ਸਿੱਖ ਕੌਮ ਦੀ ਮਨੁੱਖਤਾ ਪੱਖੀ ਸ਼ਕਤੀ ਨੂੰ ਢਾਹ ਲਗਾਉਣ ਹਿੱਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਲਈ ਅਪਮਾਨਿਤ ਸਾਜਿਸਾਂ ਹੋ ਰਹੀਆ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 23 ਨਵੰਬਰ ( ) “ਸਮੁੱਚੀ ਦੁਨੀਆ ਨੂੰ ਇਸ ਗੱਲ ਦੀ ਸਪੱਸਟ ਰੂਪ ਵਿਚ ਜਾਣਕਾਰੀ ਹੋ ਚੁੱਕੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਸਹੀ ਮਾਇਨਿਆ ਵਿਚ ਮਨੁੱਖਤਾ, ਅਮਨ ਚੈਨ, ਬਰਾਬਰਤਾ ਦੀਆਂ ਬਾਦਲੀਲ ਢੰਗ ਨਾਲ ਗੱਲ ਕਰਦੇ ਹਨ ਅਤੇ ਸਭ ਤਰ੍ਹਾਂ ਦੇ ਦੁਨਿਆਵੀ ਵਿਤਕਰਿਆ, ਵਖਰੇਵਿਆ ਤੋ ਉਪਰ ਉੱਠਕੇ ਆਪਣੇ ਸਾਧਨਾਂ ਨੂੰ ਮਨੁੱਖਤਾ ਦੀ ਬਿਹਤਰੀ ਵਿਚ ਲਗਾਉਣ ਦਾ ਸੰਦੇਸ ਦਿੰਦੇ ਹਨ । ਇਸ ਗੱਲ ਦਾ ਗਿਆਨ ਕੱਟੜਵਾਦੀ ਜਾਬਰ ਇੰਡੀਅਨ ਹੁਕਮਰਾਨਾਂ ਨੂੰ ਅੱਛੀ ਤਰ੍ਹਾਂ ਹੈ । ਸਿੱਖ ਕੌਮ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਵੱਧਦੀ ਹਰਮਨ ਪਿਆਰਤਾ ਦੀ ਬਦੌਲਤ ਹੁਕਮਰਾਨਾਂ ਦੇ ਮਨ ਵਿਚ ਭੈ ਬੈਠ ਚੁੱਕਿਆ ਹੈ ਕਿ ਜੇਕਰ ਸਿੱਖ ਧਰਮ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਗੁਣਾਂ ਦੀ ਬਦੌਲਤ ਵੱਧਦੀ ਹਰਮਨ ਪਿਆਰਤਾ ਨੂੰ ਰੋਕਿਆ ਨਾ ਗਿਆ ਤਾਂ ਇਹ ਹਿੰਦੂ ਧਰਮ ਜੋ ਇਥੋ ਦੇ ਨਾਗਰਿਕਾਂ ਨੂੰ ਵਹਿਮਾ-ਭਰਮਾ, ਊਚ ਨੀਚ ਬ੍ਰਾਹਮਣਵਾਦੀ ਪਾਖੰਡਾ ਵਿਚ ਗਲਤਾਨ ਕਰਕੇ ਆਪਣੀ ਸਿਆਸੀ ਤੇ ਧਾਰਮਿਕ ਦੁਕਾਨਾਂ ਚਲਾ ਰਿਹਾ ਹੈ । ਉਹ ਇਕ ਦਿਨ ਆਉਣ ਵਾਲੇ ਸਮੇ ਵਿਚ ਖਤਮ ਹੋ ਕੇ ਰਹਿ ਜਾਵੇਗਾ ਅਤੇ ਸਿੱਖ ਕੌਮ ਦਾ ਬੋਲਬਾਲਾ ਸੰਸਾਰ ਪੱਧਰ ਦਾ ਹੋਵੇਗਾ । ਇਹੀ ਵਜਹ ਹੈ ਕਿ ਸੈਟਰ ਦੇ ਹੁਕਮਰਾਨ ਸਿੱਖ ਧਰਮਾਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਆਪਣੀ ਕੇਦਰੀ ਬਜਟ ਵਿਚੋ ਵੱਡੀਆ ਰਕਮਾਂ ਖਰਚ ਕਰਕੇ ਸਿੱਖ ਧਰਮ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਸਾਜਿਸਾਂ ਹੀ ਨਹੀ ਕਰ ਰਹੇ, ਬਲਕਿ ਸਿੱਖੀ ਦਾ ਬਾਦਲੀਲ ਢੰਗ ਨਾਲ ਮਨੁੱਖਤਾ ਪੱਖੀ ਪ੍ਰਚਾਰ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਦਾ ਕਤਲੇਆਮ ਕਰਨ ਦਾ ਅਮਲ ਵੀ ਇਸੇ ਲਈ ਕਰ ਰਹੇ ਹਨ । ਇਸੇ ਲੜੀ ਵਿਚ ਸਿਰਸੇਵਾਲੇ ਸਾਧ, ਨਿਰੰਕਾਰੀ ਅਤੇ ਹੋਰ ਛੋਟੀਆ ਮੋਟੀਆ ਕੱਟੜਵਾਦੀ ਸੰਪਰਦਾਵਾਂ ਰਾਹੀ ਵਿਸ਼ਾਲ ਸਿੱਖ ਧਰਮ ਅਤੇ ਸਿੱਖ ਕੌਮ ਉਤੇ ਹਮਲੇ ਕਰਦੇ ਹੋਏ ਗੁਰੂ ਸਾਹਿਬਾਨ ਦੇ ਸਵਾਂਗ ਰਚਣ ਅਤੇ ਸ੍ਰੀ ਗੁਰੂ ਗ੍ਰੰਥ ਦੇ ਅਪਮਾਨਿਤ ਕਾਰਵਾਈਆ ਦੀ ਪਿੱਠ ਪੂਰ ਰਹੇ ਹਨ । ਜੋ ਮੱਧਪ੍ਰਦੇਸ਼ ਸੂਬੇ ਵਿਚ ਕਿਸੇ ਹਿੰਦੂ ਸੋਚ ਵਾਲੇ ਸੰਪਰਦਾ ਵੱਲੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਵਾਂਗ ਰਚਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਅਜਿਹੇ ਅਮਲ ਵੱਡੀ ਗਿਣਤੀ ਵਿਚ ਕੀਤੇ ਜਾ ਰਹੇ ਹਨ ਇਹ ਸਿੱਖ ਕੌਮ ਦੀ ਅਸੀਮਤ ਅਤੇ ਮਨੁੱਖਤਾ ਪੱਖੀ ਮਜਬੂਤ ਸ਼ਕਤੀ ਨੂੰ ਖੇਰੂ-ਖੇਰੂ ਕਰਨ ਲਈ ਕੀਤੇ ਜਾ ਰਹੇ ਹਨ । ਜਿਸ ਲਈ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜੋ ਅਜਿਹੀਆ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਨੂੰ ਸਖਤੀ ਨਾਲ ਰੋਕਣ ਦੀ ਬਜਾਇ ਖੁਦ ਸਾਜਿਸਾਂ ਰਾਹੀ ਹਵਾ ਦੇ ਰਹੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਇੰਡੀਆ ਹਕੂਮਤ ਤੇ ਕਾਬਜ ਫਿਰਕੂ ਮਨੁੱਖਤਾ ਵਿਰੋਧੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਵੱਲੋ ਸਿੱਖ ਕੌਮ ਦੀ ਮਨੁੱਖਤਾ ਪੱਖੀ ਅਸੀਮਤ ਸ਼ਕਤੀ ਦੀ ਸਹੀ ਦਿਸ਼ਾ ਵੱਲ ਵਰਤੋ ਕਰਨ ਦੀ ਬਜਾਇ ਈਰਖਾਵਾਦੀ ਸੋਚ ਅਧੀਨ ਸਮੁੱਚੇ ਮੁਲਕ ਵਿਚ ਅਫਰਾ-ਤਫਰੀ, ਅਰਾਜਕਤਾ ਫੈਲਾਉਣ ਦੀਆਂ ਅਮਨ ਚੈਨ ਤੇ ਜਮਹੂਰੀਅਤ ਵਿਰੋਧੀ ਕਾਰਵਾਈਆ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਅਤਿ ਖਤਰਨਾਕ ਨਤੀਜਿਆ ਤੋ ਹੁਕਮਰਾਨਾਂ ਤੇ ਉਨ੍ਹਾਂ ਦੀਆਂ ਏਜੰਸੀਆ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਜਿਹੀ ਸੌੜੀ ਸੋਚ ਵਾਲੇ ਫਿਰਕੂ ਜਮਾਤਾਂ ਨਾਲ ਸੰਬੰਧਤ ਸਿਆਸਤਦਾਨਾਂ ਨੂੰ ਸਪੱਸਟ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਸਿੱਖ ਕੌਮ ਨੂੰ ਖਤਮ ਕਰਨ ਜਾਂ ਗੁਲਾਮ ਬਣਾਉਣ ਦੇ ਮਨਸੂਬਿਆਂ ਵਿਚ ਕਤਈ ਕਾਮਯਾਬ ਨਹੀ ਹੋ ਸਕਣਗੇ । ਕਿਉਂਕਿ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਨੇ ਗੁਰਬਾਨੀ ਅਤੇ ਬਾਣੇ ਦੀ ਸੱਚੀ ਸਕਤੀ ਦੇ ਜੀਵਨ ਬਖਸਿਸ ਕੀਤੇ ਹੋਏ ਹਨ । ਜਿਸ ਕੌਮ ਨੂੰ ਜਾਬਰ ਹੁਕਮਰਾਨ ਜਿਊਦੇ ਜੀ ਬੰਦ-ਬੰਦ ਕੱਟਕੇ, ਖੋਪਰੀਆ ਲਾਹਕੇ, ਤੱਤੀ ਤਵੀ ਤੇ ਬਿਠਾਕੇ, ਚਰਖੀਆ ਤੇ ਚੜਾਕੇ ਅਤੇ ਅਣਮਨੁੱਖੀ ਤਸੀਹੇ ਦੇ ਕੇ ਵੀ ਖਤਮ ਨਹੀ ਕਰ ਸਕੇ । ਸਿੱਖੀ ਅਤੇ ਸਿੱਖ ਪਹਿਲਾ ਨਾਲੋ ਵੀ ਆਪਣੇ ਧਰਮੀ ਤੇ ਸਮਾਜਿਕ ਗੁਣਾਂ ਦੀ ਬਦੌਲਤ ਇੰਡੀਆ ਵਿਚ ਹੀ ਨਹੀ ਬਲਕਿ ਬਾਹਰਲੇ ਮੁਲਕਾਂ ਵਿਚ ਵੀ ਮਜਬੂਤ ਹੋਏ ਹਨ ਅਤੇ ਜਿਨ੍ਹਾਂ ਕੋਲ ਉਸ ਅਕਾਲ ਪੁਰਖ ਦੇ ਵਰਤਾਰੇ ਦੀ ਬਦੌਲਤ ਇਨ੍ਹਾਂ ਫਿਰਕੂ ਹੁਕਮਰਾਨਾਂ ਤੇ ਸਿਆਸਤਦਾਨਾਂ ਨੂੰ ਸਮਝਣ ਅਤੇ ਉਨ੍ਹਾਂ ਵਿਰੁੱਧ ਡੱਟਣ ਦੀ ਚੌਖੀ ਸ਼ਕਤੀ ਅੱਜ ਵੀ ਮੌਜੂਦ ਹੈ । ਉਸ ਮਨੁੱਖਤਾ ਪੱਖੀ ਕੌਮ ਅਤੇ ਉਨ੍ਹਾਂ ਦੇ ਈਸਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਖਤਮ ਕਰਨ ਵਿਚ ਵੱਡੀ ਤੋ ਵੱਡੀ ਤਾਕਤ ਕਤਈ ਕਾਮਯਾਬ ਨਹੀ ਹੋ ਸਕੇਗੀ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਗੁਰਾਂ ਦੀ ਇਸ ਸਿੱਖੀ ਅਤੇ ਖਾਲਸਾਈ ਫ਼ੌਜ ਨਾਲ ਈਰਖਾ-ਦਵੈਤ ਰੱਖਦੇ ਹੋਏ ਗੈਰ ਇਨਸਾਨੀ ਅਤੇ ਗੈਰ ਵਿਧਾਨਿਕ ਕੀਤੇ ਜਾ ਰਹੇ ਅਮਲਾਂ ਤੋ ਤੋਬਾ ਕਰਕੇ ਇਨ੍ਹਾਂ ਦੀ ਅਸੀਮਤ ਸ਼ਕਤੀ ਤੋ ਸਮੁੱਚੇ ਸੰਸਾਰ ਦੀ ਮਨੁੱਖਤਾ ਲਈ ਆਪਣੇ ਮਨ ਆਤਮਾ ਨੂੰ ਲਗਾਕੇ ਸਿੱਖ ਕੌਮ ਅਤੇ ਖਾਲਸਾ ਪੰਥ ਦੇ ਅੱਛੇ ਗੁਣਾਂ ਤੇ ਕਰਮਾਂ ਦੇ ਮਕਸਦ ਨੂੰ ਸਮਝਣ ਅਤੇ ਸਿੱਖ ਕੌਮ ਤੇ ਸਿੱਖ ਧਰਮ ਜੋ ਆਪਣੇ ਆਪ ਵਿਚ ਇਕ ਵਿਲੱਖਣ, ਨਿਰਾਲੀ ਸੰਸਾਰ ਪੱਧਰ ਦੀ ਪਹਿਚਾਣ ਰੱਖਦੇ ਹਨ । ਉਨ੍ਹਾਂ ਨੂੰ ਜਾਬਰ ਮੁਗਲਾਂ ਜਰਵਾਣਿਆ ਦੀ ਤਰ੍ਹਾਂ ਖਤਮ ਕਰਨ ਦੇ ਮਾੜੇ ਸੁਪਨੇ ਨੂੰ ਆਪਣੇ ਜਹਿਨ ਵਿਚੋ ਕੱਢਕੇ ਉਨ੍ਹਾਂ ਦੀ ਸਹੀ ਦਿਸ਼ਾ ਵੱਲ ਵਰਤੋ ਕਰਨ, ਤਦ ਹੀ ਦੂਸਰੇ ਧਰਮਾਂ, ਕੌਮਾਂ, ਫਿਰਕਿਆ, ਕਬੀਲਿਆ ਨੂੰ ਸਹੀ ਢੰਗ ਨਾਲ ਜਿਊਣ ਅਤੇ ਵਿਚਰਣ ਦੇ ਅਮਲਾਂ ਨੂੰ ਪ੍ਰਤੱਖ ਕੀਤਾ ਜਾ ਸਕੇਗਾ ਅਤੇ ਇੰਡੀਆ ਦੇ ਪੰਜਾਬੀਆਂ ਤੇ ਸਿੱਖ ਕੌਮ ਦੇ ਨਾਮ ਰਾਹੀ ਸੰਸਾਰ ਪੱਧਰ ਤੇ ਆਪਣੇ ਸਤਿਕਾਰ-ਮਾਣ ਵਿਚ ਵਾਧਾ ਕਰ ਸਕਣਗੇ । ਵਰਨਾ ਅਕਾਲ ਪੁਰਖ ਦੇ ਵਰਤਾਰੇ ਦੀ ਬਦੌਲਤ ਉਹ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਪੂਰਨ ਕਰਨ ਦੀ ਲਾਲਸਾ ਅਧੀਨ ਸਰੀਰਕ ਅਤੇ ਮਾਨਸਿਕ ਤੌਰ ਤੇ ਦੁਨੀਆਂ ਵਿਚ ਸਹੀ ਢੰਗ ਨਾਲ ਨਹੀ ਜੀ ਸਕਣਗੇ ।