ਡੇਰਾ ਬਾਬਾ ਨਾਨਕ ਵਿਖੇ 900 ਡੱਬੇ ਸ਼ਰਾਬ ਦੇ ਫੜੇ ਜਾਣ ਦੀ ਬਦੌਲਤ ਮੁੱਖ ਮੰਤਰੀ ਮਾਨ, ਡਿਪਟੀ ਕਮਿਸਨਰ, ਐਸ.ਐਸ.ਪੀ ਤੇ ਹੋਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਨਵੰਬਰ ( ) “ਜਦੋਂ ਪੰਜਾਬ ਦੀਆਂ 4 ਵਿਧਾਨ ਸਭਾ ਹਲਕਿਆ ਦੀਆਂ ਜਿਮਨੀ ਚੋਣਾਂ ਹੋ ਰਹੀਆ ਹਨ ਅਤੇ ਇਨ੍ਹਾਂ ਹਲਕਿਆ ਵਿਚ ਕਾਨੂੰਨੀ ਵਿਵਸਥਾਂ ਨੂੰ ਠੀਕ ਰੱਖਣ ਅਤੇ ਵੋਟਾਂ ਵਿਚ ਧਾਂਦਲੀ ਹੋਣ ਤੋ ਰੋਕਣ ਲਈ ਚੋਣ ਕਮਿਸਨ ਪੰਜਾਬ ਦੀ ਮੁੱਖ ਜਿੰਮੇਵਾਰੀ ਹੈ ਤਾਂ ਉਥੇ 900 ਡੱਬੇ ਸ਼ਰਾਬ ਦੇ ਫੜੇ ਜਾਣ, ਜਿਨ੍ਹਾਂ ਦੀ ਕੀਮਤ 1 ਕਰੋੜ ਰੁਪਏ ਬਣਦੀ ਹੈ ਅਤੇ ਇਹ ਡੱਬੇ ਹਕੂਮਤ ਪਾਰਟੀ ਆਮ ਆਦਮੀ ਪਾਰਟੀ ਤੋ ਫੜ੍ਹੇ ਗਏ ਹਨ ਤਾਂ ਹੁਣ ਚੋਣ ਕਮਿਸਨ ਪੰਜਾਬ ਅਤੇ ਚੋਣ ਕਮਿਸਨ ਇੰਡੀਆ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਡਿਪਟੀ ਕਮਿਸਨਰ ਗੁਰਦਾਸਪੁਰ, ਐਸ.ਐਸ.ਪੀ ਗੁਰਦਾਸਪੁਰ, ਐਸ.ਪੀ ਹੈੱਡਕੁਆਰਟਰ ਅਤੇ ਹੋਰ ਪੁਲਿਸ ਅਧਿਕਾਰੀਆ ਨੂੰ ਗ੍ਰਿਫਤਾਰ ਕਰਨ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੇਰਾ ਬਾਬਾ ਨਾਨਕ ਵਿਖੇ ਹੋ ਰਹੀ ਵਿਧਾਨ ਸਭਾ ਜਿਮਨੀ ਚੋਣ ਵਿਚ ਜੋ ਹਕੂਮਤ ਪਾਰਟੀ ਆਮ ਆਦਮੀ ਪਾਰਟੀ ਦੇ ਬੰਦਿਆ ਕੋਲੋ 900 ਡੱਬੇ ਸ਼ਰਾਬ ਦੇ ਫੜੇ ਗਏ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਅਮਲ ਤਾਂ ਆਮ ਵੋਟਰਾਂ ਨੂੰ ਲਾਲਚ ਦੇ ਕੇ ਭਰਮਾਉਣ ਅਤੇ ਚੋਣ ਨਿਯਮਾਂ ਦੀ ਘੋਰ ਉਲੰਘਣਾ ਵਾਲੇ ਹਨ । ਇਸ ਲਈ ਚੋਣ ਕਮਿਸਨ ਪੰਜਾਬ ਨੂੰ ਫੌਰੀ ਉਪਰੋਕਤ ਹੋਏ ਵੱਡੇ ਦੁੱਖਦਾਇਕ ਅਮਲ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸਨਰ ਗੁਰਦਾਸਪੁਰ, ਐਸ.ਐਸ.ਪੀ, ਐਸ.