ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋ ਬਰਸਾਤਾਂ ਤੋਂ ਪਹਿਲੇ ਦਰਿਆਵਾਂ, ਨਦੀਆਂ ਦੀ ਸਫ਼ਾਈ ਨਾ ਕਰਨ ਦੀ ਜਿੰਮੇਵਾਰੀ ਨਾ ਨਿਭਾਉਣਾ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 01 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਪੰਜਾਬ ਅਤੇ ਹਰਿਆਣਾ ਸੂਬੇ ਪ੍ਰਤੀ ਅਤੇ ਜਨਤਾ ਪ੍ਰਤੀ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਪੰਜਾਬ ਦੇ ਦਰਿਆਵਾਂ, ਨਹਿਰਾਂ, ਕੱਸੀਆ, ਚੋਇਆ, ਨਾਲਿਆ ਆਦਿ ਵਿਸ਼ੇਸ਼ ਤੌਰ ਤੇ ਘੱਗਰ ਦਰਿਆ ਦੀ ਸਫ਼ਾਈ ਕਰਨ ਅਤੇ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ, ਉਸਦੀ ਮੁਰੰਮਤ ਕਰਵਾਉਣ ਲਈ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰਾਂ, ਸਬ-ਡਿਵੀਜਨਾਂ ਦੇ ਐਸ.ਡੀ.ਐਮਜ ਅਤੇ ਤਹਿਸੀਲਦਾਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਵੱਗਣ ਵਾਲੇ ਦਰਿਆਵਾ, ਨਦੀਆਂ, ਚੋਇਆ ਆਦਿ ਦੀ ਸਹੀ ਸਮੇ ਤੇ ਸਫਾਈ ਅਤੇ ਮੁਰੰਮਤ ਕਰਵਾਉਣ ਲਈ ਮਾਲ ਵਿਭਾਗ ਦੇ ਮੈਨੂਅਲ ਅਨੁਸਾਰ ਆਪੋ ਆਪਣੀ ਜਿੰਮੇਵਾਰੀ ਪੂਰਨ ਕਰਨ ਦੀ ਹਦਾਇਤ ਕਰਨ ਲਈ ਲਿਖਿਆ ਸੀ । ਦੋਵਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਸੰਜ਼ੀਦਾ ਤੌਰ ਤੇ ਕਾਰਵਾਈ ਕਰਦੇ ਹੋਏ ਜਿਥੇ ਕਿਤੇ ਵੀ ਨਹਿਰਾਂ, ਦਰਿਆਵਾਂ, ਨਦੀਆਂ, ਚੋਇਆ, ਨਾਲਿਆ ਆਦਿ ਦੀ ਮੁਰੰਮਤ ਵਿਚ ਕਮੀ ਹੈ, ਉਨ੍ਹਾਂ ਨੂੰ ਫੌਰੀ ਪੂਰਾ ਕਰਵਾਇਆ ਜਾਵੇ ਅਤੇ ਜਿਨ੍ਹਾਂ ਅਫਸਰਾਂ ਨੇ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਣਗਹਿਲੀ ਕੀਤੀ ਹੈ, ਉਨ੍ਹਾਂ ਵਿਰੁੱਧ ਮਾਲ ਵਿਭਾਗ ਦੇ ਮੈਨੂਅਲ ਦੇ ਨਿਯਮਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਣਦੀਆਂ ਸਜਾਵਾਂ ਦਿੱਤੀਆ ਜਾਣ ਤਾਂ ਜੋ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਦੀ ਬਦੌਲਤ ਪੰਜਾਬ ਸੂਬੇ ਦੇ ਨਿਵਾਸੀਆਂ ਦਾ ਜਾਨੀ-ਮਾਲੀ ਅਤੇ ਫ਼ਸਲੀ ਨੁਕਸਾਨ ਫਿਰ ਤੋ ਨਾ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਉਚੇਚੇ ਤੌਰ ਤੇ ਬਰਸਾਤਾਂ ਸੁਰੂ ਹੋਣ ਤੋ ਪਹਿਲੇ ਨਦੀਆਂ, ਨਹਿਰਾਂ, ਨਾਲਿਆ ਦੀ ਸਫਾਈ ਤੇ ਮੁਰੰਮਤ ਕਰਨ ਲਈ ਸੁਚੇਤ ਕਰਨ ਉਪਰੰਤ ਵੀ ਇਸ ਵਿਸੇ ਤੇ ਕੋਈ ਉਸਾਰੂ ਅਮਲ ਨਾ ਹੋਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਕੋਲ ਰਾਜ ਭਾਗ ਨੂੰ ਸਹੀ ਢੰਗ ਨਾਲ ਚਲਾਉਣ ਦਾ ਤੁਜਰਬਾ ਨਾ ਹੋਣ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਦੋ ਮਾਲ ਵਿਭਾਗ ਤੇ ਸਰਕਾਰ ਨੂੰ ਅਗਾਊ ਤੌਰ ਤੇ ਜਾਣਕਾਰੀ ਪ੍ਰਾਪਤ ਹੈ ਕਿ ਘੱਗਰ ਦਰਿਆ ਹਰ ਸਾਲ ਪਾਣੀ ਦੇ ਵਹਾਅ ਨਾਲ ਭਰਕੇ ਕੰਡੇ ਤੋੜਕੇ ਫਸਲਾਂ, ਮਕਾਨਾਂ, ਨਿਵਾਸੀਆ ਦੇ ਘਰ, ਕਾਰੋਬਾਰ, ਖੇਤੀ ਫ਼ਸਲ ਦਾ ਬਹੁਤ ਵੱਡਾ ਨੁਕਸਾਨ ਕਰਦਾ ਹੈ ਤਾਂ ਇਸ ਹੋਣ ਵਾਲੇ ਨੁਕਸਾਨ ਤੋ ਬਚਾਉਣ ਲਈ ਇਸ ਘੱਗਰ ਦਰਿਆ ਦੀ ਡੂੰਘਾਈ ਨੂੰ ਹੋਰ ਥੱਲ੍ਹੇ ਕਰਕੇ ਅਤੇ ਇਸਦੇ ਕਿਨਾਰਿਆ ਆਦਿ ਦੀ ਮੁਰੰਮਤ ਕਰਕੇ ਇਹ ਜਿੰਮੇਵਾਰੀ ਪੂਰਨ ਕਰਨ ਵਿਚ ਢਿੱਲ੍ਹ ਕਿਉਂ ਕੀਤੀ ਜਾਂਦੀ ਹੈ ? ਅਸੀ ਇਹ ਮਹਿਸੂਸ ਕਰਦੇ ਹਾਂ ਕਿ 1947 ਤੋ ਬਾਅਦ ਜਦੋ ਤੋ ਆਜਾਦੀ ਮਿਲੀ ਹੈ, ਹੁਕਮਰਾਨਾਂ ਨੂੰ ਆਪਣੇ ਨਿਜਾਮੀ ਪ੍ਰਬੰਧ ਕਰਨ ਦੀ ਕੋਈ ਜਾਣਕਾਰੀ ਨਹੀ ਹੈ । ਇਸੇ ਲਈ ਵਿਨਸਟਨ ਚਰਚਿਲ ਨੇ ਇਹ ਠੀਕ ਹੀ ਲਿਖਿਆ ਸੀ ਕਿ ਜੇਕਰ ਇੰਡੀਆਂ ਨੂੰ ਆਜਾਦੀ ਪ੍ਰਦਾਨ ਕਰ ਦਿੱਤੀ ਗਈ ਤਾਂ ਇਹ ਰਾਜ ਸ਼ਕਤੀ ਬਦਮਾਸਾਂ, ਲੁਟੇਰਿਆ ਦੇ ਹੱਥਾਂ ਵਿਚ ਚਲੇ ਜਾਵੇਗੀ । ਸਭ ਇੰਡੀਆ ਆਗੂ ਨੀਵੇ ਪੱਧਰ ਦੇ ਆਦੀ ਹੋ ਜਾਣਗੇ ਕਿਉਂਕਿ ਇਹਨਾਂ ਹੁਕਮਰਾਨਾਂ ਕੋਲ ਜੁਬਾਨ ਮਿੱਠੀ ਹੈ ਅਤੇ ਦਿਲ ਕਾਲੇ ਤੇ ਧੋਖੇ ਵਾਲੇ ਹਨ । ਇਹ ਆਪਸ ਵਿਚ ਹੀ ਤਾਕਤ ਲਈ ਲੜਨਗੇ ਅਤੇ ਇੰਡੀਆਂ ਫਿਰ ਆਪਣੀ ਰਾਜਸੀ ਸ਼ਕਤੀ ਖੋ ਬੈਠੇਗਾ ।