ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਕਿਸੇ ਨਾਇਕ ਦਾ ਲਿਬਾਸ ਪਹਿਨਕੇ ਕੋਈ ਵੀ ਉਨ੍ਹਾਂ ਵਰਗੇ ਮਨੁੱਖਤਾ ਪੱਖੀ ਉਦਮ ਨਹੀ ਕਰ ਸਕਦੇ : ਮਾਨ
ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ ( ) “ਜੋ ਵਿਸਾਖੀ ਦੇ ਦਿਹਾੜੇ ਉਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੌਮ ਦੇ ਮਿਸਨ ਨੂੰ ਲੈਕੇ ਕਾਨਫਰੰਸਾਂ ਹੋਈਆ ਹਨ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਕੌਮੀ ਮਿਸਨ ਤੇ ਨਿਸਾਨੇ ਨੂੰ ਲੈਕੇ ਬਹੁਤ ਤਕੜਾ ਹੋ ਕੇ ਨਿਕਲਿਆ ਤੇ ਉਭਰਿਆ ਹੈ । ਕਿਉਂਕਿ ਇਸ ਇਤਿਹਾਸਿਕ ਮੀਰੀ-ਪੀਰੀ ਕਾਨਫਰੰਸ ਵਿਚ ਇਕ ਤਾਂ ਅਸੀ ਬੀਤੇ ਸਮੇ ਵਿਚ ਜੋ ਹੁਕਮਰਾਨਾਂ ਦੀ ਸਰਪ੍ਰਸਤੀ ਹੇਠ ਵਿਚਰ ਰਹੇ ਨਿਰੰਕਾਰੀਆ ਨੇ ਤਾਨਾਸਾਹੀ ਸੋਚ ਤੇ ਅਮਲਾਂ ਅਧੀਨ ਸ. ਫ਼ੌਜਾ ਸਿੰਘ ਅਤੇ ਹੋਰ 11 ਨਿਰਦੋਸ ਅਤੇ ਨਿਹੱਥੇ ਸਿੱਖਾਂ ਉਤੇ ਗੋਲੀਆ ਚਲਾਕੇ ਸ਼ਹੀਦ ਕਰ ਦਿੱਤਾ ਸੀ, ਇਕ ਤਾਂ ਉਨ੍ਹਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਪੂਰੇ ਸਤਿਕਾਰ ਤੇ ਸਰਧਾ ਨਾਲ ਯਾਦ ਕੀਤਾ ਗਿਆ, ਦੂਸਰਾ ਜਦੋ ਹਿੰਦੂਤਵ ਹੁਕਮਰਾਨਾਂ ਦੀਆਂ ਫ਼ੌਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਗੁਰਧਾਮ ਢਹਿ ਢੇਰੀ ਕੀਤੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਪਹਿਲੋ ਹੀ ਕੀਤੇ ਗਏ ਇਹ ਬਚਨ ਕਿ ਜਿਸ ਦਿਨ ਹਕੂਮਤੀ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਹਮਲਾ ਕਰਨਗੀਆ, ਉਸ ਦਿਨ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ । ਉਸੇ ਦਿਨ ਤੋ ਖਾਲਿਸਤਾਨ ਨੂੰ ਕਾਇਮ ਕਰਨ ਹਿੱਤ ਸਿੱਖ ਕੌਮ ਦਾ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਨਿਰੰਤਰ ਸੰਘਰਸ ਜਾਰੀ ਹੈ ਅਤੇ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਨਿਸਾਨੇ ਦੀ ਪ੍ਰਾਪਤੀ ਨਹੀ ਹੋ ਜਾਂਦੀ । ਕੋਈ ਵੀ ਅਖੌਤੀ ਜਾਂ ਬਣਾਵਟੀ ਸਿਆਸਤਦਾਨ ਜਾਂ ਆਗੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਕਿਸੇ ਨਾਇਕ ਦੇ ਲਿਬਾਸ ਪਹਿਨਕੇ ਉਨ੍ਹਾਂ ਵਰਗੇ ਬਹਾਦਰਨੁਮਾ ਕਾਰਨਾਮੇ ਅਤੇ ਉਦਮ ਨਹੀ ਕਰ ਸਕਦਾ । ਇਹ ਗੱਲ ਵੀ ਪ੍ਰਤੱਖ ਰੂਪ ਵਿਚ ਸਾਹਮਣੇ ਆਈ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਮਦਮਾ ਸਾਹਿਬ ਵਿਖੇ ਹੋਈਆ ਕਾਨਫਰੰਸਾਂ ਦੀ ਸਵੈਪੜਚੋਲ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋ ਆਪਣੇ ਨਿਸਾਨੇ ਪ੍ਰਤੀ ਸੰਜੀਦਾ ਭਰੇ ਅਮਲ ਕਰਨ ਅਤੇ ਨਿਸਾਨੇ ਤੱਕ ਜੰਗ ਜਾਰੀ ਰੱਖਣ ਦਾ ਪ੍ਰਣ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨ ਅੱਜ ਵੀ ਸਿੱਖ ਕੌਮ ਉਤੇ ਮੰਦਭਾਵਨਾ ਅਧੀਨ ਹਰ ਖੇਤਰ ਵਿਚ ਜ਼ਬਰ ਜੁਲਮ ਢਾਹ ਰਹੇ ਹਨ ਤੇ ਆਪਣੇ ਪ੍ਰਚਾਰ ਤੇ ਪ੍ਰਸਾਰ ਸਾਧਨਾਂ ਰਾਹੀ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਅਸਫਲ ਕਾਰਵਾਈਆ ਕਰ ਰਹੇ ਹਨ । ਜਦੋਕਿ ਸਿੱਖਾਂ ਦੇ ਮਨੁੱਖਤਾ ਪੱਖੀ ਉਦਮਾਂ ਦੀ ਬਦੋਲਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ ਤੇ ਬਰਤਾਨੀਆ ਵਰਗੇ ਫਾਈਵ ਆਈ ਮੁਲਕ ਸਿੱਖ ਕੌਮ ਵੱਲੋ ਸੰਸਾਰ ਪੱਧਰ ਤੇ ਨਿਭਾਏ ਜਾ ਰਹੇ ਇਨਸਾਨੀ ਫਰਜਾਂ ਦੇ ਕਾਇਲ ਹੁੰਦੇ ਹੋਏ ਉਨ੍ਹਾਂ ਦੇ ਸੰਘਰਸ ਨੂੰ ਹਮਾਇਤ ਦੇ ਰਹੇ ਹਨ । ਇਸ ਤੋ ਇਲਾਵਾ ਯੂਰਪਿੰਨ ਮੁਲਕਾਂ ਵਿਚ ਵੀ ਸਿੱਖਾਂ ਦੇ ਸਤਿਕਾਰ ਮਾਣ ਵਿਚ ਪਹਿਲੇ ਨਾਲੋ ਵਧੇਰੇ ਢੇਰ ਸਾਰਾ ਵਾਧਾ ਹੋਇਆ ਹੈ । ਖਾਲਸਾ ਪੰਥ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਦਾ ਆਪਣੇ ਸਿਧਾਤਾਂ ਤੇ ਮਰਿਯਾਦਾਵਾ ਅਨੁਸਾਰ ਮੁਕੰਮਲ ਰੂਪ ਵਿਚ ਟਾਕਰਾ ਕਰਦਾ ਹੋਇਆ ਨਿਰੋਲ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ । ਉਹ ਸਮਾ ਦੂਰ ਨਹੀ ਜਦੋ ਕਾਮਰੇਡ ਚੀਨ, ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਇੰਡੀਆ ਵਿਚਕਾਰ ਖਾਲਿਸਤਾਨ ਸਟੇਟ ਕਾਇਮ ਹੋਵੇਗਾ ਅਤੇ ਇਹ ਦੁਨੀਆ ਦੇ ਨਕਸੇ ਤੇ ਅਵੱਸ ਆਵੇਗਾ । ਇਸ ਲਈ ਸਿੱਖ ਕੌਮ ਵਿਚ ਵਿਚਰ ਰਹੇ ਵੱਖ ਵੱਖ ਸੰਗਠਨਾਂ, ਗਰੁੱਪਾਂ, ਧੜਿਆ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਕੰਮ ਕਰਨ ਦੇ ਢੰਗਾਂ ਅਤੇ ਉਦਮਾਂ ਵਿਚ ਬੇਸੱਕ ਕਿਸੇ ਤਰ੍ਹਾਂ ਦਾ ਫਰਕ ਹੋਵੇ ਪਰ ਕਿਸੇ ਵੀ ਕੌਮੀ ਧੜੇ ਜਾਂ ਸੰਗਠਨ ਨੂੰ ਆਪਣੇ ਕੌਮੀ ਨਿਸਾਨੇ ਖਾਲਿਸਾਨ ਤੋ ਇਕ ਇੰਚ ਵੀ ਇੱਧਰ ਉੱਧਰ ਨਾ ਹੋ ਕੇ ਉਸੇ ਤਰ੍ਹਾਂ ਆਪਣੀ ਮੰਜਿਲ ਪ੍ਰਾਪਤੀ ਦੇ ਸੰਘਰਸ ਨੂੰ ਲੜਨਾ ਪਵੇਗਾ ਜਿਵੇ ਬੀਤੇ ਸਮੇ ਵਿਚ ਸਿੱਖ ਕੌਮ ਦੀਆਂ 12 ਮਿਸਲਾਂ ਆਪਸ ਵਿਚ ਇਕ ਦੂਜੇ ਦੇ ਇਲਾਕੇ ਨੂੰ ਜਿੱਤਣ ਨੂੰ ਲੈਕੇ ਬੇਸੱਕ ਭਿੜਦੀਆ ਰਹਿੰਦੀਆ ਸਨ ਪਰ ਜਦੋ ਵੀ ਬਾਹਰੀ ਹਮਲਾ ਹੁੰਦਾ ਸੀ ਤਾਂ ਇਹ 12 ਮਿਸਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕਤਾਕਤ ਹੋ ਕੇ ਦੁਸਮਣ ਵਿਰੁੱਧ ਜੂਝਦੀਆ ਰਹੀਆ ਹਨ ਅਤੇ ਫਤਹਿ ਪ੍ਰਾਪਤ ਕਰਦੀਆ ਰਹੀਆ ਹਨ । ਅੱਜ ਵੀ ਸਾਨੂੰ ਇਕਤਾਕਤ ਹੋ ਕੇ ਆਪਣੇ ਦੁਸਮਣ ਦੀ ਸਹੀ ਰੂਪ ਵਿਚ ਪਹਿਚਾਣ ਕਰਕੇ ਆਪਣੇ ਕੌਮੀ ਨਿਸਾਨੇ ਖਾਲਿਸਤਾਨ ਦੇ ਦ੍ਰਿੜ ਰਹਿੰਦੇ ਹੋਏ ਜੂਝਣ ਦੀ ਜਿੰਮੇਵਾਰੀ ਹੈ ਨਾ ਕਿ ਆਪਣੇ ਨਿਸਾਨੇ ਤੋ ਥਿੜਕ ਕੇ ਜਾਂ ਨਿਸਾਨੇ ਪ੍ਰਤੀ ਭੰਬਲਭੂਸੇ ਖੜ੍ਹੇ ਕਰਕੇ ਆਪਣੀ ਕੌਮੀ ਅਸੀਮਤ ਤਾਕਤ ਨੂੰ ਕੰਮਜੋਰ ਕਰਨ ਦੀ ਕੋਈ ਗੱਲ ਕਰਨੀ ਚਾਹੀਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬੇਸੱਕ ਕੁਝ ਸਿੱਖ ਸੰਗਠਨ ਜਾਂ ਗਰੁੱਪ ਸਮੇ ਦੇ ਅਨੁਸਾਰ ਆਪਣੇ ਆਪ ਨੂੰ ਢਾਲਕੇ ਨਿਸਾਨੇ ਤੋ ਇੱਧਰ ਉੱਧਰ ਹੋ ਰਹੇ ਹਨ, ਪਰ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਨਿਸਾਨੇ ਪ੍ਰਤੀ ਸਭ ਧਿਰਾਂ, ਸੰਗਠਨ ਸੁਹਿਰਦ ਹੋ ਕੇ ਸਮੂਹਿਕ ਰੂਪ ਵਿਚ ਅੱਗੇ ਵੱਧਣ, ਖਾਲਿਸਤਾਨ ਦੀ ਮੰਜਿਲ ਤੁਹਾਡੇ ਪੈਰ ਚੁੰਮਣ ਦੀ ਉਡੀਕ ਕਰ ਰਹੀ ਹੈ ।
ਅਖੀਰ ਵਿਚ ਸ. ਮਾਨ ਨੇ ਸਮੁੱਚੀ ਕੌਮ ਅਤੇ ਵੱਖ-ਵੱਖ ਧੜੇ, ਸੰਗਠਨਾਂ, ਕਿਸਾਨ ਜਥੇਬੰਦੀਆ, ਟਰਾਸਪੋਰਟਰਾਂ, ਵਪਾਰੀਆ, ਆੜਤੀਆ, ਮਜਦੂਰਾਂ ਸਭਨਾਂ ਨੂੰ ਸਾਂਝੀ ਅਪੀਲ ਕਰਦੇ ਹੋਏ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਉਣ ਵਾਲੇ ਕੱਲ੍ਹ 17 ਅਪ੍ਰੈਲ ਨੂੰ ਵਾਹਗਾ ਬਾਰਡਰ ਉਤੇ ਕਿਸਾਨੀ-ਮਜਦੂਰ ਤੇ ਟਰਾਸਪੋਰਟਰਾਂ ਦੀਆਂ ਸਮੱਸਿਆਵਾ ਦੇ ਹੱਲ ਲਈ ਵੱਡੀ ਰੈਲੀ ਕਰਦੇ ਹੋਏ ਆਵਾਜ ਉਠਾਈ ਜਾ ਰਹੀ ਹੈ ਉਸ ਵਿਚ ਸਭ ਆਪਣਾ ਇਖਲਾਕੀ ਫਰਜ ਸਮਝਕੇ ਸੁਹਿਰਦਤਾ ਨਾਲ ਸਮੂਲੀਅਤ ਕਰਨ ।