ਮੁਨੀਸ ਸਿੰਸੋਦੀਆ ਵਰਗੇ ਦਿੱਲੀ ਤੋ ਪੰਜਾਬ ਆਏ ਸਿਆਸਤਦਾਨਾਂ ਦੀ ਗੁੰਡਾਗਰਦੀ ਪੰਜਾਬੀ ਤੇ ਸਿੱਖ ਕੌਮ ਕਦਾਚਿੱਤ ਸਹਿਣ ਨਹੀ ਕਰਨਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਜੋ ਆਮ ਆਦਮੀ ਪਾਰਟੀ ਨੇ ਬੀਤੇ ਸਮੇ ਵਿਚ ਲੋਕਾਂ ਨਾਲ ਛਲਾਵਾ ਕਰਕੇ ਪਹਿਲੇ ਦਿੱਲੀ ਵਿਚ, ਫਿਰ ਪੰਜਾਬ ਦੀਆਂ 2022 ਦੀਆਂ ਚੋਣਾਂ ਵਿਚ ਜਿੱਤਾ ਪ੍ਰਾਪਤ ਕੀਤੀਆ ਸਨ । ਉਨ੍ਹਾਂ ਦੀ ਫਿਰਕੂ ਅਤੇ ਗੁੰਮਰਾਹਕੁੰਨ ਕਾਰਵਾਈਆ ਨੂੰ ਕੇਵਲ ਦਿੱਲੀ ਨਿਵਾਸੀ ਨਹੀ ਬਲਕਿ ਸਮੁੱਚੇ ਪੰਜਾਬੀ ਵੀ ਅੱਛੀ ਤਰ੍ਹਾਂ ਸਮਝ ਚੁੱਕੇ ਹਨ । ਇਹੀ ਵਜਹ ਹੈ ਕਿ ਦਿੱਲੀ ਨਿਵਾਸੀਆ ਨੇ ਇਨ੍ਹਾਂ ਰਿਸਵਤਖੋਰ ਤੇ ਸਰਕਾਰੀ ਖਜਾਨੇ ਨਾਲ ਧੋਖਾ ਫਰੇਬ ਕਰਕੇ ਕਾਨੂੰਨੀ ਸਜਾਵਾਂ ਭੁਗਤਣ ਵਾਲਿਆ ਨੂੰ ਚੰਗਾ ਸਬਕ ਸਿਖਾਇਆ ਅਤੇ ਹੁਣ 2027 ਦੀਆਂ ਪੰਜਾਬ ਚੋਣਾਂ ਵਿਚ ਵੀ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਇਨ੍ਹਾਂ ਨੂੰ ਹਕੂਮਤੀ ਗੁੰਡਾਗਰਦੀ ਕਰਨ ਦੇ ਗੈਰ ਕਾਨੂੰਨੀ ਅਮਲਾਂ ਲਈ ਸਬਕ ਸਿਖਾਉਣਗੇ । ਦੂਸਰਾ ਜੋ ਇਨ੍ਹਾਂ ਦੇ ਮੂੰਹ ਨੂੰ ਜੋ ਹਕੂਮਤੀ ਤਾਕਤ ਦਾ ਖੂਨ ਲੱਗ ਗਿਆ ਹੈ ਅਤੇ ਇਸ ਨੂੰ ਹਥਿਆਉਣ ਲਈ ਇਹ ਹਰ ਤਰ੍ਹਾਂ ਸਾਮ, ਦਾਮ, ਦੰਡ, ਭੇਦ ਅਤੇ ਹੋਰ ਅਪਰਾਧਿਕ ਅਮਲਾਂ ਦਾ ਸਹਾਰਾ ਲੈਕੇ ਪੰਜਾਬ ਦੀਆਂ 2027 ਦੀਆਂ ਚੋਣਾਂ ਨੂੰ ਜਿੱਤਣ ਦੇ ਸੁਪਨੇ ਲੈ ਰਹੇ ਹਨ, ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਇਨ੍ਹਾਂ ਨੂੰ ਗੁਰੂਆਂ, ਪੀਰਾਂ, ਫਕੀਰਾਂ ਤੇ ਦਰਵੇਸਾ ਦੀ ਪੰਜਾਬ ਦੀ ਪਵਿੱਤਰ ਧਰਤੀ ਤੇ ਅਜਿਹੇ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲ ਕਰਨ ਦੀ ਕਦਾਚਿਤ ਇਜਾਜਤ ਨਹੀ ਦੇਣਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੁਨੀਸ ਸਿੰਸੋਦੀਆ ਅਤੇ ਉਨ੍ਹਾਂ ਵਰਗੇ ਹੋਰ ਆਮ ਆਦਮੀ ਪਾਰਟੀ ਵਿਚ ਸਜਾਵਾ ਭੁਗਤਕੇ ਹੁਣ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦੀਆਂ ਕੀਤੀਆ ਜਾ ਰਹੀਆ ਦੁੱਖਦਾਇਕ ਕਾਰਵਾਈਆ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬੀਆ ਦੇ ਬਿਨ੍ਹਾਂ ਤੇ ਸਖਤ ਸ਼ਬਦਾਂ ਵਿਚ ਇਨ੍ਹਾਂ ਗੈਰ ਸਿਧਾਤਕ ਲੋਕਾਂ ਦੀ ਸੋਚ ਅਤੇ ਅਮਲਾਂ ਦੀ ਨਿੰਦਾ ਕਰਦੇ ਹੋਏ ਅਤੇ ਪੰਜਾਬੀਆ ਨੂੰ 2027 ਦੀਆਂ ਚੋਣਾਂ ਵਿਚ ਆਪਣੇ ਬੈਲਟ ਪੇਪਰ ਦੀ ਸਹੀ ਵਰਤੋ ਕਰਦੇ ਹੋਏ ਇਨ੍ਹਾਂ ਹਮਲਾਵਰਾਂ ਤੇ ਫਰੇਬੀਆਂ ਨੂੰ ਇਥੋ ਭਜਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਲੋਕ ਭੁੱਲ ਜਾਂਦੇ ਹਨ ਕਿ ਪੰਜਾਬੀਆ ਤੇ ਸਿੱਖ ਕੌਮ ਦੇ ਯੁੱਧ ਜੰਗਾਂ ਵਿਚ ਦੁਸਮਣ ਨੂੰ ਸਬਕ ਸਿਖਾਉਣ ਦੇ ਇਤਿਹਾਸ ਦੀ ਸਾਇਦ ਇਨ੍ਹਾਂ ਨੂੰ ਜਾਣਕਾਰੀ ਨਹੀ ਹੈ । ਤਦ ਹੀ ਪੰਜਾਬੀਆ ਤੇ ਸਿੱਖਾਂ ਨੂੰ ਬਦਮਾਸੀ ਕਰਕੇ ਰਾਜ ਭਾਗ ਹਥਿਆਉਣ ਦੀਆਂ ਗੈਰ ਸਮਾਜਿਕ ਗੱਲਾਂ ਕਰ ਰਹੇ ਹਨ । ਇਹ ਵੀ ਭੁੱਲ ਜਾਂਦੇ ਹਨ ਕਿ ਪਿਆਰ ਤੇ ਸਤਿਕਾਰ ਨਾਲ ਤਾਂ ਪੰਜਾਬੀਆ ਤੇ ਸਿੱਖ ਕੌਮ ਦੇ ਮਨਾਂ ਨੂੰ ਜਿੱਤਿਆ ਜਾ ਸਕਦਾ ਹੈ । ਲੇਕਿਨ ਬਦਮਾਸੀ ਤੇ ਗੁੰਡਾਗਰਦੀ ਕਰਨ ਵਾਲਿਆ ਦੀਆਂ ਪੁਸਤਾਂ ਲਈ ਵੀ ਇਹ ਫਖਰ ਵਾਲਾ ਇਤਿਹਾਸ ਰਚਣ ਦੇ ਮਾਹਰ ਹਨ । ਉਨ੍ਹਾਂ ਕਿਹਾ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਵਿਸਾਲ ਖਾਲਸਾ ਰਾਜ ਲੰਮਾਂ ਸਮਾਂ ਕਾਇਮ ਰਿਹਾ ਤੇ ਉਨ੍ਹਾਂ ਦੀ ਆਪਣੀ ਜਨਤਾ ਨਾਲ ਪਿਆਰ, ਸਤਿਕਾਰ, ਬਰਾਬਰਤਾ ਦੀ ਸੋਚ ਤੇ ਇਨਸਾਫ ਵਾਲੇ ਪ੍ਰਬੰਧ ਦੀ ਬਦੌਲਤ ਰਿਹਾ ਹੈ । ਤਦ ਹੀ ਅੰਗਰੇਜ ਇਤਿਹਾਸਕਾਰ ਵੀ ਅੱਜ ਉਸ ਲਾਹੌਰ ਖਾਲਸਾ ਰਾਜ ਦਰਬਾਰ ਨੂੰ ਸਭ ਤੋ ਉਪਰ ਦਾ ਦਰਜਾ ਦੇ ਕੇ ਸਨਮਾਨ ਦੇ ਰਹੇ ਹਨ । ਇਹ ਆਮ ਆਦਮੀ ਪਾਰਟੀ ਦੇ ਧੋਖੇ ਫਰੇਬ ਕਰਨ ਵਾਲੇ ਸਿੰਸੋਦੀਆ ਅਤੇ ਸਤਿੰਦਰ ਜੈਨ, ਰਾਘਵ ਚੱਢਾ ਵਰਗੇ ਬਾਹਰੀ ਲੋਕਾਂ ਦੇ ਧੋਖੇ ਨਾਲ ਰਾਜ ਭਾਗ ਨੂੰ ਪ੍ਰਾਪਤ ਕਰਨ ਦੇ ਅਮਲ ਪੰਜਾਬੀ ਕਦੇ ਨਹੀ ਚੱਲਣ ਦੇਣਗੇ ।
ਉਨ੍ਹਾਂ ਪੰਜਾਬੀਆ ਤੇ ਸਿੱਖ ਕੌਮ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਸਾਡੀ ਪੰਜਾਬ ਦੀ ਪਵਿੱਤਰ ਧਰਤੀ ਤੇ ਇਨ੍ਹਾਂ ਰਿਸਵਤਖੌਰਾਂ, ਘਪਲੇਬਾਜਾਂ ਅਤੇ ਪੰਜਾਬ ਦੇ ਖਜਾਨੇ ਨੂੰ ਬੇਰਹਿੰਮੀ ਨਾਲ ਲੁੱਟਣ ਅਤੇ ਇਥੇ ਨਫਰਤ ਪੈਦਾ ਕਰਨ ਵਾਲੇ ਲੋਕਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਜਾਕੇ ‘ਬੇਗਮਪੁਰਾ ਸਹਿਰ ਕੋ ਨਾਊ’ ਦੀ ਇਨਸਾਨੀਅਤ ਤੇ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਬੀਤੇ ਸਮੇ ਦੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀਆਂ ਪੈੜਾਂ ਤੇ ਰਾਜ ਭਾਗ ਕਾਇਮ ਕਰਕੇ ਇਥੇ ਸਭ ਤਰ੍ਹਾਂ ਦੀਆਂ ਗੈਰ ਸਮਾਜਿਕ, ਗੈਰ ਕਾਨੂੰਨੀ ਅਤੇ ਅਪਰਾਧਿਕ ਕਾਰਵਾਈਆ ਦਾ ਅੰਤ ਕਰਨ ਵਿਚ ਯੋਗਦਾਨ ਪਾਉਣਗੇ ਅਤੇ ਇਸ ਪਵਿੱਤਰ ਧਰਤੀ ਦੇ ਰੁਤਬੇ ਨੂੰ ਉਸੇ ਤਰ੍ਹਾਂ ਸ਼ਾਨ ਨਾਲ ਸੰਸਾਰ ਪੱਧਰ ਤੇ ਉਜਾਗਰ ਕਰਨ ਵਿਚ ਆਪਣੀਆ ਜਿੰਮੇਵਾਰੀਆ ਪੂਰੀਆ ਕਰਨਗੇ ।