ਪੀ ਹੈੱਡਕੁਆਰਟਰ ਤੇ ਸੰਬੰਧਤ ਪੁਲਿਸ ਤੇ ਪ੍ਰਸਾਸਨਿਕ ਅਧਿਕਾਰੀਆ ਦੀ ਗ੍ਰਿਫਤਾਰੀ ਦੇ ਹੁਕਮ ਕਰਦੇ ਹੋਏ ਆਉਣ ਵਾਲੇ ਕੱਲ੍ਹ 20 ਨਵੰਬਰ ਨੂੰ ਪੈਣ ਵਾਲੀਆ ਵੋਟਾਂ ਨੂੰ ਸਹੀ ਢੰਗ ਨਾਲ ਪ੍ਰਬੰਧ ਕਰਨ ਲਈ ਇਨ੍ਹਾਂ ਦੀ ਗ੍ਰਿਫਤਾਰੀ ਤੁਰੰਤ ਹੋਣ ਲਈ ਅਮਲ ਹੋਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਵੱਡੇ ਗਬਨ ਅਤੇ ਚੋਣ ਨਿਯਮਾਂ ਦਾ ਘਾਣ ਕਰਨ ਵਾਲੀ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆ ਨੂੰ ਸਹੀ ਢੰਗ ਨਾਲ ਸਜ਼ਾ ਦਿਵਾਉਣ ਲਈ ਇਸਦੀ ਤਫਤੀਸ ਨਿਰਪੱਖਤਾ ਨਾਲ ਈ.ਡੀ ਰਾਹੀ ਹੋਣੀ ਚਾਹੀਦੀ ਹੈ ਤਾਂ ਕਿ ਅਸਲ ਦੋਸ਼ੀ ਕਿਸੇ ਤਰ੍ਹਾਂ ਵੀ ਕਾਨੂੰਨੀ ਦੀ ਮਾਰ ਅਤੇ ਸਜਾਵਾਂ ਤੋ ਨਾ ਬਚ ਸਕਣ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋ ਚੋਣ ਲੜ ਰਹੇ ਪੰਥਕ ਉਮੀਦਵਾਰ ਸ. ਲਵਪ੍ਰੀਤ ਸਿੰਘ ਤੂਫਾਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਸ. ਗੁਰਬਚਨ ਸਿੰਘ ਪਵਾਰ ਸਮੁੱਚੇ ਅਹੁਦੇਦਾਰਾਂ ਦਾ ਇਸ ਗੱਲੋ ਵਿਸੇਸ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋ ਵਰਤੀ ਗਈ ਚੌਕਸੀ ਦੇ ਕਾਰਨ ਹਕੂਮਤ ਪਾਰਟੀ ਵੋਟਰਾਂ ਨੂੰ ਸਰਾਬ ਤੇ ਹੋਰ ਵਸਤਾਂ ਦਾ ਲਾਲਚ ਦੇ ਕੇ ਜੋ ਭਰਮਾਉਣ ਜਾ ਰਹੀ ਸੀ, ਉਸ ਸਾਜਿਸ ਨੂੰ ਅਸਫਲ ਬਣਾਕੇ ਵੱਡੀ ਜਿੰਮੇਵਾਰੀ ਨਿਭਾਈ ਗਈ ਹੈ ।
ਸ. ਮਾਨ ਨੇ ਕਿਹਾ ਕਿ ਜੋ ਪੰਜਾਬ ਵਿਚ ਸਰਹੱਦਾਂ ਰਾਹੀ ਨਸ਼ਾ ਆਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਤਾਂ ਕੇਵਲ ਸੱਚਾਈ ਤੇ ਘੱਟਾ ਪਾਉਣ ਵਾਲੀ ਗੱਲ ਹੈ ਜਦੋ ਆਮ ਆਦਮੀ ਪਾਰਟੀ ਦੇ ਹੁਕਮਰਾਨ ਹੀ ਇਹ ਕੰਮ ਕਰ ਰਹੇ ਹਨ ਤਾਂ ਇਨ੍ਹਾਂ ਦੋਸ਼ੀਆਂ ਨੂੰ ਸਖਤ ਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ । ਜਿਨ੍ਹਾਂ ਤੋ ਇਹ ਵਸਤਾਂ ਫੜੀਆ ਗਈਆ ਹਨ।