ਸਮੁੱਚੀ ਕੌਮੀ ਏਕਤਾ ਨੂੰ ਮਜ਼ਬੂਤੀ ਦੇਣਾ ਜ਼ਰੂਰੀ, ਨਾਲ ਹੀ ਜਥੇਦਾਰ ਸਾਹਿਬਾਨ ਅਤੇ ਸਿੱਖ ਲੀਡਰਸਿ਼ਪ ਜਥੇਦਾਰ ਸਾਹਿਬਾਨਾਂ ਦੀਆਂ ਨਿਯੁਕਤੀਆਂ ਤੇ ਸੇਵਾ-ਮੁਕਤੀਆ ਲਈ ਨਿਯਮਾਂਵਾਲੀ ਤਹਿ ਕਰਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 03 ਜਨਵਰੀ ( ) “ਅਜੋਕਾ ਸਮਾਂ ਸਮੁੱਚੇ ਖ਼ਾਲਸਾ ਪੰਥ ਦੀ ਧਾਰਮਿਕ ਅਤੇ ਸਿਆਸੀ ਲੀਡਰਸਿ਼ਪ ਲਈ ਜਿਥੇ ਅਤਿ ਸੰਜ਼ੀਦਗੀ ਭਰਿਆ ਅਤੇ ਚੁਣੋਤੀ ਭਰਿਆ ਹੈ, ਉਥੇ ਇਸ ਲੀਡਰਸਿ਼ਪ ਵੱਲੋ ਸਮੂਹਿਕ ਤੌਰ ਤੇ ਖੇਰੂ-ਖੇਰੂ ਹੋਈ ਸਿੱਖ ਸ਼ਕਤੀ ਨੂੰ ਸਮੂਹਿਕ ਤੌਰ ਤੇ ਸਾਂਝੇ ਯਤਨਾਂ ਰਾਹੀ ਮੀਰੀ-ਪੀਰੀ ਦੇ ਫ਼ਲਸਫੇ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਦੀ ਅਗਵਾਈ ਵਿਚ ਧਾਰਮਿਕ ਤੇ ਸਿਆਸੀ ਤੌਰ ਤੇ ਇਕੱਤਰ ਕਰਨ ਲਈ ਅੱਜ ਸਖਤ ਲੌੜ ਹੈ । ਇਸਦੇ ਨਾਲ ਹੀ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੌਮ ਵਿਚ ਵਿਚਰ ਰਹੇ ਵੱਖ-ਵੱਖ ਸਿਆਸੀ ਧੜਿਆਂ ਦੇ ਆਗੂਆਂ ਨੂੰ ਜਥੇਦਾਰ ਸਾਹਿਬਾਨ ਦੀਆਂ ਸਰਬਪ੍ਰਵਾਨਿਤ ਨਿਯੁਕਤੀਆਂ ਅਤੇ ਸੇਵਾ-ਮੁਕਤੀਆ ਕਰਨ ਹਿੱਤ ਮਜ਼ਬੂਤੀ ਨਾਲ ਵਿਧੀ-ਵਿਧਾਨ ਕਾਇਮ ਕਰਨਾ ਪਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਖ਼ਾਲਸਾ ਪੰਥ ਨੂੰ ਅਤਿ ਔਖੀ ਘੜੀ ਵਿਚ ਦਰਪੇਸ ਆ ਰਹੀਆ ਕੌਮੀ, ਪੰਥਕ ਮੁਸਕਿਲਾਂ ਨੂੰ ਹੱਲ ਕਰਨ ਲਈ ਉੱਦਮ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸੁਹਿਰਦ ਲੀਡਰਸਿ਼ਪ ਅਤੇ ਪੰਥਦਰਦੀਆਂ ਨੇ ਸਮੂਹਿਕ ਤੌਰ ਤੇ ਇਸ ਦਿਸ਼ਾ ਵੱਲ ਕੋਈ ਉੱਦਮ ਕਰਨ ਦਾ ਯਤਨ ਨਾ ਕੀਤਾ ਤਾਂ ਪੰਥ ਵਿਰੋਧੀ ਤਾਕਤਾਂ ਮੌਜੂਦਾ ਚੱਲ ਰਹੀ ਦੋਸ਼ਪੂਰਨ ਅਜਾਰੇਦਾਰੀ ਵਾਲੀ ਨਿਯੁਕਤੀਆ ਤੇ ਸੇਵਾਮੁਕਤੀਆ ਦੇ ਢੰਗ ਰਾਹੀ ਖ਼ਾਲਸਾ ਪੰਥ ਨੂੰ ਭਰਾਮਾਰੂ ਜੰਗ ਵੱਲ ਧਕੇਲਕੇ ਸਾਡੀਆ ਮਹਾਨ ਸੰਸਥਾਵਾਂ ਦੇ ਮਾਣ-ਸਨਮਾਨ ਦਾ ਘਾਣ ਵੀ ਕਰਦੀਆ ਰਹਿਣਗੀਆ ਅਤੇ ਸਿਆਸੀ, ਕੌਮੀ ਏਕਤਾ ਨੂੰ ਠੇਸ ਪਹੁੰਚਾਉਣ ਹਿੱਤ ਪਾੜੋ ਅਤੇ ਰਾਜ ਕਰੋ ਦੀ ਸੋਚ ਅਧੀਨ ਅੱਗੇ ਵੱਧਦੀਆ ਰਹਿਣਗੀਆ । ਇਸ ਲਈ ਕੌਮੀ ਏਕਤਾ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤਿੰਨੇ ਸੰਸਥਾਵਾਂ ਨੂੰ ਹਰ ਕੀਮਤ ਤੇ ਮਜਬੂਤੀ ਦੇਣੀ ਪਵੇਗੀ । ਉਨ੍ਹਾਂ ਕਿਹਾ ਕਿ ਭਾਵੇ ਜਥੇਦਾਰ ਟੋਹੜਾ ਦੀ ਪ੍ਰਧਾਨਗੀ ਸਮੇ ਤੋ ਹੀ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਸਿਆਸੀ ਮੰਤਵਾਂ ਲਈ ਦੁਰਵਰਤੋ ਹੋਣ ਦੀ ਗੱਲ ਪ੍ਰਫੁੱਲਿਤ ਹੋਈ । ਪਰ ਉਨ੍ਹਾਂ ਨੇ ਜੋ ਤਖਤ ਸਾਹਿਬਾਨ ਦੇ ਜਥੇਦਾਰ ਨੂੰ ਐਸ.ਜੀ.ਪੀ.ਸੀ ਦੇ ਮੁਲਾਜਮਾਂ ਦੇ ਦਾਇਰੇ ਵਿਚੋ ਬਾਹਰ ਕਰਕੇ ਇਨ੍ਹਾਂ ਮਹਾਨ ਰੁਤਬਿਆ ਨੂੰ ਆਨਰੇਰੀ ਦਰਜਾ ਦੇਣ ਦੇ ਅਮਲ ਕੀਤੇ, ਉਹ ਸਲਾਘਾਯੋਗ ਸੀ । ਜੇਕਰ ਉਸ ਸਮੇ ਤੋ ਹੀ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਨੂੰ ਸੰਸਾਰ ਪੱਧਰ ਦੀਆਂ ਸਿੱਖ ਸੰਸਥਾਵਾਂ, ਸੰਗਠਨਾਂ ਦੇ ਮੁੱਖੀਆਂ ਦੇ ਇਕ ਕੋਰਮ ਰਾਹੀ ਸਰਬਪ੍ਰਵਾਨਿਤ ਢੰਗਾਂ ਰਾਹੀ ਕਰਨ ਦੇ ਅਮਲ ਕੀਤੇ ਜਾਂਦੇ, ਤਾਂ ਅੱਜ ਜੋ ਧਾਰਮਿਕ ਤੇ ਸਿਆਸੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਤਾਂ ਇਸਦਾ ਸਾਨੂੰ ਸਾਹਮਣਾ ਨਾ ਕਰਨਾ ਪੈਦਾ ।
