03 ਸਤੰਬਰ ਨੂੰ ਚਮਕੌਰ ਸਾਹਿਬ ਵਿਖੇ ਸ਼ਹੀਦ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ ਦੇ ਸ਼ਹੀਦੀ ਸਮਾਗਮ ‘ਤੇ ਹੁੰਮ-ਹੁੰਮਾਕੇ ਪਹੁੰਚੋਂ : ਮਾਨ, ਦਿਓਲ
ਫ਼ਤਹਿਗੜ੍ਹ ਸਾਹਿਬ, 01 ਸਤੰਬਰ ( ) “ਬੀਤੇ ਸਮੇਂ ਵਿਚ ਜਦੋਂ ਸੈਟਰ ਦੀ ਕਾਂਗਰਸ ਹਕੂਮਤ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡੇ ਜ਼ਬਰ ਜੁਲਮ, ਬੇਇਨਸਾਫ਼ੀਆਂ ਕੀਤੀਆ ਅਤੇ ਸਾਡੇ ਖੇਤੀ ਪ੍ਰਧਾਨ ਸੂਬੇ ਦੀ ਸਮੁੱਚੀ ਆਰਥਿਕਤਾ ਜੋ ਫਸਲਾਂ ਅਤੇ ਸਿੰਚਾਈ ਉਪਰ ਨਿਰਭਰ ਕਰਦੀ ਹੈ । ਉਸ ਨੂੰ ਮੰਦਭਾਵਨਾ ਅਧੀਨ ਨੁਕਸਾਨ ਪਹੁੰਚਾਉਣ ਹਿੱਤ ਉਸ ਸਮੇ ਦੀ ਸੈਟਰ ਦੀ ਸਰਕਾਰ ਨੇ ਜ਼ਬਰੀ ਭਾਖੜਾ ਡੈਮ ਤੋ ਐਸ.ਵਾਈ.ਐਲ ਨਹਿਰ ਦੀ ਖੁਦਵਾਈ ਕਰਕੇ ਜਿੰਮੀਦਾਰਾਂ ਤੋ ਜ਼ਬਰੀ ਜਮੀਨਾਂ ਪ੍ਰਾਪਤ ਕਰਕੇ ਸਾਡੇ ਕੀਮਤੀ ਪਾਣੀਆਂ ਨੂੰ ਲੁੱਟਣ ਦੀ ਡੂੰਘੀ ਸਾਜਿਸ ਰਚੀ ਸੀ । ਇਸ ਵਿਸੇ ਉਤੇ ਸਮੁੱਚੇ ਪੰਜਾਬੀਆਂ, ਸਿੱਖਾਂ ਵਿਸੇਸ ਤੌਰ ਤੇ ਸਿੱਖ ਨੌਜਵਾਨੀ ਨੇ ਇਸ ਜ਼ਬਰ ਨੂੰ ਨਾ ਸਹਾਰਦੇ ਹੋਏ ਸੰਘਰਸ ਸੁਰੂ ਕੀਤਾ ਹੋਇਆ ਸੀ । ਇਸ ਐਸ.ਵਾਈ.ਐਲ ਨੂੰ ਚਾਲੂ ਨਾ ਹੋਣ ਦੇਣ ਦੇ ਮਕਸਦ ਨੂੰ ਮੁੱਖ ਰੱਖਕੇ ਉਪਰੋਕਤ ਸਾਡੇ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਸਿੰਘ ਚੰਨਾ ਨੇ ਹੁਕਮਰਾਨਾਂ ਦਾ ਜ਼ਬਰ ਜੁਲਮ ਸਹਿੰਦੇ ਹੋਏ ਕੇਵਲ ਆਪਣੀਆ ਸ਼ਹਾਦਤਾਂ ਹੀ ਪ੍ਰਾਪਤ ਨਹੀ ਕੀਤੀਆ ਬਲਕਿ ਐਸ.ਵਾਈ.ਐਲ ਨਹਿਰ ਨੂੰ ਪੂਰਨ ਕਰਨ ਜਾਂ ਇਸ ਵਿਚ ਪਾਣੀ ਛੱਡਣ ਵਿਚ ਵੱਡੀ ਰੁਕਾਵਟ ਖੜ੍ਹੀ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦੇ ਹਿੱਤਾ ਦੀ ਆਪਣੀਆ ਅਹੁੱਤੀਆ ਦੇ ਕੇ ਰਾਖੀ ਕੀਤੀ । ਜੇਕਰ ਅੱਜ ਵੀ ਐਸ.ਵਾਈ.ਐਲ ਨਹਿਰ ਵਿਚ ਹੁਕਮਰਾਨਾਂ ਵੱਲੋ ਜ਼ਬਰੀ ਪਾਣੀ ਲੁੱਟਣ ਦੇ ਅਮਲ ਨਹੀ ਹੋ ਸਕੇ ਤਾਂ ਇਹ ਉਪਰੋਕਤ ਸ਼ਹੀਦਾਂ ਦੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਵੱਡੀ ਦੇਣ ਹੈ । ਇਸ ਲਈ ਅਸੀ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਪੂਰੇ ਸਤਿਕਾਰ ਤੇ ਸਰਧਾ ਸਹਿਤ ਮਨਾਉਦੇ ਹੋਏ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ 03 ਸਤੰਬਰ ਨੂੰ ਸਟੇਟ ਪੱਧਰ ਦਾ ਸ਼ਹੀਦੀ ਸਮਾਗਮ ਰੱਖਿਆ ਹੈ । ਜਿਸ ਵਿਚ ਹਰ ਤਰ੍ਹਾਂ ਦੇ ਛੋਟੇ-ਮੋਟੇ ਵੱਖਰੇਵਿਆ ਨੂੰ ਪਾਸੇ ਰੱਖਕੇ ਸਮੁੱਚੇ ਸਿੱਖ ਸੰਗਠਨਾਂ, ਸਿੱਖ ਕੌਮ ਨੂੰ ਇਸ ਸ਼ਹੀਦੀ ਦਿਹਾੜੇ ਵਿਚ ਸਮੂਲੀਅਤ ਕਰਨ ਦੀ ਹਾਰਦਿਕ ਅਪੀਲ ਕਰਦੇ ਹਾਂ ।”