ਭਾਖੜਾ, ਪੌਗ ਡੈਮ ਅਤੇ ਰਣਜੀਤ ਸਾਗਰ ਡੈਮ ਦਾ ਕੰਟਰੋਲ ਯੂ ਐਨ ਓ ਦੇ ਅਧੀਨ ਹੋਵੇ – ਮਾਨ
ਕੁਦਰਤੀ ਆਫਤ ਕਾਰਣ ਭਾਰੀ ਬਾਰਸ ਦਾ ਸਾਹਮਣਾ ਕਰ ਰਹੇ ਸਰਹੱਦੀ ਖੇਤਰ ਦੇ ਵਾਸੀਆਂ ਨੂੰ ਭਾਖੜਾ, ਪੌਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਗੇਟ ਇਕਦਮ ਖੋਲ੍ਹਕੇ ਫਸਲਾਂ, ਘਰਾਂ ਅਤੇ ਡੰਗਰਾਂ ਨੂੰ ਤਬਾਹ ਕਰਨਾ ਇੰਡੀਆ ਦੀ ਵੱਡੀ ਸਾਜਿਸ਼ ਹੈ ਅਜਿਹਾ ਕਰਕੇ ਹਾਈਡਰੋਲੋਜੀਕਲ ਜੰਗ (Hydrological war) ਨੂੰ ਇੰਜਾਮ ਦਿੱਤਾ ਹੈ . ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਇਨ੍ਹਾਂ ਡੈਮਾਂ ਦਾ ਕੰਟਰੋਲ ਯੂ.ਐਨ.ਓ ਦੇ ਕੰਟਰੋਲ ਹੇਠ ਹੋਣ ਤਾਂ ਜੋ ਇੰਡੀਆ ਹਕੂਮਤ ਜੋ ਮਨਮਰਜੀ ਕਰਦੀ ਹੈ ਉਸ ਜਬਰ ਤੋ ਪੰਜਾਬ ਦੇ ਲੋਕ ਬਚ ਸਕਣ । ਇਸ ਨਾਲ ਸਰਹੱਦੀ ਖੇਤਰ ਦੀ ਬਹੁ ਗਿਣਤੀ ਸਿੱਖ ਵਸੋਂ ਅਤੇ ਨਾਲ ਲੱਗਦੇ ਲਹਿਦੇਂ ਵੱਲ ਦੇ ਪੰਜਾਬ, ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਘਿਨੌਣਾ ਕਾਰਨਾਮਾ ਕੀਤਾ ਹੈ, ਪਾਕਿਸਤਾਨ ਵਿੱਚ ਸਿੱਖਾਂ ਦੇ ਮੁਕੱਦਸ ਧਾਰਮਿਕ ਅਸਥਾਨ ਨੂੰ ਪਾਣੀ ਵਿਚ ਡੋਬਕੇ 1984 ਦੀ ਯਾਦ ਦੁਬਾਰਾ ਦੁਹਰਾਇਆ ਹੈ
ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਨੇ ਅੱਜ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਚੌਕੀ ਦੋਲਤ ਰਾਮ ਬੰਨ, ਸੁਲਤਾਨਵਾਲਾ, ਬਸਤੀ ਰਾਮ ਲਾਲ, ਜਮਸੇਰ, ਬਸਤੀ ਚਮੜਿਆ ਵਾਲੀ, ਬਸਤੀ ਭਾਨੇ ਵਾਲੀ ਆਦਿ ਪਿੰਡਾਂ ਦਾ ਦੌਰਾ ਕਰਨ ਤੋਂ ਪ੍ਰੈਸ ਨਾਲ ਗੱਲਬਾਤ ਦੌਰਾਨ ਕਹੇ. ਉਹਨਾਂ ਕਿਹਾ ਕਿ ਇੰਡੀਆ ਨੇ ਇੰਡੀਸ ਵਾਟਰ ਟਰੀਟੀ ਖਤਮ ਕਰਕੇ ਇੰਟਰਨੈਸਨਲ ਰਿਪੇਰੀਅਨ ਕਾਨੂੰਨ ਦਾ ਉਲੰਘਣਾ ਕੀਤਾ ਹੈ ਇੰਡੀਆ ਨੇ ਇਹਨਾਂ ਡੈਮਾਂ ਦਾ ਕੰਟਰੋਲ ਆਪਣੇ ਅਧੀਨ ਰੱਖਿਆ ਹੋਇਆ ਹੈ ਜਿਸ ਨੂੰ ਇਕ ਹਥਿਆਰ ਵਾਂਗ ਜਦੋਂ ਚਾਹੁੰਣ ਵਰਤ ਲੈਦੇ ਹਨ ਇਹੀ ਕੁੱਝ 1988 ਵੇਲੇ ਕੀਤਾ ਸੀ ਜਦੋਂ ਸਿੱਖਾਂ ਦੀ ਅਜਾਦੀ ਦੀ ਲਹਿਰ ਸਿਖਰਾਂ ਤੇ ਸੀ ਉਸ ਲਹਿਰ ਨੂੰ ਇਹਨਾਂ ਡੈਮਾਂ ਦੇ ਗੇਟ ਖੋਲ੍ਹਕੇ ਸਿਖਾਂ ਦਾ ਜਾਨੀ ਮਾਲੀ ਤੌਰ ਤੇ ਵੱਡਾ ਨੁਕਸਾਨ ਕੀਤਾ ਸੀ
