1947 ਤੋਂ ਬਾਅਦ ਹਿੰਦੂ-ਸਿੱਖਾਂ ਦੇ ਸੰਬੰਧ ਨਿਘਾਰ ਵੱਲ ਕਿਉਂ ਜਾ ਰਹੇ ਹਨ ? ਇਹ ਸਾਡੀ ਸਮਝ ਤੋਂ ਬਾਹਰ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 26 ਮਈ ( ) “ਇੰਡੀਆਂ ਦੇ ਗ੍ਰਹਿ ਵਜੀਰ ਨੂੰ ਇਸ ਗੱਲ ਦੀ ਭਰਪੂਰ ਜਾਣਕਾਰੀ ਹੈ ਕਿ ਸੀ.ਆਈ.ਐਸ.ਐਫ ਜਿਨ੍ਹਾਂ ਦੀ ਸੁਰੱਖਿਆ ਹਿੰਦੂ ਧਾਰਮਿਕ ਸਥਾਨਾਂ ਲਈ ਲਗਾਈ ਗਈ ਹੈ, ਉਨ੍ਹਾਂ ਦੀ ਸੁਰੱਖਿਆ ਲੈਣ ਦੀ ਮੁੜ ਵਿਚਾਰ ਕਰਨੀ ਬਣਦੀ ਹੈ । ਕਿਉਂਕਿ ਸੀ.ਆਈ.ਐਸ.ਐਫ. ਦੀ ਸੁਰੱਖਿਆ ਸੀ.ਆਰ.ਪੀ.ਐਫ ਤੋ ਕਿਤੇ ਬਿਹਤਰ ਹੈ । ਜੋ ਸਾਡੇ ਇਤਿਹਾਸਿਕ ਅਤੇ ਮਾਲੀ ਸਥਾਨਾਂ ਦੀ ਸੁਰੱਖਿਆ ਨੂੰ ਬਹੁਤ ਸੁਚੱਜੇ ਢੰਗ ਨਾਲ ਕੰਟਰੋਲ ਕਰ ਸਕਦੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੀ.ਆਰ.ਪੀ.ਐਫ ਤੇ ਸੀ.ਆਈ.ਐਸ.ਐਫ ਦੇ ਸੁਰੱਖਿਆ ਦਸਤਿਆ ਵੱਲੋ ਆਪਣੇ ਵੱਡੇ ਸਥਾਨਾਂ ਅਤੇ ਵਪਾਰਿਕ ਕੇਦਰਾਂ ਦੀ ਸੁਰੱਖਿਆ ਲਾਇਨ ਨੂੰ ਮੁੜ ਵਿਚਾਰ ਕਰਕੇ ਇਸ ਨੂੰ ਮਜਬੂਤੀ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਇਨ੍ਹਾਂ ਸੁਰੱਖਿਆ ਸਥਾਨਾਂ ਵਿਚ ਕਾਸੀਵਿਸਵਾਨਾਥ ਮੰਦਰ ਜੋ ਵਾਰਨਾਸੀ ਵਿਚ ਹੈ, ਉਸ ਉਤੇ ਵੀ ਮੁੜ ਵਿਚਾਰ ਕਰਨਾ ਬਣਦਾ ਹੈ ਅਤੇ ਇਸ ਗੱਲ ਨੂੰ ਵੀ ਯਾਦ ਰੱਖਣਾ ਪਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖਾਲਸਾ ਰਾਜ ਦਰਬਾਰ (1799-1849) ਦੇ ਦੌਰਾਨ ਇਕ ਕੁਇੰਟਲ ਦੇ ਕਰੀਬ ਸੋਨਾ ਇਨ੍ਹਾਂ ਹਿੰਦੂ ਧਾਰਮਿਕ ਸਥਾਨਾਂ ਨੂੰ ਦਾਨ ਕੀਤਾ ਸੀ । ਸਿੱਖ ਕੌਮ ਦੀ ਅਤੇ ਸਿੱਖ ਖਾਲਸਾ ਰਾਜ ਦੀ ਵਿਸ਼ਾਲਤਾਂ ਅਤੇ ਮਨੁੱਖਤਾ ਪੱਖੀ ਮਹੱਤਵ ਨੂੰ ਪ੍ਰਵਾਨ ਕਰਨ ਤੋ ਕੌਣ ਇਨਕਾਰ ਕਰ ਸਕਦਾ ਹੈ । ਅੱਜ ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਜਦੋ ਬੀਤੇ ਸਮੇ ਵਿਚ 1947 ਦੀ ਵੰਡ ਤੋ ਪਹਿਲੇ ਸਿੱਖ ਹਿੰਦੂਆਂ ਦੇ ਆਪਸੀ ਸੰਬੰਧ ਬਹੁਤ ਅੱਛੇ ਸਨ ਤਾਂ ਅੱਜ ਦਿਨ ਬ ਦਿਨ ਇਨ੍ਹਾਂ ਸੰਬੰਧਾਂ ਵਿਚ ਜੇਕਰ ਨਿਘਾਰ ਆ ਰਿਹਾ ਹੈ ਤਾਂ ਇਸ ਵਿਚ ਹੁਕਮਰਾਨਾਂ ਦੀ ਮੰਦਭਾਵਨਾ ਭਰੀ ਸੋਚ ਹੋਣ ਅਤੇ ਨਫਰਤ ਭਰੇ ਅਮਲ ਹੋਣ ਦੀਆਂ ਕਾਰਵਾਈਆ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।