ਪੰਜਾਬ ਸਰਕਾਰ ਪ੍ਰਵਾਸੀਆਂ ਵੱਲੋਂ ਜ਼ਮੀਨ ਖਰੀਦਣ ਉਤੇ ਪਾਬੰਦੀ ਲਗਾਉਣ ਹਿੱਤ ਫੌਰੀ ਕਾਨੂੰਨ ਨੂੰ ਹੋਦ ਵਿਚ ਲਿਆਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਨਵੰਬਰ ( ) “ਬੀਤੇ ਦੋ ਦਿਨ ਪਹਿਲੇ ਚੰਡੀਗੜ੍ਹ ਨਜਦੀਕ ਪੈਦੇ ਪਿੰਡ ਕੁੰਭੜਾ ਵਿਖੇ ਪ੍ਰਵਾਸੀ ਮਜਦੂਰਾਂ ਵੱਲੋਂ ਗਰੀਬ ਪਰਿਵਾਰ ਦੇ ਦੋ ਨੌਜਵਾਨਾਂ ਨੂੰ ਚਾਕੂ ਮਾਰਕੇ ਮਾਰ ਦੇਣ ਦੇ ਵੱਡੇ ਦੁਖਾਂਤ, ਬੀਤੇ ਸਮੇ ਵਿਚ ਪ੍ਰਵਾਸੀਆਂ ਵੱਲੋ ਪਿੰਡਾਂ ਤੇ ਕਸਬਿਆ ਵਿਚ ਸਾਡੀਆਂ ਮਾਸੂਮ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਅਤੇ ਸਾਡੇ ਪੰਜਾਬੀਆਂ ਦੇ ਘਰਾਂ ਵਿਚ ਕਤਲ ਕਰਕੇ ਸਭ ਧਨ-ਦੌਲਤਾਂ ਚੋਰੀ ਕਰਕੇ ਲਿਜਾਣ ਦੇ ਅਪਰਾਧ ਦਿਨੋ ਦਿਨ ਵੱਧਦੇ ਜਾ ਰਹੇ ਹਨ । ਇਹ ਦੁਖਾਂਤ ਇਸ ਲਈ ਵਾਪਰ ਰਹੇ ਹਨ ਕਿ ਪ੍ਰਵਾਸੀ ਮਜਦੂਰ ਇਥੇ ਵੱਡੀਆਂ-ਵੱਡੀਆਂ ਜਮੀਨਾਂ, ਜਾਇਦਾਦਾਂ ਖਰੀਦ ਰਹੇ ਹਨ । ਇਨ੍ਹਾਂ ਦੀਆਂ ਆਪਣੀਆ ਕਲੋਨੀਆ ਕਾਇਮ ਹੋ ਰਹੀਆ ਹਨ । ਫਿਰ ਇਨ੍ਹਾਂ ਦੇ ਪੰਜਾਬ ਵਿਚ ਪੰਜਾਬ ਦੇ ਐਡਰੈਸ ਤੇ ਆਧਾਰ ਕਾਰਡ, ਵੋਟਰ ਕਾਰਡ, ਰਾਸਨ ਕਾਰਡ ਇਕ ਡੂੰਘੀ ਸਾਜਿਸ ਤਹਿਤ ਬਣਾਕੇ ਇਨ੍ਹਾਂ ਨੂੰ ਪੰਜਾਬ ਦੇ ਪੱਕੇ ਬਸਿੰਦੇ ਬਣਾਉਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੇ ਹੀ ਸੂਬੇ ਵਿਚ ਘੱਟ ਗਿਣਤੀ ਕਰਨ ਅਤੇ ਸਾਡੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਨੁਕਸਾਨ ਪਹੁੰਚਾਕੇ ਹਿੰਦੂਤਵ ਸੋਚ ਨੂੰ ਇਥੇ ਬੁੜਾਵਾ ਦੇਣ ਲਈ ਅਜਿਹੇ ਅਮਲ ਹੁੰਦੇ ਆ ਰਹੇ ਹਨ । ਜਿਸ ਤੋ ਕੇਵਲ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਹੀ ਸੁਚੇਤ ਨਹੀ ਹੋ ਜਾਣਾ ਚਾਹੀਦਾ ਬਲਕਿ ਪੰਜਾਬ ਦੀ ਮੌਜੂਦਾ ਸ. ਭਗਵੰਤ ਸਿੰਘ ਮਾਨ ਸਰਕਾਰ ਨੂੰ ਆਪਣੀ ਇਖਲਾਕੀ ਤੇ ਪੰਜਾਬ ਪ੍ਰਤੀ ਜਿੰਮੇਵਾਰੀ ਨੂੰ ਪੂਰਨ ਕਰਕੇ, ਪ੍ਰਵਾਸੀਆਂ ਵੱਲੋ ਪੰਜਾਬ ਵਿਚ ਉਸੇ ਤਰ੍ਹਾਂ ਜਮੀਨ ਖਰੀਦਣ, ਆਧਾਰ ਕਾਰਡ ਬਣਾਉਣ, ਵੋਟਰ ਕਾਰਡ ਬਣਾਉਣ ਤੇ ਰਾਸਨ ਕਾਰਡ ਬਣਾਉਣ ਉਤੇ ਮੁਕੰਮਲ ਪਾਬੰਦੀ ਲਗਾਉਣ ਹਿੱਤ ਪੰਜਾਬ ਵਿਧਾਨ ਸਭਾ ਦਾ ਵਿਸੇਸ ਇਜਲਾਸ ਬੁਲਾਕੇ ਜਮੀਨ ਖਰੀਦਣ ਉਤੇ ਉਸੇ ਤਰ੍ਹਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਜਿਵੇ ਰਾਜਸਥਾਂਨ, ਜੰਮੂ ਕਸਮੀਰ, ਯੂਪੀ, ਹਿਮਾਚਲ ਆਦਿ ਸੂਬਿਆਂ ਵਿਚ ਉਥੋ ਦੀਆਂ ਸਰਕਾਰਾਂ ਨੇ ਦੂਸਰੇ ਸੂਬੇ ਦੇ ਨਿਵਾਸੀਆ ਉਤੇ ਜਮੀਨ ਖਰੀਦਣ ਦੀ ਮੁਕੰਮਲ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੀ ਆਬਾਦੀ ਦੀ ਬਹੁਗਿਣਤੀ ਨੂੰ ਘਟਾਉਣ ਲਈ ਇਕ ਸੋਚੀ ਸਮਝੀ ਸਾਜਿਸ ਅਧੀਨ ਹੁਕਮਰਾਨਾਂ ਵੱਲੋ ਇਥੇ ਪ੍ਰਵਾਸੀਆਂ ਨੂੰ ਪੱਕੇ ਬਸਿੰਦੇ ਬਣਾਉਣ ਦੀ ਸਾਜਿਸ ਤੋ ਜਾਣੂ ਕਰਵਾਉਦੇ ਹੋਏ ਅਤੇ ਇਥੇ ਦਿਨ ਬ ਦਿਨ ਪ੍ਰਵਾਸੀਆ ਦੁਆਰਾ ਵੱਧਦੀਆ ਜਾ ਰਹੀਆ ਅਪਰਾਧਿਕ ਕਾਰਵਾਈਆ ਨੂੰ ਨੱਥ ਪਾਉਣ ਹਿੱਤ ਜਮੀਨ ਖਰੀਦਣ ਤੇ ਕਾਨੂੰਨੀ ਪਾਬੰਦੀ ਅਧੀਨ ਕਾਨੂੰਨ ਬਣਾਉਣ ਦੀ ਪੰਜਾਬ ਸਰਕਾਰ ਨੂੰ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀਆਂ ਤੇ ਸਿੱਖ ਕੌਮ ਨੇ ਸੈਟਰ ਦੇ ਫਿਰਕੂ ਹੁਕਮਰਾਨਾਂ ਦੀ ਇਸ ਸੂਖਮ ਤੇ ਡੂੰਘੀ ਸਾਜਿਸ ਨੂੰ ਨਾ ਪਹਿਚਾਣਿਆ ਤੇ ਸਹੀ ਸਮੇ ਤੇ ਇਸ ਵਰਤਾਰੇ ਵਿਰੁੱਧ ਸਮੂਹਿਕ ਰੂਪ ਵਿਚ ਸੰਜੀਦਾ ਅਮਲ ਨਾ ਕੀਤੇ ਤਾਂ ਇਹ ਪ੍ਰਵਾਸੀ ਮਜਦੂਰ ਸਾਡੇ ਘਰਾਂ, ਮਕਾਨਾਂ, ਜਾਇਦਾਦਾਂ ਉਤੇ ਹੀ ਆਉਣ ਵਾਲੇ ਸਮੇ ਵਿਚ ਕਬਜੇ ਹੀ ਨਹੀ ਕਰਨਗੇ, ਬਲਕਿ ਸਾਡੀਆ ਧੀਆਂ-ਭੈਣਾਂ, ਮਾਤਾਵਾ ਦੀ ਇੱਜਤ-ਆਬਰੂ ਨੂੰ ਸੁਰੱਖਿਅਤ ਕਰਨ ਵਿਚ ਵੀ ਅਸਫਲ ਸਾਬਤ ਹੋਵਾਂਗੇ । ਜਦੋ ਪੰਜਾਬੀਆਂ ਤੇ ਸਿੱਖ ਕੌਮ ਦੇ ਅਮੀਰ ਸੱਭਿਆਚਾਰ, ਵਿਰਸੇ ਵਿਰਾਸਤ ਦੀ ਦੁਨੀਆ ਦੇ ਹਰ ਮੁਲਕ ਤੇ ਕੌਮ ਵਿਚ ਅੱਜ ਅੱਛੀ ਧਾਂਕ ਤੇ ਇੱਜਤ ਹੈ, ਉਸ ਤੋ ਅਸੀ ਆਪਣੀਆ ਹੀ ਗੁਸਤਾਖੀਆ ਤੇ ਅਣਗਹਿਲੀਆ ਦੀ ਬਦੌਲਤ ਆਪਣੇ ਮਾਣ-ਸਨਮਾਨ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਪ੍ਰਵਾਸੀਆ ਦੇ ਅਪਰਾਧਿਕ ਕਾਰਵਾਈਆ ਦੀ ਹੱਬ ਬਣਾਉਣ ਵਿਚ ਦੋਸ਼ੀ ਪਾਏ ਜਾਵਾਂਗੇ ਅਤੇ ਆਪਣੀਆ ਆਉਣ ਵਾਲੀਆ ਨਸਲਾਂ ਲਈ ਵੱਡਾ ਖਤਰਾ ਅਤੇ ਅਸੁਰੱਖਿਅਤ ਪੈਦਾ ਕਰਨ ਦੇ ਭਾਗੀ ਬਣਾਗੇ । ਇਸ ਲਈ ਇਹ ਜਰੂਰੀ ਹੈ ਕਿ ਪੰਜਾਬ ਦੀ ਸ. ਭਗਵੰਤ ਮਾਨ ਸਰਕਾਰ ਅਤੇ ਸਮੁੱਚੀਆਂ ਵੱਖ-ਵੱਖ ਸਿਆਸੀ, ਸਮਾਜਿਕ, ਪਾਰਟੀਆ, ਸੰਗਠਨਾਂ ਨੂੰ ਆਪਣੇ ਮਹਾਨ ਫਖਰ ਭਰੇ ਵਿਰਸੇ, ਵਿਰਾਸਤਾਂ, ਮਾਣ ਸਨਮਾਨ ਅਤੇ ਸੱਭਿਆਚਾਰ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਇਕ ਆਵਾਜ ਵਿਚ ਇਮਾਨਦਾਰੀ ਨਾਲ ਪੰਜਾਬ ਵਿਚ ਪ੍ਰਵਾਸੀਆ ਵੱਲੋ ਜਮੀਨ ਖਰੀਦਣ ਤੇ ਪਾਬੰਦੀ ਲਗਾਉਣ ਹਿੱਤ ਫੌਰੀ ਕਾਨੂੰਨ ਨੂੰ ਹੋਦ ਵਿਚ ਲਿਆਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਇਸਦੇ ਨਾਲ ਹੀ ਬੇਸੱਕ ਇਹ ਪ੍ਰਵਾਸੀ ਮਜਦੂਰ ਇਥੇ ਮਿਹਨਤ ਮੁਸੱਕਤ ਕਰਨ, ਆਪਣੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਸਹੀ ਕਰਨ ਲਈ ਅਮਲ ਕਰਨ, ਪਰ ਇਥੇ ਪਹੁੰਚਣ ਵਾਲੇ ਪ੍ਰਵਾਸੀ ਮਜਦੂਰਾਂ ਦੇ ਪੰਜਾਬ ਦੇ ਐਡਰੈਸ ਉਤੇ ਆਧਾਰ ਕਾਰਡ, ਵੋਟਰ ਕਾਰਡ ਅਤੇ ਰਾਸਨ ਕਾਰਡ ਬਣਨੇ ਵੀ ਕਾਨੂੰਨ ਅਨੁਸਾਰ ਬੰਦ ਕਰਨੇ ਹੋਣਗੇ । ਤਦ ਹੀ ਅਸੀ ਆਉਣ ਵਾਲੇ ਸਮੇ ਵਿਚ ਪੰਜਾਬ ਵਿਚੋ ਪ੍ਰਵਾਸੀਆਂ ਦੀ ਬਦੌਲਤ ਵੱਧ ਰਹੀਆ ਅਪਰਾਧਿਕ ਕਾਰਵਾਈਆ ਨੂੰ ਅਮਲੀ ਰੂਪ ਵਿਚ ਰੋਕਥਾਮ ਕਰਨ ਲਈ ਕਾਮਯਾਬ ਹੋ ਸਕਾਂਗੇ ।
ਸ. ਟਿਵਾਣਾ ਨੇ ਆਪਣੇ ਬਿਆਨ ਦੇ ਅਖੀਰ ਵਿਚ ਇਸ ਗੱਲ ਨੂੰ ਸਪੱਸਟ ਕੀਤਾ ਕਿ ਪੰਜਾਬੀ ਤੇ ਸਿੱਖ ਕੌਮ ਕਿਸੇ ਵੀ ਫਿਰਕੇ, ਕੌਮ, ਧਰਮ, ਨਸਲ ਆਦਿ ਦੇ ਵਿਰੁੱਧ ਬਿਲਕੁਲ ਨਹੀ ਹੈ । ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ਜਾਤ-ਪਾਤ, ਊਚ ਨੀਚ, ਅਮੀਰ ਗਰੀਬ ਆਦਿ ਦੇ ਵਿਤਕਰੇ ਤੋ ਉਪਰ ਉੱਠਕੇ ‘ਸਰਬੱਤ ਦੇ ਭਲੇ’ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਮਲ ਕਰਨ ਅਤੇ ਬਰਾਬਰਤਾ ਦੇ ਆਧਾਰ ਤੇ ਸਭਨਾਂ ਨੂੰ ਸਮਝਣ ਦੇ ਆਦੇਸ ਦਿੱਤੇ ਹੋਏ ਹਨ । ਲੇਕਿਨ ਜੋ ਹੁਕਮਰਾਨਾਂ ਦੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਵਡਮੁੱਲੇ ਇਤਿਹਾਸ, ਵਿਰਸੇ-ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੀ ਮੰਦਭਾਵਨਾ ਅਧੀਨ ਅਮਲ ਕੀਤੇ ਜਾ ਰਹੇ ਹਨ ਅਤੇ ਪ੍ਰਵਾਸੀਆ ਨੂੰ ਇਥੇ ਗੈਰ ਕਾਨੂੰਨੀ ਅਮਲ ਕਰਨ ਅਤੇ ਉਨ੍ਹਾਂ ਦੀ ਪੰਜਾਬ ਵਿਚ ਗਿਣਤੀ ਵਧਾਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਘੱਟ ਗਿਣਤੀਆ ਵਿਚ ਕਰਨ ਦੀ ਸਾਜਿਸ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਉਸ ਨੂੰ ਕਦਾਚਿਤ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਕਾਮਯਾਬ ਨਹੀ ਹੋਣ ਦੇਣਾ ਚਾਹੀਦਾ ਅਤੇ ਆਪਣੀਆ ਆਉਣ ਵਾਲੀਆ ਨਸਲਾਂ ਦੀ ਹਰ ਪੱਖੋ ਸੁਰੱਖਿਅਤ ਲਈ ਉਪਰੋਕਤ ਕਾਨੂੰਨ ਪਹਿਲ ਦੇ ਆਧਾਰ ਤੇ ਹਰ ਕੀਮਤ ਤੇ ਅਮਲ ਵਿਚ ਆਉਣੇ ਚਾਹੀਦੇ ਹਨ ਅਤੇ ਸਖਤੀ ਨਾਲ ਲਾਗੂ ਵੀ ਹੋਣੇ ਚਾਹੀਦੇ ਹਨ । ਅਜਿਹਾ ਅਮਲ ਕਰਕੇ ਹੀ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਆਪਣੇ ਮਹਾਨ ਵਿਰਸੇ-ਵਿਰਾਸਤ ਅਤੇ ਮਨੁੱਖਤਾ ਪੱਖੀ ਸੋਚ ਨੂੰ ਰਹਿੰਦੀ ਦੁਨੀਆ ਤੱਕ ਕਾਇਮ ਰੱਖ ਸਕਣਗੇ ਅਤੇ ਹੁਕਮਰਾਨਾਂ ਦੀਆਂ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਨੂੰ ਅਸਫਲ ਬਣਾ ਸਕਣਗੇ ।