ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਪਰ ਹੁਣ ਇਨ੍ਹਾਂ ਦੀਆਂ ਪੰਥਕ ਵੋਟਾਂ ਖ਼ਾਲਸਾ ਪੰਥ ਨੂੰ ਹੀ ਜਾਣ ਨਾ ਕਿ ਦੁਸ਼ਮਣ ਤਾਕਤਾਂ ਨੂੰ : ਮਾਨ
ਫ਼ਤਹਿਗੜ੍ਹ ਸਾਹਿਬ, 18 ਨਵੰਬਰ ( ) “ਜਦੋਂ ਸ. ਸੁਖਬੀਰ ਸਿੰਘ ਬਾਦਲ ਨੇ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਜਦੋਂ ਇਸ ਸਮੇਂ ਪੰਜਾਬ ਸੂਬੇ ਵਿਚ 4 ਵਿਧਾਨ ਸਭਾ ਹਲਕਿਆ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਖੇ ਜਿਮਨੀ ਚੋਣਾਂ ਹੋ ਰਹੀਆ ਹਨ । ਬਾਦਲ ਦਲ ਵੱਲੋ ਕਿਸੇ ਵੀ ਵਿਧਾਨ ਸਭਾ ਹਲਕੇ ਤੋ ਕੋਈ ਉਮੀਦਵਾਰ ਖੜ੍ਹਾ ਨਹੀ ਕੀਤਾ ਗਿਆ ਤਾਂ ਇਨ੍ਹਾਂ ਨਾਲ ਸੰਬੰਧਤ ਵੋਟਾਂ ਇਸ ਸਮੇਂ ਖ਼ਾਲਸਾ ਪੰਥ ਦੇ ਉਮੀਦਵਾਰਾਂ ਨੂੰ ਹੀ ਪੈਣੀਆ ਚਾਹੀਦੀਆ ਹਨ ਨਾ ਕਿ ਦੁਸਮਣ ਤਾਕਤਾਂ ਨੂੰ । ਇਸ ਲਈ ਸ. ਸੁਖਬੀਰ ਸਿੰਘ ਬਾਦਲ ਨੇ ਜਿਥੇ ਆਪਣੀ ਇਖਲਾਕੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਪਦ ਤੋ ਅਸਤੀਫਾ ਦਿੱਤਾ ਹੈ, ਉਥੇ ਉਹ ਸੰਜ਼ੀਦਗੀ ਨਾਲ ਅਜਿਹਾ ਪ੍ਰਬੰਧ ਵੀ ਕਰਨ ਜਿਸ ਨਾਲ ਖ਼ਾਲਸਾ ਪੰਥ ਦੀਆਂ ਵੋਟਾਂ ਪੰਥਕ ਉਮੀਦਵਾਰਾਂ ਗਿੱਦੜਬਾਹਾ ਤੋਂ ਸ. ਸੁਖਰਾਜ ਸਿੰਘ, ਬਰਨਾਲਾ ਤੋ ਗੋਬਿੰਦ ਸਿੰਘ ਸੰਧੂ ਅਤੇ ਡੇਰਾ ਬਾਬਾ ਨਾਨਕ ਤੋ ਸ. ਲਵਪ੍ਰੀਤ ਸਿੰਘ ਤੂਫਾਨ ਨੂੰ ਹੀ ਜਾਣ । ਤਾਂ ਕਿ ਖ਼ਾਲਸਾ ਪੰਥ ਦੀ ਇਸ ਤਾਕਤ ਨੂੰ ਇਕੱਤਰ ਕਰਦੇ ਹੋਏ ਪੰਜਾਬ ਸੂਬੇ, ਪੰਜਾਬੀਆਂ ਅਤੇ ਖਾਲਸਾ ਪੰਥ ਦੀਆਂ ਦੁਸਮਣ ਤਾਕਤਾਂ ਨੂੰ ਪੰਜਾਬ ਵਿਚੋ ਹਾਰ ਦੇ ਕੇ ਦੁਸਮਣ ਤਾਕਤਾਂ ਦੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਮਨਸੂਬਿਆਂ ਨੂੰ ਅਸਫਲ ਬਣਾਇਆ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਵੱਲੋ ਆਪਣੀ ਇਖਲਾਕੀ ਜਿੰਮੇਵਾਰੀ ਨੂੰ ਪ੍ਰਵਾਨ ਕਰਦੇ ਹੋਏ ਆਪਣੇ ਅਹੁਦੇ ਤੋ ਅਸਤੀਫਾ ਦੇਣ ਉਪਰੰਤ ਉਨ੍ਹਾਂ ਨੂੰ ਖਾਲਸਾ ਪੰਥ ਨਾਲ ਸੰਬੰਧਤ ਵੋਟਾਂ ਨੂੰ ਪੰਥਕ ਉਮੀਦਵਾਰਾਂ ਲਈ ਦੇਣ ਦਾ ਸੰਜੀਦਗੀ ਨਾਲ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸੈਟਰ ਦੀ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਅੱਜ ਕੱਟੜਵਾਦੀ ਹਿੰਦੂਤਵ ਸੋਚ ਉਤੇ ਅਮਲ ਕਰਦੀਆ ਹੋਈਆ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ, ਵਿਤਕਰੇ, ਜ਼ਬਰ ਜੁਲਮ ਕਰਦੀਆ ਆ ਰਹੀਆ ਹਨ । ਪੰਜਾਬ ਵਿਚ ਵਿਚਰਣ ਵਾਲੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆਪਣੇ ਹੀ ਸੂਬੇ ਵਿਚ ਘੱਟ ਗਿਣਤੀ ਕਰਨ ਲਈ ਡੂੰਘੀਆਂ ਸਾਜਿਸਾਂ ਰਾਹੀ ਇਥੇ ਪ੍ਰਵਾਸੀਆਂ ਨੂੰ ਆਧਾਰ ਕਾਰਡ, ਵੋਟਰ ਕਾਰਡ, ਰਾਸਨ ਕਾਰਡ ਪ੍ਰਦਾਨ ਕਰਕੇ ਇਥੋ ਦੇ ਪੱਕੇ ਬਸਿੰਦੇ ਬਣਾਕੇ ਸਾਡੀ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਹੀ ਨੁਕਸਾਨ ਪਹੁੰਚਾਉਣ ਦੀਆਂ ਵਿਊਤਾ ਬਣਾ ਰਹੇ ਹਨ ਅਤੇ ਸਾਨੂੰ ਮਾਲੀ ਤੌਰ ਤੇ ਹਰ ਖੇਤਰ ਵਿਚ ਕੰਮਜੋਰ ਕਰਨ ਹਿੱਤ ਸਾਡੀਆਂ ਫਸਲਾਂ, ਸਾਡੇ ਉਤਪਾਦਾਂ ਨੂੰ ਸਹੀ ਕੀਮਤਾਂ ਤੇ ਵੇਚਣ ਲਈ ਸਰਹੱਦਾਂ ਨੂੰ ਨਹੀ ਖੋਲ੍ਹ ਰਹੇ । ਸਾਡੀਆ ਇਨ੍ਹਾਂ ਜਿਨਸਾਂ ਦੀ ਐਮ.ਐਸ.ਪੀ ਦੇ ਬਿਨ੍ਹਾਂ ਤੇ ਕੀਮਤ ਨਹੀ ਦੇ ਰਹੇ । ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆ ਦੀਆਂ ਨੌਕਰੀਆਂ ਵਿਚ ਪ੍ਰਵਾਸੀਆਂ ਨੂੰ ਇਕ ਗਿਣੀ ਮਿੱਥੀ ਸਾਜਿਸ ਅਧੀਨ ਨੌਕਰੀਆਂ ਵਿਚ ਰੱਖ ਰਹੇ ਹਨ । ਪੰਜਾਬ ਵਿਚ ਇਨ੍ਹਾਂ ਪ੍ਰਵਾਸੀਆਂ ਦੁਆਰਾ ਗੈਰ ਅਪਰਾਧਿਕ ਕੀਤੀਆ ਜਾਣ ਵਾਲੀਆ ਕਾਰਵਾਈਆ ਉਤੇ ਕੋਈ ਕਾਨੂੰਨੀ ਸਿਕੰਜਾ ਸਖਤੀ ਨਾਲ ਲਾਗੂ ਨਹੀ ਕੀਤਾ ਜਾ ਰਿਹਾ । ਜਿਸ ਨਾਲ ਪੰਜਾਬ ਸੂਬੇ ਦੀ ਕਾਨੂੰਨੀ ਵਿਵਸਥਾਂ ਅਤੇ ਮਾਲੀ ਹਾਲਤ ਜਾਣਬੁੱਝ ਕੇ ਡਾਵਾਡੋਲ ਕੀਤੀ ਜਾ ਰਹੀ ਹੈ ਤਾਂ ਇਸ ਗੰਭੀਰ ਸਮੇ ਤੇ ਸਮੁੱਚੇ ਪੰਥਕ ਆਗੂਆਂ, ਸੰਗਠਨਾਂ, ਸੰਸਥਾਵਾਂ ਅਤੇ ਪੰਜਾਬ ਸੂਬੇ ਨੂੰ ਪਿਆਰ ਕਰਨ ਵਾਲੇ ਹਰ ਇਨਸਾਨ ਨੂੰ ਆਪਣੀ ਇਖਲਾਕੀ ਜਿੰਮੇਵਾਰੀ ਸਮਝਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉਪਰੋਕਤ ਤਿੰਨੇ ਵਿਧਾਨ ਸਭਾ ਹਲਕਿਆ ਦੇ ਉਮੀਦਵਾਰਾਂ ਨੂੰ ਇਮਾਨਦਾਰੀ ਨਾਲ ਵੋਟਾਂ ਪਾ ਕੇ ਅਤੇ ਮਦਦ ਕਰਕੇ ਜਿਤਾਉਣ ਦੀ ਜਿੰਮੇਵਾਰੀ ਬਣਦੀ ਹੈ ਤਾਂ ਕਿ ਆਉਣ ਵਾਲੇ ਸਮੇ ਵਿਚ ਇਨ੍ਹਾਂ ਜਿਮਨੀ ਚੋਣਾਂ ਦੇ ਪੰਜਾਬ ਪੱਖੀ ਨਤੀਜੇ ਰਾਹੀ ਅਸੀ ਆਪਣੇ ਆਜਾਦ ਸਿੱਖ ਰਾਜ ਨੂੰ ਕਾਇਮ ਕਰਨ, ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹਕੂਮਤੀ ਪੱਧਰ ਤੇ 1947 ਤੋ ਹੀ ਹੁੰਦੀਆ ਆ ਰਹੀਆ ਜਿਆਦਤੀਆ ਦਾ ਖਾਤਮਾ ਕਰਨ ਲਈ ਆਪਣੀ ਮੰਜਿਲ ਨੂੰ ਪ੍ਰਾਪਤ ਕਰਨ ਲੲ ਇਕਤਾਕਤ ਹੋ ਕੇ ਵੱਧ ਸਕੀਏ ਅਤੇ ਆਪਣੀ ਸਰਬੱਤ ਦੇ ਭਲੇ ਤੇ ਮਨੁੱਖਤਾ ਦੀ ਬਿਹਤਰੀ ਦੇ ਗੁਰੂ ਸਾਹਿਬਾਨ ਵੱਲੋ ਦਿੱਤੇ ਗਏ ਸੰਦੇਸ ਨੂੰ ਦੁਨੀਆ ਦੇ ਹਰ ਕੋਨੇ ਵਿਚ ਪਹੁੰਚਾਉਣ ਅਤੇ ਮਨੁੱਖਤਾ ਦੀ ਸੇਵਾ ਕਰਨ ਦੇ ਪਹਿਲੇ ਨਾਲੋ ਵੀ ਵਧੇਰੇ ਸਮਰੱਥ ਹੋ ਸਕੀਏ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਸੁਖਬੀਰ ਸਿੰਘ ਬਾਦਲ ਸਾਡੇ ਵੱਲੋ ਕੀਤੀ ਗਈ ਸੰਜੀਦਗੀ ਭਰੀ ਇਸ ਕੌਮ ਪੱਖੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਅਤੇ ਸਭ ਧਾਰਮਿਕ, ਸਮਾਜਿਕ, ਸਿਆਸੀ, ਸਿੱਖ ਸੰਗਠਨ ਖਾਲਸਾ ਪੰਥ ਵੱਲੋ ਉਪਰੋਕਤ ਖੜ੍ਹੇ ਹੋਏ ਉਮੀਦਵਾਰਾਂ ਨੂੰ ਜਿਤਾਉਣ ਲਈ ਆਪਣੀ ਜਿੰਮੇਵਾਰੀ ਨੂੰ ਪੂਰਨ ਕਰਨਗੇ ।