ਰਾਜਸਥਾਂਨ ਵਿਚ ਸਿੱਖ ਲੜਕੀ ਦੇ ਜ਼ਬਰੀ ਕਕਾਰ ਲਾਹਕੇ ਅਪਮਾਨ ਕਰਨ ਦੇ ਅਮਲ ਅਤਿ ਨਿੰਦਣਯੋਗ ਤੇ ਅਸਹਿ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਜੁਲਾਈ ( ) “ਜਿਥੇ-ਜਿਥੇ ਵੀ ਸੂਬਿਆਂ ਵਿਚ ਬੀਜੇਪੀ-ਆਰ.ਐਸ.ਐਸ ਕੱਟੜਵਾਦੀ ਸੋਚ ਵਾਲੇ ਸਿਆਸਤਦਾਨਾਂ ਦੀ ਸਰਕਾਰ ਹੈ, ਉਥੇ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਵਿਰੁੱਧ ਮਨੁੱਖਤਾ ਵਿਰੋਧੀ ਅਮਲ ਹੋਣਾ ਮੋਦੀ ਦੀ ਬੀਜੇਪੀ-ਆਰ.ਐਸ.ਐਸ ਦੀ ਕੱਟੜਵਾਦੀ ਸਰਕਾਰ ਦੇ ਮੱਥੇ ਉਤੇ ਕਾਲਾ ਧੱਬਾ ਅਤਿ ਨਿੰਦਣਯੋਗ ਕਾਰਵਾਈ ਹੈ । ਜੇਕਰ ਅਜਿਹੇ ਫਿਰਕੂ ਅਮਲਾਂ ਨੂੰ ਇੰਡੀਆ ਵਿਚ ਸਖਤੀ ਨਾਲ ਨਾ ਰੋਕਿਆ ਗਿਆ ਤਾਂ ਹਾਲਾਤਾਂ ਨੂੰ ਅਤਿ ਵਿਸਫੋਟਕ ਬਣਾਉਣ ਲਈ ਸੈਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ । ਅਜਿਹੇ ਅਮਲ ਸਿੱਖ ਕੌਮ ਲਈ ਬਰਦਾਸਤਕਰਨ ਯੋਗ ਨਹੀ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਰਾਜਸਥਾਂਨ ਦੇ ਜੈਪੁਰ ਦੇ ਇਲਾਕੇ ਵਿਚ ਪੂਰਨੀਮਾ ਯੂਨੀਵਰਸਿਟੀ ਵਿਖੇ ਰਾਜਸਥਾਂਨ ਜੂਡੀਸੀਅਲ ਸਰਵਿਸ ਵਿਖੇ ਤਰਨਤਾਰਨ ਦੀ ਗੁਰਸਿੱਖ ਬੀਬਾ ਗੁਰਪ੍ਰੀਤ ਕੌਰ ਵੱਲੋ ਉਥੇ ਦਿੱਤੇ ਜਾਣ ਵਾਲੇ ਪੇਪਰ ਸਮੇ ਅਧਿਕਾਰੀਆ ਵੱਲੋ ਜ਼ਬਰੀ ਉਸਦਾ ਕੜਾ ਤੇ ਕਿਰਪਾਨ ਉਤਰਵਾਉਣ ਦੇ ਹੁਕਮ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਬੀਜੇਪੀ-ਆਰ.ਐਸ.ਐਸ ਦੀ ਉਹ ਜਮਾਤ ਜੋ 2027 ਦੀਆਂ ਪੰਜਾਬ ਚੋਣਾਂ ਵਿਚ ਇਕੱਲੇ ਤੌਰ ਤੇ ਲੜਕੇ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ, ਉਸ ਵੱਲੋ ਖਾਲਸਾ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਕੀਤੇ ਜਾਣ ਵਾਲੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਬੀਜੇਪੀ-ਆਰ.ਐਸ.ਐਸ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਵਿਚ ਵੱਖ-ਵੱਖ ਧਰਮਾਂ, ਕੌਮਾਂ, ਭਾਸ਼ਾਵਾਂ ਨੂੰ ਮੰਨਣ ਵਾਲੇ ਨਿਵਾਸੀ ਵੱਸਦੇ ਹਨ ਜੋ ਆਪੋ ਆਪਣੇ ਧਾਰਮਿਕ ਨਿਯਮਾਂ ਅਨੁਸਾਰ ਜਿੰਦਗੀ ਬਸਰ ਕਰਨ ਦਾ ਵਿਧਾਨਿਕ ਹੱਕ ਰੱਖਦੇ ਹਨ । ਪਰ ਸਿੱਖ ਕੌਮ ਨੂੰ ਇਹ ਫਿਰਕੂ ਲੋਕ ਨਿਸ਼ਾਨਾਂ ਬਣਾਕੇ ਸਿੱਖੀ ਕਕਾਰਾਂ ਤੇ ਸਿੱਖੀ ਮਰਿਯਾਦਾਵਾ ਦਾ ਜੋ ਘਾਣ ਕਰਨ ਦੀਆਂ ਕਾਰਵਾਈਆ ਵਿਚ ਮਸਰੂਫ ਹਨ, ਇਹ ਲੋਕ ਹੀ ਅਜਿਹੇ ਵਿਧਾਨਿਕ ਤੇ ਕਾਨੂੰਨੀ ਦੋਸ਼ੀਆਂ ਨੂੰ ਚੋਰ ਦਰਵਾਜਿਓ ਬਚਾਉਣ ਦੇ ਅਮਲ ਕਰਦੇ ਨਜਰ ਆ ਰਹੇ ਹਨ । ਅਜਿਹਾ ਕਰਕੇ ਹੁਕਮਰਾਨ ਤੇ ਫਿਰਕੂ ਸਿਆਸਤਦਾਨ, ਸਿੱਖ ਬੱਚੇ-ਬੱਚੀਆਂ ਨਾਲ ਵਿਵਹਾਰ ਕਰਕੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾ ਰਹੇ ਹਨ । ਉਨ੍ਹਾਂ ਕਿਹਾ ਜਿਥੇ ਕਿਤੇ ਵੀ ਅਜਿਹਾ ਗੈਰ ਵਿਧਾਨਿਕ, ਗੈਰ ਇਨਸਾਨੀ, ਗੈਰ ਧਾਰਮਿਕ ਅਮਲ ਹੁੰਦਾ ਹੈ ਉਥੇ ਫੌਰੀ ਹੁਕਮਰਾਨ, ਸਿਆਸਤਦਾਨ ਅਤੇ ਨਿਜਾਮੀ ਅਧਿਕਾਰੀਆਂ ਵੱਲੋ ਬਿਨ੍ਹਾਂ ਕਿਸੇ ਪੱਖਪਾਤ ਤੋ ਵਿਧਾਨਿਕ ਲੀਹਾਂ ਤੇ ਚੱਲਦੇ ਹੋਏ ਅਜਿਹੇ ਦੋਸ਼ੀ ਵਿਰੁੱਧ ਸਖਤ ਅਮਲ ਕਰਨ ਦੀ ਜਿ਼ੰਮੇਵਾਰੀ ਨਿਭਾਉਣੀ ਬਣਦੀ ਹੈ ਤਾਂ ਕਿ ਇਥੇ ਕੋਈ ਵੀ ਅਧਿਕਾਰੀ ਭਾਵੇ ਕਿੰਨੇ ਵੀ ਉੱਚ ਰੁਤਬੇ ਤੇ ਕਿਉਂ ਨਾ ਬੈਠਾ ਹੋਵੇ ਉਹ ਧਾਰਮਿਕ, ਸਮਾਜਿਕ ਅਤੇ ਫਿਰਕੂ ਨਫਰਤ ਪੈਦਾ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਜੋ ਕੌਮ ਸਮੁੱਚੇ ਮੁਲਕ ਤੇ ਸੰਸਾਰ ਵਿਚ ਸਰਬੱਤ ਦੇ ਭਲੇ ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਵਿਚ ਮੋਹਰੀ ਹੈ ਅਤੇ ਜੋ ਆਪਣੇ ਰਵਾਇਤੀ ਸ਼ਸਤਰ ਆਪਣੇ ਜਨਮ ਤੋ ਹੀ ਆਪਣੇ ਨਾਲ ਰੱਖਦੇ ਆ ਰਹੇ ਹਨ ਅਤੇ ਜੋ ਉਨ੍ਹਾਂ ਨੂੰ ਧਾਰਮਿਕ ਤੇ ਵਿਧਾਨਿਕ ਪ੍ਰਵਾਨਗੀ ਹੈ । ਉਨ੍ਹਾਂ ਨਾਲ ਅਜਿਹਾ ਵਿਤਕਰਾ ਤੇ ਵਖਰੇਵਾ ਕਰਕੇ ਉਨ੍ਹਾਂ ਨੂੰ ਆਪਣੇ ਰਾਹ ਤੋ ਭਟਕਣ ਲਈ ਮਜਬੂਰ ਨਾ ਕੀਤਾ ਜਾਵੇ ਤਾਂ ਹੁਕਮਰਾਨਾਂ ਲਈ ਬਿਹਤਰ ਹੋਵੇਗਾ । ਬਲਕਿ ਸੰਜੀਦਗੀ ਨਾਲ ਜਿਥੇ ਅਜਿਹਾ ਸਿੱਖ ਵਿਰੋਧੀ ਅਮਲ ਹੁੰਦਾ ਹੈ ਉਸ ਦੋਸ਼ੀ ਨੂੰ ਕਾਨੂੰਨੀ ਸਿਕੰਜੇ ਵਿਚ ਲੈਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਵੀ ਇੰਡੀਅਨ ਨਾਗਰਿਕ ਫਿਰਕੂ ਸੋਚ ਅਧੀਨ ਅਜਿਹਾ ਨਫਰਤ ਭਰਿਆ ਮਾਹੌਲ ਨਾ ਸਿਰਜ ਸਕਣ ।