ਅਜੀਤ ਡੋਵਾਲ ਵੱਲੋ ਰੱਖਿਆ ਸੌਦਿਆਂ ਵਿਚ ਦਖਲ ਦੇ ਕੇ ਰੱਖਿਆ ਵਜੀਰ ਰਾਜਨਾਥ ਸਿੰਘ ਦੇ ਮਹੱਤਵ ਨੂੰ ਘਟਾਉਣ ਦੇ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਗਸਤ ( ) “ਸ੍ਰੀ ਅਜੀਤ ਡੋਵਾਲ ਜੋ ਇੰਡੀਆ ਦੇ ਸੁਰੱਖਿਆ ਸਲਾਹਕਾਰ ਹਨ ਉਨ੍ਹਾਂ ਵੱਲੋ ਇੰਡੀਆ ਦੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਦੇ ਵਿਧਾਨ ਅਧਿਕਾਰਾਂ ਦੀ ਵਰਤੋ ਕਰਕੇ ਅਸਲੀਅਤ ਵਿਚ ਸ੍ਰੀ ਰਾਜਨਾਥ ਸਿੰਘ ਦੇ ਅਧਿਕਾਰਿਤ ਖੇਤਰਾਂ ਵਿਚ ਦਖਲ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਵੱਡੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚਾਉਣ ਦੀ ਗੁਸਤਾਖੀ ਹੋ ਰਹੀ ਹੈ । ਜੋ ਕਿ ਵਿਧਾਨਿਕ ਨਿਯਮਾਂ ਦੀ ਉਲੰਘਣਾ ਹੋਣ ਦੇ ਨਾਲ-ਨਾਲ ਰੱਖਿਆ ਵਜੀਰ ਦੇ ਉੱਚ ਰੁਤਬੇ ਤੇ ਬੈਠੇ ਅਤੇ ਉਨ੍ਹਾਂ ਦੇ ਪ੍ਰੋਟੋਕੋਲ ਨੂੰ ਵੀ ਨਜਰਅੰਦਾਜ ਕਰਨ ਵਾਲੀ ਕਾਰਵਾਈ ਕਤਈ ਨਹੀ ਹੋਣੀ ਚਾਹੀਦੀ । ਦੂਸਰਾ ਸ੍ਰੀ ਮੋਦੀ ਤੇ ਉਸਦੀ ਕਾਤਲ ਜੂੰਡਲੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਆਦਿ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੰਡੀਆ ਤੇ ਪੰਜਾਬ ਵਿਚ ਆਜਾਦੀ ਚਾਹੁੰਣ ਵਾਲੇ ਸਿਰਕੱਢ ਸਿੱਖਾਂ ਦੇ ਸਾਜਸੀ ਢੰਗ ਨਾਲ ਕਤਲ ਕੀਤੇ ਹਨ । ਉਨ੍ਹਾਂ ਵੱਲੋ ਇਹ ਕਤਲ ਕਰਕੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਹੀ ਨਹੀ ਕੀਤਾ ਗਿਆ ਬਲਕਿ ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਸਾਜਿਸ ਰਚਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਦੀ ਤੋਹੀਨ ਕੀਤੀ ਗਈ । ਇਸ ਕਾਤਲ ਜੂੰਡਲੀ ਨੂੰ ਕੌਮਾਂਤਰੀ ਪੱਧਰ ਦੇ ਕਾਨੂੰਨਾਂ, ਨਿਯਮਾਂ ਦਾ ਉਲੰਘਣ ਕਰਨ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਸੀਮਤ ਸਮੇ ਵਿਚ ਸਜ਼ਾ ਮਿਲਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਵੱਲੋ ਰੂਸ ਦੇ ਦੌਰੇ ਤੇ ਜਾ ਕੇ ਉਥੇ ਰੱਖਿਆ ਸੌਦੇ ਅਧੀਨ ਖਰੀਦੋ ਫਰੋਖਤ ਕਰਨ ਦੇ ਸ੍ਰੀ ਰਾਜਨਾਥ ਸਿੰਘ ਰੱਖਿਆ ਵਜੀਰ ਦੇ ਸਨਮਾਨਯੋਗ ਅਹੁਦੇ ਨੂੰ ਠੇਸ ਪਹੁੰਚਾਉਣ ਦੇ ਹੋਣ ਵਾਲੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਮਰੀਕਾ ਨੇ 50% ਟੈਰਿਫ ਲਗਾਕੇ, ਸਿੱਖ ਕੌਮ ਜੋ ਇੰਡੀਆ ਵਿਚ ਸਟੇਟਲੈਸ ਕੌਮ ਹੈ, ਜਿਨ੍ਹਾਂ ਦਾ ਰਾਜਭਾਗ ਨਹੀ ਹੈ, ਉਨ੍ਹਾਂ ਦੀਆਂ ਫਸਲਾਂ ਤੇ ਉਤਪਾਦਾਂ ਉਤੇ ਵੀ ਅਜਿਹਾ ਅਮਲ ਕਰਕੇ ਜ਼ਬਰ ਕੀਤਾ ਗਿਆ ਹੈ, ਅਸੀ ਇਖਲਾਕੀ ਤੌਰ ਤੇ ਇੰਡੀਆ ਨੂੰ ਪੁੱਛਣਾ ਚਾਹਵਾਂਗੇ ਕਿ ਰੂਸ, ਯੂਕਰੇਨ ਦੇ ਖੇਤਰਫਲ ਤੇ ਜ਼ਬਰੀ ਕਬਜਾ ਕਰਨ ਦੇ ਅਮਲ ਕਰਕੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦਾ ਉਲੰਘਣ ਕਿਉਂ ਕਰ ਰਿਹਾ ਹੈ? ਜਦੋਕਿ 1962 ਵਿਚ ਚੀਨ ਨੇ ਇੰਡੀਆ ਸਥਿਤ ਸਾਡੇ ਖਾਲਸਾ ਰਾਜ ਦੇ 39,000 ਸਕੇਅਰ ਵਰਗ ਕਿਲੋਮੀਟਰ ਇਲਾਕੇ ਉਤੇ ਅਤੇ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਤੇ ਕਬਜਾ ਕੀਤਾ ਹੋਇਆ ਹੈ । ਜੋ ਕਿ ਚੀਨ ਤੋ ਅਜੇ ਤੱਕ ਵਾਪਸ ਨਹੀ ਲੈ ਸਕੇ । ਫਿਰ ਉਸੇ ਤਰ੍ਹਾਂ ਦੇ ਗੈਰ ਕਾਨੂੰਨੀ ਯੂਕਰੇਨ ਨਾਲ ਵਰਤਾਰਾ ਕਰਨ ਵਾਲੇ ਰੂਸ ਨਾਲ ਇੰਡੀਆ ਸਹਿਮਤੀ ਕਿਉਂ ਹੈ ? ਫਿਰ ਇੰਡੀਆਂ ਰੂਸ ਦੀ ਇਸ ਕੰਮ ਵਿਚ ਕਿਉਂ ਮਦਦ ਕਰ ਰਿਹਾ ਹੈ? ਸ. ਮਾਨ ਨੇ ਇਸ ਗੱਲ ਤੇ ਵੀ ਹੈਰਾਨੀ ਤੇ ਦੁੱਖ ਪ੍ਰਗਟ ਕੀਤਾ ਕਿ ਇੰਡੀਆ ਫਿਲਪੀਨਜ ਨੂੰ ਕਹਿ ਰਿਹਾ ਹੈ ਕਿ ਅਸੀ ਉਸ ਨੂੰ ਚੀਨ ਤੋ ਬਚਾਵਾਂਗੇ । ਜੋ ਆਪਣੇ ਮੁਲਕ ਦੇ ਚੀਨ ਵੱਲੋ ਕਬਜਾ ਕੀਤੇ ਨਜਾਇਜ ਇਲਾਕੇ ਨੂੰ ਬੀਤੇ 63 ਸਾਲਾਂ ਤੋ ਵਾਪਸ ਨਹੀ ਲੈ ਸਕਿਆ, ਉਹ ਇੰਡੀਆ ਫਿਲਪਾਈਨਜ ਨੂੰ ਚੀਨ ਤੋ ਕਿਵੇ ਬਚਾਏਗਾ ? ਇਸ ਵਿਚ ਕੋਈ ਦਲੀਲ ਨਜਰ ਹੀ ਨਹੀ ਆਉਦੀ ।
ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਫਾਈਵ ਆਈ ਮੁਲਕ ਜਿਨ੍ਹਾਂ ਵਿਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬਰਤਾਨੀਆ ਤੇ ਨਿਊਜੀਲੈਡ ਆਉਦੇ ਹਨ, ਉਨ੍ਹਾਂ ਦਾ ਆਪਸੀ ਰੱਖਿਆ ਤੇ ਹੋਰ ਮਹੱਤਵਪੂਰਨ ਮੁੱਦਿਆ ਵਿਚ ਸਮਝੋਤਾ ਹੈ । ਇਹ 5 ਮੁਲਕ ਮਹਿਸੂਸ ਕਰਦੇ ਹਨ ਕਿ ਇੰਡੀਆ ਵਿਚ ਹਿੰਦੂਤਵ ਹੁਕਮਰਾਨ ਸਿੱਖਾਂ ਉਤੇ ਜ਼ਰਬ ਢਾਹ ਰਹੇ ਹਨ । ਸ੍ਰੀ ਡੋਵਾਲ ਤੇ ਮੋਦੀ ਦੀ ਜੂੰਡਲੀ ਇਸ ਵਿਸ ਸਿੱਧੈ ਤੌਰ ਤੇ ਦੋਸ਼ੀ ਹੈ । ਫਿਰ ਇਹ ਮਨੁੱਖਤਾ ਦੇ ਕਾਤਲ ਸਿਰਸੇਵਾਲੇ ਸਾਧ ਨੂੰ ਵਾਰ-ਵਾਰ ਪੈਰੋਲ ਦੇ ਕੇ ਕਾਨੂੰਨ ਤੇ ਇਨਸਾਫ਼ੀ ਦਾ ਮਜਾਕ ਬਣਾਇਆ ਜਾ ਰਿਹਾ ਹੈ । ਜੋ ਸਿੱਖਾਂ ਦੇ ਕਾਤਲਾਂ ਤੇ ਦੋਸ਼ੀਆਂ ਨੂੰ ਸਰਪ੍ਰਸਤੀ ਕਰਦੇ ਆ ਰਹੇ ਹਨ । ਅਸਲੀਅਤ ਵਿਚ ਇਹ ਹੁਕਮਰਾਨ ਇਨਸਾਫ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਖੁਦ ਹੀ ਗਲਾਂ ਘੁੱਟ ਰਹੇ ਹਨ । ਫਿਰ ਭਾਖੜਾ-ਬਿਆਸ ਮੈਨੇਜਮੈਟ ਬੋਰਡ ਅਤੇ ਹੋਰ ਬਿਜਲੀ ਪੈਦਾ ਕਰਨ ਵਾਲੇ ਡੈਮਾਂ ਤੇ ਨਹਿਰਾਂ ਦੇ ਪਾਣੀ ਦਾ ਜੋ ਕੰਟਰੋਲ ਪੰਜਾਬ ਦਾ ਹੋਣਾ ਚਾਹੀਦਾ ਹੈ, ਉਹ ਗੈਰ ਕਾਨੂੰਨੀ ਢੰਗ ਨਾਲ ਸੈਟਰ ਆਪਣੇ ਅਧੀਨ ਕਰੀ ਬੈਠਾ ਹੈ । ਭਾਖੜਾ ਬਿਆਸ ਮੈਨੇਜਮੈਟ ਦੇ ਪ੍ਰਬੰਧਕ ਅਕਸਰ ਹੀ ਬਿਨ੍ਹਾਂ ਕਿਸੇ ਸੂਚਨਾਂ ਤੋ ਰਾਤੋ ਰਾਤ ਗੇਟ ਖੋਲਕੇ ਪਾਣੀ ਛੱਡ ਦਿੰਦੇ ਹਨ ਜਿਸ ਕਾਰਨ ਹੁਣੇ ਹੀ ਤਰਨਤਾਰਨ, ਅਬੋਹਰ, ਫਾਜਿਲਕਾ ਆਦਿ ਇਲਾਕਿਆ ਵਿਚ ਫਸਲਾਂ, ਘਰਾਂ ਤੇ ਜਾਨੀ-ਮਾਲੀ ਨੁਕਸਾਨ ਹੋਇਆ ਹੈ । ਇਸ ਲਈ ਇਨ੍ਹਾਂ ਬਿਜਲੀ ਪੈਦਾ ਕਰਨ ਵਾਲੇ ਡੈਮਾਂ ਅਤੇ ਦਰਿਆਵਾ ਨਦੀਆ ਦੇ ਉਸ ਪਾਣੀ ਦਾ ਜਿਸਦਾ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਦਾ ਅਧਿਕਾਰ ਬਣਦਾ ਹੈ, ਕਾਨੂੰਨੀ ਤੌਰ ਤੇ ਉਸਦੇ ਸਪੁਰਦ ਹੋਣੇ ਚਾਹੀਦੇ ਹਨ । ਤਾਂ ਕਿ ਸਾਡੇ ਬਿਜਲੀ, ਪਾਣੀਆ ਦੀ ਕੋਈ ਵੀ ਸੈਟਰ ਸਰਕਾਰ ਜ਼ਬਰੀ ਲੁੱਟ ਖਸੁੱਟ ਨਾ ਕਰ ਸਕੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਪਾਣੀ ਅਤੇ ਬਿਜਲੀ ਜਬਰੀ ਖੋਹਣ ਦੇ ਅਮਲ ਹੋਣ ਦੇ ਨਾਲ-ਨਾਲ ਸਾਨੂੰ ਪੰਜਾਬ ਸੂਬੇ ਨੂੰ ਸਾਡੇ ਇਨ੍ਹਾਂ ਸੋਮਿਆ ਦੀ ਕਰੋੜਾਂ ਅਰਬਾਂ ਰੁਪਏ ਵਿਚ ਬਣਦੀ ਰਿਅਲਟੀ ਦਾ ਵੀ ਭੁਗਤਾਨ ਨਹੀ ਕੀਤਾ ਜਾ ਰਿਹਾ । ਜਦੋ ਇੰਡੀਆ ਕਰੂਡ ਤੇਲ ਬਾਹਰਲੇ ਮੁਲਕਾਂ ਤੋ ਬਹੁਤ ਹੀ ਸਸਤੇ ਭਾਅ ਤੇ ਪ੍ਰਾਪਤ ਕਰ ਰਿਹਾ ਹੈ ਫਿਰ ਇਥੋ ਦੇ ਨਿਵਾਸੀਆ ਨੂੰ ਵੱਡੀਆ ਕੀਮਤਾਂ ਤੇ ਵੇਚ ਕੇ ਇਥੋ ਦੇ ਨਿਵਾਸੀਆ ਨਾਲ ਇਹ ਹੁਕਮਰਾਨ ਵੱਡਾ ਧੋਖਾ ਕਰ ਰਿਹਾ ਹੈ । ਜਦੋਕਿ ਜਿਸ ਸਸਤੇ ਭਾਅ ਤੇ ਇਹ ਤੇਲ ਸਾਨੂੰ ਮਿਲਦਾ ਹੈ ਉਸੇ ਸਸਤੇ ਭਾਅ ਦੀਆਂ ਕੀਮਤਾਂ ਤੇ ਇਥੋ ਦੇ ਨਿਵਾਸੀਆ ਨੂੰ ਉਪਲੱਬਧ ਹੋਣਾ ਚਾਹੀਦਾ ਹੈ ।