ਹਿਮਾਚਲ ਦੇ ਕਾਂਗੜਾ ਤੇ ਮੰਡੀ ਵਿਚ ਬੱਦਲ ਫੱਟਣ ਅਤੇ ਭਾਰੀ ਮੀਹ ਦੇ ਕਾਰਨ ਟੁੱਟੀਆਂ ਸੜਕਾਂ ਦੌਰਾਨ ਸੇਬ ਉਤਪਾਦਕਾਂ ਨੂੰ ਆਈ ਮੁਸ਼ਕਿਲ ਨੂੰ ਫ਼ੌਜੀ ਹੈਲੀਕਪਟਰਾਂ ਰਾਹੀ ਹੱਲ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 04 ਸਤੰਬਰ ( ) “ਬੀਤੇ ਦਿਨਾਂ ਵਿਚ ਹਿਮਾਚਲ ਦੇ ਕਾਂਗੜਾ ਤੇ ਮੰਡੀ ਦੇ ਇਲਾਕਿਆ ਵਿਚ ਬੱਦਲ ਫੱਟਣ ਦੀ ਬਦੌਲਤ ਬਹੁਤ ਘਰ ਰੁੜ ਗਏ ਹਨ, ਫਸਲਾਂ ਡੁੱਬ ਚੁੱਕੀਆ ਹਨ ਅਤੇ ਜਾਨੀ-ਮਾਲੀ ਵੱਡਾ ਨੁਕਸਾਨ ਹੋਇਆ ਹੈ । ਜਿਸ ਨਾਲ ਹਿਮਾਚਲ ਦੀਆਂ ਬਹੁਤੀਆਂ ਸੜਕਾਂ ਟੁੱਟ ਗਈਆ ਹਨ ਅਤੇ ਜਿਨ੍ਹਾਂ ਉਤੇ ਪਹਾੜ ਟੁੱਟਕੇ ਡਿੱਗ ਚੁੱਕੇ ਹਨ । ਇਸ ਆਈ ਮੁਸਕਿਲ ਨਾਲ ਜੋ ਉਥੋ ਦੇ ਸੇਬ ਉਤਪਾਦਕ ਜਿੰਮੀਦਾਰ ਹਨ, ਉਨ੍ਹਾਂ ਦੀ ਫ਼ਸਲ ਨੂੰ ਇਕ ਥਾਂ ਤੋ ਦੂਜੀ ਥਾਂ ਪਹੁੰਚਾਉਣ ਵਿਚ ਜੋ ਵੱਡੀ ਮੁਸਕਿਲ ਪੇਸ ਆ ਰਹੀ ਹੈ, ਉਸ ਨੂੰ ਫੌਰੀ ਹੱਲ ਕਰਨ ਲਈ ਅਸੀ ਇੰਡੀਆ ਦੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਨੂੰ ਇਹ ਹਾਰਦਿਕ ਅਪੀਲ ਕਰਨੀ ਚਾਹਵਾਂਗੇ ਕਿ ਉਹ ਹਿਮਾਚਲ ਦੇ ਸੇਬ ਉਤਪਾਦਕ ਜਿੰਮੀਦਾਰਾਂ ਦੀ ਫ਼ਸਲ ਦੀ ਹੋ ਰਹੀ ਵੱਡੀ ਖਰਾਬੀ ਨੂੰ ਸਮਝਦੇ ਹੋਏ ਤੁਰੰਤ ਹੈਵੀ ਲਿਫਟਰ ਹੈਲੀਕਪਟਰਾਂ ਰਾਹੀ ਉਨ੍ਹਾਂ ਦੀ ਸੇਬ ਦੀ ਫਸਲ ਉਨ੍ਹਾਂ ਦੇ ਖੇਤਾਂ ਵਿਚੋ ਚੁੱਕਵਾਕੇ ਉਸ ਸਥਾਂਨ ਤੇ ਪਹੁੰਚਾਉਣ ਜਿਥੋ ਸੜਕ ਆਵਾਜਾਈ ਸੁਰੂ ਹੁੰਦੀ ਹੈ ਤਾਂ ਕਿ ਉਨ੍ਹਾਂ ਦੀ ਸੇਬ ਦੀ ਫਸਲ ਦਾ ਨੁਕਸਾਨ ਨਾ ਹੋ ਸਕੇ ਅਤੇ ਇਹ ਹਿਮਾਚਲ ਦੇ ਸੇਬ ਉਤਪਾਦਕ ਮਾਲੀ ਅਤੇ ਪਰਿਵਾਰਿਕ ਤੌਰ ਤੇ ਵੱਡੇ ਸੰਕਟ ਵਿਚ ਨਾ ਫਸ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਦੇ ਕਾਂਗੜਾ ਤੇ ਮੰਡੀ ਵਿਚ ਕੁਦਰਤੀ ਆਫਤ ਕਾਰਨ ਹੋਏ ਜਾਨੀ-ਮਾਲੀ, ਫਸਲੀ ਨੁਕਸਾਨ ਤੋ ਪੀੜ੍ਹਤ ਪਰਿਵਾਰਾਂ ਦੀ ਦੁੱਖ ਦੀ ਘੜੀ ਵਿਚ ਬਾਂਹ ਫੜਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।