ਸ਼ ਮਾਨ ਨੇ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੰਦਿਆਂ ਕਿਹਾ ਕਿ ਹੜ੍ਹਾਂ ਨਾਲ ਹੋਇਆ ਨੁਕਸਾਨ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ, ਕਿਉਕਿਂ ਪੰਜਾਬ ਦੇ ਮਾਲ ਮਹਿਕਮੇ ਦੀ ਕਿਤਾਬ ਵਿਚ ਇਹ ਦਰਜ ਹੈ ਕਿ ਬਰਸਾਤ ਮੌਸਮ ਤੋਂ ਤਿੰਨ ਮਹਿਨੇ ਪਹਿਲਾ ਹਰ ਜਿਲ੍ਹੇ ਦਾ ਡਿਪਟੀ ਕਮਿਸਨਰ ਦਰਿਆਵਾਂ, ਨਹਿਰਾ, ਸੂਏ, ਚੋਏ ਅਤੇ ਡਰੇਨਾਂ ਦੇ ਬੰਨਾਂ ਨੂੰ ਮਜਬੂਤ ਕਰਵਾਏ ਅਤੇ ਸਫਾਈ ਵੀ ਹੋਵੇ, ਕੀ ਪੰਜਾਬ ਸਰਕਾਰ ਨੇ ਅਜਿਹਾ ਕੀਤਾ? ਜੇਕਰ ਕੀਤਾ ਹੁੰਦਾ ਤਾਂ ਇੰਨੀ ਭਾਰੀ ਤਬਾਹੀ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ, ਵੱਡੀ ਗਿਣਤੀ ਵਿਚ ਹਾਜਰ ਇਲਾਕੇ ਦੇ ਹੜ੍ਹਾ ਤੋਂ ਪੀੜਤ ਪਰਿਵਾਰਾ ਨੇ ਆਪਣੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ . ਸ. ਮਾਨ ਨੇ ਕੇਦਰ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਉਹ ਬਿਨ੍ਹਾਂ ਵਿਤਕਰੇ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਸਾਰ ਲਵੇ, ਡੁੱਬ ਚੁੱਕੀਆ ਫਸਲਾਂ ਅਤੇ ਤਬਾਹ ਹੋਏ ਘਰਾਂ ਨੂੰ ਬਚਾਉਣ ਲਈ ਜਲਦੀ ਤੋ ਜਲਦੀ ਮੁਆਵਜਾ ਜਾਰੀ ਕਰੇ । ਜਿਸ ਨਾਲ ਬੇਘਰ ਹੋਏ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ । ਸ ਮਾਨ ਨੇ ਅਖੀਰ ਵਿਚ ਕਿਹਾ ਕਿ ਪਾਕਿਸਤਾਨ ਦੀ ਮੁੱਖ ਮੰਤਰੀ ਬੇਗਮ ਮਰੀਅਮ ਨਵਾਜ ਨੇ ਜੋ ਇਕ ਦਿਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜੋ ਸਰਕਾਰੀ ਤੌਰ ਤੇ ਮਦਦ ਕੀਤੀ ਹੈ ਉਸ ਨਾਲ ਸਿੱਖ ਕੌਮ ਦੇ ਮਨਾਂ ਨੂੰ ਰਾਹਤ ਮਿਲੀ ਹੈ ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਜਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ, ਕੌਮੀ ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਪੀ ਏ ਸੀ ਮੈਬਰ ਜਤਿੰਦਰ ਸਿੰਘ ਥਿੰਦ, ਸੂਰਤ ਸਿੰਘ ਮਮਦੋਟ, ਗੁਰਵਿੰਦਰ ਸਿੰਘ ਮਹਾਲਮ, ਜੋਗਿੰਦਰ ਸਿੰਘ ਮੱਲੇਵਾਲਾ, ਸੁਖਦੇਵ ਸਿੰਘ,ਲਖਵਿੰਦਰ ਸਿੰਘ ਸੁਪਰ, ਬਲਦੇਵ ਸਿੰਘ ਤਲਵੰਡੀ ਭਾਈ, ਸਰਬਜੀਤ ਸਿੰਘ, ਬਲਵੀਰ ਸਿੰਘ ਮੁੱਦਕੀ, ਸੁਰਿੰਦਰ ਸਿੰਘ, ਬਾਪੂ ਪਰਗਟ ਸਿੰਘ, ਸੁੱਚਾ ਸਿੰਘ, ਦਰਸਨ ਸਿੰਘ, ਕਰਤਾਰ ਸਿੰਘ ਉਪਲ, ਸਵਰਨ ਸਿੰਘ ਉਬੋਕੇ, ਬੋਹੜ ਸਿੰਘ ਉੱਪਲ ਇਕਬਾਲ ਸਿੰਘ ਮਾਦੀਕੇ, ਜਗਜੀਤ ਸਿੰਘ, ਇਕਬਾਲ ਸਿੰਘ ਗੁਰੂ ਹਰਸਹਾਏ, ਉਪਿੰਦਰ ਪ੍ਰਤਾਪ ਸਿੰਘ, ਸੁੱਚਾ ਸਿੰਘ ਮਹਾਲਮ ਆਦਿ ਆਗੂ ਹਾਜਰ ਸਨ