ਇੰਡੀਅਨ ਖਰੀਦ ਏਜੰਸੀਆਂ ਵੱਲੋਂ ਕਰਨਾਟਕਾਂ, ਨਾਗਾਲੈਡ, ਅਰੁਣਾਚਲ ਪ੍ਰਦੇਸ਼ ਅਤੇ ਉੱਤਰੀ-ਪੂਰਬੀ ਭਾਰਤ ਨੂੰ ਭੇਜੇ ਘਟੀਆ ਕਿਸਮ ਦੇ ਚੌਲ ਪੰਜਾਬ ਵਿਰੋਧੀ ਸਾਜਿਸ : ਮਾਨ
ਫ਼ਤਹਿਗੜ੍ਹ ਸਾਹਿਬ, 21 ਨਵੰਬਰ ( ) “ਜੋ ਇੰਡੀਅਨ ਖਰੀਦ ਏਜੰਸੀਆਂ ਵੱਲੋ ਪੰਜਾਬ ਵਿਚੋ ਖਰੀਦੀ ਗਈ ਝੋਨੇ ਦੀ ਫਸਲ ਉਪਰੰਤ ਇਨ੍ਹਾਂ ਵਿਚੋ ਕੱਢੇ ਚੌਲਾਂ ਨੂੰ ਕਰਨਾਟਕਾਂ, ਨਾਗਾਲੈਡ, ਅਰੁਣਾਚਲ ਪ੍ਰਦੇਸ ਅਤੇ ਉੱਤਰੀ ਭਾਰਤ ਵਿਚ ਭੇਜੀ ਗਈ ਚੌਲਾ ਦੇ ਉਤਪਾਦ ਨੂੰ ਇਨ੍ਹਾਂ ਖਰੀਦ ਏਜੰਸੀਆ ਨੇ ਜਾਣਬੁੱਝ ਕੇ ਘਟੀਆ ਕਿਸਮ ਦੇ ਚੌਲ ਭੇਜਕੇ ਕੇਵਲ ਪੰਜਾਬ ਸੂਬੇ ਤੇ ਪੰਜਾਬ ਦੇ ਜਿੰਮੀਦਾਰਾਂ ਦੀ ਹੀ ਬਦਨਾਮੀ ਨਹੀ ਕੀਤੀ ਅਤੇ ਪੰਜਾਬ ਦੀ ਵਧੀਆ ਪੈਦਾਵਾਰ ਨੂੰ ਵੀ ਸੱਕੀ ਬਣਾਉਣ ਦੀ ਸਾਜਿਸ ਕੀਤੀ ਹੈ । ਜਿਸ ਲਈ ਖਰੀਦ ਏਜੰਸੀਆ ਅਤੇ ਇੰਡੀਅਨ ਮੁਤੱਸਵੀ ਹੁਕਮਰਾਨ ਜਿੰਮੇਵਾਰ ਹਨ । ਇਨ੍ਹਾਂ ਭੇਜੇ ਗਏ ਘਟੀਆ ਕਿਸਮ ਦੇ ਚੌਲਾਂ ਨੂੰ ਜੋ ਉਨ੍ਹਾਂ ਸਟੇਟਾਂ ਨੇ ਰੱਦ ਕੀਤਾ ਹੈ, ਉਸਦੀ ਨਿਰਪੱਖਤਾ ਨਾਲ ਇਕ ਹਾਈਪਾਵਰਡ ਕਮਿਸਨ ਕਾਇਮ ਕਰਕੇ ਜਾਂਚ ਕਰਵਾਈ ਜਾਵੇ ਅਤੇ ਜੋ ਪੰਜਾਬ ਸੂਬੇ, ਪੰਜਾਬੀਆਂ ਤੇ ਜਿੰਮੀਦਾਰਾਂ ਤੇ ਸਾਜਸੀ ਧੱਬਾ ਲਗਾਇਆ ਗਿਆ ਹੈ ਉਸਦੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਖਰੀਦ ਏਜੰਸੀ ਐਫਸੀਆਈ ਅਤੇ ਹੋਰਨਾਂ ਵੱਲੋ ਪੰਜਾਬ ਦੇ ਨਾਮ ਤੇ ਉਪਰੋਕਤ ਸੂਬਿਆਂ ਨੂੰ ਭੇਜੇ ਗਏ ਘਟੀਆ ਕਿਸਮ ਦੇ ਚੌਲਾਂ ਨੂੰ ਇਕ ਡੂੰਘੀ ਸਾਜਿਸ ਕਰਾਰ ਦਿੰਦੇ ਹੋਏ ਅਤੇ ਇਨ੍ਹਾਂ ਏਜੰਸੀਆ ਤੇ ਹੁਕਮਰਾਨਾਂ ਵੱਲੋ ਪੰਜਾਬ ਸੂਬੇ ਨੂੰ ਬਦਨਾਮ ਕਰਨ ਦੇ ਅਮਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੈਦਾ ਹੋਣ ਵਾਲੀਆ ਕਣਕ, ਝੋਨਾ, ਦਾਲਾ ਅਤੇ ਹੋਰ ਫਸਲਾਂ ਆਲ੍ਹਾ ਕਿਸਮ ਤੇ ਉੱਚ ਕੁਆਲਟੀ ਦੀਆਂ ਹੁੰਦੀਆ ਹਨ । ਜਿਨ੍ਹਾਂ ਦਾ ਬੀਤੇ ਸਮੇ ਵਿਚ ਬਾਹਰਲੇ ਮੁਲਕਾਂ ਵਿਚ ਵੀ ਇਨ੍ਹਾਂ ਫਸਲਾਂ ਨੂੰ ਭੇਜਿਆ ਜਾਂਦਾ ਰਿਹਾ ਹੈ ਅਤੇ ਬਾਹਰਲੇ ਮੁਲਕਾਂ ਵਿਚ ਸਾਡੇ ਸੂਬੇ ਦੀਆਂ ਫਸਲਾਂ ਅੱਜ ਤੱਕ ਕਦੀ ਵੀ ਕਿਸਮ ਪੱਖੋ ਕਦੀ ਫੇਲ੍ਹ ਨਹੀ ਹੋਈਆ । ਬਲਕਿ ਸਭ ਮੁਲਕ ਸਾਡੀ ਉੱਚ ਕੁਆਲਟੀ ਫਸਲਾਂ ਦੀ ਮੰਗ ਕਰਦੇ ਰਹੇ ਹਨ ਅਤੇ ਇੰਡੀਆ ਦੇ ਦੂਜੇ ਸੂਬੇ ਵੀ ਇਨ੍ਹਾਂ ਫਸਲਾਂ ਨੂੰ ਮੰਗਵਾਉਦੇ ਰਹੇ ਹਨ । ਜੇਕਰ ਹੁਣ ਤਿੰਨ ਚਾਰ ਸੂਬਿਆਂ ਵਿਚ ਚੌਲਾਂ ਦੀ ਫਸਲ ਨੂੰ ਕੁਆਲਟੀ ਵੱਜੋ ਰੱਦ ਕੀਤਾ ਗਿਆ ਹੈ ਉਸ ਵਿਚ ਪੰਜਾਬ ਦੇ ਜਿੰਮੀਦਾਰ ਜਾਂ ਪੰਜਾਬੀ ਕਤਈ ਜਿੰਮੇਵਾਰ ਨਹੀ । ਪੰਜਾਬ ਸੂਬੇ ਨੂੰ ਤਾਂ ਇਕ ਸਾਜਿਸ ਤਹਿਤ ਸਿਕਾਰ ਬਣਾਇਆ ਗਿਆ ਹੈ ਤਾਂ ਕਿ ਅਜਿਹੀਆ ਕਾਰਵਾਈਆ ਨਾਲ ਪੰਜਾਬ ਨੂੰ ਮਾਲੀ ਅਤੇ ਇਖਲਾਕੀ ਤੌਰ ਤੇ ਹੁਕਮਰਾਨ ਕੰਮਜੋਰ ਕਰ ਸਕਣ। ਇਹੀ ਵਜਹ ਹੈ ਕਿ ਹੁਣ ਜਦੋ ਕਣਕ ਦੀ ਫਸਲ ਦੀ ਬਿਜਾਈ ਹੋ ਰਹੀ ਹੈ, ਜਿਸ ਵਿਚ ਡੀਏਪੀ ਤੇ ਯੂਰੀਆ ਖਾਂਦਾ ਦੀ ਜਿੰਮੀਦਾਰਾਂ ਨੂੰ ਵੱਡੀ ਲੋੜ ਹੈ, ਇੰਡੀਅਨ ਹੁਕਮਰਾਨ ਉਸਦੀ ਸਪਲਾਈ ਨਾ ਦੇ ਕੇ ਕਣਕ ਦੀ ਉੱਚ ਕੁਆਲਟੀ ਦੀ ਫਸਲ ਤੇ ਸਾਡੇ ਪੰਜਾਬ ਦੇ ਜਿੰਮੀਦਾਰਾਂ ਦੇ ਝਾੜ ਨੂੰ ਘੱਟ ਕਰਨ ਦੀ ਮੰਦਭਾਵਨਾ ਅਧੀਨ ਪੰਜਾਬ ਸੂਬੇ ਨਾਲ ਜਾਣਬੁੱਝ ਕੇ ਵਿਤਕਰਾ ਕਰ ਰਹੀ ਹੈ ਜੋ ਅਸਹਿ ਹੈ । ਇਥੋ ਤੱਕ ਜੋ ਅਜੇ ਤੱਕ ਝੋਨੇ ਦੀ ਫਸਲ ਮੰਡੀਆ ਵਿਚੋ ਨਹੀ ਚੱਕੀ ਜਾ ਰਹੀ, ਇਹ ਵੀ ਇਸੇ ਪੰਜਾਬ ਵਿਰੋਧੀ ਮੰਦਭਾਵਨਾ ਦਾ ਨਤੀਜਾ ਹੈ ।
ਬੀਤੇ ਦਿਨੀਂ ਪੰਜਾਬ ਦੀਆਂ 4 ਵਿਧਾਨ ਸਭਾ ਦੀਆਂ ਹੋਈਆ ਜਿਮਨੀ ਚੋਣਾਂ ਵਿਚ ਅਸੀ ਇਨ੍ਹਾਂ ਪੋਲਿੰਗ ਬੂਥਾਂ ਉਤੇ ਗਰਾਊਡ ਪੱਧਰ ਤੇ ਜਾ ਕੇ ਨਿਰੀਖਣ ਕੀਤਾ ਹੈ, ਉਥੇ ਬੀਜੇਪੀ ਅਤੇ ਪੰਜਾਬ ਦੀ ਹਕੂਮਤ ਪਾਰਟੀ ਆਮ ਆਦਮੀ ਪਾਰਟੀ ਦੇ ਇਨ੍ਹਾਂ ਜਿਮਨੀ ਚੋਣਾਂ ਵਿਚ ਬਹੁਤ ਸਥਾਨਾਂ ਤੇ ਪੋਲਿੰਗ ਬੂਥ ਹੀ ਨਹੀ ਲੱਗੇ ਜਿਸ ਤੋ ਪ੍ਰਤੱਖ ਹੈ ਕਿ ਪੰਜਾਬ ਦੇ ਜਿੰਮੀਦਾਰ, ਮਜਦੂਰ, ਆੜਤੀਏ, ਟਰਾਸਪੋਰਟਰ ਪੰਜਾਬ ਦੀਆਂ ਫਸਲਾਂ ਪ੍ਰਤੀ ਅਪਣਾਈ ਹੁਕਮਰਾਨਾਂ ਦੀ ਮਾੜੀ ਨੀਤੀ ਦੀ ਬਦੌਲਤ ਭਾਰੀ ਰੋਹ ਵਿਚ ਹਨ, ਇਸੇ ਲਈ ਬੜੀ ਵੱਡੀ ਗਿਣਤੀ ਵਿਚ ਇਥੋ ਦੇ ਨਿਵਾਸੀਆ ਨੇ ਉਪਰੋਕਤ ਦੋਵੇ ਪੰਜਾਬ, ਕਿਸਾਨ, ਮਜਦੂਰ, ਆੜਤੀਆ ਤੇ ਟਰਾਸਪੋਰਟ ਵਿਰੋਧੀ ਪਾਰਟੀਆ ਨੂੰ ਮੂੰਹ ਨਹੀ ਲਗਾਇਆ ਜਿਸਦਾ ਸੱਚ 23 ਨੂੰ ਆਉਣ ਵਾਲੇ ਚੋਣ ਨਤੀਜਿਆ ਤੋ ਪ੍ਰਤੱਖ ਹੋ ਜਾਵੇਗਾ ।