਸਾਡੀ ਲਦਾਖ ਦੇ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਆਪਣੇ ਕਬਜੇ ਵਿਚ ਲੈ ਲਿਆ ਸੀ ਜਿਸ ਨੂੰ ਹਿੰਦੂਤਵ ਹੁਕਮਰਾਨ ਅੱਜ ਤੱਕ ਨਹੀ ਛੁਡਾ ਸਕੇ ਅਤੇ ਇਸ ਤੋ ਇਲਾਵਾ 2020 ਅਤੇ 2022 ਵਿਚ ਸਾਡੇ 8000 ਸਕੇਅਰ ਵਰਗ ਕਿਲੋਮੀਟਰ ਹੋਰ ਇਲਾਕੇ ਨੂੰ ਚੀਨ ਨੇ ਆਪਣੇ ਅਧੀਨ ਕਰ ਲਿਆ ਹੈ । ਉਸ ਸੰਬੰਧੀ ਸੈਂਟਰ ਦੇ ਹੁਕਮਰਾਨ ਨਾ ਤਾਂ ਵਾਪਸ ਲੈਣ ਦੀ ਕੋਈ ਗੱਲ ਕਰ ਰਹੇ ਹਨ ਅਤੇ ਨਾ ਹੀ ਚੀਨ ਕੋਲ ਕੋਈ ਰੋਸ ਪ੍ਰਗਟਾ ਰਹੇ ਹਨ । ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਇਹ ਜ਼ਬਰੀ ਕਬਜਾ ਕੀਤੇ ਗਏ ਸਾਡੇ ਖਾਲਸਾ ਰਾਜ ਦਰਬਾਰ ਦੀ ਲਦਾਖ ਦੀ ਜਮੀਨ ਅਤੇ 2020 ਤੇ 2022 ਵਿਚ ਫਿਰ ਕਬਜਾ ਕੀਤੀ ਜਮੀਨ ਚੀਨ ਦੀ ਹੈ, ਜਿਸ ਨੂੰ ਇਹ ਇੰਡੀਅਨ ਹੁਕਮਰਾਨ ਪ੍ਰਵਾਨ ਕਰ ਚੁੱਕੇ ਹਨ । ਇਥੇ ਹੀ ਬਸ ਨਹੀ ਹੁਣ ਜਦੋ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਚੀਨ ਦੇ ਦੌਰੇ ਤੇ ਗਏ ਸਨ, ਤਾਂ ਉਨ੍ਹਾਂ ਨੇ ਉਪਰੋਕਤ ਚੀਨ ਵੱਲੋ ਕਬਜਾ ਕੀਤੇ ਗਏ ਇਲਾਕੇ ਦੀ ਕੋਈ ਰਤੀਭਰ ਚੀਨ ਨਾਲ ਗੱਲ ਨਹੀ ਕੀਤੀ ਸਗੋ ਉਨ੍ਹਾਂ ਨਾਲ ਖੁੱਲ੍ਹੇ ਤੌਰ ਤੇ ਵਪਾਰ ਕਰਨ ਨੂੰ ਪ੍ਰਵਾਨਗੀ ਦੇ ਕੇ ਆਏ ਹਨ । ਦੂਸਰੇ ਪਾਸੇ ਜਿਥੋ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਫ਼ਸਲਾਂ ਅਤੇ ਇਥੋ ਦੇ ਵਪਾਰੀਆ ਦੇ ਹੋਰ ਉਤਪਾਦ ਪਾਕਿਸਤਾਨ ਦੀਆਂ ਸਰਹੱਦਾਂ ਰਾਹੀ ਕੌਮਾਂਤਰੀ ਵਪਾਰ ਵਿਚ ਜਾਣੀਆ ਹਨ, ਉਸ ਨਾਲ ਇਹ ਕੌਮਾਂਤਰੀ ਵਪਾਰ ਕਿਉਂ ਨਹੀ ਖੋਲ ਰਹੇ ? ਇਹ ਬਹੁਤ ਵੱਡ ਗੰਭੀਰ ਪ੍ਰਸ਼ਨ ਹੁਕਮਰਾਨਾਂ ਦੇ ਮੱਥੇ ਤੇ ਹਨ । ਜਿਸਦਾ ਪੰਜਾਬੀ ਤੇ ਸਿੱਖ ਕੌਮ ਜਨਤਕ ਤੌਰ ਤੇ ਜੁਆਬ ਮੰਗਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਜੀਰ ਏ ਆਜਮ ਨੂੰ ਇੰਡੀਆ ਤੇ ਪੰਜਾਬੀਆਂ ਦੀ ਜਨਤਾ ਵਿਚ ਖੜ੍ਹਾ ਕਰਦੇ ਹੋਏ ਖੁੱਲ੍ਹੇ ਤੌਰ ਤੇ ਪ੍ਰਗਟ ਕੀਤੇ। ਉਨ੍ਹਾਂ ਉਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜਿਸ ਆਪਣੀ ਮਲਕੀਅਤ ਜਮੀਨ ਨੂੰ ਪ੍ਰਾਪਤ ਕਰਨ ਲਈ ਸਾਡੀ ਫ਼ੌਜ ਦਾ ਵੱਡਾ ਖੂਨ ਡੁੱਲ੍ਹਿਆ ਉਸ ਮਕਸਦ ਨੂੰ ਵਿਸਾਰਕੇ ਇੰਡੀਅਨ ਹੁਕਮਰਾਨ ਚੀਨ ਨਾਲ ਵਪਾਰ ਕਰ ਰਹੇ ਹਨ । ਜੇਕਰ ਫ਼ੌਜ ਨੂੰ ਮਰਵਾਕੇ ਅਜਿਹਾ ਵਪਾਰ ਹੀ ਕਰਨਾ ਹੈ ਫਿਰ ਪਾਕਿਸਤਾਨ ਨਾਲ ਵਪਾਰ ਕਰਨ ਵਿਚ ਕੀ ਰੁਕਾਵਟ ਹੈ ? ਜੋ ਇਨ੍ਹਾਂ ਨੇ ਫ਼ੌਜ ਨੂੰ ਵੱਡੀ ਗਿਣਤੀ ਵਿਚ ਮਰਵਾਉਣ ਉਪਰੰਤ ਆਪਣੇ ਚੀਨ ਵੱਲੋ ਕਬਜਾ ਕੀਤੇ ਗਏ ਇਲਾਕੇ ਨੂੰ ਵਾਪਸ ਲਏ ਬਿਨ੍ਹਾਂ ਵਪਾਰ ਸੁਰੂ ਕੀਤਾ ਹੈ ਇਹ ਅਮਲ ਤਾਂ ਆਪਣੀ ਫ਼ੌਜ ਦੇ ਹੌਸਲਿਆ ਨੂੰ ਗਿਰਾਉਣ ਵਾਲੀ ਅਤੇ ਇਖਲਾਕ ਵਿਰੋਧੀ ਅਮਲ ਹਨ । ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਪ੍ਰਵਾਨਗੀ ਨਹੀ ਦੇ ਸਕਦਾ ਨਾ ਹੀ ਅਜਿਹੀ ਸਵਾਰਥੀ ਸੋਚ ਨੂੰ ਪ੍ਰਵਾਨ ਕਰ ਸਕਦਾ ਹੈ ।