ਬੀਬੀ ਸਤਵੰਤ ਕੌਰ ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਨੇ ਗਦਾਰਾਂ ਦੀ ਬਰਸੀਂ ਉਤੇ ਨਾ ਜਾ ਕੇ ਆਪਣੇ ਪਿਤਾ ਦੀ ਸੋਚ ਉਤੇ ਪਹਿਰਾ ਦਿੱਤਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 30 ਅਗਸਤ ( ) “ਬਾਦਲ ਦਲੀਏ ਜਿਨ੍ਹਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸਿੱਖ ਕੌਮ ਵਿਚ ਆਪਣੇ ਆਪ ਨੂੰ ਸਿਆਸੀ ਤੇ ਇਖਲਾਕੀ ਤੌਰ ਤੇ ਮਨਫ਼ੀ ਕਰ ਲਿਆ ਹੈ ਅਤੇ ਹੁਣ ਫਿਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੁਕਮਨਾਮਿਆ ਦੀ ਗੱਲ ਕਰਕੇ ਆਪਣੇ ਆਪ ਨੂੰ ਸਿੱਖ ਕੌਮ ਵਿਚ ਸਥਾਪਿਤ ਕਰਨ ਦੀ ਅਸਫਲ ਕੋਸਿਸਾਂ ਹੀ ਕਰ ਰਹੇ ਹਨ । ਜਦੋਕਿ ਦੂਜੇ ਪਾਸੇ ਜਿਸ ਸੁਧਾਰ ਲਹਿਰ ਵਾਲੀ 5 ਮੈਬਰੀ ਕਮੇਟੀ ਜੋ ਸਿੱਖ ਕੌਮ ਦੀ ਨਜਰ ਵਿਚ ਦਾਗੋ ਦਾਗ ਹੋਏ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਤਿਕਾਰਿਤ ਪੁੱਤਰੀ ਬੀਬੀ ਸਤਵੰਤ ਕੌਰ ਦੇ ਨਾਮ ਦੀ ਦੁਰਵਰਤੋ ਕਰਕੇ ਆਪਣੇ ਆਪ ਨੂੰ ਸਿੱਖ ਕੌਮ ਵਿਚੋ ਖੋਹੀ ਹੋਈ ਸਾਂਖ ਨੂੰ ਬਹਾਲ ਕਰਵਾਉਣ ਲਈ ਤਰਲੋ ਮੱਛੀ ਹੋ ਰਹੇ ਹਨ, ਉਦੋ ਇਨ੍ਹਾਂ ਦਾਗੀ ਆਗੂਆ ਦੇ ਇਖਲਾਕ ਦਾ ਪੂਰਨ ਰੂਪ ਵਿਚ ਜਨਾਜ਼ਾ ਨਿਕਲਦਾ ਨਜਰ ਆ ਰਿਹਾ ਹੈ । ਜਦੋ ਬੀਬੀ ਸਤਵੰਤ ਕੌਰ ਨੇ ਆਪਣੇ ਇਖਲਾਕੀ ਤੇ ਉੱਚੇ ਸੁੱਚੇ ਦ੍ਰਿੜ ਖਿਆਲਾ ਦੇ ਸਿੱਖ ਕੌਮ ਦੇ ਸ਼ਹੀਦ ਆਪਣੇ ਪਿਤਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਦਾਗੀਆ ਵੱਲੋ ਸਿੱਖ ਕੌਮ ਦੇ ਗਦਾਰ ਆਗੂ ਹਰਚੰਦ ਸਿੰਘ ਲੌਗੋਵਾਲ ਦੀ ਮਨਾਈ ਬਰਸੀ ਤੇ ਸਾਮਿਲ ਨਾ ਹੋ ਕੇ ਇਨ੍ਹਾਂ ਦਾਗੀਆ ਨੂੰ ਵੀ ਆਪਣੀ ਕੌਮੀ ਸੋਚ ਬਾਰੇ ਚਾਨਣ ਕਰ ਦਿੱਤਾ ਹੈ ਕਿ ਉਹ (ਸਤਵੰਤ ਕੌਰ) ਦੇ ਨਾਮ ਦੀ ਦੁਰਵਰਤੋ ਕਰਕੇ ਜਨਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਦੁਰਕਾਰੀ ਜਾ ਚੁੱਕੀ ਲੀਡਰਸਿਪ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰ ਸਕਦੀ । ਬੀਬੀ ਜੀ ਨੇ ਇਹ ਕੌਮ ਪੱਖੀ ਅਮਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਮਹਾਨ ਸ਼ਹੀਦ ਦੇ ਪਰਿਵਾਰ ਕੌਮੀ ਮੰਜਿਲ ਆਜਾਦ ਬਾਦਸਾਹੀ ਸਿੱਖ ਰਾਜ ਦੇ ਨਿਸਾਨੇ ਤੇ ਕਾਇਮ ਹਨ ਨਾ ਕਿ ਦੁਨਿਆਵੀ ਮੁੱਖ ਮੰਤਰੀਆ, ਵਜੀਰੀਆ ਉਨ੍ਹਾਂ ਨੂੰ ਨਿਸਾਨੇ ਤੋ ਥਿੜਕਾਅ ਸਕਦੀਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਬੀ ਜੀ ਦੇ ਇਸ ਦੂਰਅੰਦੇਸ਼ੀ ਵਾਲੇ ਉਦਮ ਦੀ ਜਿਥੇ ਭਰਪੂਰ ਪ੍ਰਸੰਸਾ ਕਰਦਾ ਹੈ, ਉਥੇ ਉਨ੍ਹਾਂ ਨੂੰ ਇਹ ਸੰਜੀਦਗੀ ਭਰੀ ਅਪੀਲ ਵੀ ਕਰਨੀ ਚਾਹੇਗਾ ਕਿ ਸਿੱਖ ਕੌਮ ਨੂੰ ਚਿੰਬੜੀਆ ਇਹ ਜੋਕਾ, ਜੋ ਬੀਤੇ ਸਮੇ ਵਿਚ ਸਿੱਖ ਕੌਮ ਨਾਲ ਧੋਖੇ ਫਰੇਬ ਕਰਦੀਆ ਰਹੀਆ ਹਨ, ਉਨ੍ਹਾਂ ਦੇ ਮੁਲੀਨ ਅਤੇ ਮੰਦਭਾਵਨਾ ਭਰੇ ਅਮਲਾਂ ਤੋ ਆਪਣੀ ਸੱਚੀ-ਸੁੱਚੀ ਸਖਸ਼ੀਅਤ ਅਤੇ ਸ਼ਹੀਦ ਪਰਿਵਾਰ ਦੇ ਰੁਤਬਿਆਂ ਨੂੰ ਜੇਕਰ ਦੂਰ ਰੱਖ ਸਕਣ ਤਾਂ ਇਸ ਅਮਲ ਨਾਲ ਜਿਥੇ ਸ਼ਹੀਦ ਪਰਿਵਾਰਾਂ ਉਤੇ ਕਿਸੇ ਤਰ੍ਹਾਂ ਦੀ ਕੋਈ ਆਂਚ ਨਹੀ ਆ ਸਕੇਗੀ, ਉਥੇ ਜਿਸ ਮਕਸਦ ਦੀ ਪ੍ਰਾਪਤੀ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਸ਼ਹੀਦ ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆ ਹਨ, ਸਮੁੱਚੀ ਕੌਮ ਉਸ ਉਤੇ ਕੇਦਰਿਤ ਹੋ ਕੇ ਆਪਣੀ ਮੰਜਿਲ ਵੱਲ ਵੱਧ ਸਕੇਗੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਤਿਕਾਰਯੋਗ ਸਪੁੱਤਰੀ ਬੀਬੀ ਸਤਵੰਤ ਕੌਰ ਵੱਲੋ ਬਾਗੀ ਤੇ ਦਾਗੀਆ ਵੱਲੋ ਸਿੱਖ ਕੌਮ ਦੇ ਗਦਾਰ ਹਰਚੰਦ ਸਿੰਘ ਲੌਗੋਵਾਲ ਦੀ ਮਨਾਈ ਗਈ ਬਰਸੀਂ ਵਿਚ ਸਮੂਲੀਅਤ ਨਾ ਕਰਨ ਦੇ ਫੈਸਲੇ ਦਾ ਭਰਪੂਰ ਸਵਾਗਤ ਅਤੇ ਧੰਨਵਾਦ ਕਰਦੇ ਹੋਏ ਅਤੇ ਇਨ੍ਹਾਂ ਕੌਮ ਵਿਚੋ ਦੁਰਕਾਰੀ ਜਾ ਚੁੱਕੀ ਲੀਡਰਸਿਪ ਤੋ ਆਪਣੀ ਵੱਡਮੁੱਲੀ ਇਖਲਾਕੀ ਪਹਿਚਾਣ ਨੂੰ ਹਰ ਕੀਮਤ ਤੇ ਬਰਕਾਰ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬੀਬੀ ਜੀ ਅਤੇ ਹੋਰ ਵੀ ਕੌਮ ਦੇ ਸ਼ਹੀਦ ਪਰਿਵਾਰ ਬਾਦਲ ਦਲੀਆ ਜਾਂ ਦਾਗੋ-ਦਾਗ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸਿੱਖ ਕੌਮ ਦੀ ਅਗਵਾਈ ਕਰਨ ਦਾ ਹੱਕ ਗੁਆ ਚੁੱਕੀ ਲੀਡਰਸਿਪ ਤੋ ਦੂਰੀ ਬਣਾਕੇ ਆਪਣੀਆ ਕੌਮੀ ਅਤੇ ਸਮਾਜ ਪੱਖੀ ਜਿੰਮੇਵਾਰੀਆ ਨੂੰ ਪੂਰਨ ਕਰਦੇ ਰਹਿਣਗੇ ਅਤੇ ਸ਼ਹੀਦਾਂ ਦੇ ਸਤਿਕਾਰ ਵਿਚ ਹੋਰ ਢੇਰ ਸਾਰਾ ਵਾਧਾ ਕਰਨ ਦੇ ਉਦਮ ਕਰਨਗੇ ।