ਜਦੋ ਵੀ ਕੋਈ ਅਮਰੀਕਨ ਹਕੂਮਤੀ ਸਖਸ਼ੀਅਤ ਇੰਡੀਆ ਆਉਦੀ ਹੈ, ਤਾਂ ਉਸ ਸਮੇ ਹੀ ਅਜਿਹੇ ਕਤਲ ਜਾਂ ਦੰਗੇ-ਫਸਾਦ ਕਿਉਂ ਹੁੰਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ ( ) “2000 ਵਿਚ ਜਦੋ ਅਮਰੀਕਨ ਪ੍ਰੈਜੀਡੈਟ ਮਿਸਟਰ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਸ ਸਮੇ ਦੀ ਬੀਜੇਪੀ ਸਰਕਾਰ ਵਿਚ ਗ੍ਰਹਿ ਵਜੀਰ ਸ੍ਰੀ ਅਡਵਾਨੀ ਦੇ ਗੁਪਤ ਆਦੇਸ਼ਾਂ ਉਤੇ ਫ਼ੌਜ ਵੱਲੋ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਖਤਮ ਕਰ ਦਿੱਤਾ ਗਿਆ ਸੀ । ਇਸ ਸੱਚ ਨੂੰ ਉਸ ਸਮੇ ਦੀ ਸੈਕਟਰੀ ਆਫ ਸਟੇਟ ਬੀਬੀ ਮੈਡੇਲਿਨ ਅਲਬ੍ਰਾਈਟ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਪ੍ਰਤੱਖ ਕਰ ਦਿੱਤਾ ਸੀ । ਜਦੋਂ ਅਮਰੀਕਨ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ 2020 ਵਿਚ ਇੰਡੀਆ ਦੌਰੇ ਤੇ ਆਏ ਸਨ ਤਾਂ ਦਿੱਲੀ ਮੁਸਲਿਮ-ਹਿੰਦੂ ਦੰਗੇ ਕਰਵਾਏ ਗਏ ਸਨ । ਬੀਤੇ ਕੱਲ੍ਹ ਅਮਰੀਕਾ ਦੇ ਵਾਈਸ ਪ੍ਰੈਜੀਡੈਟ ਮਿਸਟਰ ਜੇ.ਡੀ ਵੈਨਿਸ ਦੌਰੇ ਤੇ ਆਏ ਹੋਏ ਹਨ ਤਾਂ ਕਸਮੀਰ ਦੇ ਪਹਿਲਗਾਮ ਵਿਖੇ 28 ਹਿੰਦੂ ਯਾਤਰੂਆ ਨੂੰ ਕਤਲ ਕਰਵਾ ਦਿੱਤਾ ਗਿਆ ਹੈ । ਜਦੋ ਵੀ ਕੋਈ ਅਮਰੀਕਾ ਸਟੇਟ ਦੀ ਸਖਸ਼ੀਅਤ ਇੰਡੀਆ ਆਉਦੀ ਹੈ ਤਾਂ ਅਜਿਹਾ ਸਾਜਸੀ ਕਤਲੇਆਮ ਕਿਉਂ ਹੁੰਦਾ ਹੈ, ਇੰਡੀਅਨ ਨਿਵਾਸੀਆ ਤੇ ਸਾਨੂੰ ਇਸਦਾ ਸਪੱਸਟ ਜੁਆਬ ਦਿੱਤਾ ਜਾਵੇ ?”