ਜਥੇਦਾਰ ਜੋਗਿੰਦਰ ਸਿੰਘ ਗੋਲੇਵਾਲ ਅਤੇ ਸ. ਮਹਿੰਦਰ ਸਿੰਘ ਸਹਿਜੜਾ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 02 ਜਨਵਰੀ ( ) “ਜਥੇਦਾਰ ਜੋਗਿੰਦਰ ਸਿੰਘ ਗੋਲੇਵਾਲ ਮੀਤ ਪ੍ਰਧਾਨ ਜਿ਼ਲ੍ਹਾ ਫ਼ਰੀਦਕੋਟ ਦੇ ਹੋਏ ਅਕਾਲ ਚਲਾਣੇ ਉਤੇ ਅਤੇ ਜਥੇਦਾਰ ਮਹਿੰਦਰ ਸਿੰਘ ਸਹਿਜੜਾ, ਤਾਇਆ ਸ. ਜਗਤਾਰ ਸਿੰਘ ਸਹਿਜੜਾ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋਵਾਂ ਆਤਮਾਵਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਅਰਦਾਸ ਕੀਤੀ ਗਈ, ਉਥੇ ਵਿਛੜੀਆ ਆਤਮਾਵਾ ਦੇ ਦੋਸਤ, ਮਿੱਤਰ, ਸੰਬੰਧੀਆਂ, ਪਰਿਵਾਰਾਂ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਅਰਦਾਸ ਵੀ ਕੀਤੀ । ਸ. ਜੋਗਿੰਦਰ ਸਿੰਘ ਗੋਲੇਵਾਲ ਇਕ ਬਹੁਤ ਹੀ ਪੰਥਕ ਖਿਆਲਾਂ ਦੇ ਧਾਰਨੀ ਸਖਸੀਅਤ ਸਨ, ਜਿਨ੍ਹਾਂ ਨੇ ਹਮੇਸ਼ਾਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾਂ ਲਈ ਉੱਦਮ ਕਰਦੇ ਰਹੇ ਹਨ । ਇਸੇ ਤਰ੍ਹਾਂ ਜਥੇਦਾਰ ਮਹਿੰਦਰ ਸਿੰਘ ਸਹਿਜੜਾ ਵੀ ਪੰਥਕ ਪਰਿਵਾਰ ਵਿਚੋ ਸਨ। ਜਿਨ੍ਹਾਂ ਦੇ ਸਮੁੱਚੇ ਪਰਿਵਾਰਿਕ ਮੈਬਰਾਂ ਨੇ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥ ਦੀ ਚੜ੍ਹਦੀ ਕਲਾਂ ਕਰਨ ਵਿਚ ਡੂੰਘਾਂ ਯੋਗਦਾਨ ਪਾਉਦੇ ਰਹੇ ਹਨ । ਅਜਿਹੀਆ ਆਤਮਾਵਾ ਦੇ ਚਲੇ ਜਾਣ ਨਾਲ ਕੇਵਲ ਪਰਿਵਾਰਿਕ ਮੈਬਰਾਂ ਤੇ ਸੰਬੰਧੀਆਂ ਨੂੰ ਹੀ ਵੱਡਾ ਘਾਟਾ ਨਹੀ ਪਿਆ ਬਲਕਿ ਖ਼ਾਲਸਾ ਪੰਥ ਦੀ ਨਿਰਸਵਾਰਥ ਸੇਵਾ ਕਰਨ ਵਾਲੀਆ ਆਤਮਾਵਾ ਦੇ ਚਲੇ ਜਾਣ ਤੇ ਗਹਿਰਾ ਸਦਮਾ ਪਹੁੰਚਿਆ ਹੈ ।”
ਇਸ ਅਰਦਾਸ ਕਰਨ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਜਰਨਲ ਸਕੱਤਰ), ਇਮਾਨ ਸਿੰਘ ਮਾਨ, ਗੁਰਦੀਪ ਸਿੰਘ ਢੁੱਡੀ, ਇਕਬਾਲ ਸਿੰਘ ਬਰੀਵਾਲਾ, ਜਸਕਰਨ ਸਿੰਘ ਪੰਜਗਰਾਈ, ਬਲਦੇਵ ਸਿੰਘ ਵੜਿੰਗ, ਰੂਬੀ ਬਰਾੜ, ਦਰਸਨ ਸਿੰਘ ਮੰਡੇਰ, ਜਤਿੰਦਰ ਸਿੰਘ ਥਿੰਦ, ਤਜਿੰਦਰ ਸਿੰਘ ਦਿਓਲ ਆਦਿ ਆਗੂ ਹਾਜਰ ਸਨ । ਜਥੇਦਾਰ ਜੋਗਿੰਦਰ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੀ ਭੋਗ ਰਸਮ ਮਿਤੀ 03 ਜਨਵਰੀ 2025 ਨੂੰ 12:30 ਵਜੇ ਪਿੰਡ ਗੋਲੇਵਾਲ ਪੱਤੀ ਬਾਜਾ ਗੁਰਦੁਆਰਾ ਸਾਹਿਬ ਵਿਖੇ ਪੈਣਗੇ ।
ਜਥੇਦਾਰ ਮਹਿੰਦਰ ਸਿੰਘ ਸਹਿਜੜਾ ਦਾ ਸੰਸਕਾਰ ਪਿੰਡ ਸਹਿਜੜਾ ਵਿਖੇ ਅੱਜ ਮਿਤੀ 02 ਜਨਵਰੀ ਨੂੰ 12:30 ਵਜੇ ਕੀਤਾ ਜਾਵੇਗਾ । ਸਮੂਹ ਪੰਥਦਰਦੀ ਇਸ ਵਿਚ ਸਾਮਿਲ ਹੋਣ ।