ਸ੍ਰੀ ਭਗਵਤ ਜਾਂ ਮੋਦੀ ਆਪਣੇ 75 ਸਾਲ ਦੇ ਪੂਰੇ ਹੋਣ ਤੇ ਅਹੁਦਿਆ ਤੋ ਫਾਰਗ ਹੋਣਾ ਮਹੱਤਵਪੂਰਨ ਨਹੀ, ਜਦੋਕਿ ਇਨ੍ਹਾਂ ਦੀ ਘੱਟ ਗਿਣਤੀ ਕੌਮਾਂ ਨੂੰ ਮਾਰਨ ਦੀ ਨੀਤੀ ਤਾਂ ਉਹੀ ਰਹੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 14 ਜੁਲਾਈ ( ) “ਬੀਜੇਪੀ-ਆਰ.ਐਸ.ਐਸ ਦੇ ਉੱਚ ਅਹੁਦਿਆ ਤੇ ਬੈਠੇ ਸ੍ਰੀ ਭਗਵਤ ਜਾਂ ਮੋਦੀ ਆਪਣੇ 75 ਸਾਲਾਂ ਦੀ ਉਮਰ ਪੂਰੀ ਕਰਨ ਉਪਰੰਤ ਬੇਸੱਕ ਅਹੁਦਿਆ ਤੋ ਰਿਟਾਇਰ ਹੋਣ ਜਾਂ ਨਾ ਹੋਣ, ਮੁੱਦਾ ਇਹ ਨਹੀ । ਮੁੱਦਾ ਤਾਂ ਇਹ ਹੈ ਕਿ ਜੋ ਬੀਜੇਪੀ-ਆਰ.ਐਸ.ਐਸ ਦੀ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜੋ ਗੈਰਕਾਨੂੰਨੀ, ਗੈਰ ਇਨਸਾਨੀਅਤ ਢੰਗ ਨਾਲ ਜ਼ਬਰ ਜੁਲਮ ਕਰਕੇ ਮੌਤ ਦੇ ਮੂੰਹ ਵਿਚ ਭੇਜਿਆ ਜਾ ਰਿਹਾ ਹੈ ਅਤੇ ਹਰ ਖੇਤਰ ਵਿਚ ਜ਼ਬਰ ਢਾਹਿਆ ਜਾ ਰਿਹਾ ਹੈ, ਉਸ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀ ਹੋਵੇਗੀ, ਉਹ ਹੋਰ ਵੀ ਗੰਭੀਰ ਚਿੰਤਾ ਵਾਲੀ ਗੱਲ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਮੁਤੱਸਵੀ ਜਮਾਤਾਂ, ਸੰਗਠਨ ਜੋ ਇਥੇ ਹਕੂਮਤ ਕਰ ਰਹੇ ਹਨ, ਰਿਟਾਇਰਮੈਟ ਹੋਣ ਉਪਰੰਤ ਵੀ ਇਨ੍ਹਾਂ ਜਾਬਰ ਨੀਤੀਆ ਵਿਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਨਾ ਹੋਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਨੂੰ ਬਰਾਬਰਤਾ ਦੇ ਆਧਾਰ ਤੇ ਇਥੇ ਕੋਈ ਇਨਸਾਫ਼ ਨਹੀ ਮਿਲ ਰਿਹਾ । ਜਦੋਕਿ ਇਨਸਾਫ, ਬਰਾਬਰਤਾ ਦੇ ਅਧਿਕਾਰ ਤੇ ਰੁਜਗਾਰ ਅਤੇ ਇਥੋ ਦੇ ਨਿਵਾਸੀਆ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾ ਰੋਟੀ, ਕੱਪੜਾ, ਮਕਾਨ ਉਪਲੱਬਧ ਹੋਣਾ ਅਤਿ ਜਰੂਰੀ ਹੈ ਤਾਂ ਕਿ ਹਰ ਨਾਗਰਿਕ ਨੂੰ ਇਹ ਸਹੂਲਤਾਂ ਪ੍ਰਦਾਨ ਕਰਕੇ ਆਪਣੀ ਜਿੰਦਗੀ ਵਿਚ ਅੱਗੇ ਵੱਧਣ ਦਾ ਬਰਾਬਰਤਾ ਦੇ ਆਧਾਰ ਤੇ ਮੌਕਾ ਪ੍ਰਾਪਤ ਹੋ ਸਕੇ । ਇਹ ਵੀ ਪ੍ਰਮੁੱਖ ਜਿੰਮੇਵਾਰੀ ਬਣਦੀ ਹੈ ਕਿ ਲੋਕਾਈ ਨਾਲ ਹੋ ਰਹੀਆ ਵਧੀਕੀਆ ਤੇ ਅਮਲਾਂ ਨੂੰ ਰੋਕਣ ਲਈ ਅਮਲੀ ਰੂਪ ਵਿਚ ਕਾਨੂੰਨ ਲਾਗੂ ਹੋਣ । ਜੇਕਰ ਬੀਜੇਪੀ-ਆਰ.ਐਸ.ਐਸ ਦੇ ਮੁੱਖੀ ਬਦਲ ਦਿੱਤੇ ਗਏ ਪਰ ਨੀਤੀਆ ਤੇ ਅਮਲ ਪਹਿਲੇ ਦੀ ਤਰ੍ਹਾਂ ਜਾਰੀ ਰਹੇ ਤਾਂ ਇਥੇ ਕਿਸੇ ਤਰ੍ਹਾਂ ਦੀ ਕੋਈ ਕ੍ਰਾਤੀਕਾਰੀ ਤਬਦੀਲੀ ਨਹੀ ਆ ਸਕੇਗੀ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਮਾਰਨ ਵਾਲਿਆ ਵਿਚ ਇਹ ਆਗੂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਹਿੰਦੂਤਵ ਹੁਕਮਰਾਨਾਂ ਵੱਲੋ ਸਾਡੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਨਿਰਦੋਸ਼ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ । ਇਥੇ ਹੀ ਬਸ ਨਹੀ ਅਜਿਹਾ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਵੱਲੋ ਕੈਨੇਡਾ, ਬਰਤਾਨੀਆ,ਅਮਰੀਕਾ ਅਤੇ ਪਾਕਿਸਤਾਨ ਦੀ ਬਾਦਸਾਹੀ ਨੂੰ ਵੀ ਤੋੜ ਦਿੱਤਾ ਗਿਆ । ਜੋ ਕਿ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ । ਇਹ ਹੋਰ ਵੀ ਨਮੋਸੀ ਵਾਲੀ ਕਾਰਵਾਈ ਹੈ ਕਿ ਜਿਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ (ਬਾਦਸਾਹੀ) ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਨੂੰ ਇੰਡੀਆ ਨੇ ਤੋੜਿਆ ਹੈ, ਉਨ੍ਹਾਂ ਵੱਲੋ ਇੰਡੀਆਂ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਕੋਈ ਅਮਲ ਨਹੀ ਕੀਤਾ ਜਾ ਰਿਹਾ ।