ਜਦੋਂ ਹਿੰਦ ਫ਼ੌਜਾਂ ਦਰਬਾਰ ਸਾਹਿਬ ਦਾਖਲ ਹੋਣਗੀਆਂ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਮਿਸ਼ਨ ਦੀ ਪ੍ਰਾਪਤੀ ਕਰਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 08 ਜਨਵਰੀ ( ) “ਅਸੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸੰਘਰਸ਼ ਤੋਂ ਲੈਕੇ ਅੱਜ ਤੱਕ ਖ਼ਾਲਿਸਤਾਨ ਦੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਜ਼ਮਹੂਰੀਅਤ ਅਤੇ ਅਮਨਮਈ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਹੋਏ ਨਿਰੰਤਰ 40 ਸਾਲਾਂ ਤੋ ਜੂਝਦੇ ਆ ਰਹੇ ਹਾਂ । ਜੇਕਰ ਨਵੀ ਬਣਨ ਵਾਲੀ ਕੋਈ ਵੀ ਪਾਰਟੀ ਖਾਲਿਸਤਾਨ ਦੇ ਮਿਸਨ ਨੂੰ ਮੁੱਖ ਰੱਖੇਗੀ, ਫਿਰ ਹੀ ਅਸੀ ਸਹਿਯੋਗ ਕਰਾਂਗੇ । ਜੇਕਰ ਉਹ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਤੋ ਪਿੱਛੇ ਹੱਟਦੇ ਹਨ, ਫਿਰ ਅਸੀਂ ਅਜਿਹੀ ਕਿਸੇ ਵੀ ਪਾਰਟੀ ਜਾਂ ਆਗੂ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਬਿਲਕੁਲ ਨਹੀ ਕਰਾਂਗੇ । ਜੋ ਵੀ ਨਵੀਆ ਪਾਰਟੀਆ ਬਣ ਰਹੀਆ ਹਨ, ਉਹ ਉਨ੍ਹਾਂ ਦਾ ਵਿਧਾਨਿਕ ਹੱਕ ਹੈ, ਉਨ੍ਹਾਂ ਨੂੰ ਆਪਣੇ ਨਵੇ ਉੱਦਮ ਮੁਬਾਰਕ । ਲੇਕਿਨ ਜੇਕਰ ਖ਼ਾਲਿਸਤਾਨ ਦੇ ਵਿਰੋਧ ਵਿਚ ਜਾਂ ਹਕੂਮਤੀ ਜਾਬਰ ਤਾਕਤਾਂ ਦੀ ਪੰਥ ਵਿਰੋਧੀ ਸੋਚ ਹਿੱਤ ਹਕੂਮਤਾਂ ਜਾਂ ਕੋਈ ਹੋਰ ਵਿਰੋਧ ਕਰੇਗਾ, ਤਾਂ ਅਸੀ ਜਿਥੇ ਖਾਲਿਸਤਾਨ ਦੇ ਮਿਸਨ ਲਈ ਦ੍ਰਿੜ ਰਹਾਂਗੇ, ਉਥੇ ਅਜਿਹੀਆ ਤਾਕਤਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਵੀ ਬਾਦਲੀਲ ਢੰਗ ਨਾਲ ਆਪਣੀ ਕੌਮੀ ਗੱਲ ਨੂੰ ਰੱਖਦੇ ਹੋਏ ਆਪਣੇ ਮਿਸਨ ਵੱਲੋ ਹਰ ਕੀਮਤ ਤੇ ਵੱਧਦੇ ਰਹਾਂਗੇ । ਅਸੀ ਇਸ ਤਰ੍ਹਾਂ ਦੀਆਂ ਬਣਨ ਵਾਲੀਆ ਨਵੀਆ ਪਾਰਟੀਆਂ ਜਾਂ ਆਗੂਆਂ ਨੂੰ ਖਾਲਸਾ ਪੰਥ ਦੀ ਚੜ੍ਹਦੀ ਕਲਾਂ ਲਈ ਅਤੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਜ਼ੀਦਾ ਮਸਵਰਾਂ ਵੀ ਦੇਣਾ ਚਾਹਵਾਂਗੇ ਅਤੇ ਅਪੀਲ ਵੀ ਕਰਨੀ ਚਾਹਵਾਂਗੇ ਕਿ ਬੀਤੇ 40 ਸਾਲਾਂ ਤੋ ਕੌਮੀ ਮਿਸਨ ਖ਼ਾਲਿਸਤਾਨ ਲਈ ਜੂਝਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਕੌਮੀ ਮਕਸਦ ਦੇ ਰਾਹ ਵਿਚ ਕਿਸੇ ਤਰ੍ਹਾਂ ਦੀਆਂ ਵੀ ਰੁਕਾਵਟਾਂ ਨਾ ਖੜ੍ਹੀਆ ਕਰਨ, ਤਾਂ ਕਿ ਅਸੀ ਸਭ ਭਰਾਮਾਰੂ ਜੰਗ ਤੋ ਹਰ ਕੀਮਤ ਤੇ ਦੂਰ ਰਹਿੰਦੇ ਹੋਏ ਆਪੋ ਆਪਣੀਆ ਪਾਰਟੀਆ ਦੇ ਮਿੱਥੇ ਮਕਸਦਾਂ ਲਈ ਜੂਝਦੇ ਰਹੀਏ । ਜਦੋ ਵੀ ਖ਼ਾਲਿਸਤਾਨ ਦੇ ਕੌਮੀ ਨਿਸਾਨੇ ਪ੍ਰਤੀ ਕੋਈ ਅਮਲ ਅੱਗੇ ਵੱਧੇ ਤਾਂ ਸਾਨੂੰ ਪੁਰਾਤਨ ਸਮੇ ਦੀਆਂ ਮਿਸਲਾਂ ਦੇ ਪੰਥਕ ਅਮਲਾਂ ਤੋ ਸੇਧ ਲੈਦੇ ਹੋਏ, ਦੁਸਮਣ ਨੂੰ ਭਾਂਜ ਦੇਣ ਲਈ ਇਕਤਾਕਤ ਹੋ ਕੇ ਕੌਮੀ ਨਿਸ਼ਾਨੇ ਵੱਲ ਵੱਧਦੇ ਹੋਏ ਇਕੱਤਰ ਹੋ ਕੇ ਜੂਝਣਾ ਹੀ ਸਾਨੂੰ ਸਫਲਤਾਂ ਵੱਲ ਲਿਜਾਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੋਣ ਤੋ ਪਹਿਲੇ ਕਹੇ ਉਨ੍ਹਾਂ ਸ਼ਬਦਾਂ ਕਿ ‘ਜਦੋ ਹਿੰਦ ਫ਼ੌਜਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦਾਖਲ ਹੋਣਗੀਆਂ, ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਦੇ ਬਚਨਾਂ ਉਤੇ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਅਤੇ ਨਵੀਆ ਬਣਨ ਵਾਲੀਆ ਪਾਰਟੀਆਂ ਜਾਂ ਆਗੂਆਂ ਨੂੰ ਕੌਮੀ ਨਿਸ਼ਾਨੇ ਉਤੇ ਕੇਦਰਿਤ ਰਹਿਣ ਅਤੇ ਇਸ ਨਿਸ਼ਾਨੇ ਲਈ ਜੂਝਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰਾਹ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਬਣਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਦੇ ਨਾਮ ਹੇਠ 40 ਸਾਲ ਦੇ ਲੰਮੇ ਸਮੇ ਤੋ ਨਿਰੰਤਰ ਅਡੋਲ ਹਕੂਮਤੀ ਜ਼ਬਰ, ਬੇਇਨਸਾਫ਼ੀਆਂ, ਤਸੱਦਦ ਦਾ ਸਾਹਮਣਾ ਕਰਦੇ ਹੋਏ ਨਿਸ਼ਾਨੇ ਦੀ ਪ੍ਰਾਪਤੀ ਲਈ ਜੂਝਦੇ ਆ ਰਹੇ ਹਾਂ, ਪਰ ਅਸੀ ਆਪਣੀ ਜੰਗ ਦੀ ਸੇਧਤ ਹਮੇਸ਼ਾਂ ਜਾਬਰ ਹਿੰਦੂਤਵ ਇੰਡੀਆ ਸਟੇਟ ਅਤੇ ਉਨ੍ਹਾਂ ਦੇ ਮੁਤੱਸਵੀ ਖਾਲਸਾ ਪੰਥ ਵਿਰੋਧੀ ਆਗੂਆਂ ਵਿਰੁੱਧ ਰੱਖੀ ਹੈ । ਕਦੀ ਵੀ ਭਰਾਮਾਰੂ ਜੰਗ ਨੂੰ ਪ੍ਰਫੁੱਲਿਤ ਹੋਣ ਨਹੀ ਦਿੱਤਾ ਅਤੇ ਨਾ ਹੀ ਅਸੀ ਅਜਿਹੀਆ ਹਕੂਮਤੀ ਸਾਜਿਸਾਂ ਨੂੰ ਸਫਲ ਹੋਣ ਦਿੱਤਾ ਹੈ । ਲੇਕਿਨ ਜੇਕਰ ਆਉਣ ਵਾਲੇ ਸਮੇ ਵਿਚ ਖ਼ਾਲਸਾ ਪੰਥ ਵਿਚੋ ਕੋਈ ਧਿਰ ਜਾਂ ਆਗੂ ਖਾਲਸਾ ਪੰਥ ਵਿਚ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਲਈ ਕਿਸੇ ਤਰ੍ਹਾਂ ਦਾ ਅਮਲ ਕਰੇਗਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਉਸ ਵਿਰੁੱਧ ਹਰ ਬਾਦਲੀਲ ਢੰਗ ਨਾਲ ਖਾਲਸਾ ਪੰਥ ਵਿਚ ਆਪਣੀ ਗੱਲ ਨੂੰ ਰੱਖਦਾ ਵੀ ਰਹੇਗਾ ਅਤੇ ਖਾਲਸਾ ਪੰਥ ਨੇ ਵੀ ਅੱਜ ਤੱਕ ਕਦੀ ਵੀ ਅਜਿਹੀਆ ਤਾਕਤਾਂ ਜਾਂ ਆਗੂਆਂ ਦੀ ਅਗਵਾਈ ਨੂੰ ਪ੍ਰਵਾਨ ਹੀ ਨਹੀ ਕੀਤਾ । ਜੋ ਖਾਲਸਾ ਪੰਥ ਦੇ ਚੱਲ ਰਹੇ ਆਜਾਦੀ ਦੇ ਸੰਘਰਸ ਵਿਚ ਕਿਸੇ ਤਰ੍ਹਾਂ ਦਾ ਭੰਬਲਭੂਸਾ ਪਾਉਣ ਦੇ ਅਮਲ ਕਰਨ ਅਤੇ ਕੌਮੀ ਸੋਚ ਵਿਚ ਵੰਡੀਆ ਪਾਉਣ ਦੇ ਅਮਲ ਕਰਨ ।
ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਪੰਥਕ ਵਿਚਾਰਾਂ ਵਾਲੇ ਆਗੂ ਜਾਂ ਪਾਰਟੀ ਨਾਲ ਕੋਈ ਰਤੀਭਰ ਵੀ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀ । ਲੇਕਿਨ ਅਸੀ ਕਦੀ ਵੀ ਆਪਣੇ ਕੌਮੀ ਮਿਸਨ ਖ਼ਾਲਿਸਤਾਨ ਤੋ ਨਾ ਕਦੀ ਥਿੜਕੇ ਹਾਂ ਅਤੇ ਨਾ ਹੀ ਅਜਿਹੀ ਕਿਸੇ ਧਿਰ ਨੂੰ ਇਸ ਕੌਮੀ ਨਿਸ਼ਾਨੇ ਤੋ ਥਿੜਕਣ ਦੇਵਾਂਗੇ । ਕਿਉਂਕਿ ਇਸ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਬੀਤੇ ਸਮੇ ਵਿਚ ਕੌਮ ਬਹੁਤ ਹੀ ਮੁਸਕਿਲਾਂ ਦੀ ਘੜੀ ਵਿਚ ਗੁਜਰੀ ਹੈ ਅਤੇ ਬਹੁਤ ਵੱਡਾ ਜਾਨੀ-ਮਾਲੀ, ਧਰਮੀ, ਕੌਮੀ ਨੁਕਸਾਨ ਹੋਇਆ ਹੈ ਅਤੇ ਸਾਡੇ ਉਤੇ ਹਕੂਮਤੀ ਸਾਜਿਸਾਂ ਰਾਹੀ ਅਮਲ ਕਰਦੇ ਹੋਏ ਸਾਡੀ ਸਿੱਖ ਨੌਜਵਾਨੀ ਦਾ ਵੱਡਾ ਘਾਣ ਹੋਇਆ ਹੈ । ਇਸ ਲਈ ਨਾ ਤਾਂ ਅਸੀ ਖੁਦ ਆਖਰੀ ਸਵਾਸਾਂ ਤੱਕ ਇਸ ਨਿਸਾਨੇ ਤੋ ਪਿੱਛੇ ਹੱਟਾਂਗੇ ਅਤੇ ਨਾ ਹੀ ਕਿਸੇ ਅਜਿਹੀ ਧਿਰ ਨੂੰ ਖਾਲਿਸਤਾਨ ਦੇ ਮਿਸਨ ਨੂੰ ਕਿਸੇ ਤਰ੍ਹਾਂ ਦਾ ਗੁੱਝਾ ਨੁਕਸਾਨ ਪਹੁੰਚਾਉਣ ਦੀ ਇਜਾਜਤ ਦੇਵਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਪੰਥਕ ਧਿਰ ਜਾਂ ਕੋਈ ਆਗੂ ਖ਼ਾਲਿਸਤਾਨ ਦੇ ਮਿਸਨ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਪਾਉਣ ਦੀ ਜਿਥੇ ਗੁਸਤਾਖੀ ਨਹੀ ਕਰੇਗਾ, ਉਥੇ ਆਪੋ ਆਪਣੀਆ ਪਾਰਟੀਆ ਜਾਂ ਮਕਸਦਾਂ ਲਈ ਜੂਝਦੇ ਹੋਏ ਕੌਮੀ ਮਿਸਨ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਥੇ ਵੀ ਇਕ ਦੂਸਰੇ ਦੇ ਸਹਿਯੋਗ ਦੀ ਲੋੜ ਹੋਵੇ, ਤਾਂ ਉਹ ਵਿਚਾਰਾਂ ਦੇ ਵਖਰੇਵਿਆ ਦੇ ਹੋਣ ਦੇ ਬਾਵਜੂਦ ਵੀ, ਜਿਵੇ ਪੁਰਾਤਨ ਸਾਡੀਆ ਮਿਸਲਾਂ ਬਾਹਰੀ ਹਮਲੇ ਸਮੇ ਇਕੱਤਰ ਹੋ ਕੇ ਜੂਝਦੀਆਂ ਵੀ ਸਨ ਅਤੇ ਦੁਸਮਣ ਤੇ ਫਤਿਹ ਵੀ ਪ੍ਰਾਪਤ ਕਰਦੀਆ ਸਨ ਉਸੇ ਤਰ੍ਹਾਂ ਦੇ ਅਮਲ ਕਰਕੇ ਖਾਲਿਸਤਾਨ ਨੂੰ ਕਾਇਮ ਕਰਨ ਵਿਚ ਸਹਿਯੋਗ ਕਰਨਗੇ ।