ਸ. ਟਿਵਾਣਾ ਨੇ ਆਪਣੀ ਤੁੱਛ ਬੁੱਧੀ ਰਾਹੀ ਕੌਮ ਦੀ ਧਾਰਮਿਕ ਤੇ ਸਿਆਸੀ ਲੀਡਰਸਿ਼ਪ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਸਭ ਆਗੂ ਆਪਸੀ ਵਿਚਾਰ ਵਟਾਂਦਰਾ ਕਰਦੇ ਹੋਏ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਲਈ ਸੰਸਾਰ ਦੇ ਧਾਰਮਿਕ ਤੇ ਸਿਆਸੀ ਸੰਗਠਨਾਂ ਦੇ ਮੁੱਖੀਆਂ ਅਤੇ ਸੁਹਿਰਦ ਬੁੱਧੀਜੀਵੀਆ ‘ਤੇ ਅਧਾਰਿਤ 101 ਜਾਂ 151 ਮੈਬਰੀ ਸਲਾਹਕਾਰ ਬੋਰਡ ਸ੍ਰੀ ਅਕਾਲ ਤਖਤ ਸਾਹਿਬ ਬਣਾ ਦਿੱਤਾ ਜਾਵੇ ਤਾਂ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਸੰਬੰਧੀ ਕੋਈ ਅਮਲ ਕਰਨ ਦੀ ਲੋੜ ਮਹਿਸੂਸ ਹੋਵੇ ਤਾਂ ਐਸ.ਜੀ.ਪੀ.ਸੀ ਤੇ ਕਾਬਜ ਲੋਕ ਆਪਣੀ ਤਾਨਾਸਾਹੀ ਸੋਚ ਅਨੁਸਾਰ ਇਨ੍ਹਾਂ ਮਹਾਨ ਰੁਤਬਿਆ ਲਈ ਜਲਾਲਤ ਭਰੇ ਅਮਲ ਨਾ ਕਰ ਸਕਣ । ਬਲਕਿ ਬੇਸੱਕ ਨਿਯੁਕਤੀਆ ਤੇ ਸੇਵਾਮੁਕਤੀਆ ਦਾ ਅਧਿਕਾਰ ਖੇਤਰ ਐਸ.ਜੀ.ਪੀ.ਸੀ ਅਗਜੈਕਟਿਵ ਦਾ ਹੀ ਹੋਵੇ । ਪਰ ਇਸ ਵਿਸੇ ਉਤੇ ਉਪਰੋਕਤ ਸਥਾਪਿਤ ਕੀਤੇ ਜਾਣ ਵਾਲੇ ਸਲਾਹਕਾਰ ਬੋਰਡ ਦੀ ਸਮੂਹਿਕ ਰਾਏ ਨੂੰ ਮੁੱਖ ਰੱਖਕੇ ਹੀ ਅਜਿਹੇ ਫੈਸਲੇ ਹੋਣ ਦਾ ਪ੍ਰਬੰਧ ਕਰਨ ਲਈ ਨਿਯਮਾਂਵਾਲੀ ਬਣਨੀ ਅਤਿ ਜਰੂਰੀ ਹੈ। ਫਿਰ ਜਥੇਦਾਰ ਸਾਹਿਬਾਨ ਦੇ ਰੁਤਬੇ ਅਤੇ ਮਾਣ ਸਨਮਾਨ ਵਿਚ ਢੇਰ ਸਾਰਾ ਵਾਧਾ ਹੀ ਨਹੀ ਹੋਵੇਗਾ, ਬਲਕਿ ਸਿੱਖ ਕੌਮ ਦੇ ਮਸਲਿਆ ਨੂੰ ਗੁਰਬਾਣੀ ਦੀ ਰੌਸਨੀ ਵਿਚ ਜਥੇਦਾਰ ਸਾਹਿਬਾਨ ਦ੍ਰਿੜਤਾ ਤੇ ਨਿਰਪੱਖਤਾ ਨਾਲ ਸਮੂਹਿਕ ਤੌਰ ਤੇ ਹੱਲ ਕਰਨ ਵਿਚ ਉੱਦਮ ਕਰ ਸਕਣਗੇ ਅਤੇ ਸਾਡੇ ਇਹ ਰੁਹਾਨੀਅਤ ਤਖ਼ਤ ਨਾਲ ਸੰਬੰਧਤ ਜਥੇਦਾਰ ਸਾਹਿਬਾਨ ਦੇ ਕੱਦ ਕੌਮਾਂਤਰੀ ਪੱਧਰ ਦੇ ਹੋ ਕੇ ਉੱਭਰਨਗੇ ਅਤੇ ਕੋਈ ਵੀ ਸਿੱਖ ਜਾਂ ਸਿੱਖ ਵਿਰੋਧੀ ਤਾਕਤ ਕਿਸੇ ਤਰ੍ਹਾਂ ਦੀ ਅਵੱਗਿਆ ਕਰਨ ਦੀ ਜੁਰਅਤ ਨਹੀ ਕਰ ਸਕੇਗੀ ।