ਲੈਡ ਪੂਲਿੰਗ ਦੇ ਅਮਲ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਸੀ, ਪੰਜਾਬ ਸਰਕਾਰ ਨੇ ਇਸ ਨੂੰ ਵਾਪਸ ਲੈਕੇ ਚੰਗਾਂ ਉਦਮ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਗਸਤ ( ) “ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਨਾਮ ਹੇਠ ਪੰਜਾਬੀਆਂ ਅਤੇ ਸਿੱਖਾਂ ਦੀਆਂ ਜਮੀਨਾਂ ਨੂੰ ਜ਼ਬਰ ਪ੍ਰਾਪਤ ਕਰਨ ਦੇ ਅਮਲ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਇਸ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹੋਏ ਪੱਤਰ ਲਿਖਿਆ ਸੀ ਕਿ ਇਸ ਨਾਲ ਤਾਂ ਪੰਜਾਬ ਦੇ ਅਮਨਮਈ ਮਾਹੌਲ ਵਿਚ ਹੋਰ ਵੱਡਾ ਵਿਸਫੋਟ ਪੈਦਾ ਹੋ ਜਾਵੇਗਾ । ਜਿਸ ਨਾਲ ਇਥੋ ਦੀ ਕਾਨੂੰਨੀ ਵਿਵਸਥਾਂ ਨੂੰ ਕਾਬੂ ਕਰਨਾ ਸਰਕਾਰ ਲਈ ਮੁਸਕਿਲ ਹੋ ਜਾਵੇਗਾ । ਕਿਉਂਕਿ ਕੋਈ ਵੀ ਯੋਜਨਾ ਉਸ ਸਮੇ ਹੀ ਕਾਮਯਾਬ ਹੋ ਸਕਦੀ ਹੈ ਜਿਸ ਵਿਚ ਉਸ ਸੂਬੇ, ਇਲਾਕੇ ਦੇ ਲੋਕਾਂ ਦਾ ਸੰਪੂਰਨ ਸਹਿਯੋਗ ਮਿਲੇ । ਲੇਕਿਨ ਇਸ ਲੈਡ ਪੂਲਿੰਗ ਦੀ ਜਬਰੀ ਯੋਜਨਾ ਵਿਰੁੱਧ ਪੰਜਾਬੀਆਂ ਵਿਰੁੱਧ ਬਹੁਤ ਵੱਡਾ ਰੋਹ ਉਠ ਖੜ੍ਹਾ ਹੋਇਆ ਸੀ । ਕਿਉਂਕਿ ਇਹ ਵੱਡਾ ਜ਼ਬਰ ਸੀ । ਇਸੇ ਲਈ ਅਸੀ ਪੰਜਾਬ ਸਰਕਾਰ ਨੂੰ ਰਾਏ ਦਿੰਦੇ ਹੋਏ ਪੱਤਰ ਵਿਚ ਇਸ ਯੋਜਨਾ ਨੂੰ ਤੁਰੰਤ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ ਸੀ । ਸਰਕਾਰ ਨੇ ਲੋਕਾਂ ਦੇ ਵੱਡੇ ਰੋਹ ਅਤੇ ਸਾਡੇ ਵਰਗਿਆ ਵੱਲੋ ਲਿਖੇ ਗਏ ਪੰਜਾਬੀਆਂ ਦੇ ਬਿਨ੍ਹਾਂ ਤੇ ਪੱਤਰ ਨੂੰ ਮੁੱਖ ਰੱਖਦੇ ਹੋਏ ਜੋ ਇਹ ਲੈਡ ਪੂਲਿੰਗ ਦੇ ਫੈਸਲੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ, ਇਹ ਇਕ ਚੰਗਾ ਉਦਮ ਹੈ । ਇਸ ਨਾਲ ਪੰਜਾਬ ਦਾ ਕੁਝ ਮਾਹੌਲ ਠੀਕ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੈਡ ਪੂਲਿੰਗ ਦੀ ਇਥੋ ਦੇ ਨਿਵਾਸੀਆ ਵਿਰੋਧੀ ਯੋਜਨਾ ਨੂੰ ਪੰਜਾਬ ਸਰਕਾਰ ਵੱਲੋ ਵਾਪਸ ਲੈਣ ਦੇ ਕੀਤੇ ਗਏ ਅਮਲਾਂ ਨੂੰ ਸਹੀ ਸਮੇ, ਸਹੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਊਨਾ ਸਮਾਂ ਕੋਈ ਵੀ ਯੋਜਨਾ ਜਬਰੀ ਤੌਰ ਤੇ ਲਾਗੂ ਨਹੀ ਕੀਤੀ ਜਾ ਸਕਦੀ ਜਦੋ ਤੱਕ ਕਿਸੇ ਸੂਬੇ ਜਾਂ ਇਲਾਕੇ ਦੇ ਨਿਵਾਸੀਆ ਦੇ ਮਨ-ਆਤਮਾ ਕਿਸੇ ਯੋਜਨਾ ਨੂੰ ਪ੍ਰਵਾਨ ਨਾ ਕਰ ਲੈਣ । ਜੇਕਰ ਸਰਕਾਰਾਂ ਕਿਸੇ ਸਮੇ ਜ਼ਬਰੀ ਢੰਗ ਨਾਲ ਕਿਸੇ ਕਾਨੂੰਨ ਜਾਂ ਯੋਜਨਾ ਨੂੰ ਲਾਗੂ ਕਰਦੀਆ ਹਨ ਤਾਂ ਉਸ ਵਿਰੁੱਧ ਵੱਡੇ ਵਿਦਰੋਹ ਹੋਣ ਤੋ ਕਦੀ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਇਹ ਅੱਛਾ ਹੀ ਹੋਇਆ ਹੈ ਕਿ ਸਰਕਾਰ ਨੇ ਇਹ ਫੈਸਲਾ ਕਰਕੇ ਆਪਣੀ ਸਰਕਾਰ ਵਿਰੁੱਧ ਉੱਠੇ ਵੱਡੇ ਰੋਹ ਨੂੰ ਸ਼ਾਂਤ ਕਰ ਲਿਆ ਹੈ ।