ਜਸਟਿਸ ਕੁਲਦੀਪ ਸਿੰਘ ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ) “ਜਸਟਿਸ ਕੁਲਦੀਪ ਸਿੰਘ ਬਹੁਤ ਹੀ ਸੁਲਝੇ ਹੋਏ ਇਮਾਨਦਾਰ, ਮਨੁੱਖਤਾ ਪੱਖੀ ਸੋਚ ਦੇ ਮਾਲਕ ਇਨਸਾਫ ਪਸ਼ੰਦ ਇਕ ਅੱਛੇ ਗੁਰਸਿੱਖ ਇਨਸਾਨ ਸਨ । ਜਿਨ੍ਹਾਂ ਨੇ ਲੰਮਾਂ ਸਮਾਂ ਬਤੌਰ ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਨਿਭਾਈ ਅਤੇ ਆਪਣੇ ਕਾਨੂੰਨ ਅਨੁਸਾਰ ਲੋਕਾਂ ਨੂੰ ਇਨਸਾਫ ਦੇਣ ਦੀ ਜਿੰਮੇਵਾਰੀ ਨਿਭਾਉਦੇ ਰਹੇ । ਜਿਥੇ ਉਹ ਕਾਨੂੰਨ ਤੇ ਇਨਸਾਫ ਦੇ ਖੇਤਰ ਵਿਚ ਨਿਰਵਿਵਾਦ ਨਿਰਪੱਖ ਤੌਰ ਤੇ ਆਪਣਾ ਲੰਮਾਂ ਸਮਾਂ ਕੰਮ ਕਰਦੇ ਰਹੇ, ਉਥੇ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਦੂਸਰੇ ਜੱਜ ਅਤੇ ਵਕੀਲ ‘ਸ਼ੇਰ’ ਦੇ ਤਖਲਸ ਨਾਲ ਪੁਕਾਰਦੇ ਸਨ। ਕਿਉਂਕਿ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ ਸੱਚ ਦੇ ਬਹੁਤ ਨੇੜੇ ਅਤੇ ਕਾਨੂੰਨੀ ਦਾਇਰੇ ਦੇ ਅਰਥ ਨੂੰ ਮੁੱਖ ਰੱਖਕੇ ਦਿੱਤੇ ਜਾਂਦੇ ਰਹੇ । ਅਜਿਹੇ ਇਨਸਾਨ ਦੀ ਮਨੁੱਖਤਾ ਨੂੰ ਹਮੇਸ਼ਾਂ ਵੱਡੀ ਲੋੜ ਹੁੰਦੀ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਜਸਟਿਸ ਕੁਲਦੀਪ ਸਿੰਘ ਦੇ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਹੀ ਇਕ ਵੱਡਾ ਅਸਹਿ ਤੇ ਅਕਹਿ ਘਾਟਾ ਨਹੀ ਪਿਆ ਬਲਕਿ ਕਾਨੂੰਨ ਤੇ ਇਨਸਾਫ ਦੇ ਦਾਇਰੇ ਵਿਚ ਵੀ ਇਕ ਬਹੁਤ ਹੀ ਇਮਾਨਦਾਰ ਸਖਸੀਅਤ ਤੋ ਇੰਡੀਅਨ ਨਿਵਾਸੀ ਵਾਂਝੇ ਹੋ ਗਏ ਹਨ । ਜਿਥੇ ਸਾਨੂੰ ਉਨ੍ਹਾਂ ਦੇ ਚਲੇ ਜਾਣ ਦਾ ਗਹਿਰਾ ਦੁੱਖ ਹੈ, ਉਥੇ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਨੂੰ ਪਿਆਰ-ਸਤਿਕਾਰ ਕਰਨ ਵਾਲੇ ਹਰ ਵਰਗ ਦੇ ਨਿਵਾਸੀਆ ਦੇ ਨਾਲ-ਨਾਲ ਸਿੱਖ ਕੌਮ ਵਿਚ ਵੀ ਵੱਡਾ ਸਦਮਾ ਲੱਗਿਆ ਹੈ । ਕਿਉਂਕਿ ਉਹ ਆਪਣੇ ਇਨਸਾਫ ਤੇ ਕਾਨੂੰਨ ਦੀ ਸੇਵਾ ਕਰਦੇ ਹੋਏ ਅਤੇ ਆਪਣੇ ਸੇਵਾਮੁਕਤੀ ਤੋ ਬਾਅਦ ਮਨੁੱਖਤਾ ਅਤੇ ਸਿੱਖ ਕੌਮ ਲਈ ਵੀ ਵੱਡੇ ਉੱਦਮ ਕਰਦੇ ਰਹੇ ਹਨ । ਅਸੀ ਉਨ੍ਹਾਂ ਦੀ ਆਤਮਾ ਦੀ ਸਾਂ਼ਤੀ ਲਈ ਜਿਥੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਸਟਿਸ ਕੁਲਦੀਪ ਸਿੰਘ ਦੇ ਹੋਏ ਅਚਾਨਕ ਅਕਾਲ ਚਲਾਣੇ ਉਪਰੰਤ ਪਰਿਵਾਰ ਅਤੇ ਖਾਲਸਾ ਪੰਥ ਨਾਲ ਸਾਂਝਾ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਵਕਾਲਤ ਦੇ ਦਾਇਰੇ ਵਿਚ ਲੰਮਾਂ ਸਮਾਂ ਸੇਵਾ ਕਰਦੇ ਹੋਏ ਚੌਖਾ ਤੁਜਰਬਾ ਸੀ ਅਤੇ ਕਾਨੂੰਨ ਦੀ ਭਰਪੂਰ ਵਕਫੀਅਤ ਸੀ, ਉਨ੍ਹਾਂ ਨੂੰ ਸਨਿਆਰਤਾ ਦੇ ਤੌਰ ਤੇ ਸਰਕਾਰ ਵੱਲੋ ਸੁਪਰੀਮ ਕੋਰਟ ਦਾ ਮੁੱਖ ਜੱਜ ਨਿਯੁਕਤ ਕਰਨ ਦਾ ਫਰਜ ਬਣਦਾ ਸੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਉਸ ਸਮੇ ਦੀ ਇੰਡੀਆ ਦੀ ਰਾਜੀਵ ਗਾਂਧੀ ਸਰਕਾਰ ਨੇ ਉਨ੍ਹਾਂ ਨੂੰ ਮੁਤੱਸਵੀ ਸੋਚ ਅਧੀਨ ਸਿੱਖ ਹੋਣ ਵੱਜੋ ਉਨ੍ਹਾਂ ਦੇ ਇਸ ਅਧਿਕਾਰ ਤੋ ਵਾਂਝੇ ਰੱਖਿਆ । ਜੋ ਕਿ ਉਨ੍ਹਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਗਈ । ਇਸ ਅਜਿਹੀ ਸਖਸੀਅਤ ਦਾ ਜਿਥੇ ਇੰਡੀਆ ਦੇ ਹਰ ਵਰਗ ਦੇ ਮਨ ਆਤਮਾ ਵਿਚ ਸਤਿਕਾਰ ਅਤੇ ਪਿਆਰ ਹੈ, ਉਸ ਸਖਸੀਅਤ ਨੂੰ ਭਾਵੇ ਇੰਡੀਅਨ ਹੁਕਮਰਾਨਾਂ ਵੱਲੋ ਬਣਦਾ ਮਾਣ ਸਤਿਕਾਰ ਦੇ ਕੇ ਮੁੱਖ ਜੱਜ ਨਹੀ ਬਣਾਇਆ ਗਿਆ, ਪਰ ਹੁਣ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਪਾਰਲੀਮੈਟ ਤੋ ਜਾਣੀ ਜਾਂਦੀ ਹੈ, ਉਨ੍ਹਾਂ ਦੇ ਪ੍ਰਧਾਨ ਤੇ ਅਗਜੈਕਟਿਵ ਦਾ ਫਰਜ ਬਣਦਾ ਹੈ ਕਿ ਉਨ੍ਹਾਂ ਦੀ ਯਾਦਗਰ ਵੱਜੋ ਸਿੱਖ ਅਜਾਇਬਘਰ ਵਿਚ ਫੋਟੋ ਸਸੋਭਿਤ ਕਰਨ ਤਾਂ ਕਿ ਆਉਣ ਵਾਲੀਆ ਸਿੱਖ ਕੌਮ ਦੀਆਂ ਨਸ਼ਲਾਂ ਉਨ੍ਹਾਂ ਦੀਆਂ ਵੱਡੀਆ ਸੇਵਾਵਾਂ ਤੇ ਇਮਾਨਦਾਰੀ ਵਾਲੇ ਜੀਵਨ ਤੋ ਸੇਧ ਲੈਦੀਆ ਹਨ ।