ਜੇਕਰ ਅੱਜ ਪੰਜਾਬ ਦੇ ਮੁਕਤਸਰ, ਅਬੋਹਰ, ਫਾਜਿਲਕਾ, ਕਪੂਰਥਲਾ ਵਿਚ ਹੜ੍ਹ ਆਉਣ ਕਾਰਨ ਵੱਡਾ ਨੁਕਸਾਨ ਹੋਇਆ ਹੈ, ਤਾਂ ਉਸ ਲਈ ਰਵੇਨਿਊ ਵਿਭਾਗ ਦੇ ਅਧਿਕਾਰੀ ਤੇ ਸਰਕਾਰ ਜਿੰਮੇਵਾਰ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 18 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਆਪਣੇ ਮੁੱਖ ਦਫਤਰ ਤੋਂ ਰੀਵੈਨਿਊ ਵਿਭਾਗ ਦੇ ਅਧਿਕਾਰੀਆਂ, ਵਿੱਤ ਸਕੱਤਰ, ਮੁੱਖ ਸਕੱਤਰ, ਮੁੱਖ ਮੰਤਰੀ ਤੋ ਇਲਾਵਾ ਸੰਬੰਧਤ ਸਭ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰ ਤੇ ਐਸ.ਡੀ.ਐਮਜ ਨੂੰ ਬਰਸਾਤਾਂ ਸੁਰੂ ਹੋਣ ਤੋ ਪਹਿਲੇ ਬਹੁਤ ਗੰਭੀਰ ਪੱਤਰ ਲਿਖਦੇ ਹੋਏ ਇਹ ਬੇਨਤੀ ਕੀਤੀ ਸੀ ਕਿ ਸੰਬੰਧਤ ਅਧਿਕਾਰੀ ਅਤੇ ਸਰਕਾਰ ਪੰਜਾਬ ਵਿਚ ਵੱਗਣ ਵਾਲੇ ਦਰਿਆਵਾ, ਨਦੀਆਂ, ਨਹਿਰਾਂ, ਕੱਸੀਆ ਆਦਿ ਦੇ ਦੋਵੇ ਪਾਸੇ ਦੇ ਬੰਨ੍ਹਾਂ ਦੀ ਮੁਰੰਮਤ ਕਰਵਾਉਣ ਅਤੇ ਇਨ੍ਹਾਂ ਨਹਿਰਾਂ, ਨਦੀਆਂ, ਨਾਲਿਆ ਵਿਚ ਜਿਥੇ ਵੀ ਘਾ-ਫੂਸ ਉਗੇ ਹੋਣ ਉਨ੍ਹਾਂ ਦੀ ਸਹੀ ਢੰਗ ਨਾਲ ਸਫਾਈ ਕਰਵਾਕੇ ਅਤੇ ਇਨ੍ਹਾਂ ਦਰਿਆਵਾ, ਨਦੀਆ ਦੀ ਡੂੰਘਾਈ ਨੂੰ ਹੋਰ ਵਧਾਕੇ ਆਪਣੀਆ ਜਿੰਮੇਵਾਰੀਆ ਪੂਰੀਆ ਕਰਨ ਤਾਂ ਕਿ ਬਰਸਾਤਾਂ ਸਮੇ ਇਹ ਬਰਸਾਤੀ ਪਾਣੀ ਵੱਡੀ ਮਾਤਰਾ ਵਿਚ ਸਹੀ ਢੰਗ ਨਾਲ ਬਿਨ੍ਹਾਂ ਸਹਿਰਾਂ ਤੇ ਪਿੰਡਾਂ ਦਾ ਨੁਕਸਾਨ ਕਰੇ, ਨਿਕਾਸ ਹੁੰਦਾ ਰਹੇ । ਇਹ ਪੱਤਰ ਅਸੀ 2-3 ਵਾਰੀ ਇਨ੍ਹਾਂ ਸੰਬੰਧਤ ਅਧਿਕਾਰੀਆ ਤੇ ਅਫਸਰਾਂ ਨੂੰ ਲਿਖੇ ਹਨ, ਪਰ ਦੁੱਖ ਅਤੇ ਅਫਸੋਸ ਹੈ ਨਾ ਪੰਜਾਬ ਦੇ ਮੁੱਖ ਮੰਤਰੀ, ਨਾ ਮਾਲ ਵਿਭਾਗ ਦੇ ਵਿੱਤ ਸਕੱਤਰ, ਨਾ ਮੁੱਖ ਸਕੱਤਰ ਅਤੇ ਨਾ ਹੀ ਸੰਬੰਧਤ ਜਿ਼ਲ੍ਹਿਆ ਦੇ ਡਿਪਟੀ ਕਮਿਸਨਰ ਤੇ ਐਸ.ਡੀ.ਐਮ ਨੇ ਪੰਜਾਬ ਦੇ ਨਿਜਾਮੀ ਪ੍ਰਬੰਧ ਦੀਆਂ ਇਹ ਜਿੰਮੇਵਾਰੀਆ ਜੋ ਮਾਲ ਵਿਭਾਗ ਦੇ ਮੈਨੂਅਲ ਅਨੁਸਾਰ ਇਨ੍ਹਾਂ ਦੀਆਂ ਬਣਦੀਆ ਹਨ, ਉਹ ਪੂਰਨ ਨਾ ਕੀਤੀਆ ਗਈਆ । ਇਹੀ ਵਜਹ ਹੈ ਕਿ ਮੁਕਤਸਰ, ਫਿਰੋਜਪੁਰ, ਅਬੋਹਰ, ਫਾਜਿਲਕਾ, ਕਪੂਰਥਲਾ ਵਿਚ ਆਏ ਹੜ੍ਹਾਂ ਨੇ ਜਾਨੀ-ਮਾਲੀ ਤੇ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ । ਇਸ ਲਈ ਹੁਣ ਇਸ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਜਿਥੇ ਵੀ ਪੰਜਾਬ ਦੇ ਨਿਵਾਸੀਆ ਦੇ ਜਾਨੀ-ਮਾਲੀ, ਫਸਲੀ ਨੁਕਸਾਨ ਹੋਇਆ ਹੈ ਉਸਦਾ ਤੁਰੰਤ ਮੁਆਵਜੇ ਦਾ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਜਾਵੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਇਲਾਕਿਆ ਵਿਚ ਹੜ੍ਹਾ ਕਰਨ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਨਾਲ ਸੰਬੰਧਤ ਅਧਿਕਾਰੀਆ ਦੀ ਗੈਰ ਜਿੰਮੇਵਰਾਨਾ ਕਾਰਵਾਈਆ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਫੌਰੀ ਪੰਜਾਬੀਆਂ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਵੱਲੋ ਸਮੇ-ਸਮੇ ਤੇ ਪੰਜਾਬ ਨਿਵਾਸੀਆ ਲਈ ਸਰਕਾਰਾਂ ਨੂੰ ਤੇ ਅਧਿਕਾਰੀਆ ਨੂੰ ਜਿੰਮੇਵਾਰੀਆ ਪ੍ਰਤੀ ਸੁਚੇਤ ਕਰਦੇ ਹੋਏ ਜੋ ਇਸ ਤਰ੍ਹਾਂ ਪੱਤਰ ਲਿਖੇ ਜਾਂਦੇ ਹਨ, ਉਨ੍ਹਾਂ ਤੇ ਇਹ ਅਧਿਕਾਰੀ ਤੇ ਸਰਕਾਰ ਗੌਰ ਕਰਕੇ ਸੰਜੀਦਗੀ ਢੰਗ ਨਾਲ ਸਹੀ ਸਮੇ ਤੇ ਆਪਣੀਆ ਜਿੰਮੇਵਾਰੀਆ ਅੱਗੋ ਲਈ ਪੂਰੀਆ ਕਰਨਗੇ ਅਤੇ ਪੰਜਾਬ ਸਰਕਾਰ ਇਸ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਜਾਰੀ ਕਰਨ ਦੇ ਹੁਕਮ ਕਰੇਗੀ ।