ਪੰਜਾਬ ਦੀ ਭਗਵੰਤ ਮਾਨ ਸਰਕਾਰ ਕੀ ਸੈਟਰ ਦੀ ਮੋਦੀ ਹਕੂਮਤ ਦੀ ਗੁਲਾਮ ਬਣ ਚੁੱਕੀ ਹੈ ? : ਮਾਨ
ਫਤਹਿਗੜ੍ਹ ਸਾਹਿਬ, 07 ਮਾਰਚ ( ) “ਬੀਤੇ ਦਿਨੀਂ ਜੋ ਕਿਸਾਨਾਂ ਵੱਲੋ ਜਮਹੂਰੀਅਤ ਅਤੇ ਅਮਨਮਈ ਤਰੀਕੇ ਚੰਡੀਗੜ੍ਹ ਵਿਖੇ ਰੋਸ ਕਰਨਾ ਸੀ, ਉਸ ਨੂੰ ਰੋਕਣ ਲਈ ਚੰਡੀਗੜ੍ਹ ਅਤੇ ਯੂਟੀ ਸੈਟਰ ਅਧੀਨ ਆਉਦਾ ਹੈ, ਉਸਦੀ ਫੋਰਸ ਵੱਲੋ ਚੰਡੀਗੜ੍ਹ ਦੇ ਸਾਰੇ ਪਾਸੇ ਤਕੜੇ ਪੁਲਿਸ ਬੈਰੀਕੇਡ ਲਗਾਕੇ ਕਿਸਾਨਾਂ ਨੂੰ ਜ਼ਬਰੀ ਰੋਕਿਆ ਗਿਆ ਅਤੇ ਜ਼ਬਰ ਢਾਹਿਆ ਗਿਆ । ਕੀ ਇਸ ਗੱਲ ਤੋ ਇਹ ਪ੍ਰਤੱਖ ਨਹੀ ਹੋ ਜਾਂਦਾ ਕਿ ਸ. ਭਗਵੰਤ ਸਿੰਘ ਮਾਨ ਨੇ ਸੈਟਰ ਦੀ ਮੋਦੀ ਹਕੂਮਤ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਕਿਸਾਨਾਂ, ਜਿੰਮੀਦਾਰਾਂ ਉਤੇ ਜ਼ਬਰ ਢਾਹਿਆ ਅਤੇ ਉਨ੍ਹਾਂ ਨੂੰ ਸੈਟਰ ਦੇ ਹੁਕਮਾਂ ਉਤੇ ਰੋਕਿਆ ਗਿਆ । ਇਸ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗੁਲਾਮੀ ਨੂੰ ਪ੍ਰਵਾਨ ਕਰ ਚੁੱਕੀ ਹੈ । ਅਜਿਹੇ ਅਮਲ ਨਾਲ ਤਾਂ ਅਸੀ ਪੰਜਾਬੀ ਵੀ ਗੁਲਾਮੀਅਤ ਵਿਚ ਹੀ ਵਿਚਰ ਰਹੇ ਹਾਂ । ਫਿਰ ਜੋ ਸਾਨੂੰ ਗੁਰੂ ਸਾਹਿਬਾਨ ਨੇ ਪੂਰਨ ਆਜਾਦੀ, ਅਣਖ, ਗੈਰਤ ਨਾਲ ਜਿਊਂਣ ਅਤੇ ਕਿਸੇ ਦੀ ਵੀ ਗੁਲਾਮੀਅਤ ਨੂੰ ਪ੍ਰਵਾਨ ਨਾ ਕਰਨ ਦੇ ਹੁਕਮ ਕੀਤੇ ਹਨ, ਉਨ੍ਹਾਂ ਦੀ ਉਲੰਘਣਾ ਹੋ ਰਹੀ ਹੈ ਜੋ ਅਤਿ ਦੁੱਖਦਾਇਕ ਵਰਤਾਰਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਕਿਸਾਨਾਂ ਨੂੰ ਚੰਡੀਗੜ੍ਹ ਦਾਖਲ ਹੋਣ ਤੋ ਰੋਕਣ ਲਈ ਚੰਡੀਗੜ੍ਹ ਯੂਟੀ ਫੋਰਸਾਂ ਵੱਲੋ ਕੀਤੇ ਗਏ ਤਾਨਾਸਾਹੀ ਰਵੱਈਏ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਗੁਲਾਮੀਅਤ ਵਾਲਾ ਕਰਾਰ ਦਿੰਦੇ ਹੋਏ ਅਤੇ ਸੈਟਰ ਦੀ ਅਧੀਨਗੀ ਪ੍ਰਵਾਨ ਕਰਨ ਦੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬਾ, ਪੰਜਾਬੀ, ਪੰਜਾਬੀਅਤ ਸਰਬੱਤ ਅਤੇ ਮਨੁੱਖਤਾ ਦੇ ਭਲੇ ਦੇ ਮਿਸਨ ਨੂੰ ਮੁੱਖ ਰੱਖਕੇ ਹੀ ਵਿਚਰਦਾ ਹੈ । ਪਰ ਸ. ਭਗਵੰਤ ਮਾਨ ਸਰਕਾਰ ਦੇ ਅਮਲਾਂ ਦੀ ਬਦੌਲਤ ਸਮੁੱਚੇ ਪੰਜਾਬੀਆਂ ਦੇ ਅਕਸ ਨੂੰ ਧੱਬਾ ਲੱਗ ਰਿਹਾ ਹੈ ਜੋ ਅਤਿ ਸ਼ਰਮਨਾਕ ਹੈ । ਜਦੋਕਿ ਜਿੰਮੀਦਾਰ, ਪੰਜਾਬੀ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਆਪਣੀਆ ਜਾਇਜ ਮੰਗਾਂ ਦੀ ਪੂਰਤੀ ਲਈ ਹੀ ਸੰਘਰਸ ਕਰ ਰਹੇ ਹਨ । ਜਿਸ ਨੂੰ ਜਬਰੀ ਸੈਟਰ ਦੇ ਹੁਕਮਾਂ ਤੇ ਰੋਕ ਕੇ ਸ. ਭਗਵੰਤ ਮਾਨ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਦੁੱਖਦਾਇਕ ਪਿਰਤ ਪਾਈ ਹੈ । ਜੋ ਕਿਸੇ ਤਰ੍ਹਾਂ ਵੀ ਪ੍ਰਵਾਨ ਕਰਨ ਯੋਗ ਨਹੀ ।