ਜੇਕਰ ਸਿੱਖ ਅਟਕ ਦਰਿਆ ਰੋਕ ਸਕਦੇ ਹਨ, ਬੰਨ੍ਹਾ ਦੇ ਤੇਜ ਆ ਰਹੇ ਪਾਣੀ ਨੂੰ ਮਿੱਟੀ ਦੇ ਬੰਨ੍ਹ ਲਗਾਕੇ ਰੋਕ ਸਕਦੇ ਹਨ, ਫਿਰ ਖ਼ਾਲਿਸਤਾਨ ਕਿਉਂ ਨਹੀਂ ਚਲਾ ਸਕਦੇ ? : ਮਾਨ
ਫ਼ਤਹਿਗੜ੍ਹ ਸਾਹਿਬ, 02 ਸਤੰਬਰ ( ) “ਬਹੁਤ ਸਾਰੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਲੋਕ, ਸੰਗਠਨ, ਜਮਾਤਾਂ ਆਪਣੇ ਪ੍ਰਚਾਰ ਸਾਧਨਾਂ ਤੇ ਗੁੰਮਰਾਹਕੁੰਨ ਪ੍ਰਚਾਰ ਰਾਹੀ ਅਕਸਰ ਇਹ ਕਹਿੰਦੇ ਹਨ ਕਿ ਸਿੱਖ ਕੌਮ ਖ਼ਾਲਿਸਤਾਨ ਦੀ ਹਕੂਮਤ ਕਿਵੇ ਚਲਾ ਸਕਦੀ ਹੈ ? ਜਦੋ ਖ਼ਾਲਸਾ ਰਾਜ ਸਮੇ ਖਾਲਸਾ ਫ਼ੌਜਾਂ ਤੇਜ ਵਹਾਅ ਵਾਲੇ ਅਟਕ ਦਰਿਆ ਨੂੰ ਰੋਕ ਕੇ ਪਾਰ ਕਰ ਸਕਦੇ ਹਨ ਅਤੇ ਹੁਣ ਬਸਤੀ ਰਾਮ ਲਾਲ ਧੂੱਸੀ ਬੰਨ੍ਹ (ਫਿਰੋਜ਼ਪੁਰ) ਦੇ ਟੁੱਟਣ ਉਪਰੰਤ ਜੋ ਫਿਰੋਜ਼ਪੁਰ ਦੇ ਪਿੰਡਾਂ, ਸ਼ਹਿਰ ਤੇ ਛਾਊਣੀ ਲਈ ਵੱਡਾ ਖਤਰਾ ਬਣ ਸਕਦਾ ਸੀ, ਉਸ ਨੂੰ ਪੰਜਾਬੀਆਂ ਤੇ ਸਿੱਖਾਂ ਨੇ ਆਪਣੇ ਬੁਲੰਦ ਹੌਸਲੇ, ਦ੍ਰਿੜ ਇਰਾਦੇ ਦੀ ਪੂਰੀ ਵਰਤੋ ਕਰਦੇ ਹੋਏ ਜੋ ਮਿੱਟੀ ਪੁੱਟ-ਪੁੱਟ ਕੇ ਟਰਾਲੀਆਂ ਰਾਹੀ ਲਿਆਕੇ ਇਕ ਤੁਜਰਬੇਕਾਰ ਇੰਜਨੀਅਰ ਦੀ ਤਰ੍ਹਾਂ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਅਤੇ ਹੋਰ ਸਹਾਇਤਾ ਤੋ ਇਹ ਪੰਜਾਬੀ ਅਤੇ ਸਿੱਖ ਕੌਮ ਤੇਜ਼ ਵਹਾਅ ਵਾਲੇ ਪਾਣੀ ਨੂੰ ਡੱਕ ਸਕਦੀ ਹੈ ਫਿਰ ਇਨ੍ਹਾਂ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਜਿਨ੍ਹਾਂ ਨੇ ਪਹਿਲੇ ਵੀ ਖਾਲਸਾ ਰਾਜ ਵੇਲੇ ਦੁਨੀਆ ਭਰ ਵਿਚੋ ਸਭ ਤੋ ਸਫਲ ਸਰਕਾਰ ਹਕੂਮਤ ਚਲਾਈ ਹੈ, ਉਹ ਹੁਣ ਖ਼ਾਲਿਸਤਾਨ ਦੇ ਨਵੇ ਬਣਨ ਜਾ ਰਹੇ ਮੁਲਕ ਅਤੇ ਹਕੂਮਤ ਨੂੰ ਕਿਵੇ ਨਹੀ ਚਲਾ ਸਕੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜਿਹੇ ਲੋਕਾਂ, ਸੰਗਠਨਾਂ, ਮੁਤੱਸਵੀ ਸੋਚ ਵਾਲੀਆ ਜਮਾਤਾਂ ਅਤੇ ਸਿੱਖ ਵਿਰੋਧੀ ਵਿਚਾਰ ਰੱਖਣ ਵਾਲੇ ਉਨ੍ਹਾਂ ਲੋਕਾਂ ਜੋ ਸਿੱਖ ਕੌਮ ਵੱਲੋ ਖਾਲਿਸਤਾਨ ਦੀ ਸਰਕਾਰ ਚਲਾਉਣ ਉਤੇ ਬਿਨ੍ਹਾਂ ਵਜਹ ਹਵਾਈ ਗੱਲਾਂ ਕਰਕੇ ਪ੍ਰਸ਼ਨ ਚਿੰਨ੍ਹ ਲਗਾਉਦੇ ਹਨ, ਉਨ੍ਹਾਂ ਨੂੰ ਉਪਰੋਕਤ ਫਿਰੋਜ਼ਪੁਰ ਵਾਲੇ ਉਹ ਧੂੱਸੀ ਬੰਨ੍ਹ ਜੋ ਫਿਰੋਜ਼ਪੁਰ ਸਹਿਰ ਤੇ ਛਾਊਣੀ ਤੋ 14 ਫੁੱਟ ਉੱਚਾ ਹੈ, ਜੇਕਰ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਤਾਂ ਸਮੁੱਚਾ ਫਿਰੋਜ਼ਪੁਰ ਸਹਿਰ ਅਤੇ ਫਿਰੋਜ਼ਪੁਰ ਛਾਊਣੀ ਪਾਣੀ ਦੀ ਸਤ੍ਹਾ ਵਿਚ ਡੁੱਬ ਜਾਣੇ ਸਨ। ਉਸ ਨੂੰ ਬਚਾਉਣ ਵਾਲੇ ਇਨ੍ਹਾਂ ਪੰਜਾਬੀ ਤੇ ਸਿੱਖ ਇੰਜਨੀਅਰਾਂ ਉਤੇ ਇਹ ਹੁਕਮਰਾਨ ਆਪਣੀ ਖ਼ਾਲਿਸਤਾਨ ਦੀ ਸਰਕਾਰ ਚਲਾਉਣ ਉਤੇ ਪ੍ਰਸਨ ਲਗਾਉਣ ਵਾਲਿਆ ਨੂੰ ਪ੍ਰਤੱਖ ਮਿਸਾਲ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਥੇ ਅੰਗਰੇਜ਼ ਹਕੂਮਤ ਹੁੰਦੀ ਤਾਂ ਪਹਿਲਾ ਇਹ ਬੰਨ੍ਹ ਟੁੱਟਣਾ ਹੀ ਨਹੀ ਸੀ, ਜੇਕਰ ਕੋਈ ਅਜਿਹੀ ਮਜ਼ਬੂਰੀ ਹੋ ਵੀ ਜਾਂਦੀ ਤਾਂ ਅੰਗਰੇਜ਼ਾਂ ਨੇ ਤੁਰੰਤ ਫ਼ੌਜਾਂ ਰਾਹੀ, ਹੈਲੀਕਪਟਰਾਂ ਰਾਹੀ ਵੱਡੀ ਗਿਣਤੀ ਵਿਚ ਕਿਸਤੀਆ ਰਾਹੀ, ਬਚਾਊ ਟੀਮਾਂ ਭੇਜਕੇ ਲੋਕਾਂ ਨੂੰ ਮਰਨ ਤੇ ਡੁੱਬਣ ਹੀ ਨਹੀ ਦੇਣਾ ਸੀ ਅਤੇ ਆਪਣੇ ਸਭ ਸਾਧਨ ਝੋਕ ਦੇਣੇ ਸਨ, ਤਾਂ ਕਿ ਕੋਈ ਵੀ ਉਨ੍ਹਾਂ ਦੀ ਹਕੂਮਤ ਦਾ ਬਸਿੰਦਾ ਢਿੱਡ ਪੱਖੋ ਭੁੱਖਾ ਨਾ ਰਹੇ ਅਤੇ ਰਹਿਣ ਸੌਣ ਲਈ ਉਨ੍ਹਾਂ ਕੋਲ ਲੌੜੀਦਾ ਪ੍ਰਬੰਧ ਹੋਵੇ ਅਤੇ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਡੰਗਰ-ਮਾਲ ਦਾ ਨੁਕਸਾਨ ਬਿਲਕੁਲ ਨਹੀ ਸੀ ਹੋਣ ਦੇਣਾ । ਜਦੋਕਿ ਮੌਜੂਦਾ ਹੁਕਮਰਾਨ ਅੱਜ 10 ਦਿਨਾਂ ਤੋ ਪਾਣੀ ਦੇ ਵਹਾਅ ਵਿਚ ਸੈਕੜੇ ਪਿੰਡਾਂ ਅਤੇ ਹਜਾਰਾਂ ਦੀ ਗਿਣਤੀ ਵਿਚ ਘਿਰੇ ਪਰਿਵਾਰ, ਡੰਗਰ-ਵੱਛੇ ਦੇ ਹੋਣ ਵਾਲੇ ਨੁਕਸਾਨ ਉਪਰੰਤ ਵੀ ਮੁਤੱਸਵੀ ਹੁਕਮਰਾਨਾਂ ਵੱਲੋ ਆਪਣੇ ਮੁਲਕ ਦੇ ਹਿੱਸਾ ਸਮਝਦੇ ਪੰਜਾਬ ਸੂਬੇ ਦੇ ਇਸ ਦੁੱਖ ਦੀ ਘੜੀ ਵਿਚ ਨਾ ਤਾਂ ਵਜੀਰ ਏ ਆਜਮ ਇੰਡੀਆ, ਗ੍ਰਹਿ ਵਜੀਰ ਇੰਡੀਆ ਵੱਲੋ ਪੰਜਾਬੀਆਂ ਦੇ ਦੁੱਖ ਵਿਚ ਸਰੀਕ ਹੁੰਦੇ ਹੋਏ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸੈਂਟਰ ਪੂਲ ਵਿਚੋ ਅਜਿਹੇ ਸਮਿਆ ਤੇ ਕਰੋੜਾਂ ਦੀ ਭੇਜੀ ਜਾਣ ਵਾਲੀ ਮਦਦ ਭੇਜੀ ਹੈ । ਕਹਿਣ ਤੋ ਭਾਵ ਹੈ ਕਿ ਇਨ੍ਹਾਂ ਨੂੰ ਰਾਜ ਭਾਗ ਬਿਨ੍ਹਾਂ ਕਿਸੇ ਦੁੱਖ ਤਕਲੀਫ ਤੋ ਬੈਠੇ ਬਿਠਾਏ ਮਿਲ ਗਿਆ ਹੈ ਅਤੇ ਇਨ੍ਹਾਂ ਨੂੰ ਰਾਜ ਚਲਾਉਣ ਦਾ ਅਤੇ ਆਪਣੀ ਜਨਤਾ ਦੀਆਂ ਦੁੱਖ ਤਕਲੀਫਾ ਨੂੰ ਸਹੀ ਸਮੇ ਤੇ ਹੱਲ ਕਰਨ ਦਾ ਨਾ ਕੋਈ ਤੁਜਰਬਾ ਹੈ ਤੇ ਨਾ ਹੀ ਕੋਈ ਯੋਜਨਾ ਹੈ । ਲੇਕਿਨ ਸਾਡੇ ਆਪਣੇ ਹੀ ਪੰਜਾਬੀ ਤੇ ਸਿੱਖ ਇੰਜਨੀਅਰਾਂ ਨੇ, ਬਾਹਰਲੇ ਸੂਬਿਆ ਤੇ ਬਾਹਰਲੇ ਮੁਲਕਾਂ ਵਿਚ ਬੈਠੇ ਪੰਜਾਬੀਆਂ ਤੇ ਸਿੱਖਾਂ ਨੇ ਰਾਹਤ ਸਮੱਗਰੀ ਭੇਜਕੇ ਅਤੇ ਵੱਡੇ-ਵੱਡੇ ਬੰਨ੍ਹ ਆਪਣੀ ਹੀ ਮਿੱਟੀ ਰਾਹੀ ਬੰਨਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਸਾਨੂੰ ਉਸ ਅਕਾਲ ਪੁਰਖ ਦੀ ਮਿਹਰ ਦੀ ਲੋੜ ਹੈ । ਲੇਕਿਨ ਕਿਸੇ ਫਿਰਕੂ ਹੁਕਮਰਾਨ ਦੇ ਅਹਿਸਾਨ ਜਾਂ ਮਦਦ ਦੀ ਲੌੜ ਨਹੀ ਹੈ ।