ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸ੍ਰੀ ਸੱਤਿਆਪਾਲ ਮਲਿਕ ਉਤੇ ਕੇਸ ਦਰਜ ਕਰਨਾ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 26 ਮਈ ( ) “ਮੁਲਕ ਵਿਚ ਜੋ ਵੀ ਇਨਸਾਫ ਪਸੰਦ ਅਤੇ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆ ਸਖਸ਼ੀਅਤਾਂ ਹਨ, ਉਨ੍ਹਾਂ ਵਿਰੁੱਧ ਅਕਸਰ ਹੀ ਮੋਦੀ-ਬੀਜੇਪੀ-ਆਰ.ਐਸ.ਐਸ ਹਕੂਮਤ ਨਫਰਤ ਭਰੀਆ ਭਾਵਨਾਵਾ ਅਧੀਨ ਹੀ ਅਮਲ ਕਰਦੀਆ ਨਜਰ ਆ ਰਹੀਆ ਹਨ । ਜਦੋਕਿ ਅਜਿਹੀਆ ਸਖਸ਼ੀਅਤਾਂ ਦੀ ਦ੍ਰਿੜਤਾ ਤੇ ਸੱਚਾਈ ਤੇ ਪਹਿਰਾ ਦੇਣ ਦੀ ਬਦੌਲਤ ਹੀ ਇਥੋ ਦੇ ਨਿਵਾਸੀਆ ਨੂੰ ਕੁਝ ਇਨਸਾਫ਼ ਦੀ ਆਸ ਬੱਝਦੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸ੍ਰੀ ਸੱਤਿਆਪਾਲ ਮਲਿਕ ਜੋ ਬੀਤੇ ਸਮੇਂ ਵਿਚ ਬਹੁਤ ਹੀ ਮਹੱਤਵਪੂਰਨ ਅਹੁਦਿਆ ਤੇ ਆਪਣੀਆ ਜਿੰਮੇਵਾਰੀਆ ਨਿਭਾਅ ਚੁੱਕੇ ਹਨ । ਲੇਕਿਨ ਉਨ੍ਹਾਂ ਵਿਚ ਇਨਸਾਨੀਅਤ ਅਤੇ ਸੱਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ । ਉਨ੍ਹਾਂ ਨੇ ਕਦੀ ਵੀ ਝੂਠ ਫਰੇਬ ਜਾਂ ਜ਼ਬਰ-ਜੁਲਮ ਦਾ ਸਾਥ ਨਹੀ ਦਿੱਤਾ ਬਲਕਿ ਜਿਨ੍ਹਾਂ ਕੌਮਾਂ, ਲੋਕਾਂ ਵਿਰੁੱਧ ਹੁਕਮਰਾਨ ਜ਼ਬਰ ਜੁਲਮ ਕਰਦੇ ਹਨ, ਉਸ ਵਿਰੁੱਧ ਦ੍ਰਿੜਤਾ ਨਾਲ ਆਵਾਜ ਉਠਾਉਦੇ ਹੋਏ ਆਪਣੇ ਇਨਸਾਨੀ ਫਰਜਾਂ ਦੀ ਨਿਰੰਤਰ ਪੂਰਤੀ ਕਰਦੇ ਆ ਰਹੇ ਹਨ । ਫਿਰ ਉਹ ਸਰ ਛੋਟੂ ਰਾਮ ਵਰਗੇ ਪੁਰਾਤਨ ਇਤਿਹਾਸਿਕ ਆਗੂਆਂ ਦੇ ਨਾਲ ਵੀ ਵੱਡੇ ਉੱਦਮ ਕਰਦੇ ਰਹੇ ਹਨ । ਜੋ ਕਿਸਾਨਾਂ ਅਤੇ ਆਮ ਲੋਕਾਂ ਦੇ ਮਸਲਿਆ ਲਈ ਲੜਦੇ ਰਹੇ ਹਨ । ਅਜਿਹੇ ਇਨਸਾਨ ਵਿਰੁੱਧ ਮੰਦਭਾਵਨਾ ਅਧੀਨ ਕੇਸ ਦਰਜ ਕਰ ਦੇਣੇ ਤਾਂ ਜੰਗਲ ਦੇ ਰਾਜ ਵਾਲੇ ਅਮਲ ਹਨ । ਬੀਜੇਪੀ-ਆਰ.ਐਸ.ਐਸ ਕਿਸਾਨਾਂ ਤੇ ਆਮ ਲੋਕਾਂ ਦੇ ਵਿਰੁੱਧ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸੱਤਿਆਪਾਲ ਮਲਿਕ ਵਿਰੁੱਧ ਬੀਜੇਪੀ-ਆਰ.ਐਸ.ਐਸ. ਵੱਲੋ ਮੰਦਭਾਵਨਾ ਅਧੀਨ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਵਜਹ ਤੰਗ ਪ੍ਰੇਸਾਨ ਕਰਨ ਦੀਆਂ ਹਕੂਮਤੀ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਮੌਜੂਦਾ ਸੈਟਰ ਦੀ ਮੋਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੂੰ ਸ੍ਰੀ ਸੱਤਿਆਪਾਲ ਮਲਿਕ ਵਿਰੁੱਧ ਦਰਜ ਕੀਤੇ ਝੂਠੇ ਕੇਸ ਨੂੰ ਤੁਰੰਤ ਵਾਪਸ ਲੈਣ ਦਾ ਮਨੁੱਖਤਾ ਪੱਖੀ ਸੁਝਾਅ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਆਪਣੀ ਬਜੁਰਗੀ ਉਮਰ ਵਿਚ ਲੋਕਾਂ ਦੀ ਆਵਾਜ ਬੁਲੰਦ ਕਰਨ ਵਾਲੇ ਸ੍ਰੀ ਮਲਿਕ ਨਾਲ ਕਿਸੇ ਤਰ੍ਹਾਂ ਦੀ ਵੀ ਗੈਰ ਕਾਨੂੰਨੀ ਕਾਰਵਾਈ ਕਰਕੇ ਮਾਹੌਲ ਨੂੰ ਵਿਸਫੋਟਕ ਨਹੀ ਬਣਾਏਗੀ । ਬਲਕਿ ਉਨ੍ਹਾਂ ਵਿਰੁੱਧ ਮੰਦਭਾਵਨਾ ਅਧੀਨ ਦਰਜ ਕੀਤੇ ਗਏ ਕੇਸ ਨੂੰ ਵਾਪਸ ਲੈਕੇ ਮਾਹੌਲ ਨੂੰ ਖੁਸਗਵਾਰ ਬਣਾਉਣ ਵਿਚ ਭੂਮਿਕਾ ਨਿਭਾਏਗੀ ।